ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਸ੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ (SKICC) ਵਿੱਚ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਬੈਂਕਰਸ ਜਾਗਰੂਕਤਾ ਵਰਕਸ਼ਾਪ ਦਾ ਉਦਘਾਟਨ ਕੀਤਾ

Posted On: 10 JUL 2023 7:52PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਅਤੇ ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਸ੍ਰੀਨਗਰ ਵਿੱਚ ਬੈਂਕਰਸ ਜਾਗਰੂਕਤਾ ਵਰਕਸ਼ਾਪ ਦਾ ਉਦਘਾਟਨ ਕੀਤਾ। ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ (ਡੀਓਪੀਪੀਡਬਲਿਊ) ਦੁਆਰਾ ਸ੍ਰੀਨਗਰ ਸਥਿਤ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਦੇ ਵਿੰਟਰ ਹਾਲ ਵਿੱਚ ਭਾਰਤੀ ਸਟੇਟ ਬੈਂਕ ਦੇ ਅਧਿਕਾਰੀਆਂ ਦੇ ਲਈ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ।

ਆਯੋਜਿਤ ਕੀਤੀਆਂ ਜਾ ਰਹੀਆਂ ਵਰਕਸ਼ਾਪਾਂ ਦਾ ਉਦੇਸ਼ ਪੈਨਸ਼ਨ ਵੰਡ ਕਰਨ ਵਾਲੇ ਬੈਂਕਾਂ ਦੇ ਲਈ ਪ੍ਰਾਸੰਗਿਕ ਵੱਖ-ਵੱਖ ਨਿਯਮਾਂ ਅਤੇ ਪ੍ਰਕਿਰਿਆਵਾਂ ਬਾਰੇ ਜਾਗਰੂਕਤਾ ਫੈਲਾਉਣਾ ਹੈ। ਇਨ੍ਹਾਂ ਦਾ ਲਕਸ਼ ਪੈਨਸ਼ਨਰਾਂ ਦੇ ਲਈ “ਈਜ਼ ਆਵ੍ ਡੂਇੰਗ” ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਭਾਰਤ ਸਰਕਾਰ ਦੁਆਰਾ ਚੁੱਕੇ ਜਾ ਰਹੇ ਕਦਮਾਂ ਦੇ ਬਾਰੇ ਵਿੱਚ ਜਾਗਰੂਕਤਾ ਦਾ ਪ੍ਰਸਾਰ ਕਰਨਾ ਹੈ।

ਡਾ. ਸਿੰਘ ਨੇ ਇਸ ਮੌਕੇ ’ਤੇ ਸੰਬੋਧਨ ਕਰਦਿਆਂ, ਸ੍ਰੀਨਗਰ ਵਿੱਚ ਵਰਕਸ਼ਾਪ ਨੂੰ ਸਫ਼ਲਤਾਪੂਰਵਕ ਆਯੋਜਿਤ ਕਰਨ ਲਈ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਸਮੇਂ ਵਿੱਚ ਪੈਨਸ਼ਨਰਾਂ ਦੀ ਸੰਖਿਆ ਸੇਵਾ ਕਰਨ ਵਾਲੇ ਲੋਕਾਂ ਤੋਂ ਅਧਿਕ ਹੈ ਅਤੇ ਉਨ੍ਹਾਂ ਦੀ ਜ਼ਰੂਰਤ ਪੂਰੀ ਕਰਨ ਸਰਕਾਰ ਦੇ ਲਈ ਇੱਕ ਚੁਣੌਤੀਪੂਰਨ ਕੰਮ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਰਤਮਾਨ ਸਰਕਾਰ ਪੈਨਸ਼ਨਰਾਂ ਦੀ ਭਲਾਈ ਲਈ ਪ੍ਰਤੀਬੱਧ ਹੈ ਅਤੇ ਜਿਸ ਦਾ ਪ੍ਰਮਾਣ ਇਸ ਤੱਥ ਤੋਂ ਮਿਲਦਾ ਹੈ ਕਿ ਕਈ ਅਪ੍ਰਚਲਿਤ ਕਾਨੂੰਨਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਪੈਨਸ਼ਨ ਸੁਧਾਰਾਂ  ਦੇ ਮਾਮਲੇ ਵਿੱਚ ਜੋ ਖਾਲੀ ਸਥਾਨ ਸੀ, ਉਸ ਨੂੰ ਹੁਣ ਭਰ ਦਿੱਤਾ ਗਿਆ ਹੈ।

ਡਾ. ਸਿੰਘ ਨੇ ਦੱਸਿਆ ਕਿ ਚਿਹਰਾ ਪਹਿਚਾਨਣ (face recognition) ਦੀ ਤਕਨੀਕ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤੱਕ 37 ਲੱਖ ਤੋਂ ਅਧਿਕ ਡਿਜੀਟਲ ਜੀਵਨ ਪ੍ਰਮਾਣ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਟੈਕਨੋਲੋਜੀ ਵਿੱਚ ਹੋਈ ਪ੍ਰਗਤੀ ਨੂੰ ਪੈਨਸ਼ਨਰਾਂ ਦੇ ਲਾਭ ਵਿੱਚ ਇਸਤੇਮਾਲ ਕਰਨ ਲਈ ਸਾਰੇ ਪ੍ਰਯਾਸ ਕੀਤੇ ਜਾ ਰਹੇ ਹਨ।

ਕੇਂਦਰੀ ਮੰਤਰੀ ਨੇ ਕਿਹਾ ਕਿ ਚਿਹਰੇ ਦੀ ਪਹਿਚਾਣ ਵਾਲੀ ਤਕਨੀਕ ਦੇ ਰਾਹੀਂ ਡਿਜੀਟਲ ਜੀਵਨ ਪ੍ਰਮਾਣ ਪੱਤਰ ਜਾਰੀ ਕਰਨ ਲਈ ਨਵੰਬਰ 2023 ਵਿੱਚ ਇੱਕ ਦੇਸ਼ਵਿਆਪੀ ਅਭਿਯਾਨ ਸ਼ੁਰੂ ਕੀਤਾ ਜਾਵੇਗਾ ਅਤੇ ਫਿਲਹਾਲ ਇਸ ਦੇ ਵੇਰਵਿਆਂ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਅਭਿਯਾਨ ਦੇ ਤਹਿਤ ਦੇਸ਼ ਭਰ ਵਿੱਚ 100 ਤੋਂ ਅਧਿਕ ਸ਼ਹਿਰਾਂ ਵਿੱਚ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਇਸ ਵਰਕਸ਼ਾਪ ਰਾਹੀਂ ਪ੍ਰਕਿਰਿਆਵਾਂ ਅਤੇ ਪੈਨਸ਼ਨਰਾਂ ਦੀ ਸ਼ਿਕਾਇਤਾਂ ਨੂੰ ਦੂਰ ਕਰਨ ਵਿੱਚ ਬੈਂਕ ਅਧਿਕਾਰੀਆਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ’ਤੇ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ ਅਤੇ ਇਸ ਵਿੱਚ ਬੈਂਕ ਅਧਿਕਾਰੀਆਂ ਦੁਆਰਾ ਭੇਜੇ ਗਏ ਹਰੇਕ ਸੁਝਾਅ ’ਤੇ ਵਿਚਾਰ ਕੀਤਾ ਜਾਂਦਾ ਹੈ।

ਭਾਰਤ ਸਰਕਾਰ ਦੇ ਪੈਨਸ਼ਨ ਅਤੇ ਪੈਨਸ਼ਨਰ ਭਲਾਈ ਵਿਭਾਗ ਨੇ ਕੇਂਦਰੀ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਦੇ ਮਾਰਗਦਰਸ਼ਨ ਵਿੱਚ ਪੈਨਸ਼ਨਰਾਂ ਅਤੇ ਪਰਿਵਾਰਿਕ ਪੈਨਸ਼ਨਰਾਂ ਦੇ “ਈਜ਼ ਆਵ੍ਹ ਡੂਇੰਗ” ਨੂੰ ਵਧਾਉਣ ਲਈ ਕਈ ਕਲਿਆਣਕਾਰੀ ਉਪਾਅ ਕੀਤੇ ਹਨ। ਇਸ ਦੇ ਤਹਿਤ ਪੈਨਸ਼ਨ ਨੀਤੀ ਦੇ ਨਾਲ-ਨਾਲ ਪੈਨਸ਼ਨ ਸਬੰਧੀ ਪ੍ਰਕਿਰਿਆਵਾਂ ਦਾ ਡਿਜੀਟਲੀਕਰਣ ਵੀ ਕੀਤਾ ਜਾ ਰਿਹਾ ਹੈ। ਪਿਛਲੇ 50 ਵਰ੍ਹਿਆਂ ਦੌਰਾਨ ਪੈਨਸ਼ਨ ਨਿਯਮਾਂ ਵਿੱਚ ਕਈ ਸੋਂਧ ਹੋਏ ਹਨ  ਅਤੇ ਕਈ ਸਪਸ਼ਟੀਕਰਨ ਆਦੇਸ਼/ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਤੋਂ ਬਾਅਦ ਜ਼ਰੂਰੀ ਕਾਰਵਾਈ ਕਰਦੇ ਹੋਏ ਇਨ੍ਹਾਂ ਨੂੰ ਇਕੱਠਾ ਕੀਤਾ ਗਿਆ ਹੈ ਅਤੇ ਦਸੰਬਰ, 2021 ਵਿੱਚ ਕੇਂਦਰੀ ਸਿਵਲ ਸੇਵਾਵਾਂ (ਪੈਨਸ਼ਨ) ਨਿਯਮ, 2021 ਦੇ ਰੂਪ ਵਿੱਚ ਪੇਸ਼ ਕਰ ਦਿੱਤਾ ਗਿਆ ਹੈ।

 

ਕਿਉਂਕਿ ਪੈਨਸ਼ਨ ਵੰਡ ਲਈ ਬੈਂਕਾਂ ਨੂੰ ਪ੍ਰਮੁੱਖ ਰੂਪ ਨਾਲ ਅਧਿਕਾਰਿਤ ਕੀਤਾ ਗਿਆ ਹੈ, ਇਸ ਲਈ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ ਬੈਂਕਾਂ ਦੇ ਕੇਂਦਰੀ ਪੈਨਸ਼ਨ ਸੰਸਾਧਨ ਕੇਂਦਰਾਂ (ਸੀਪੀਪੀਸੀ) ਦੇ ਨਾਲ-ਨਾਲ ਬੈਂਕ ਵਿੱਚ ਪੈਨਸ਼ਨ ਸਬੰਧੀ ਕੰਮ ਸੰਭਾਲਣ ਵਾਲੇ ਉਨ੍ਹਾਂ ਦੇ ਖੇਤਰੀ ਅਧਿਕਾਰੀਆਂ ਲਈ ਅਜਿਹੀ ਜਾਗਰੂਕਤਾ ਵਰਕਸ਼ਾਪਾਂ ਦੀ ਇੱਕ ਲੜੀ ਸ਼ੁਰੂ ਕੀਤੀ ਹੈ।

ਇਸ ਵਰਕਸ਼ਾਪ ਵਿੱਚ ਕੇਂਦਰੀ ਸੰਸਾਧਨ ਕੇਂਦਰਾਂ ਅਤੇ ਭਾਰਤੀ ਸਟੇਟ ਬੈਂਕ ਦੀਆਂ ਪੈਨਸ਼ਨ ਨਾਲ ਜੁੜੀਆਂ ਸ਼ਾਖਾਵਾਂ ਦੇ 50 ਤੋਂ ਵਧ ਅਧਿਕਾਰੀ ਹਿੱਸਾ ਲੈ ਰਹੇ ਹਨ। ਇਸੇ ਤਰਜ਼ ’ਤੇ ਬੈਂਕਰਸ ਜਾਗਰੂਕਤਾ ਵਰਕਸ਼ਾਪਾਂ 2023-24 ਵਿੱਚ ਹੋਰ ਪੈਨਸਨ ਵੰਡ ਬੈਂਕਾਂ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾਵੇਗੀ। ਵਰਕਸ਼ਾਪ ਵਿੱਚ ਪੈਨਸ਼ਨਰਾਂ ਨੂੰ ਪੈਨਸ਼ਨ ਅਤੇ ਬੈਂਕਿੰਗ ਨਾਲ ਸਬੰਧਿਤ ਕਈ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਦੀ ਸਿੰਗਲ ਵਿੰਡੋ ਦੇ ਨਾਲ ਤਿਆਰ ਪੈਨਸ਼ਨਰਜ਼ ਪੋਰਟਲ ’ਤੇ 17 ਬੈਂਕਾਂ ਨੂੰ ਏਕੀਕ੍ਰਿਤ ਕਰਨ ਦੀ ਦਿਸ਼ਾ ਵਿੱਚ ਇੱਕ ਰੋਡ-ਮੈਪ ਤਿਆਰ ਕਰਨ ਦੀ ਵੀ ਉਮੀਦ ਹੈ। ਡਾ. ਜਿਤੇਂਦਰ ਸਿੰਘ ਨੇ ਅਕਤੂਬਰ, 2022 ਵਿੱਚ ਏਕੀਕ੍ਰਿਤ ਪੈਨਸ਼ਨਰਜ਼ ਪੋਰਟਲ ਦੇ ਨਾਲ ਭਾਰਤੀ ਸਟੇਟ ਬੈਂਕ ਪੈਨਸ਼ਨ ਸੇਵਾ ਪੋਰਟਲ ਦੇ ਏਕੀਕਰਣ ਦੀ ਸ਼ੁਰੂਆਤ ਕੀਤੀ ਸੀ।

 

 <><><><><>

ਐੱਸਐੱਨਸੀ/ਪੀਕੇ



(Release ID: 1938721) Visitor Counter : 90


Read this release in: English , Urdu , Marathi , Hindi