ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਜੀ-20 ਰਿਸਰਚ ਮੰਤਰੀਆਂ ਦਾ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਰਿਸਰਚ ਅਤੇ ਇਨੋਵੇਸ਼ਨ ਸਿਸਟਮਜ਼ ਵਿੱਚ ਬਦਲਾਅ ਲਿਆਉਣ ਦਾ ਸੰਕਲਪ
ਜੀ-20 ਰਿਸਰਚ ਮੰਤਰੀਆਂ ਦਾ ਟਿਕਾਊ ਨੀਲੀ ਅਰਥਵਿਵਸਥਾ ਦਾ ਲਕਸ਼ ਹਾਸਲ ਕਰਨ ਲਈ ਨਿਰੰਤਰ ਸਮੁੰਦਰੀ ਨਿਰੀਖਣ, ਨਿਗਰਾਨੀ ਅਤੇ ਪੂਰਵ ਅਨੁਮਾਨ ਪ੍ਰਣਾਲੀਆਂ ਦੇ ਲਈ ਸਮਰੱਥਾ ਵਿਕਸਿਤ ਕਰਨ ਦੀ ਜ਼ਰੂਰਤ ’ਤੇ ਜ਼ੋਰ
Posted On:
05 JUL 2023 4:43PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਦੀ ਪ੍ਰਧਾਨਗੀ ਵਿੱਚ ਜੀ-20 ਰਿਸਰਚ ਮੰਤਰੀਆਂ ਦੀ ਮੀਟਿੰਗ ਅੱਜ ਮੁੰਬਈ ਵਿੱਚ ਸਫ਼ਲਤਾਪੂਰਵਕ ਸੰਪੰਨ ਹੋਈ। ਜੀ-20 ਦੇ ਮੈਂਬਰ ਦੇਸ਼ਾਂ ਅਤੇ ਸੱਦੇ ਗਏ ਦੇਸ਼ਾਂ ਦੇ ਰਿਸਰਚ ਮੰਤਰੀਆਂ ਨੇ ਭਾਰਤ ਦੀ ਪ੍ਰਧਾਨਗੀ ਵਿੱਚ ਰਿਸਰਚ ਐਂਡ ਇਨੋਵੇਸ਼ਨ ਇਨੀਸ਼ੀਏਟਿਵ ਗੈਦਰਿੰਗ (ਆਰਆਈਆਈਜੀ) ਦੁਆਰਾ ਚਿਨ੍ਹਿਤ ਚਰਚਾ ਦੇ ਚਾਰ ਪ੍ਰਾਥਮਿਕਤਾ ਵਾਲੇ ਖੇਤਰਾਂ ਦਾ ਅਨੁਮੋਦਨ ਅਤੇ ਸਮਰਥਨ ਕਰਦੇ ਹੋਏ ਸਮਾਵੇਸ਼ੀ ਅਤੇ ਟਿਕਾਊ ਵਿਕਾਸ ਨੂੰ ਸਮਰੱਥ ਕਰਨ ਲਈ ਰਿਸਰਚ ਅਤੇ ਇਨੋਵੇਸ਼ਨ ਦੀ ਮਹੱਤਵਪੂਰਨ ਭੂਮਿਕਾ ਦੀ ਫਿਰ ਤੋਂ ਪੁਸ਼ਟੀ ਕੀਤੀ। ਨਾਲ ਹੀ ਉਨ੍ਹਾਂ ਨੇ 21ਵੀਂ ਸਦੀ ਦੀ ਬਦਲਦੀ ਦੁਨੀਆ ਅਤੇ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਰਿਸਰਚ ਅਤੇ ਇਨੋਵੇਸ਼ਨ ਪ੍ਰਣਾਲੀਆਂ ਵਿੱਚ ਬਦਲਾਅ ਲਿਆਉਣ ਦੇ ਹਰ ਸੰਭਵ ਪ੍ਰਯਾਸਾਂ ਦਾ ਸਮਰਥਨ ਕਰਨ ਦਾ ਸੰਕਲਪ ਲਿਆ।
‘ਨਿਆਂ ਸੰਗਤ ਸਮਾਜ ਲਈ ਰਿਸਰਚ ਅਤੇ ਇਨੋਵੇਸ਼ਨ’ ਦੇ ਵਿਆਪਕ ਵਿਸ਼ੇ ਦੇ ਤਹਿਤ ਮੀਟਿੰਗਾਂ ਦੀ ਇੱਕ ਲੜੀ ਰਾਹੀਂ ਪ੍ਰਾਥਮਿਕਤਾ ਵਾਲੇ ਖੇਤਰਾਂ-ਸਸਟੇਨੇਬਲ ਐਨਰਜੀ ਲਈ ਸਮੱਗਰੀ, ਸਰਕੂਲਰ ਬਾਇਓ-ਇਕੌਨਮੀ; ਊਰਜਾ ਸਰੋਤਾਂ ਵਿੱਚ ਬਦਲਾਅ ਲਈ ਈਕੋ-ਇਨੋਵੇਸ਼ਨ; ਅਤੇ ਸਸਟੇਨੇਬਲ ਬਲੂ ਇਕੌਨਮੀ, ’ਤੇ ਰੁਝੇਵਿਆਂ ਅਤੇ ਵਿਚਾਰ-ਵਟਾਂਦਰੇ ਦੇ ਅਧਾਰ ’ਤੇ ਮੀਟਿੰਗ ਤੋਂ ਬਾਅਦ ਇੱਕ “ਨਤੀਜਾ ਦਸਤਾਵੇਜ਼ ਅਤੇ ਪ੍ਰਧਾਨਗੀ ਦਾ ਸੰਖੇਪ” ਜਾਰੀ ਕੀਤਾ ਗਿਆ।
ਟਿਕਾਊ ਵਿਕਾਸ ਦੇ ਲਈ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਦੇ ਹੋਏ ਭਾਰਤ ਦੀ ਲਾਈਫ ਜਿਹੀਆਂ ਪਹਿਲਾਂ ਨੂੰ ਅਪਣਾਉਣ ਦੇ ਮਹੱਤਵ ਨੂੰ ਸਵੀਕਾਰ ਕਰਦੇ ਹੋਏ ਜੀ-20 ਰਿਸਰਚ ਮੰਤਰੀਆਂ ਨੇ ਸਸ਼ਕਤ,ਸਮਾਵੇਸ਼ੀ ਅਤੇ ਟਿਕਾਊ ਭਵਿਖ ਹਾਸਲ ਕਰਨ ਦੀ ਦਿਸ਼ਾ ਵਿੱਚ ਪ੍ਰਤੀਬੱਧਤਾ ਵਿਅਕਤ ਕੀਤੀ। ਉਨ੍ਹਾਂ ਨੇ ਸਮਾਜਿਕ ਅਤੇ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਦੇ ਸਮਾਧਾਨ ਵਿਕਸਿਤ ਕਰਨ ਲਈ ਚਿਨ੍ਹਿਤ ਪ੍ਰਾਥਮਿਕਤਾ ਵਾਲੇ ਖੇਤਰਾਂ ਵਿੱਚ ਮੁਕਤ, ਨਿਆਂ ਸੰਗਤ ਅਤੇ ਸੁਰੱਖਿਅਤ ਵਿਗਿਆਨਿਕ ਸਹਿਯੋਗ ਦੇ ਲਈ ਆਪਣੀ ਪ੍ਰਤੀਬੱਧਤਾ ਦੀ ਵੀ ਮੁੜ ਪੁਸ਼ਟੀ ਕੀਤੀ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਟਿਕਾਊ ਵਿਕਾਸ ਦੀ ਤਲਾਸ਼ ਵਿੱਚ ਸਵੱਛ ਊਰਜਾ ਦੇ ਉਤਪਾਦਨ ਅਤੇ ਉਪਯੋਗ ਦਾ ਦਾਇਰਾ ਵਧਾਉਣ ਅਤੇ ਸਾਰਿਆਂ ਲਈ ਕਿਫ਼ਾਇਤੀ, ਭਰੋਸੇਮੰਦ ਅਤੇ ਟਿਕਾਊ ਊਰਜਾ ਨੂੰ ਵਧਾਉਣ ਦੀ ਜ਼ਰੂਰਤ ਹੈ।
ਮੀਟਿੰਗ ਦੌਰਾਨ, ਸਰਕੂਲਰ ਅਤੇ ਟਿਕਾਊ ਬਾਇਓ-ਇਕੌਨਮੀ ਦੀ ਸਹਾਇਤਾ ਲਈ ਵਿਗਿਆਨ, ਟੈਕਨੋਲੋਜੀ ਅਤੇ ਰਿਸਰਚ ਵੱਲ ਨਿਭਾਈ ਜਾਣ ਵਾਲੀ ਮਹੱਤਵਪੂਰਨ ਭੂਮਿਕਾ ਦੇ ਨਾਲ-ਨਾਲ ਖੁਰਾਕ ਸੁਰੱਖਿਆ ਦੀ ਜ਼ਰੂਰਤਾਂ
ਨੂੰ ਪੂਰਾ ਕਰਦੇ ਹੋਏ ਕੱਚੇ ਮਾਲ ਤੋਂ ਲੈ ਕੇ ਤਿਆਰ ਉਤਪਾਦਾਂ ਤੱਕ ਸਾਰੇ ਉਦਯੋਗਿਕ ਸਪਲਾਈ ਚੇਨਾਂ ਵਿੱਚ ਇਨੋਵੇਸ਼ਨ ਦੀ ਜ਼ਰੂਰਤ ’ਤੇ ਵੀ ਚਰਚਾ ਕੀਤੀ ਗਈ। ਮੰਤਰੀਆਂ ਨੇ ਟਿਕਾਊ ਨੀਲੀ ਅਰਥਵਿਵਸਥਾ ਜਾਂ ਮਹਾਸਾਗਰ ਅਧਾਰਿਤ ਅਰਥਵਿਵਸਥਾ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਉੱਨਤ ਅੰਤਰਰਾਸ਼ਟਰੀ ਤਾਲਮੇਲ ਅਤੇ ਸਹਿਯੋਗ ਦੇ ਰਾਹੀਂ ਅਧਿਕ ਅਤੇ ਬਿਹਤਰ ਨਿਰੰਤਰ ਤੱਟਵਰਤੀ ਅਤੇ ਸਮੁੰਦਰੀ ਨਿਰੀਖਣ, ਨਿਗਰਾਨੀ ਅਤੇ ਪੂਰਵ ਅਨੁਮਾਨ ਪ੍ਰਣਾਲੀਆਂ ਦੇ ਲਈ ਸਮਰੱਥਾ ਵਿਕਸਿਤ ਕਰਨ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ।
ਜੀ-20 ਮੰਤਰੀਆਂ ਨੇ ਮੋਬਿਲਿਟੀ ਪ੍ਰੋਗਰਾਮਾਂ ਦੇ ਰਾਹੀਂ ਰਿਸਰਚ ਅਤੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਵਿਦਿਆਰਥੀਆਂ, ਵਿਦਵਾਨਾਂ, ਰਿਸਰਚਕਾਰਾਂ ਅਤੇ ਵਿਗਿਆਨਿਕਾਂ ਦੀ ਗਤੀਸ਼ੀਲਤਾ ਨੂੰ ਪ੍ਰੋਤਸਾਹਿਤ ਕਰਨ ਦੇ ਪ੍ਰਤੀ ਵੀ ਪ੍ਰਤੀਬੱਧਤਾ ਵਿਅਕਤ ਕੀਤੀ।
ਭਾਰਤ ਦੀ ਜੀ-20 ਦੀ ਪ੍ਰਧਾਨਗੀ ਦੌਰਾਨ ਆਰਆਈਆਈਜੀ ਮੀਟਿੰਗਾਂ ਨੇ ਰਿਸਰਚ ਅਤੇ ਇਨੋਵੇਸ਼ਨ ਖੇਤਰ ਦੇ ਹਿਤਧਾਰਕਾਂ ਨੂੰ ਵਿਚਾਰਾਂ ਨੂੰ ਸਾਂਝਾ ਕਰਨ ਅਤੇ ਸਮਾਜਿਕ-ਆਰਥਿਕ ਸਮਾਨਤਾ ਪ੍ਰਾਪਤ ਕਰਨ ਦੇ ਲਈ ਨਵੀਂ ਸਾਂਝੇਦਾਰੀ ਬਣਾਉਣ ਲਈ ਇੱਕ ਪਲੈਟਫਾਰਮ ਪ੍ਰਦਾਨ ਕੀਤਾ। ਸਾਰੇ ਜੀ-20 ਰਿਸਰਚ ਮੰਤਰੀਆਂ ਨੇ ਸ਼ੇਰਪਾ ਟ੍ਰੈਕ ਦੇ ਤਹਿਤ ਰਿਸਰਚ ਐਂਡ ਇਨੋਵੇਸ਼ਨ ਇਨੀਸ਼ੀਏਟਿਵ ਗੈਦਰਿੰਗ (ਆਰਆਈਆਈਜੀ) ਨੂੰ ਇੱਕ ਰਸਮੀ ਵਰਕਿੰਗ ਗਰੁੱਪ, ਯਾਨੀ, ਜੀ-20 ਰਿਸਰਚ ਅਤੇ ਇਨੋਵੇਸ਼ਨ ਵਰਕਿੰਗ ਗਰੁੱਪ (ਆਰਆਈਡਬਲਿਊਜੀ) ਦਾ ਦਰਜਾ ਦੇਣ ਦੀ ਸਿਫ਼ਾਰਿਸ਼ ਕਰਨ ’ਤੇ ਸਰਵ ਸਹਿਮਤੀ ਨਾਲ ਸਹਿਮਤੀ ਵਿਅਕਤ ਕੀਤੀ।
*****
ਐੱਮਐੱ
ਮ/ਐੱਸਸੀ/ਪੀਐੱਮ
(Release ID: 1937737)
Visitor Counter : 170