ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਭਾਰਤ ਗ੍ਰੀਨ ਹਾਈਡ੍ਰੋਜਨ 'ਤੇ ਵੱਡਾ ਦਾਅ ਲਗਾ ਰਿਹਾ ਹੈ: ਆਈਸੀਜੀਐੱਚ-2023 ਪ੍ਰੈਸ ਕਾਨਫਰੰਸ ਵਿੱਚ ਨਵੀਂ ਅਤੇ ਅਖੁੱਟ ਊਰਜਾ ਸਕੱਤਰ

Posted On: 07 JUL 2023 6:33PM by PIB Chandigarh

ਗ੍ਰੀਨ ਹਾਈਡ੍ਰੋਜਨ (ਆਈਸੀਜੀਐੱਚ-2023) 'ਤੇ ਭਾਰਤ ਦੇ ਮਹੱਤਵਪੂਰਨ ਨਿਵੇਸ਼ ਅਤੇ ਦੇਸ਼ ਦੇ ਊਰਜਾ ਲੈਂਡਸਕੇਪ 'ਤੇ ਇਸ ਦੇ ਪਰਿਵਰਤਨਸ਼ੀਲ ਪ੍ਰਭਾਵ ਨੂੰ ਉਜਾਗਰ ਕਰਨ ਲਈ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਆਨ ਗ੍ਰੀਨ ਹਾਈਡ੍ਰੋਜਨ (ਆਈਸੀਜੀਐੱਚ-2023) ਦੇ ਮੌਕੇ 'ਤੇ ਇੱਕ ਪ੍ਰੈਸ ਕਾਨਫਰੰਸ ਆਯੋਜਿਤ ਕੀਤੀ ਗਈ। ਕੇਂਦਰੀ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਸਕੱਤਰ ਸ਼੍ਰੀ ਭੁਪਿੰਦਰ ਐੱਸ ਭੱਲਾ ਨੇ ਕਾਨਫਰੰਸ ਵਿੱਚ ਉਤਪਾਦਨ, ਸਟੋਰੇਜ, ਗਤੀਸ਼ੀਲਤਾ, ਉਪਯੋਗਤਾ, ਵੰਡ, ਬੁਨਿਆਦੀ ਢਾਂਚਾ ਅਤੇ ਆਵਾਜਾਈ ਸਮੇਤ ਸਮੁੱਚੇ ਗ੍ਰੀਨ ਹਾਈਡ੍ਰੋਜਨ ਈਕੋਸਿਸਟਮ ਦੀ ਵਿਆਪਕ ਕਵਰੇਜ 'ਤੇ ਜ਼ੋਰ ਦਿੱਤਾ। ਆਈਸੀਜੀਐੱਚ 2023 ਦਾ ਉਦੇਸ਼ ਗ੍ਰੀਨ ਹਾਈਡ੍ਰੋਜਨ ਦੇ ਵਿਕਾਸ ਅਤੇ ਤਾਇਨਾਤੀ ਦੀ ਅਗਵਾਈ ਕਰਨ ਵਾਲੇ ਦੂਜੇ ਦੇਸ਼ਾਂ ਦੇ ਤਜ਼ਰਬਿਆਂ ਤੋਂ ਸਿੱਖਣਾ ਹੈ।

ਰਾਸ਼ਟਰੀ ਰਸਾਇਣਕ ਪ੍ਰਯੋਗਸ਼ਾਲਾ ਪੁਣੇ ਦੇ ਡਾਇਰੈਕਟਰ ਡਾ. ਅਸ਼ੀਸ਼ ਲੇਲੇ ਨੇ ਗ੍ਰੀਨ ਹਾਈਡ੍ਰੋਜਨ ਦੀ ਵਿਕਸਤ ਹੋ ਰਹੀ ਪ੍ਰਕਿਰਤੀ ਅਤੇ ਇਸ ਖੇਤਰ ਵਿੱਚ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਕਰਨ ਲਈ ਪ੍ਰਮੁੱਖ ਹਿੱਸੇਦਾਰਾਂ ਨੂੰ ਇਕੱਠੇ ਕਰਨ ਲਈ ਕਾਨਫਰੰਸ ਦੇ ਉਦੇਸ਼ 'ਤੇ ਜ਼ੋਰ ਦਿੱਤਾ। ਉਨ੍ਹਾਂ ਆਈਸੀਜੀਐੱਚ-2023 ਵਿੱਚ ਪ੍ਰਦਰਸ਼ਿਤ ਸਵਦੇਸ਼ੀ ਤਕਨਾਲੋਜੀਆਂ ਨੂੰ ਉਜਾਗਰ ਕੀਤਾ, ਜਿਸ ਵਿੱਚ ਡੀਆਰਡੀਓ, ਐੱਲ ਐਂਡ ਟੀ ਅਤੇ ਕੇਪੀਆਈਟੀ ਦੇ ਸਹਿਯੋਗ ਨਾਲ ਵਿਕਸਿਤ ਕੀਤੀ ਗਈ ਫਿਊਲ ਸਿਮ ਤਕਨਾਲੋਜੀ ਪ੍ਰਦਰਸ਼ਨੀ ਵੀ ਸ਼ਾਮਲ ਹੈ।

ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈਓਸੀਐੱਲ) ਦੇ ਡਾਇਰੈਕਟਰ (ਆਰ ਐਂਡ ਡੀ), ਡਾ. ਐੱਸ ਐੱਸ ਵੀ ਰਾਮਕੁਮਾਰ ਨੇ ਅੰਤਰਰਾਸ਼ਟਰੀ ਸਰਵੋਤਮ ਅਭਿਆਸਾਂ ਨੂੰ ਸਾਂਝਾ ਕਰਨ ਅਤੇ ਸਿੱਖਣ ਰਾਹੀਂ ਗ੍ਰੀਨ ਹਾਈਡ੍ਰੋਜਨ ਨੂੰ ਉਤਸ਼ਾਹਿਤ ਕਰਨ ਦੇ ਤਰੀਕੇ ਲੱਭਣ ਲਈ ਕਾਨਫਰੰਸ ਦੀ ਪ੍ਰਾਪਤੀ 'ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਇਸ ਸਾਲ ਦਿੱਲੀ ਵਿੱਚ 15 ਈਂਧਨ ਸੈੱਲ-ਸੰਚਾਲਿਤ ਬੱਸਾਂ ਦੀ ਸ਼ੁਰੂਆਤ ਕਰਨ ਦੀ ਆਈਓਸੀਐੱਲ ਦੀ ਯੋਜਨਾ ਦਾ ਵੀ ਐਲਾਨ ਕੀਤਾ, ਜਿਸ ਵਿੱਚ ਫਰੀਦਾਬਾਦ-ਦਿੱਲੀ, ਦਿੱਲੀ-ਆਗਰਾ ਨੂੰ ਜੋੜਨ ਵਾਲੇ ਰੂਟ ਅਤੇ ਭਵਿੱਖ ਵਿੱਚ ਬੜੌਦਾ-ਕੇਵੜੀਆ ਅਤੇ ਤਿਰੂਵਨੰਤਪੁਰਮ-ਸਿਟੀ ਸੈਂਟਰ ਵਰਗੇ ਸ਼ਹਿਰਾਂ ਤੱਕ ਵਿਸਥਾਰ ਕਰਨਾ ਸ਼ਾਮਲ ਹੈ।

ਹੁਨਰ ਵਿਕਾਸ ਅਤੇ ਰੋਜ਼ਗਾਰਯੋਗਤਾ ਦੇ ਸਬੰਧ ਵਿੱਚ, ਪੈਨਲਿਸਟਾਂ ਨੇ ਤੇਜ਼ੀ ਨਾਲ ਵਧ ਰਹੇ ਹਰੇ ਹਾਈਡ੍ਰੋਜਨ ਸੈਕਟਰ ਦੀਆਂ ਬਦਲਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਮੌਜੂਦਾ ਊਰਜਾ ਕਰਮਚਾਰੀਆਂ ਨੂੰ ਅਪਗ੍ਰੇਡ ਕਰਨ ਅਤੇ ਮੁੜ ਹੁਨਰਮੰਦ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਅਕਾਦਮਿਕ ਐਸੋਸੀਏਸ਼ਨਾਂ, ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਜਿਵੇਂ ਕਿ ਇੰਡੀਆ ਐਨਰਜੀ ਸਟੋਰੇਜ ਅਲਾਇੰਸ (ਆਈਈਐੱਸਏ) ਅਤੇ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐੱਸਆਈਆਰ) ਵਲੋਂ ਵਿਸ਼ੇਸ਼ ਪਾਠਕ੍ਰਮ ਅਤੇ ਹੁਨਰ ਪ੍ਰੋਗਰਾਮਾਂ ਨੂੰ ਡਿਜ਼ਾਈਨ ਕਰਨ ਲਈ ਯਤਨ ਜਾਰੀ ਹਨ। ਹੁਨਰ ਵਿਕਾਸ ਅਤੇ ਸਿੱਖਿਆ ਮੰਤਰਾਲਾ ਹਰੇ ਹਾਈਡ੍ਰੋਜਨ ਈਕੋਸਿਸਟਮ ਦੇ ਵੱਖ-ਵੱਖ ਪਹਿਲੂਆਂ ਵਿੱਚ ਸਿਖਲਾਈ ਪ੍ਰਦਾਨ ਕਰਨ ਲਈ ਇੱਕ ਨੀਤੀ 'ਤੇ ਵੀ ਕੰਮ ਕਰ ਰਿਹਾ ਹੈ। 

2030 ਤੱਕ ਗ੍ਰੀਨ ਹਾਈਡ੍ਰੋਜਨ ਦੀ ਮੰਗ ਦੇ ਅੰਦਾਜ਼ੇ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਸ਼੍ਰੀ ਭੱਲਾ ਨੇ ਕਿਹਾ ਕਿ ਭਾਰਤ ਦਾ 2030 ਤੱਕ 50 ਲੱਖ ਮੀਟ੍ਰਿਕ ਟਨ ਗ੍ਰੀਨ ਹਾਈਡ੍ਰੋਜਨ ਦਾ ਉਤਪਾਦਨ ਕਰਨ ਦਾ ਟੀਚਾ ਹੈ, ਜਿਸ ਵਿੱਚੋਂ 70 ਫੀਸਦੀ ਨਿਰਯਾਤ ਅਤੇ ਬਾਕੀ 30 ਫੀਸਦੀ ਘਰੇਲੂ ਖਪਤ ਲਈ ਨਿਰਧਾਰਤ ਕੀਤਾ ਗਿਆ ਹੈ। ਗ੍ਰੀਨ ਹਾਈਡ੍ਰੋਜਨ ਐਪਲੀਕੇਸ਼ਨਾਂ ਲਈ ਪੰਜ ਤਰਜੀਹੀ ਖੇਤਰਾਂ ਦੀ ਪਛਾਣ ਕੀਤੀ ਗਈ ਹੈ, ਜਿਸ ਵਿੱਚ ਖਾਦ, ਰਿਫਾਇਨਰੀ, ਲੰਬੀ ਦੂਰੀ ਦੀ ਗਤੀਸ਼ੀਲਤਾ (ਇਸਪਾਤ, ਸ਼ਿਪਿੰਗ ਅਤੇ ਲੰਬੀ ਦੂਰੀ ਦੀ ਆਵਾਜਾਈ ਵਰਗੇ ਉਦਯੋਗਾਂ ਵਿੱਚ ਪਾਇਲਟ ਪ੍ਰੋਜੈਕਟ ਪਹਿਲਾਂ ਹੀ ਮੌਜੂਦ ਹਨ।

ਤਿੰਨ ਦਿਨਾ ਕਾਨਫਰੰਸ ਵਿੱਚ 2,700 ਤੋਂ ਵੱਧ ਰਜਿਸਟ੍ਰੇਸ਼ਨਾਂ ਅਤੇ 135 ਤੋਂ ਵੱਧ ਬੁਲਾਰਿਆਂ ਨੇ ਹਿੱਸਾ ਲਿਆ, ਜਿਸ ਵਿੱਚ ਜਾਪਾਨ, ਆਸਟ੍ਰੇਲੀਆ, ਅਫਰੀਕਾ ਅਤੇ ਯੂਰਪੀਅਨ ਯੂਨੀਅਨ ਵਰਗੇ ਦੇਸ਼ਾਂ ਦੇ ਪ੍ਰਤੀਨਿਧ ਸ਼ਾਮਲ ਸਨ। ਕਾਨਫਰੰਸ ਵਿੱਚ ਸੱਤ ਪੂਰਨ ਸੈਸ਼ਨ, ਚਾਰ ਪੈਨਲ ਚਰਚਾ ਅਤੇ 16 ਤਕਨੀਕੀ ਸੈਸ਼ਨ ਸ਼ਾਮਲ ਸਨ। ਭਾਰਤ ਸਰਕਾਰ ਦੇ ਬਿਜਲੀ ਅਤੇ ਨਵੀਂ ਅਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਵੱਖਰੀ ਸੀਈਓ ਗੋਲਮੇਜ਼ ਬੈਠਕ ਵਿੱਚ ਭਾਰਤ ਦੇ ਹਰੇ ਹਾਈਡ੍ਰੋਜਨ ਈਕੋਸਿਸਟਮ ਵਿੱਚ ਸੰਭਾਵੀ ਮੌਕਿਆਂ ਦੀ ਪੜਚੋਲ ਕਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ। ਇਸ ਤੋਂ ਇਲਾਵਾ, ਆਪਸੀ ਲਾਭ ਲਈ ਸਹਿਯੋਗ ਦੀਆਂ ਸੰਭਾਵਨਾਵਾਂ 'ਤੇ ਚਰਚਾ ਕਰਨ ਲਈ ਸਿੰਗਾਪੁਰ, ਕੋਰੀਆ, ਜਾਪਾਨ ਅਤੇ ਯੂਰਪੀਅਨ ਯੂਨੀਅਨ ਨਾਲ ਮਹੱਤਵਪੂਰਨ ਗੋਲਮੇਜ਼ ਮੀਟਿੰਗਾਂ ਕੀਤੀਆਂ ਗਈਆਂ।

ਕਾਨਫਰੰਸ ਦੀ ਵੈਬਸਾਈਟ: https://icgh.in । ਕਾਨਫਰੰਸ 'ਤੇ ਇੱਕ ਸੰਖੇਪ ਪੇਸ਼ਕਾਰੀ ਇੱਥੇ ਦੇਖੀ ਜਾ ਸਕਦੀ ਹੈ। ਕਾਨਫਰੰਸ ਦਾ ਕਿਤਾਬਚਾ ਅਤੇ ਕਾਨਫਰੰਸ ਫਲਾਇਰ ਏਥੇ ਦੇਖੇ ਜਾ ਸਕਦੇ ਹਨ।

ਇਹ ਵੀ ਪੜ੍ਹੋ:

ਗ੍ਰੀਨ ਹਾਈਡ੍ਰੋਜਨ 'ਤੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਨਵੀਂ ਦਿੱਲੀ ਵਿੱਚ ਸ਼ੁਰੂ ਹੋਈ***

ਗ੍ਰੀਨ ਹਾਈਡ੍ਰੋਜਨ (ਆਈਸੀਜੀਐੱਚ) 2023 'ਤੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਨਵੀਂ ਦਿੱਲੀ ਵਿੱਚ ਸਮਾਪਤ ਹੋਈ

**** 

ਪੀਆਈਬੀ ਦਿੱਲੀ | ਏਐੱਮ/ਡੀਜੇਐੱਮ



(Release ID: 1938846) Visitor Counter : 81


Read this release in: English , Urdu , Hindi , Telugu