ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਭਾਰਤ ਅਤੇ ਸਿੰਗਾਪੁਰ ਨੇ ਅੱਜ ਅਮਲਾ ਪ੍ਰਬੰਧਨ ਅਤੇ ਲੋਕ ਪ੍ਰਸ਼ਾਸਨ ਦੇ ਖੇਤਰ ਵਿੱਚ ਸਹਿਯੋਗ ਬਾਰੇ ਮੌਜੂਦਾ ਸਮਝੌਤਾ ਪੱਤਰ ਨੂੰ 2028 ਤੱਕ ਪੰਜ ਸਾਲਾਂ ਲਈ ਵਧਾਉਣ ਲਈ ਇੱਕ ਪ੍ਰੋਟੋਕੋਲ ਦਸਤਾਵੇਜ਼ 'ਤੇ ਦਸਤਖਤ ਕੀਤੇ
प्रविष्टि तिथि:
06 JUL 2023 6:04PM by PIB Chandigarh
ਭਾਰਤ ਸਰਕਾਰ ਦੇ ਅਮਲਾ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਅਤੇ ਸਿੰਗਾਪੁਰ ਗਣਰਾਜ ਦੀ ਲੋਕ ਸੇਵਾ ਡਿਵੀਜ਼ਨ ਨੇ 6 ਜੁਲਾਈ, 2023 ਨੂੰ ਇੱਕ ਪ੍ਰੋਟੋਕੋਲ ਦਸਤਾਵੇਜ਼ 'ਤੇ ਹਸਤਾਖਰ ਕੀਤੇ, ਜਿਸ ਵਿੱਚ ਅਮਲਾ ਪ੍ਰਬੰਧਨ ਅਤੇ ਲੋਕ ਪ੍ਰਸ਼ਾਸਨ ਦੇ ਖੇਤਰ ਵਿੱਚ ਸਹਿਯੋਗ 'ਤੇ ਮੌਜੂਦਾ ਸਮਝੌਤੇ ਨੂੰ 2028 ਤੱਕ ਪੰਜ ਸਾਲਾਂ ਲਈ ਵਧਾਇਆ ਗਿਆ।
ਇਸ ਸਮਝੌਤਾ ਪੱਤਰ 'ਤੇ ਪ੍ਰਸ਼ਾਸਨਿਕ ਸੁਧਾਰਾਂ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਦੇ ਸਕੱਤਰ ਸ਼੍ਰੀ ਵੀ ਸ਼੍ਰੀਨਿਵਾਸ ਅਤੇ ਭਾਰਤ ਵਿੱਚ ਸਿੰਗਾਪੁਰ ਦੇ ਹਾਈ ਕਮਿਸ਼ਨਰ ਸ਼੍ਰੀ ਸਾਈਮਨ ਵੋਂਗ ਨੇ ਹਸਤਾਖਰ ਕੀਤੇ।

ਹਸਤਾਖਰ ਸਮਾਰੋਹ ਵਿੱਚ ਸਿੰਗਾਪੁਰ ਹਾਈ ਕਮਿਸ਼ਨ ਅਤੇ ਪ੍ਰਸ਼ਾਸਨਿਕ ਅਤੇ ਜਨਤਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਦੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਸਿੰਗਾਪੁਰ ਗਣਰਾਜ ਦੀ ਲੋਕ ਸੇਵਾ ਡਿਵੀਜ਼ਨ ਦੇ ਸਥਾਈ ਸਕੱਤਰ ਨੇ ਵੀ ਸ਼ਿਰਕਤ ਕੀਤੀ ਅਤੇ ਵਰਚੁਅਲ ਰੂਪ ਨਾਲ ਸੰਬੋਧਨ ਕੀਤਾ।
ਇਸ ਸਮਝੌਤਾ ਪੱਤਰ ਦਾ ਉਦੇਸ਼ ਦੋਵਾਂ ਦੇਸ਼ਾਂ ਦੇ ਲੋਕ ਸੇਵਾ ਅਧਿਕਾਰੀਆਂ ਦਰਮਿਆਨ ਸਹਿਯੋਗ ਦੇ ਵੱਖ-ਵੱਖ ਰੂਪਾਂ ਰਾਹੀਂ ਦੋਵਾਂ ਦੇਸ਼ਾਂ ਦਰਮਿਆਨ ਸਾਂਝੇਦਾਰੀ ਨੂੰ ਮਜ਼ਬੂਤ ਕਰਨਾ ਹੈ। ਪ੍ਰਸ਼ਾਸਕੀ ਸੁਧਾਰਾਂ ਅਤੇ ਜਨਤਕ ਖੇਤਰ ਦੀ ਤਬਦੀਲੀ, ਜਨਤਕ ਸੇਵਾ ਪ੍ਰਦਾਨ ਕਰਨ, ਲੀਡਰਸ਼ਿਪ ਅਤੇ ਪ੍ਰਤਿਭਾ ਵਿਕਾਸ, ਈ-ਗਵਰਨੈਂਸ, ਸਮਰੱਥਾ ਨਿਰਮਾਣ ਅਤੇ ਸਿਖਲਾਈ ਵਰਗੇ ਖੇਤਰਾਂ ਵਿੱਚ ਸਹਿਯੋਗ ਸਮਝੌਤਾ ਪੱਤਰ ਦੀਆਂ ਗਤੀਵਿਧੀਆਂ ਦੇ ਅਧੀਨ ਆਉਣ ਵਾਲੇ ਖੇਤਰਾਂ ਦਾ ਹਿੱਸਾ ਹਨ।

***********
ਐੱਸਐੱਨਸੀ/ਪੀਕੇ
(रिलीज़ आईडी: 1937977)
आगंतुक पटल : 163