ਰੱਖਿਆ ਮੰਤਰਾਲਾ
ਫਰਾਂਸ ਦੀ ਬੇਸਿਟਲ ਦਿਵਸ ਪਰੇਡ ਵਿੱਚ ਭਾਗ ਲੈਣ ਲਈ ਭਾਰਤ ਦੀਆਂ ਤਿੰਨੋਂ ਸੈਨਾਵਾਂ ਦਾ ਇੱਕ ਦਲ ਫਰਾਂਸ ਲਈ ਰਵਾਨਾ
Posted On:
06 JUL 2023 3:18PM by PIB Chandigarh
ਚੌਦ੍ਹਾਂ ਜੁਲਾਈ ਨੂੰ ਫਰਾਂਸ ਵਿੱਚ ‘ਫਰਾਂਸੀਸੀ ਰਾਸ਼ਟਰੀ ਦਿਵਸ’ (Fête Nationale Française,) ਜਾਂ ਰਾਸ਼ਟਰੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਬੈਸਿਟਲ ਦਿਵਸ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ ਕਿਉਂਕਿ 1789 ਵਿੱਚ ਹੋਈ ਫਰਾਂਸਿਸੀ ਕ੍ਰਾਂਤੀ ਦੌਰਾਨ ਇਸ ਦਿਨ ਬੈਸਿਟਲ ‘ਤੇ ਹਮਲਾ ਹੋਇਆ ਸੀ। ਇਸ ਦਿਵਸ ਨੂੰ ਉਸ ਹਮਲੇ ਦੀ ਵਰ੍ਹੇਗੰਢ ਮਨਾਈ ਜਾਂਦੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਇਸ ਸਾਲ ਫਰਾਂਸ ਵਿੱਚ ਆਯੋਜਿਤ ਹੋਣ ਵਾਲੀ ‘ਬੈਸਿਟਲ ਡੇ ਪਰੇਡ’ ਵਿੱਚ ਸਨਮਾਨਿਤ ਮਹਿਮਾਨ (ਅਤਿਥੀ) ਦੇ ਰੂਪ ਵਿੱਚ ਸੱਦਾ ਦਿੱਤਾ ਗਿਆ ਹੈ। ਇਸ ਵਰ੍ਹੇ ਦੀ ਪਰੇਡ ਵਿੱਚ ਭਾਰਤੀ ਹਥਿਆਰਬੰਦ ਬਲਾਂ ਦੇ ਤਿੰਨੋਂ ਅੰਗਾਂ ਦੀਆਂ 269 ਮੈਂਬਰੀ ਟੁਕੜੀ ਫਰਾਂਸ ਦੀਆਂ ਤਿੰਨੋਂ ਸੇਵਾਵਾਂ ਦੀ ਟੁਕੜੀ ਦੇ ਨਾਲ ਮਾਰਚ ਕਰਦੇ ਹੋਏ ਦਿਖਾਈ ਦੇਵੇਗੀ। ਇਹ ਟੁਕੜੀ ਅੱਜ ਫਰਾਂਸ ਲਈ ਰਵਾਨਾ ਹੋ ਗਈ ਹੈ।
ਭਾਰਤ ਅਤੇ ਫਰਾਂਸ ਦੀਆਂ ਸੈਨਾਵਾਂ ਦੇ ਦਰਮਿਆਨ ਇਹ ਪਰਸਪਰ ਸਬੰਧ ਪਹਿਲੇ ਵਿਸ਼ਵ ਯੁੱਧ ਨਾਲ ਹੀ ਜਾਰੀ ਹੈ। ਇਸ ਯੁੱਧ ਵਿੱਚ 13 ਲੱਖ ਤੋਂ ਵਧ ਭਾਰਤੀ ਸੈਨਿਕਾਂ ਨੇ ਭਾਗ ਲਿਆ ਸੀ, ਇਨ੍ਹਾਂ ਵਿੱਚੋਂ ਲਗਭਗ 74,000 ਸੈਨਿਕਾਂ ਨੇ ਚਿੱਕੜ ਨਾਲ ਭਰੀ ਖਾਈ (ਖੱਡ) ਵਿੱਚ ਲੜਾਈ ਲੜੀ ਸੀ ਅਤੇ ਉਹ ਫਿਰ ਕਦੇ ਵੀ ਵਾਪਸ ਨਹੀਂ ਪਰਤੇ, ਜਦਕਿ ਹੋਰ 67,000 ਸੈਨਿਕ ਜ਼ਖਮੀ ਹੋ ਗਏ ਸਨ। ਭਾਰਤ ਦੇ ਸੈਨਿਕ ਫਰਾਂਸ ਦੀ ਧਰਤੀ ‘ਤੇ ਵੀ ਬਹੁਤ ਬਹਾਦਰੀ ਨਾਲ ਲੜੇ ਸਨ। ਉਨ੍ਹਾਂ ਦੀ ਦਲੇਰੀ, ਬਹਾਦਰੀ ਅਤੇ ਮਹਾਨ ਬਲਿਦਾਨ ਨੇ ਨਾ ਸਿਰਫ਼ ਦੁਸ਼ਮਣ ਨੂੰ ਅਸਫ਼ਲ ਕਰ ਦਿੱਤਾ ਸੀ, ਬਲਕਿ ਉਨ੍ਹਾਂ ਨੇ ਯੁੱਧ ਜਿੱਤਣ ਵਿੱਚ ਵਿੱਚ ਵੀ ਅਹਿਮ ਯੋਗਦਾਨ ਦਿੱਤਾ ਸੀ। ਇਸ ਤੋਂ ਬਾਅਦ ਦੂਸਰੇ ਵਿਸ਼ਵ ਯੁੱਧ ਵਿੱਚ 25 ਲੱਖ ਤੋਂ ਵਧ ਭਾਰਤੀ ਸੈਨਿਕਾਂ ਨੇ ਏਸ਼ੀਆ ਤੋਂ ਲੈ ਕੇ ਅਫਰੀਕਾ ਅਤੇ ਯੂਰੋਪ ਤੱਕ ਯੁੱਧ ਦੇ ਵਿਭਿੰਨ ਖੇਤਰਾਂ ਵਿੱਚ ਅਹਿਮ ਯੋਗਦਾਨ ਦਿੱਤਾ ਸੀ। ਉਨ੍ਹਾਂ ਦੇ ਯੋਗਦਾਨ ਵਿੱਚ ਫਰਾਂਸ ਦੇ ਯੁੱਧਖੇਤਰ ਵੀ ਸ਼ਾਮਲ ਰਹੇ ਸਨ। ਭਾਰਤੀ ਸੈਨਿਕਾਂ ਨੇ ਇਨ੍ਹਾਂ ਯੁੱਧਾਂ ਵਿੱਚ ਆਪਣੀ ਬਹਾਦਰੀ ਦੇ ਮਾਪਦੰਡ ਸਥਾਪਿਤ ਕੀਤੇ, ਜਿਸ ਕਾਰਨ ਸੈਨਿਕਾਂ ਨੂੰ ਅਨੇਕਾਂ ਬਹਾਦਰੀ ਪੁਰਸਕਾਰ ਦੇ ਰੂਪ ਵਿੱਚ ਚੰਗੀ ਪਹਿਚਾਣ ਮਿਲੀ।
ਇਸ ਵਰ੍ਹੇ ਦੋਵੇਂ ਦੇਸ਼ ਕੂਟਨੀਤਕ ਸਾਂਝੇਦਾਰੀ ਦੇ 25 ਵਰ੍ਹੇ ਪੂਰੇ ਹੋਣ ਦਾ ਸਮਾਗਮ ਮਨਾ ਰਹੇ ਹਾਂ। ਦੋਵੇਂ ਦੇਸ਼ਾਂ ਦੀਆਂ ਸੈਨਾਵਾਂ ਸੰਯੁਕਤ ਅਭਿਆਸਾਂ ਵਿੱਚ ਹਿੱਸਾ ਲੈ ਰਹੀਆਂ ਹਨ ਅਤੇ ਆਪਣੇ-ਆਪਣੇ ਤਜ਼ਰਬਿਆਂ ਨੂੰ ਵੀ ਸਾਂਝਾ ਕਰ ਰਹੀਆਂ ਹਨ। ਪਿਛਲੇ ਕੁਝ ਵਰ੍ਹਿਆਂ ਦੌਰਾਨ ਭਾਰਤ ਅਤੇ ਫਰਾਂਸ ਭਰੋਸੇਯੋਗ ਰੱਖਿਆ ਭਾਗੀਦਾਰ ਬਣ ਗਏ ਹਨ।
ਭਾਰਤੀ ਸੈਨਾ ਦੀ ਟੁਕੜੀ ਵਿੱਚ 77 ਮਾਰਚ ਕਰਨ ਵਾਲੇ ਫੌਜੀ ਅਤੇ ਬੈਂਡ ਦੇ 38 ਮੈਂਬਰ ਵੀ ਸ਼ਾਮਲ ਹਨ, ਜਿਸ ਦੀ ਅਗਵਾਈ ਕੈਪਟਨ ਅਮਨ ਜਗਤਾਪ ਕਰ ਰਹੇ ਹਨ। ਭਾਰਤੀ ਜਲ ਸੈਨਾ ਦੀ ਟੁਕੜੀ ਦੀ ਅਗਵਾਈ ਕਮਾਂਡਰ ਵਰਤ ਬਘੇਲ (Commander Vrat Baghel) ਕਰ ਰਹੇ ਹਨ ਜਦਕਿ ਭਾਰਤੀ ਹਵਾਈ ਸੈਨਾ ਦੀ ਟੁਕੜੀ ਦੀ ਅਗਵਾਈ ਸਕੁਐਡਰਨ ਲੀਡਰ ਸਿੰਧੂ ਰੈੱਡੀ ਕਰ ਰਹੇ ਹਨ। ਭਾਰਤੀ ਹਵਾਈ ਸੈਨਾ ਦੇ ਰਾਫੇਲ ਲੜਾਕੂ ਜਹਾਜ਼ ਵੀ ਪਰੇਡ ਦੌਰਾਨ ਫਲਾਈ ਪਾਸਟ ਵਿੱਚ ਹਿੱਸਾ ਲੈਣਗੇ।
ਸੈਨਾ ਦੀ ਟੁਕੜੀ ਦੀ ਪ੍ਰਧਾਨਗੀ ਪੰਜਾਬ ਰੈਜੀਮੈਂਟ ਦੁਆਰਾ ਕੀਤੀ ਜਾ ਰਹੀ ਹੈ ਜੋ ਕਿ ਭਾਰਤੀ ਫੌਜ ਦੀ ਇੱਕ ਸਭ ਤੋਂ ਪੁਰਾਣੀ ਰੈਜੀਮੈਂਟਾਂ ਵਿੱਚੋਂ ਇੱਕ ਹੈ। ਇਸ ਰੈਜੀਮੈਂਟ ਦੇ ਸਿਪਾਹੀਆਂ ਨੇ ਦੋਵਾਂ ਵਿਸ਼ਵ ਯੁੱਧਾਂ ਦੇ ਨਾਲ-ਨਾਲ ਆਜ਼ਾਦੀ ਤੋਂ ਬਾਅਦ ਆਯੋਜਿਤ ਕੀਤੇ ਗਏ ਕਈ ਆਪਰੇਸ਼ਨਾਂ ਵਿੱਚ ਵੀ ਹਿੱਸਾ ਲਿਆ ਹੈ। ਪਹਿਲੇ ਵਿਸ਼ਵ ਯੁੱਧ ਵਿੱਚ ਇਨ੍ਹਾਂ ਨੂੰ 18 ਯੁੱਧ ਕਹਾਣੀ ਅਤੇ ਥੀਏਟਰ ਸਨਮਾਨ ਪ੍ਰਦਾਨ ਕੀਤੇ ਗਏ ਸਨ। ਇਸ ਰੈਜੀਮੈਂਟ ਦੇ ਬਹਾਦਰ ਸੈਨਿਕਾਂ ਨੇ ਮੇਸੋਪੋਟਾਮੀਆ, ਗੈਲੀਪੋਲੀ, ਫਿਲਿਸਤੀਨ, ਮਿਸਰ, ਚੀਨ, ਹਾਂਗਕਾਂਗ, ਦਮਿਸ਼ਕ ਅਤੇ ਫਰਾਂਸ ਵਿਚ ਕਈ ਲੜਾਈਆਂ ਲੜੀਆਂ ਹਨ। ਫਰਾਂਸ ਵਿੱਚ, ਇਸ ਦੀਆਂ ਫੌਜਾਂ ਨੇ ਸਤੰਬਰ 1915 ਵਿੱਚ ਨਿਊਵੇ ਚੈਪਲ ਦੇ ਨੇੜੇ ਇੱਕ ਅਪਮਾਨਜਨਕ ਹਮਲੇ ਵਿੱਚ ਹਿੱਸਾ ਲੈ ਕੇ, ਲੜਾਈ ਦੇ ਸਨਮਾਨ 'ਲੂਜ਼' ਅਤੇ 'ਫਰਾਂਸ ਐਂਡ ਫਲੈਂਡਰਜ਼' ਪ੍ਰਾਪਤ ਕੀਤੇ ਸਨ। ਦੂਸਰੇ ਵਿਸ਼ਵ ਯੁੱਧ ਵਿੱਚ ਇਨ੍ਹਾਂ ਨੇ 16 ਲੜਾਈ ਸਨਮਾਨ ਅਤੇ 14 ਥੀਏਟਰ ਸਨਮਾਨ ਪ੍ਰਾਪਤ ਕੀਤੇ ਸਨ।
ਇਸ ਟੁਕੜੀ ਵਿੱਚ ਰਾਜਪੂਤਾਨਾ ਰਾਈਫਲਜ਼ ਰੈਜੀਮੈਂਟ ਬੈਂਡ ਵੀ ਸ਼ਾਮਲ ਹਨ। ਇਹ ਰੈਜੀਮੈਂਟ ਭਾਰਤੀ ਫੌਜ ਦੀ ਸਭ ਤੋਂ ਸੀਨੀਅਰ ਰਾਈਫਲ ਰੈਜੀਮੈਂਟ ਹੈ। ਇਸ ਦੀਆਂ ਜ਼ਿਆਦਾਤਰ ਬਟਾਲੀਅਨਾਂ ਦਾ ਲੰਬਾ ਅਤੇ ਗੌਰਵਸ਼ਾਲੀ ਇਤਿਹਾਸ ਰਿਹਾ ਹੈ। ਇਸ ਦੇ ਸੈਨਿਕਾਂ ਨੇ ਦੁਨੀਆ ਦੇ ਕਈ ਖੇਤਰਾਂ ਵਿੱਚ ਕੁਝ ਖੂਨੀ ਲੜਾਈਆਂ ਵਿੱਚ ਹਿੱਸਾ ਲਿਆ ਹੈ। ਇਸ ਰੈਜੀਮੈਂਟ ਦੇ ਸੈਨਿਕਾਂ ਨੇ ਦੋਵੇਂ ਵਿਸ਼ਵ ਯੁੱਧਾਂ ਵਿੱਚ ਮਿਸਾਲੀ ਸਾਹਸ ਦਾ ਪ੍ਰਦਰਸ਼ਨ ਕੀਤਾ ਹੈ। ਦੂਸਰੇ ਵਿਸ਼ਵ ਯੁੱਧ ਦੌਰਾਨ, ਇਸ ਰੈਜੀਮੈਂਟ ਦੀਆਂ ਬਟਾਲੀਅਨਾਂ ਨੇ ਹਰ ਉਸ ਖੇਤਰ ਦੀਆਂ ਲੜਾਈਆਂ ਵਿੱਚ ਹਿੱਸਾ ਲਿਆ ਜਿਨ੍ਹਾਂ ਵਿੱਚ ਭਾਰਤੀ ਸੈਨਾ ਸ਼ਾਮਲ ਰਹੀ ਸੀ। ਇਸ ਰੈਜੀਮੈਂਟ ਨੇ ਆਜ਼ਾਦੀ ਤੋਂ ਪਹਿਲਾਂ ਛੇ ਵਿਕਟੋਰੀਆ ਕਰਾੱਸ ਹਾਸਲ ਕੀਤੇ ਸਨ। ਇਸ ਰੈਜੀਮੈਂਟ ਦੇ ਬੈਂਡ ਦੀ 1920 ਵਿੱਚ ਨਸੀਰਾਬਾਦ (ਰਾਜਸਥਾਨ) ਵਿੱਚ ਸਥਾਪਨਾ ਹੋਈ ਸੀ।
**********
ਐੱਸਸੀ/ਆਰਐੱਸ/ਵੀਬੀਵਾਈ/ਜੀਕੇਏ
(Release ID: 1937981)
Visitor Counter : 172