ਇਸਪਾਤ ਮੰਤਰਾਲਾ

ਮੈਗਨੀਜ਼ ਔਰ ਇੰਡੀਆ ਲਿਮਿਟਿਡ (ਮੋਇਲ) ਨੇ ਅਪ੍ਰੈਲ-ਜੂਨ 2023 ਦੀ ਤਿਮਾਹੀ ਵਿੱਚ ਹੁਣ ਤੱਕ ਦਾ ਸਭ ਤੋਂ ਅਧਿਕ ਤਿਮਾਹੀ ਉਤਪਾਦਨ ਹਾਸਲ ਕੀਤਾ; ਸਾਲ-ਦਰ-ਸਾਲ ਅਧਾਰ ’ਤੇ 35 ਪ੍ਰਤੀਸ਼ਤ ਦਾ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ


ਵਿੱਤ ਸਾਲ 2023-24 ਦੀ ਪਹਿਲੀ ਤਿਮਾਹੀ ਵਿੱਚ 3.96, ਲੱਖ ਮੀਟ੍ਰਿਕ ਟਨ ਦੀ ਰਿਕਾਰਡ ਤਿਮਾਹੀ ਵਿਕਰੀ ਵੀ ਦਰਜ ਕੀਤੀ ਗਈ

Posted On: 03 JUL 2023 1:51PM by PIB Chandigarh

ਉਤਪਾਦਨ ਗਤੀ ਨੂੰ ਬਣਾਏ ਰੱਖਦੇ ਹੋਏ ਮੋਇਲ (Moil) ਨੇ ਵਿੱਤ ਸਾਲ 2024 ਦੀ ਪਹਿਲੀ ਤਿਮਾਹੀ ਜੂਨ ਮਹੀਨੇ ਵਿੱਚ 4.36 ਲੱਖ ਮੀਟ੍ਰਿਕ ਟਨ ਦਾ ਆਪਣਾ ਸਰਵਸ੍ਰੇਸ਼ਠ ਤਿਮਾਹੀ ਮੈਗਨੀਜ਼ ਧਾਤੂ ਦਾ ਉਤਪਾਦਨ ਹਾਸਲ ਕੀਤਾ ਹੈ ਜਿਸ ਵਿੱਚ ਪਿਛਲੇ ਸਾਲ ਦੀ ਤੁਲਨਾ ਵਿੱਚ 35 ਪ੍ਰਤੀਸ਼ਤ ਦਾ ਸੰਤੋਸ਼ਜਨਕ ਵਾਧਾ ਦਰਜ ਕੀਤਾ ਗਿਆ ਹੈ। 1.5 ਲੱਖ ਮੀਟ੍ਰਿਕ ਟਨ ਦਾ ਉਤਪਾਦਨ, ਸਥਾਪਨਾ ਦੇ ਬਾਅਦ ਤੋਂ ਕਿਸੇ ਵੀ ਜੂਨ ਮਹੀਨੇ ਦਾ ਹੁਣ ਤੱਕ ਦਾ ਸਭ ਤੋਂ ਅਧਿਕ ਉਤਪਾਦਨ ਹੈ।

ਵਿਕਰੀ ਦੇ ਮੋਰਚੇ ’ਤੇ ਮੋਇਲ (Moil) ਨੇ ਆਪਣਾ ਹੁਣ ਤੱਕ ਦਾ ਸਭ ਤੋਂ ਅਧਿਕ, ਪਹਿਲੀ ਤਿਮਾਹੀ ਦਾ ਵਿਕਰੀ ਪ੍ਰਦਰਸ਼ਨ ਦਰਜ ਕੀਤਾ ਅਤੇ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 3.96 ਲੱਖ ਮੀਟ੍ਰਿਕ ਟਨ ਦੀ ਵਿਕਰੀ ਦਰਜ ਕੀਤੀ, ਜੋ ਪਿਛਲੇ ਸਾਲ ਦੀ ਤੁਲਨਾ ਵਿੱਚ 39 % ਅਧਿਕ ਹੈ।

ਖੋਜ ਗਤੀਵਿਧੀਆਂ ’ਤੇ ਆਪਣਾ ਵਿਸ਼ੇਸ਼ ਧਿਆਨ ਦਿੰਦੇ ਹੋਏ, ਮੋਇਲ ਨੇ ਵਿੱਤ ਸਾਲ 2024 ਦੀ ਪਹਿਲੀ ਤਿਮਾਹੀ ਵਿੱਚ 20,086 ਮੀਟਰ ਦੀ ਆਪਣੀ ਸਰਵਸ੍ਰੇਸ਼ਠ ਤ੍ਰੈਮਾਸਿਕ ਖੋਜ ਕੋਰ ਡ੍ਰਿਲਿੰਗ ਕੀਤੀ ਹੈ ਜੋ ਕਿ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ 3.8 ਗੁਣਾ ਅਧਿਕ ਹੈ। ਇਹ ਨਾ ਸਿਰਫ਼ ਇਸ ਦੀ ਮੌਜੂਦਾ ਖਾਣਾਂ ਤੋਂ  ਵਧੇ ਹੋਏ ਉਤਪਾਦਨ ਦੇ ਅਧਾਰ ‘ਤੇ ਹੈ ਬਲਕਿ, ਦੇਸ਼ ਵਿੱਚ ਨਵੀਂ ਮੈਗਨੀਜ਼ ਖਾਣਾਂ ਦੇ ਲਈ ਵੀ ਅਧਾਰ ਬਣੇਗਾ।

ਮੋਇਲ ਨੇ ਇਸ ਤਿਮਾਹੀ ਵਿੱਚ ਇਲੈਕਟ੍ਰੋਲੀਟਿਕ ਮੈਗਨੀਜ਼ ਡਾਈਆਕਸਾਈਡ (ਈਐੱਮਡੀ) ਦਾ ਉੱਚਤਮ ਉਤਪਾਦਨ ਵੀ ਦਰਜ ਕੀਤਾ ਹੈ। ਈਐੱਮਡੀ 100% ਆਯਾਤ ਪ੍ਰਤੀ ਸਥਾਪਨ ਉਤਪਾਦ ਹੈ ਜਿਸ ਦਾ ਉਪਯੋਗ ਜ਼ਿਆਦਾਤਰ ਫਾਰਮਾਸਿਊਟੀਕਲ ਅਤੇ ਬੈਟਰੀ ਦੇ ਨਿਰਮਾਣ ਦੇ ਲਈ ਕੀਤਾ ਜਾਂਦਾ ਹੈ।

ਮੋਇਲ ਦੇ ਸੀਐੱਮਡੀ ਸ਼੍ਰੀ ਅਜੀਤ ਕੁਮਾਰ ਸਕਸੈਨਾ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਅਤੇ ‘ਹਰ ਮਹੀਨੇ ਨੂੰ ਮਾਰਚ ਦੀ ਤਰ੍ਹਾਂ ਬਣਾਉਣ’ ਦੇ ਸੱਦੇ ਦੇ ਅਨੁਸਾਰ ਪ੍ਰਦਰਸ਼ਨ ਦੀ ਭਾਵਨਾ ਦੇ ਲਈ, ਮੋਇਲ ਸਮੂਹ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਹੈ ਕਿ ਮੋਇਲ ਪੂਰੇ ਸਾਲ ਦੇ ਲਈ ਨਿਰਧਾਰਿਤ ਲਕਸ਼ਾਂ ਦੀ ਦਿਸ਼ਾਂ ਵਿੱਚ ਕੰਮ ਕਰਨਾ ਜਾਰੀ ਰੱਖੇਗਾ।

*****

ਕੇਐੱਸ



(Release ID: 1937301) Visitor Counter : 89


Read this release in: Telugu , English , Urdu , Hindi