ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਸੀਪੀਜੀਆਰਏਐੱਮਐੱਸ ‘ਤੇ ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੇ ਪ੍ਰਦਰਸ਼ਨ ‘ਤੇ ਡੀਏਆਰਪੀਜੀ ਦੁਆਰਾ ਜੂਨ, 2023 ਲਈ 14ਵੀਂ ਰਿਪੋਰਟ ਜਾਰੀ ਕੀਤੀ ਗਈ


ਜੂਨ, 2023 ਵਿੱਚ ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੁਆਰਾ ਕੁੱਲ 1,02,348 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ

ਇਹ ਲਗਾਤਾਰ 11ਵਾਂ ਮਹੀਨਾ ਹੈ, ਜਦੋਂ ਕੇਂਦਰੀ ਸਕੱਤਰੇਤ ਵਿੱਚ ਮਾਸਿਕ ਨਿਪਟਾਨ 1 ਲੱਖ ਮਾਮਲਿਆਂ ਨੂੰ ਪਾਰ ਕਰ ਗਿਆ ਹੈ

ਪੈਂਡਿੰਗ ਸ਼ਿਕਾਇਤਾਂ ਘਟ ਕੇ 57,848 ਰਹਿ ਗਈਆਂ, ਜੋ ਕਿ ਕੇਂਦਰੀ ਮੰਤਰਾਲਿਆਂ/ਵਿਭਾਗਾਂ ਵਿੱਚ ਹੁਣ ਤੱਕ ਦੀ ਸਭ ਨਾਲੋਂ ਘੱਟ ਸੰਖਿਆ ਹੈ

ਗਰੁੱਪ –ਏ ਸ਼੍ਰੇਣੀ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸਹਿਕਾਰਤਾ ਮੰਤਰਾਲੇ ਸ਼ਿਖਰ ‘ਤੇ ਰਿਹਾ

ਜੂਨ, 2023 ਦੇ ਲਈ ਜਾਰੀ ਰੈਂਕਿੰਗ ਵਿੱਚ ਗਰੁੱਪ –ਬੀ ਸ਼੍ਰੇਣੀ ਵਿੱਚ ਨੀਤੀ ਆਯੋਗ ਅਤੇ ਜਨਤਕ ਉੱਦਮ ਵਿਭਾਗ ਟੌਪ ‘ਤੇ ਰਹੇ

Posted On: 11 JUL 2023 6:27PM by PIB Chandigarh

ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਨੇ ਜੂਨ, 2023 ਦੇ ਲਈ ਕੇਂਦਰੀਕ੍ਰਿਤ ਲੋਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ (ਸੀਪੀਜੀਆਰਏਐੱਮਐੱਸ) ਦੀ ਮਾਸਿਕ ਰਿਪੋਰਟ ਜਾਰੀ ਕੀਤੀ ਹੈ ਜੋ ਕਿ ਜਨਤਕ ਸ਼ਿਕਾਇਤਾਂ ਦੇ ਪ੍ਰਕਾਰ ਅਤੇ ਸ਼੍ਰੇਣੀਆਂ ਅਤੇ ਨਿਪਟਾਨ ਦੀ ਪ੍ਰਕਿਰਿਆ ਦਾ ਵਿਸਤ੍ਰਿਤ ਵਿਸ਼ਲੇਸ਼ਣ ਪ੍ਰਦਾਨ ਕਰਦੀ ਹੈ। ਡੀਏਆਰਪੀਜੀ ਦੁਆਰਾ ਪ੍ਰਕਾਸ਼ਿਤ ਕੇਂਦਰੀ ਮੰਤਰਾਲਿਆਂ ‘ਤੇ ਇਹ 14ਵੀਂ ਰਿਪੋਰਟ ਹੈ।

 

ਰਿਪੋਰਟ ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੁਆਰਾ ਜੂਨ, 2023 ਵਿੱਚ 1,02,348 ਸ਼ਿਕਾਇਤਾਂ ਦੇ ਨਿਪਟਾਨ ਦੇ ਰੂਪ ਵਿੱਚ ਕੀਤੀ ਗਈ ਪ੍ਰਗਤੀ ਨੂੰ ਦਰਸਾਉਂਦੀ ਹੈ। ਕੇਂਦਰੀ ਸਕੱਤਰੇਤ ਵਿੱਚ ਲੋਕ ਸ਼ਿਕਾਇਤਾਂ ਦੀ ਪੈਂਡੇਂਸੀ ਵਿੱਚ ਭਾਰੀ ਕਮੀ ਦੇਖੀ ਗਈ ਹੈ।

ਜੂਨ, 2023 ਦੇ ਮਹੀਨੇ ਵਿੱਚ ਪੈਂਡਿੰਗ ਸ਼ਿਕਾਇਤਾਂ ਦਾ ਪੱਧਰ ਘਟ ਕੇ 57,848 ਰਹਿ ਗਿਆ ਹੈ, ਜੋ ਕਿ ਕੇਂਦਰੀ ਸਕੱਤਰੇਤ ਵਿੱਚ ਹੁਣ ਤੱਕ ਦਾ ਸਭ ਨਾਲੋਂ ਘੱਟ ਦਰਜ ਕੀਤਾ ਗਿਆ ਪੱਧਰ ਹੈ। ਸਾਲ 2023 ਵਿੱਚ ਜਨਵਰੀ ਤੋਂ ਜੂਨ ਤੱਕ ਕੇਂਦਰੀ ਮੰਤਰਾਲਿਆਂ/ਵਿਭਾਗਾਂ ਵਿੱਚ ਔਸਤ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦਾ ਸਮਾਂ 19 ਦਿਨ ਹੈ।

 

ਇਹ ਰਿਪੋਰਟਾਂ 10-ਪੜਾਵੀ ਸੀਪੀਜੀਆਰਏਐੱਮਐੱਸ ਸੁਧਾਰ ਪ੍ਰਕਿਰਿਆ ਦਾ ਹਿੱਸਾ ਹਨ, ਜਿਸ ਨੂੰ ਨਿਪਟਾਨ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਸਮਾਂ ਸੀਮਾ ਨੂੰ ਘੱਟ ਕਰਨ ਲਈ ਡੀਏਆਰਪੀਜੀ ਦੁਆਰਾ ਅਪਣਾਇਆ ਗਿਆ ਸੀ।

 

ਰਿਪੋਰਟ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਯੋਜਨਾ ਦੀ ਭਾਵਨਾ ਸ਼ਾਮਲ ਹੈ ਜਿਸ ਦੇ ਤਹਿਤ ਸੀਪੀਜੀਆਰਏਐੱਮਐੱਸ ਵਿੱਚ 31,000 ਸ਼ਿਕਾਇਤਾਂ ਪ੍ਰਾਪਤ ਹੋਈਆਂ। ਇਹ ਪਾਇਆ ਗਿਆ ਕਿ ਇਨ੍ਹਾਂ ਵਿੱਚੋਂ ਲਗਭਗ 21,000 ਖੇਤੀਬਾੜੀ ਅਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਪ੍ਰਾਪਤ ਕੀਤੀਆਂ ਗਈਆਂ ਸਨ, ਜਦਕਿ 4700 ਪ੍ਰਧਾਨ ਮੰਤਰੀ ਨੂੰ ਲਿਖਤੀ ਵਿਕਲਪ ਦੇ ਜ਼ਰੀਏ ਪ੍ਰਾਪਤ ਹੋਈਆਂ ਸਨ। ਰਿਪੋਰਟ ਵਿੱਚ ਸਾਰੇ ਕੇਂਦਰੀ ਮੰਤਰਾਲਿਆਂ/ਵਿਭਾਗਾਂ ਨਾਲ ਸੀਪੀਜੀਆਰਏਐੱਮਐੱਸ ‘ਤੇ ਮੈਪ ਕੀਤੇ ਗਏ ਅਪੀਲੀ ਅਥਾਰਿਟੀਆਂ ਦੇ ਪ੍ਰਦਰਸ਼ਨ, ਅਪੀਲ ਦਾ ਔਸਤ ਸਮਾਪਤ ਸਮਾਂ ਅਤੇ ਨਿਪਟਾਰੇ ਦੀਆਂ ਅਪੀਲਾਂ 'ਤੇ ਫੈਸਲਿਆਂ ਦੀ ਸਥਿਤੀ ‘ਤੇ ਵੀ ਚਾਨਣਾ ਪਾਇਆ ਗਿਆ ਹੈ। ਰਿਪੋਰਟ ਵਿੱਚ ਸੀਪੀਜੀਆਰਏਐੱਮਐੱਸ ‘ਤੇ ਕੌਮਨ ਸਰਵਿਸ ਸੈਂਟਰਾਂ ਦੇ ਮਾਧਿਅਮ ਨਾਲ ਪ੍ਰਾਪਤ ਸ਼ਿਕਾਇਤਾਂ ਦੀ ਸਥਿਤੀ ਵੀ ਸ਼ਾਮਲ ਹੈ।

 

ਡੀਏਆਰਪੀਜੀ ਨੇ ਮਈ, 2023 ਤੋਂ ਇੱਕ ਨਵਾਂ ਅਤੇ ਵਿਆਪਕ ਸ਼ਿਕਾਇਤ ਨਿਵਾਰਣ ਮੁਲਾਂਕਣ ਅਤੇ ਸੂਚਕਾਂਕ (ਜੀਆਰਏਆਈਪੇਸ਼ ਕੀਤਾ ਹੈ ਜਿਸ ਵਿੱਚ 4 ਆਯਾਮ ਅਤੇ 12 ਸੂਚਕ ਸ਼ਾਮਲ ਹਨ। 4 ਆਯਾਮਾਂ ਵਿੱਚ ਕੁਸ਼ਲਤਾਫੀਡਬੈਕਡੋਮੇਨ ਅਤੇ ਸੰਗਠਨਾਤਮਕ ਪ੍ਰਤੀਬੱਧਤਾ ਸ਼ਾਮਲ ਹਨ

ਕੇਂਦਰੀ ਮੰਤਰਾਲਿਆਂ/ਵਿਭਾਗਾਂ ਲਈ ਜੂਨ, 2023 ਦੇ ਲਈ ਡੀਏਆਰਪੀਜੀ ਦੀ ਮਹੀਨਾਵਾਰ ਸੀਪੀਜੀਆਰਏਐੱਮਐੱਸ ਰਿਪੋਰਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠਾਂ ਦਿੱਤੀਆਂ ਗਈਆਂ ਹਨ:

1        ਜਨ ਸ਼ਿਕਾਇਤਾਂ ਦੇ ਮਾਮਲੇ:

  • ਜੂਨ, 2023 ਵਿੱਚਸੀਪੀਜੀਆਰਏਐੱਮਐੱਸ ਪੋਰਟਲ ‘ਤੇ 100724 ਪੈਂਡਿੰਗ ਜਨਤਕ ਦੇ ਮਾਮਲੇ ਪ੍ਰਾਪਤ ਹੋਏ, 1,02,348 ਪੀਜੀ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ ਅਤੇ 30 ਜੂਨ, 2023 ਤੱਕ 57848 ਪੈਂਡਿੰਗ ਜਨਤਕ ਮਾਮਲੇ ਪੈਂਡਿੰਗ ਸਨ।
  • ਕੇਂਦਰੀ ਸਕੱਤਰੇਤ ਵਿੱਚ ਪੈਂਡਿੰਗ ਮਾਮਲਿਆਂ ਦੀ ਸੰਖਿਆ ਮਈ, 2023 ਦੇ ਅੰਤ ਵਿੱਚ 59472 ਜਨਤਕ ਸ਼ਿਕਾਇਤਾਂ ਦੇ ਮਾਮਲੇ ਘਟ ਕੇ ਜੂਨ, 2023 ਦੇ ਅੰਤ ਵਿੱਚ 57848 ਜਨਤਕ ਸ਼ਿਕਾਇਤਾਂ ਦੇ ਮਾਮਲੇ ਪੈਂਡਿੰਗ ਸਨ।
  • 30 ਜੂਨ, 2023 ਤੱਕ 15 ਮੰਤਰਾਲਿਆਂ/ਵਿਭਾਗਾਂ ਵਿੱਚ 1000 ਤੋਂ ਵੱਧ ਸ਼ਿਕਾਇਤਾਂ ਪੈਂਡਿੰਗ ਹਨ।

2        ਜਨਤਕ ਸ਼ਿਕਾਇਤ ਅਪੀਲ

·         ਜੂਨ, 2023 ਵਿੱਚ 21379 ਅਪੀਲਾਂ ਪ੍ਰਾਪਤ ਹੋਈਆਂ ਅਤੇ 26320 ਅਪੀਲਾਂ ਦਾ ਨਿਪਟਾਰਾ ਕੀਤਾ ਗਿਆ। ਕੇਂਦਰੀ ਸਕੱਤਰੇਤ ਵਿੱਚ ਜੂਨ, 2023 ਦੇ ਅੰਤ ਤੱਕ 23884 ਜਨਤਕ ਸ਼ਿਕਾਇਤ ਅਪੀਲਾਂ ਪੈਂਡਿੰਗ ਹਨ।

3        ਸ਼ਿਕਾਇਤ ਨਿਪਟਾਰਾ ਆਂਕਲਨ ਅਤੇ ਸੂਚਕਾਂਕ (ਜੀਆਰਏਆਈ)- ਜੂਨ, 2023

·         ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਸਹਿਕਾਰਤਾ ਮੰਤਰਾਲਾ ਜੂਨ, 2023 ਦੇ ਲਈ ਗੁਰੱਪ-ਏ ਦੇ ਸ਼ਿਕਾਇਤ ਨਿਪਟਾਨ ਮੁਲਾਂਕਣ ਅਤੇ ਸੂਚਕਅੰਕ ਵਿੱਚ ਟੌਪ ਪ੍ਰਦਰਸ਼ਨ ਕਰਨ ਵਾਲੇ ਹਨ।

·         ਨੀਤੀ ਆਯੋਗ ਅਤੇ ਜਨਤਕ ਉੱਦਮ ਵਿਭਾਗ ਜੂਨ, 2023 ਦੇ ਲਈ ਗਰੁੱਪ-ਬੀ ਦੇ ਸ਼ਿਕਾਇਤ ਨਿਪਟਾਰਾ ਆਂਕਲਨ ਅਤੇ ਸੂਚਕਾਂਕ ਵਿੱਚ ਸ਼ਿਖਰ ਪ੍ਰਦਰਸ਼ਨ ਕਰਨ ਵਾਲੇ ਹਨ।

4        ਔਸਤ ਸਮਾਪਤੀ ਸਮਾਂ

*        ਸਾਲ 2023 ਵਿੱਚ 1 ਜਨਵਰੀ ਤੋਂ 30 ਜੂਨ, 2023 ਤੱਕ ਸਾਰੇ ਮੰਤਰਾਲਿਆਂ/ਵਿਭਾਗਾਂ ਵਿੱਚ ਔਸਤ ਸ਼ਿਕਾਇਤ ਨਿਪਟਾਨ ਸਮਾਂ 19 ਦਿਨ ਹਨ।

5   ਬੀਐੱਸਐੱਨਐੱਲ ਕਾਲ  ਸੈਂਟਰ ਦੁਆਰਾ ਇਕੱਤਰ ਕੀਤੀ ਫੀਡਬੈਕ:

  • ਜੂਨ, 2023 ਵਿੱਚ, ਬੀਐੱਸਐੱਨਐੱਲ ਕਾਲ  ਸੈਂਟਰ ਨੇ 96,701 ਨਾਗਰਿਕਾਂ ਤੋਂ ਫੀਡਬੈਕ ਇਕੱਠਾ ਕੀਤਾ, ਜੋ ਕਾਲ  ਸੈਂਟਰ ਦੀ ਸਥਾਪਨਾ ਦੇ ਬਾਅਦ ਤੋਂ ਇਕੱਠੇ ਕੀਤੇ ਗਏ ਫੀਡਬੈਕ ਦੀ ਸਭ ਤੋਂ ਵੱਧ ਸੰਖਿਆ ਹੈ। ਇਨ੍ਹਾਂ ਵਿੱਚੋਂ ਲਗਭਗ 33,960 ਨਾਗਰਿਕਾਂ ਨੇ ਆਪਣੀਆਂ-ਆਪਣੀਆਂ ਸ਼ਿਕਾਇਤਾਂ ਦੇ ਸਮਾਧਾਨ ‘ਤੇ ਸੰਤੁਸ਼ਟੀ ਵਿਅਕਤ ਕੀਤੀ।
  • ਕੇਂਦਰੀ ਮੰਤਰਾਲਿਆਂ /ਵਿਭਾਗਾਂ ਦੇ ਲਈ, 1 ਤੋਂ 30 ਜੂਨ, 2023 ਤੱਕ ਬੀਐੱਸਐੱਨਐੱਲ ਕਾਲ  ਸੈਂਟਰ ਦੁਆਰਾ ਇਕੱਠੇ ਕੀਤੇ ਗਏ ਫੀਡਬੈਕ ਵਿੱਚ 12,581 ਸ਼ਿਕਾਇਤਾਂ ਨੂੰ ਨਾਗਰਿਕਾਂ ਤੋਂ ਉਤਕ੍ਰਿਸ਼ਟ ਅਤੇ ਬਹੁਤ ਵਧੀਆ ਰੇਟਿੰਗ ਮਿਲੀ ਹੈ।

*****

ਐੱਸਐੱਨਸੀ/ਪੀਕੇ 



(Release ID: 1938888) Visitor Counter : 102


Read this release in: English , Tamil , Urdu , Hindi