ਕਾਨੂੰਨ ਤੇ ਨਿਆਂ ਮੰਤਰਾਲਾ

ਨਿਆਂ ਵਿਭਾਗ ਦੇ 'ਨਯਾ ਬੰਧੂ' ਦੇ ਅਧੀਨ ਪ੍ਰੋ ਬੋਨੋ ਕਲੱਬ ਵਲੋਂ 2005 ਦੇ ਆਰਟੀਆਈ ਐਕਟ ਬਾਰੇ ਗਿਆਨ ਸੈਸ਼ਨ ਦਾ ਆਯੋਜਨ

Posted On: 01 JUN 2023 5:30PM by PIB Chandigarh

ਨਿਆਂ ਵਿਭਾਗ ਦੇ ਨਯਾ ਬੰਧੂ ਦੇ ਅਧੀਨ, ਐੱਨਈਐੱਚਯੂ, ਸ਼ਿਲਾਂਗ ਦੇ ਪ੍ਰੋ ਬੋਨੋ ਕਲੱਬ ਨੇ ਆਰਟੀਆਈ ਐਕਟ, 2005 'ਤੇ ਇੱਕ ਗਿਆਨ ਭਰਪੂਰ ਸੈਸ਼ਨ ਦਾ ਆਯੋਜਨ ਕੀਤਾ। ਇਸ ਦੌਰਾਨ ਨਾਗਰਿਕਾਂ ਨੂੰ ਮਹੱਤਵਪੂਰਨ ਜਨਤਕ ਜਾਣਕਾਰੀ ਤੱਕ ਪਹੁੰਚ ਕਰਨ ਦੇ ਉਨ੍ਹਾਂ ਦੇ ਅਧਿਕਾਰ ਬਾਰੇ ਜਾਗਰੂਕ ਕਰਦੇ ਹੋਏ ਐਕਟ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ।

ਡਾ. ਰਵੀ ਕਾਂਤ ਮਿਸ਼ਰਾ ਦੀ ਅਗਵਾਈ ਵਿੱਚ, ਮਾਣਯੋਗ ਮਹਿਮਾਨ ਹੀਮੋਂਗਲਾਂਗ ਨੋਂਗਪਲੂਹ ਅਤੇ ਪ੍ਰੋ. ਪ੍ਰਭਾ ਸ਼ੰਕਰ ਸ਼ੁਕਲਾ ਨੇ ਲੋੜ ਪੈਣ 'ਤੇ ਇਸ ਅਧਿਕਾਰ ਦੀ ਵਰਤੋਂ ਕਰਨ, ਵਿਅਕਤੀਆਂ ਦੇ ਸ਼ਕਤੀਕਰਨ ਅਤੇ ਗ੍ਰਾਮੀਣ ਮੇਘਾਲਿਆ ਵਿੱਚ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਇਸ ਦੌਰਾਨ ਐਕਟ ਦੇ ਅਨੇਕ ਲਾਭਾਂ ਅਤੇ ਜਨਤਕ ਅਧਿਕਾਰੀਆਂ ਦੀ ਜਵਾਬਦੇਹੀ ਨੂੰ ਯਕੀਨੀ ਬਣਾਉਣ ਵਿੱਚ ਇਸ ਦੀ ਭੂਮਿਕਾ 'ਤੇ ਰੌਸ਼ਨੀ ਪਾਈ ਗਈ।

*******

ਐੱਸਐੱਸ/ਆਰਕੇਐੱਮ



(Release ID: 1938412) Visitor Counter : 74


Read this release in: English , Urdu , Hindi , Telugu