ਸਿੱਖਿਆ ਮੰਤਰਾਲਾ
ਜ਼ੰਜ਼ੀਬਾਰ –ਤੰਜਾਨੀਆ ਵਿੱਚ ਆਈਆਈਟੀ ਮਦਰਾਸ ਕੈਂਪਸ ਦੀ ਸਥਾਪਨਾ ਲਈ ਸਮਝੌਤਾ ਪੱਤਰ ‘ਤੇ ਹਸਤਾਖਰ, ਭਾਰਤ ਦੇ ਬਾਹਰ ਸਥਾਪਿਤ ਹੋਣ ਵਾਲਾ ਪਹਿਲਾ ਆਈਆਈਟੀ ਕੈਂਪਸ
ਆਈਆਈਟੀ ਮਦਰਾਸ-ਜ਼ੰਜ਼ੀਬਾਰ ਕੈਂਪਸ ਉੱਚ ਸਿੱਖਿਆ ਦੇ ਅੰਤਰਰਾਸ਼ਟਰੀਕਰਣ ਦੀ ਦਿਸ਼ਾ ਵਿੱਚ ਇੱਕ ਇਤਿਹਾਸਿਕ ਸ਼ੁਰੂਆਤ ਹੈ: ਸ਼੍ਰੀ ਧਰਮੇਂਦਰ ਪ੍ਰਧਾਨ
ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਗਿਆਨ ਨੂੰ ਦੁਵੱਲੇ ਸਬੰਧਾਂ ਦਾ ਇੱਕ ਪ੍ਰਮੁੱਖ ਕੰਪੋਨੈਂਟ ਬਣਾਉਣ ਦੇ ਨਾਲ-ਨਾਲ ਆਲਮੀ ਹਿਤ ਨੂੰ ਅੱਗੇ ਵਧਾਉਣ ਦਾ ਰਾਹ ਪੱਧਰਾ ਕਰ ਰਿਹਾ ਹੈ: ਸ਼੍ਰੀ ਧਰਮੇਂਦਰ ਪ੍ਰਧਾਨ
Posted On:
06 JUL 2023 12:54PM by PIB Chandigarh
ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਅਤੇ ਜ਼ੰਜ਼ੀਬਾਰ ਦੇ ਰਾਸ਼ਟਰਪਤੀ ਡਾ. ਹੁਸੈਨ ਅਲੀ ਮਵਿਨੀ (Dr. Hussein Ali Mwinyi) ਦੀ ਮੌਜੂਦਗੀ ਵਿੱਚ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ (ਐੱਮਓਈ), ਆਈਆਈਟੀ ਮਦਰਾਸ ਅਤੇ ਸਿੱਖਿਆ ਅਤੇ ਵੋਕੇਸ਼ਨਲ ਟ੍ਰੇਨਿੰਗ ਮੰਤਰਾਲਾ (ਐੱਮਓਈਵੀਟੀ) ਜ਼ੰਜ਼ੀਬਾਰ-ਤੰਜਾਨੀਆ ਦੇ ਦਰਮਿਆਨ ਜ਼ੰਜ਼ੀਬਾਰ-ਤੰਜਾਨੀਆ ਵਿੱਚ ਆਈਆਈਟੀ ਮਦਰਾਸ ਦੇ ਕੈਂਪਸ ਦੀ ਸਥਾਪਨਾ ਲਈ ਸਮਝੌਤਾ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ ਗਏ। ਇਹ ਭਾਰਤ ਤੋਂ ਬਾਹਰ ਸਥਾਪਤ ਹੋਣ ਵਾਲਾ ਪਹਿਲਾ ਆਈਆਈਟੀ ਕੈਂਪਸ ਹੈ। ਇਹ ਭਾਰਤ ਅਤੇ ਤੰਜਾਨੀਆ ਦੇ ਦਰਮਿਆਨ ਪੁਰਾਣੀ ਮਿੱਤਰਤਾ ਨੂੰ ਦਰਸਾਉਂਦਾ ਹੈ ਅਤੇ ਅਫਰੀਕਾ ਅਤੇ ਗਲੋਬਲ ਸਾਊਥ ਵਿੱਚ ਲੋਕਾਂ ਦੇ ਦਰਮਿਆਨ ਸਬੰਧ ਸਥਾਪਤ ਕਰਨ ‘ਤੇ ਭਾਰਤ ਦੇ ਫੋਕਸ ਦੀ ਯਾਦ ਦਿਲਾਉਂਦਾ ਹੈ।
ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸਮਝੌਤਾ ਪੱਤਰ ਬਾਰੇ ਬੋਲਦਿਆਂ ਕਿਹਾ ਕਿ ਆਈਆਈਟੀ ਮਦਰਾਸ-ਜ਼ੰਜ਼ੀਬਾਰ ਕੈਂਪਸ ਦੀ ਸਥਾਪਨਾ ਲਈ ਸਮਝੌਤਾ ਪੱਤਰ 'ਤੇ ਹਸਤਾਖਰ ਉੱਚ ਸਿੱਖਿਆ ਦੇ ਅੰਤਰਰਾਸ਼ਟਰੀਕਰਨ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਸ਼ੁਰੂਆਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੱਖਣ-ਦੱਖਣੀ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਅਫ਼ਰੀਕਾ ਨਾਲ ਲੋਕਾਂ ਦਰਮਿਆਨ ਮਜ਼ਬੂਤ ਸਬੰਧ ਬਣਾਉਣ ਦੀ ਵਚਨਬੱਧਤਾ ਦਾ ਰੂਪ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ, 2020 ਗਿਆਨ ਨੂੰ ਦੁਵੱਲੇ ਸਬੰਧਾਂ ਦਾ ਪ੍ਰਮੁੱਖ ਹਿੱਸਾ ਬਣਾਉਣ ਦੇ ਨਾਲ-ਨਾਲ ਆਲਮੀ ਹਿਤ ਨੂੰ ਅੱਗੇ ਵਧਾਉਣ ਦਾ ਰਾਹ ਪੱਧਰਾ ਕਰ ਰਹੀ ਹੈ।
ਸਮਝੌਤਾ ਪੱਤਰ 'ਤੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ, ਆਈਆਈਟੀ ਮਦਰਾਸ ਅਤੇ ਜ਼ੰਜ਼ੀਬਾਰ-ਤੰਜਾਨੀਆ ਦੇ ਸਿੱਖਿਆ ਅਤੇ ਵੋਕੇਸ਼ਨਲ ਟ੍ਰੇਨਿੰਗ ਮੰਤਰਾਲੇ ਵੱਲੋਂ ਕ੍ਰਮਵਾਰ ਤੰਜਾਨੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸ਼੍ਰੀ ਬਿਨਯ ਸ਼੍ਰੀਕਾਂਤ ਪ੍ਰਧਾਨ, ਆਈਆਈਟੀ ਮਦਰਾਸ ਦੇ ਡੀਨ (ਗਲੋਬਲ ਐਂਗੇਜ਼ਮੈਂਟ) ਪ੍ਰੋਫੈਸਰ ਰਘੁਨਾਥਨ ਰੰਗਾਸਵਾਮੀ ਅਤੇ ਜ਼ੰਜ਼ੀਬਾਰ ਦੇ ਸਿੱਖਿਆ ਅਤੇ ਵੋਕੇਸ਼ਨਲ ਟ੍ਰੇਨਿੰਗ ਮੰਤਰਾਲੇ ਦੇ ਕਾਰਜਕਾਰੀ ਪ੍ਰਮੁੱਖ ਸਕੱਤਰ ਖਾਲਿਦ ਮਸੂਦ ਵਜੀਰ ਨੇ ਹਸਤਾਖਰ ਕੀਤੇ।
ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਅੰਤਰਰਾਸ਼ਟਰੀਕਰਨ ‘ਤੇ ਫੋਕਸ ਕਰਦੀ ਹੈ ਅਤੇ ਇਹ ਸਿਫਾਰਸ਼ ਕਰਦੀ ਹੈ ਕਿ ‘‘ਉੱਚ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਯੂਨੀਵਰਸਿਟੀਆਂ ਨੂੰ ਹੋਰ ਦੇਸ਼ਾਂ ਵਿੱਚ ਕੈਂਪਸ ਸਥਾਪਤ ਕਰਨ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ।’’
ਤੰਜਾਨੀਆ ਅਤੇ ਭਾਰਤ ਦੇ ਦਰਮਿਆਨ ਰਣਨੀਤਕ ਸਾਂਝੇਦਾਰੀ ਨੂੰ ਸਵੀਕਾਰ ਕਰਦੇ ਹੋਏ ਸਮਝੌਤੇ ‘ਤੇ ਹਸਤਾਖਰ ਕਰਕੇ ਵਿਦਿਅਕ ਸਾਂਝੇਦਾਰੀ ਦੇ ਸਬੰਧਾਂ ਨੂੰ ਓਪਚਾਰਿਕ ਰੂਪ ਦਿੱਤਾ ਗਿਆ ਹੈ, ਜੋ ਪਾਰਟੀਆਂ ਨੂੰ ਜ਼ੰਜ਼ੀਬਾਰ, ਤੰਜਾਨੀਆ ਵਿੱਚ ਆਈਆਈਟੀ ਮਦਰਾਸ ਦੇ ਪ੍ਰਸਤਾਵਿਤ ਕੈਂਪਸ ਦੀ ਸਥਾਪਨਾ ਦਾ ਵੇਰਵਾ ਦੇਣ ਦੇ ਲਈ ਰੂਪਰੇਖਾ ਪ੍ਰਦਾਨ ਕਰਦਾ ਹੈ, ਜਿਸ ਵਿੱਚ ਅਕਤੂਬਰ, 2023 ਵਿੱਚ ਪ੍ਰੋਗਰਾਮ ਸ਼ੁਰੂ ਕਰਨ ਦੀ ਯੋਜਨਾ ਹੈ।
ਇਹ ਅਨੋਖੀ ਸਾਂਝੇਦਾਰੀ ਆਈਆਈਟੀਐੱਮ ਦੀ ਟੌਪ ਰੈਂਕ ਵਾਲੀ ਵਿਦਿਅਕ ਮਹਾਰਤ ਨੂੰ ਅਫਰੀਕਾ ਵਿੱਚ ਇੱਕ ਪ੍ਰਮੁੱਖ ਮੰਜ਼ਿਲ ਤੱਕ ਲਿਆਏਗੀ ਅਤੇ ਇਸ ਖੇਤਰ ਦੀ ਮੌਜੂਦਾ ਵਰਤਮਾਨ ਜ਼ਰੂਰਤਾਂ ਨੂੰ ਪੂਰਾ ਕਰੇਗੀ। ਅਕਾਦਮਿਕ ਪ੍ਰੋਗਰਾਮ, ਸਿਲੇਬਸ, ਵਿਦਿਆਰਥੀ ਚੋਣ ਪਹਿਲੂ ਅਤੇ ਅਕਾਦਮਿਕ ਵੇਰਵੇ ਦੇ ਕੰਮ ਆਈਆਈਟੀ ਮਦਰਾਸ ਦੁਆਰਾ ਕੀਤੇ ਜਾਣਗੇ, ਜਦਕਿ ਪੂੰਜੀ ਅਤੇ ਓਪ੍ਰੇਟਿੰਗ ਖਰਚ ਜ਼ੰਜ਼ੀਬਾਰ-ਤੰਜਾਨੀਆ ਸਰਕਾਰ ਦੁਆਰਾ ਪੂਰਾ ਕੀਤਾ ਜਾਵੇਗਾ। ਇਸ ਕੈਂਪਸ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਆਈਆਈਟੀ ਮਦਰਾਸ ਦੀ ਡਿਗਰੀ ਪ੍ਰਦਾਨ ਕੀਤੀ ਜਾਵੇਗੀ। ਅਤਿਆਧੁਨਿਕ ਅੰਤਰ-ਅਨੁਸ਼ਾਸਨੀ ਡਿਗਰੀ ਨਾਲ ਇੱਕ ਵਿਵਧ ਸਮੂਹ ਨੂੰ ਆਕ੍ਰਸ਼ਿਤ ਕਰਨ ਦੀ ਉਮੀਦ ਹੈ ਅਤੇ ਇਸ ਵਿੱਚ ਤੰਜਾਨੀਆ ਅਤੇ ਹੋਰ ਦੇਸ਼ਾਂ ਦੇ ਵਿਦਿਆਰਥੀ ਵੀ ਸ਼ਾਮਲ ਹੋਣਗੇ। ਭਾਰਤੀ ਵਿਦਿਆਰਥੀ ਵੀ ਇਨ੍ਹਾਂ ਪ੍ਰੋਗਰਾਮਾਂ ਦੇ ਲਈ ਬੇਨਤੀ ਕਰਨ ਦੇ ਯੋਗ ਹਨ।
ਆਈਆਈਟੀ ਕੈਂਪਸ ਦੀ ਸਥਾਪਨਾ ਤੋਂ ਵਿਸ਼ਵ ਪੱਧਰ ‘ਤੇ ਭਾਰਤ ਦੀ ਵੱਕਾਰੀ ਅਤੇ ਇਸ ਦੇ ਕੂਟਨੀਤਕ ਸਬੰਧਾਂ ਵਿੱਚ ਵਾਧਾ ਹੋਵੇਗਾ ਅਤੇ ਆਈਆਈਟੀ ਮਦਰਾਸ ਦੀ ਅੰਤਰਰਾਸ਼ਟਰੀ ਪਹਿਚਾਣ ਦਾ ਵਿਸਤਾਰ ਹੋਵੇਗਾ। ਇਸ ਅੰਤਰਰਾਸ਼ਟਰੀ ਕੈਂਪਸ ਵਿੱਚ ਵਿਦਿਆਰਥੀ ਅਤੇ ਫੈਕਲਟੀ ਦੀ ਵਿਵਿਧਤਾ ਕਾਰਨ ਆਈਆਈਟੀ ਮਦਰਾਸ ਦੀ ਸਿੱਖਿਆ ਅਤੇ ਖੋਜ ਗੁਣਵੱਤਾ ਹੋਰ ਵਧੇਗੀ। ਇਹ ਵਿਸ਼ਵ ਭਰ ਵਿੱਚ ਹੋਰ ਟੌਪ ਰੈਂਕ ਵਾਲੇ ਅਕਾਦਮਿਕ ਸੰਸਥਾਨਾਂ ਦੇ ਨਾਲ ਖੋਜ ਸਹਿਯੋਗ ਨੂੰ ਗਹਿਰਾ ਕਰਨ ਦੇ ਲਈ ਕੰਮ ਕਰੇਗਾ।
ਤੰਜਾਨੀਆ ਦੇ ਜ਼ੰਜ਼ੀਬਾਰ ਵਿੱਚ ਆਈਆਈਟੀ ਕੈਂਪਸ ਡਿਜ਼ਾਇਨ ਆਲਮੀ ਜ਼ਰੂਰਤਾਂ, ਯੋਗਤਾਵਾਂ ਨੂੰ ਵਿਕਸਿਤ ਕਰਨ, ਰਾਸ਼ਟਰਾਂ ਦੇ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਖੇਤਰ ਵਿੱਚ ਖੋਜ ਅਤੇ ਇਨੋਵੇਸ਼ਨ ਦਾ ਸਮਰਥਨ ਕਰਨ ਦੇ ਵਿਆਪਕ ਮਿਸ਼ਨ ਨਾਲ ਇੱਕ ਵਿਸ਼ਵ ਪੱਧਰੀ ਉੱਚ ਸਿੱਖਿਆ ਅਤੇ ਖੋਜ ਸੰਸਥਾਨ ਦੇ ਰੂਪ ਵਿੱਚ ਕੀਤੀ ਗਈ ਹੈ। ਇਹ ਭਾਰਤੀ ਉੱਚ ਸਿੱਖਿਆ ਅਤੇ ਇਨੋਵੇਸ਼ਨ ਦੇ ਅਕਾਂਖੀ ਗੁਣਾ ਦੇ ਲਈ ਵਿਸ਼ਵ ਲਈ ਇੱਕ ਉਦਾਹਰਣ ਦੇ ਰੂਪ ਵਿੱਚ ਕੰਮ ਕਰੇਗਾ।
*****
ਐੱਨਬੀ/ਏਕੇ
(Release ID: 1937979)
Visitor Counter : 121