ਰੱਖਿਆ ਮੰਤਰਾਲਾ

ਆਈਐੱਨ-ਯੂਐੱਸਐੱਨ ਸਾਲਵੇਜ ਅਤੇ ਵਿਸਫੋਟਕ ਆਰਡੀਨੈਂਸ ਡਿਸਪੋਜ਼ਲ ਐਕਸਰਸਾਈਜ਼-ਸੈਲਵੇਕਸ

Posted On: 06 JUL 2023 12:47PM by PIB Chandigarh

ਭਾਰਤ ਜਲ ਸੈਨਾ- ਅਮਰੀਕੀ ਜਲ ਸੈਨਾ (ਆਈਐੱਨਐੱਸ-ਯੂਐੱਸਐੱਨ) ਬਚਾਅ ਅਤੇ ਵਿਸਫੋਟਕ ਆਰਡੀਨੈਂਸ ਡਿਸਪੋਜ਼ਲ (ਈਓਡੀ) ਅਭਿਆਸ, ਸਾਲਵੇਕਸ ਦਾ ਸੱਤਵਾਂ ਸੰਸਕਰਣ 26 ਜੂਨ- 06 ਜੁਲਾਈ 2023 ਤੱਕ ਕੋਚੀ ਵਿਖੇ ਆਯੋਜਿਤ ਕੀਤਾ ਗਿਆ। ਆਈਐੱਨ ਅਤੇ ਯੂਐੱਸਐੱਨ 2005 ਤੋਂ ਸੰਯੁਕਤ ਬਚਾਅ ਤੇ ਈਓਡੀ ਅਭਿਆਸ ਵਿੱਚ ਹਿੱਸਾ ਲੈ ਰਹੇ ਹਨ। ਇਸ ਅਭਿਆਸ ਵਿੱਚ ਦੋਨਾਂ ਸਮੁੰਦਰੀ ਫੌਜਾਂ ਦੀ ਭਾਗੀਦਾਰੀ ਦੇਖੀ ਗਈ, ਜਿਸ ਵਿੱਚ ਸਪੈਸ਼ਲਿਸਟ ਗੋਤਾਖੋਰੀ ਅਤੇ ਈਓਡੀ ਟੀਮਾਂ ਤੋਂ ਇਲਾਵਾ ਜਹਾਜ਼-ਆਈਐੱਨਐੱਸ ਨਿਰੀਕਸ਼ਕ ਅਤੇ ਯੂਐੱਸਐੱਨਐੱਸ ਸਾਲਵਰ ਸ਼ਾਮਲ ਸਨ।

10 ਦਿਨਾਂ ਤੱਕ ਚਲਣ ਵਾਲੇ ਇਸ ਅਭਿਯਾਨ ਵਿੱਚ ਦੋਵਾਂ ਦੇਸ਼ਾਂ ਦੀ ਗੋਤਾਖੋਰ ਟੀਮਾਂ ਨੇ ਸਮੁੰਦਰੀ ਅਨੁਭਵ ਸਾਂਝੇ ਕੀਤੇ ਅਤੇ ਜ਼ਮੀਨ ਦੇ ਨਾਲ-ਨਾਲ ਸਮੁੰਦਰ ਵਿੱਚ ਵੀ ਈਓਡੀ ਸੰਚਾਲਨ ਦੇ ਵੱਖ-ਵੱਖ ਪਹਿਲੂਆਂ ਵਿੱਚ ਬਚਾਅ ਅਤੇ ਟ੍ਰੇਨਡ ਕੀਤਾ। ਸਾਲਵੇਕਸ ਨੇ ਸਮੁੰਦਰੀ ਬਚਾਅ ਅਤੇ ਈਓਡੀ ਸੰਚਾਲਨ ਵਿੱਚ ਆਪਸੀ ਤੌਰ ’ਤੇ ਵਧੀਆ ਪ੍ਰਣਾਲੀਆਂ ਤੋਂ ਅੰਤਰ-ਕਾਰਜਸ਼ੀਲਤਾ, ਇਕਸੁਰਤਾ ਅਤੇ ਲਾਭ ਵਧਾਉਣ ਦੀ ਦਿਸ਼ਾ ਵਿੱਚ ਸੰਯੁਕਤ ਟ੍ਰੇਨਿੰਗ ਅਭਿਆਸ ਦਾ ਆਯੋਜਨ ਵੀ ਦੇਖਿਆ।

ਸੰਚਾਲਨ ਸ਼ਰਤਾਂ ’ਤੇ ਰਚਨਾਤਮਕ ਜੁੜਾਅ ਨੇ ਮਾਇਨ ਦਾ ਪਤਾ ਲਗਾਉਣ ਅਤੇ ਬੇਅਸਰ ਕਰਨ, ਮਲਬੇ ਦਾ ਸਥਾਨ ਅਤੇ ਬਚਾਅ ਵਰਗੇ ਕਈ ਵਿਭਿੰਨ ਵਿਸ਼ਿਆਂ ਵਿੱਚ ਗੋਤਾਖੋਰੀ ਟੀਮਾਂ ਦੇ ਕੌਸ਼ਲ-ਸੈਟ ਨੂੰ ਵਧਾਇਆ।

 

******

ਵੀਐੱਮ/ਜੇਐੱਸਐੱਨ    (Release ID: 1937817) Visitor Counter : 112