ਖੇਤੀਬਾੜੀ ਮੰਤਰਾਲਾ

ਕੇਂਦਰੀ ਖੇਤੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਦੇ ਕਰ ਕਮਲਾਂ ਦੁਆਰਾ ਅੰਤਰਰਾਸ਼ਟਰੀ ਹੋਸਟਲ-ਮਧੁਮਾਸ ਦਾ ਲੋਕਅਰਪਣ

Posted On: 03 JUL 2023 5:34PM by PIB Chandigarh

ਗੁਰੂ ਪੂਰਣਿਮਾ ਦੇ ਸ਼ੁਭ ਅਵਸਰ ’ਤੇ ਭਾਰਤੀ ਖੇਤੀ ਅਨੁਸੰਧਾਨ ਸੰਸਥਾਨ, ਨਵੀਂ ਦਿੱਲੀ ਵਿੱਚ ਆਧੁਨਿਕ ਸੁਵਿਧਾਵਾਂ ਨਾਲ ਸੁਸਜਿਤ ਇੱਕ ਅੰਤਰਰਾਸ਼ਟਰੀ ਹੋਸਟਲ ‘ਮਧੁਮਾਸ’ ਦਾ ਉਦਘਾਟਨ ਕੇਂਦਰੀ ਖੇਤੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਦੇ ਕਰ ਕਮਲਾਂ ਦੁਆਰਾ ਕੀਤਾ ਗਿਆ। ਇਸ ਅਵਸਰ ’ਤੇ ਖੇਤੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਕੈਲਾਸ਼ ਚੌਧਰੀ, ਡਾ. ਹਿਮਾਸ਼ੂ ਪਾਠਕ, ਡਾਇਰੈਕਟਰ ਜਨਰਲ ਅਤੇ ਸਕੱਤਰ ਡੇਅਰ ਉਪਸਥਿਤ ਸਨ।

ਕੇਂਦਰੀ ਖੇਤੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅਨੁਸੰਧਾਨ, ਸਿੱਖਿਆ ਅਤੇ ਟੀਚਿੰਗ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਦੇ ਲਈ ਭਾਰਤੀ ਖੇਤੀ ਅਨੁਸੰਧਾਨ ਸੰਸਧਾਨ ਟੀਮ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਖੁਰਾਕ ਸੁਰੱਖਿਆ ਹਾਸਲ ਕਰਨ ਵਿੱਚ ਭਾਰਤੀ ਖੇਤੀ ਅਨੁਸੰਧਾਨ ਸੰਸਥਾਨ ਦੇ ਯੋਗਦਾਨ ਦਾ ਪੂਰਾ ਵਿਸ਼ਵ ਸਨਮਾਨ ਕਰਦਾ ਹੈ। ਸੰਸਥਾਨ ਦੀ ਅੰਤਰਰਾਸ਼ਟਰੀ ਸਿੱਖਿਆ ਅਤੇ ਵਿਦਿਆਰਥੀਆਂ ਦੀ ਵਧਦੀ ਨਾਮਾਂਕਨ ਦਰ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤ ਸਰਕਾਰ ਦੀ ਬਹੁਮੁੱਲ ਮਦਦ ਨਾਲ ਉੱਚ ਗੁਣਵੱਤਾ ਵਾਲੀਆਂ ਸੁਵਿਧਾਵਾਂ ਅਤੇ ਅੰਤਰਰਾਸ਼ਟਰੀ ਮਾਨਕਾਂ ਵਾਲੇ ਵਿਦਿਆਰਥੀ-ਕੇਂਦ੍ਰਿਤ ਹੋਸਟਲਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਆਧੁਨਿਕ ਸੁਵਿਧਾਵਾਂ ਨਾਲ ਸੁਸਜਿਤ ਅੰਤਰਰਾਸ਼ਟਰੀ ਹੋਸਟਲ ‘ਮਧੁਮਾਸ’ ਦੇ ਨਿਰਮਾਣ ਅਤੇ ਲੋਕਅਰਪਣ ਦੇ ਲਈ ਸਭ ਨੂੰ ਵਧਾਈ ਦਿੱਤੀ।

ਉਨ੍ਹਾ ਨੇ ਦੱਸਿਆ ਕਿ ਹੋਸਟਲ ਵਿੱਚ 504 ਵਿਦਿਆਰਥੀ ਰਹਿ ਸਕਦੇ ਹਨ ਜਿਸ ਵਿੱਚ 400 ਸਿੰਗਲ ਬਿਸਤਰ ਵਾਲੇ ਕਮਰੇ ਸ਼ਾਮਲ ਹਨ; ਬਾਥਰੂਮ ਅਤੇ ਰਸੋਈ ਦੇ ਨਾਲ 56 ਸਿੰਗਲ ਬੈੱਡ ਵਾਲੇ ਕਮਰੇ ਅਤੇ 48 ਪਾਰਵਾਰਿਕ ਅਪਾਰਟਮੈਂਟ ਹਨ। ਹੋਸਟਲ ਪਰਿਸਰ ਵਿੱਚ ਫੂਡ ਕੋਰ਼ਟ, ਜਿਮ, ਰੈਸਟੋਰੈਂਟ, ਸੌਰ ਊਰਜਾ ਪ੍ਰਣਾਲ, ਵਰਖਾ ਜਲ ਸੰਚਲਨ ਪ੍ਰਣਾਲੀ, ਜਨਰੇਟਰ ਅਧਾਰਿਤ ਪਾਵਰ ਬੈਕ ਅੱਪ, ਵਾਈ-ਫਾਈ ਨੈੱਟਵਰਕ ਆਦਿ ਹਨ। ਉਨ੍ਹਾਂ ਨੇ ਕਿਹਾ ਕਿ ਸਫ਼ਲਤਪੂਰਵਕ ਅਤੇ ਪ੍ਰਭਾਵੀ ਢੰਗ ਨਾਲ ਗਿਆਨ ਪ੍ਰਾਪਤ ਕਰਨ ਦੇ ਲਈ ਭੋਜਨ ਅਤੇ ਰਹਿਣ ਦੀ ਚੰਗੀ ਵਿਵਧਥਾ ਦੀ ਜ਼ਰੂਰਤ ਹੈ। ਖਾਸ ਕਰਕੇ ਜਦੋਕਿ ਵਿਦਿਆਰਥੀ ਵਿਦੇਸ਼ ਤੋਂ ਆਉਂਦੇ ਹਨ ਤਾਂ ਉਨ੍ਹਾਂ ਦੇ ਲਈ ਵਿਸ਼ੇਸ਼ ਵਿਵਸਥਾ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਪਰਿਵਾਰਿਕ ਆਵਾਸ, ਸਵਦੇਸ਼ੀ ਭੋਜਨ, ਆਧੁਨਿਕ ਉਪਕਰਣਾਂ ਦਾ ਉਪਯੋਗ,ਜਿਮ ਆਦਿ।

ਕੇਂਦਰੀ ਰਾਜ ਮੰਤਰੀ, ਸ਼੍ਰੀ ਕੈਲਾਸ਼ ਚੌਧਰੀ ਨੇ ਆਪਣੇ ਸੰਬੋਧਨ ਵਿੱਚ ਅੰਤਰਰਾਸ਼ਟਰੀ ਹੋਸਟਲ ਦੇ ਨਿਰਮਾਣ ’ਤੇ ਪ੍ਰਸੰਨਤਾ ਵਿਅਕਤ ਕੀਤੀ ਅਤੇ ਕਿਹਾ ਕਿ ਇਸ ਦੇ ਦੁਆਰਾ ਭਾਰਤੀ ਖੇਤੀ ਅਨੁਸੰਧਾਨ ਸੰਸਥਾਨ ਨੂੰ ਆਲਮੀ ਮਾਨਕਾਂ ਦੇ ਨਾਲ ਇੱਕ ਬਹੁ-ਅਨੁਸ਼ਾਸਨੀ ਯੂਨੀਵਰਸਿਟੀ ਦੇ ਰੂਪ ਵਿੱਚ ਵਿਕਸਿਤ ਹੋਣ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਸੰਸਥਾਨ ਦੁਆਰਾ ਵਿਕਸਿਤ ਉੱਨਤ ਫਸਲ ਕਿਸਮਾਂ ਅਤੇ ਟੈਕਨੋਲੋਜੀਆਂ ਦਾ ਉਲੇਖ ਕਰਦੇ ਹੋਏ ਦੇਸ਼ ਦੇ ਲਈ ਸੰਸਥਾਨ ਦੇ ਯੋਗਦਾਨ ਦੀ ਸਰਾਹਨਾ ਕੀਤੀ ਜਿਸ ਨੇ ਭਾਰਤ ਦੀ ਖੁਰਾਕ ਅਤੇ ਪੋਸ਼ਕ ਸੁਰੱਖਿਆ ਨੂੰ ਸਾਕਾਰ ਕਰਨ ਵਿੱਚ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਚਾਰ ਵਿਸ਼ਿਆਂ ਵਿੱਚ ਗ੍ਰੈਜੂਏਟ ਪ੍ਰੋਗਰਾਮ, ਯਥਾਬੀ,ਐੱਸਸੀ. (ਖੇਤੀ), ਬੀ.ਟੈੱਕ. (ਐਗਰੀਕਲਚਰ ਇੰਜੀਨੀਅਰਿੰਗ), ਬੀ.ਟੈੱਕ (ਬਾਇਓ ਟੈਕਨੋਲੋਜੀ) ਅਤੇ ਬੀ.ਐੱਸਸੀ.(ਕਮਿਊਨਿਟੀ ਸਾਇੰਸ) ਸ਼ੁਰੂ ਕਰਨ ਦੇ ਲਈ ਸੰਸਥਾਨ ਦੇ ਡਾਇਰੈਕਟਰ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉੱਚ ਸਿੱਖਿਆ ਦੇ ਲਈ ਗੁਣਵੱਤਾਪੂਰਨ ਜਨਸ਼ਕਤੀ ਵਿਕਸਿਤ ਕਰਨ ਵਿੱਚ ਮਦਦ ਮਿਲੇਗੀ ਅਤੇ ਨਾਲ ਹੀ ਯੁਵਾ ਵਿਦਿਆਰਥੀਆਂ ਦੀ ਉਪਸਥਿਤੀ ਪਰਿਸਰ ਨੂੰ ਹੋਰ ਅਧਿਕ ਜੀਵੰਤ ਬਣਾਏਗੀ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਸੰਸਥਾਨ ਵਿੱਚ ਦਾਖਿਲਾ ਮਿਲਿਆ ਹੈ, ਉਨ੍ਹਾਂ ਨੂੰ ਖੇਤੀ ਨਾਲ ਜੁੜੀਆਂ ਨਵੀਆਂ ਤਕਨੀਕਾਂ ਸਿੱਖਣੀਆਂ ਚਾਹੀਦੀਆਂ ਹਨ ਅਤੇ ਬਿਹਤਰ ਖੁਰਾਕ ਉਤਪਾਦਨ ਅਤੇ ਉਤਪਾਦਕਤਾ ਸੁਨਿਸ਼ਚਿਤ ਕਰਨ ਦੇ ਲਈ ਆਪਣੇ ਪਿੰਡਾਂ ਵਿੱਚ ਲਾਗੂ ਵੀ ਕਰਨਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤ ਕਾਲ ਵਿੱਚ ਸੰਸਥਾਨ ਨੂੰ ਖੇਤੀ ਦੇ ਖੇਤਰ ਵਿੱਚ ਸਿੱਖਿਆ ਅਤੇ ਅਨੁਸੰਧਾਨ ਦੇ ਉੱਚ ਮਾਨਕਾਂ ਦੇ ਨਾਲ ਖੁਦ ਨੂੰ ਇੱਕ ਆਲਮੀ ਯੂਨੀਵਰਸਿਟੀ ਬਣਾਉਣ ਦੇ ਲਈ ਅੱਗੇ ਵਧਾਉਣਾ ਹੈ ਅਤੇ ਇਹ ਅੰਤਰਰਾਸ਼ਟਰੀ ਹੋਸਟਲ ਇਸ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਉਪਯੁਕਤ ਕਦਮ ਹੋਵੇਗਾ। ਉਨ੍ਹਾਂ ਨੇ ਕਿ ਜਲਵਾਯੂ ਪਰਿਵਰਤਨ ਅਤੇ ਖੇਤੀ ਦੇ ਸਾਹਮਣੇ ਵਧਦੀ ਖੁਰਾਕ ਮੰਗ ਸਹਿਤ ਚੁਣੌਤੀਆਂ ਅਤੇ ਵਿਗਿਆਨਿਕਾਂ ਦੀਆਂ ਵਧਦੀਆਂ ਜਿੰਮੇਦਾਰੀਆਂ ’ਤੇ ਚਾਨਣਾ ਪਾਇਆ, ਲੇਕਿਨ ਇਹ ਵੀ ਵਿਸ਼ਵਾਸ ਜਤਾਇਆ ਕਿ ਭਾਰਤੀ ਖੇਤੀ ਅਨੁਸੰਧਾਨ ਸੰਸਥਾਨ  (ਆਈ.ਏ.ਆਰ.ਆਈ) ਇਨ੍ਹਾਂ ਮੁੱਦਿਆਂ ਨੂੰ ਸੰਬੋਧਨ ਕਰਨ ਵਿੱਚ ਸਫ਼ਲ ਹੋਣਗੇ।

ਪ੍ਰੋਗਰਾਮ ਦੇ ਅਰੰਭ ਵਿੱਚ ਡਾਇਰੈਕਟਰ ਜਨਰਲ ਅਤੇ ਸਕੱਤਰ ਡੇਅਰ ਡਾ. ਹਿਮਾਂਸ਼ੁ ਪਾਠਕ ਨੇ ਸਭ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਨਵੀਂ ਸਿੱਖਿਆ ਨੀਤੀ 2020 ਦੇ ਲਾਗੂਕਰਨ ਵਿੱਚ ਆਈ.ਸੀ.ਏ.ਆਰ ਦੀ ਭੂਮਿਕਾ ਅਤੇ ਭਾਰਤ ਵਿੱਚ ਖੇਤੀ ਸਿੱਖਿਆ ਨੂੰ ਮਜ਼ਬੂਤ ਕਰਨ ਵਿੱਚ ਆਈ.ਏ.ਆਰ.ਆਈ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਭਾਰਤੀ ਖੇਤੀ ਅਨੁਸੰਧਾਨ ਸੰਸਥਾਨ (ਆਈ.ਏ.ਆਰ.ਆਈ) ਦੇ ਗੌਰਵਸ਼ਾਲੀ ਅਤੀਤ ਬਾਰੇ ਦੱਸਿਆ ਅਤੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਸੰਸਥਾਨ ਦੇ ਵਿਗਿਆਨਿਕਾਂ ਨੇ ਖੇਤੀ ਦੇ ਵਿਕਾਸ ਵਿੱਚ ਬਹੁਤ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਦੇਸ਼ ਵਿੱਚ ਖੇਤੀ ਵਿਕਾਸ ਦੇ ਵਿਭਿੰਨ ਆਯਾਮਾਂ ਵਿੱਚ ਆਈਏਆਰਆਈ ਦਾ ਯੋਗਦਾਨ ਅਭੂਤਪੂਰਵ ਰਿਹਾ ਹੈ। ਆਈਏਆਰਆਈ ਦੇ ਪੁਰਾਣੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਸੰਗਠਨਾਂ ਵਿੱਚ ਕਈ ਪ੍ਰਤਿਸ਼ਠਿਤ ਪਦਾਂ ਦੇ ਇਲਾਵਾ ਵਿਸ਼ਵ ਖੁਰਾਕ ਪੁਰਸਕਾਰ ਦੇ ਨਾਲ-ਨਾਲ ਪਦਮ ਪੁਰਸਕਾਰ ਜਿਵੇਂ ਪ੍ਰਤਿਸ਼ਠਿਤ ਪੁਰਸਕਾਰਾਂ ਤੋਂ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੇ ਨੀਮ ਲੇਪਿਤ ਯੂਰੀਆ ਦੇ ਨਾਲ-ਨਾਲ ਫਸਲਾਂ, ਬਾਗਵਾਨੀ, ਤਿਲਹਨਾਂ ਵਿੱਚ ਵਿਭਿੰਨ ਕਿਸਮਾਂ ਦੇ ਵਿਕਾਸ ਜਿਹੀਆਂ ਅਨੁਸੰਧਾਨ ਗਤੀਵਿਧੀਆਂ ਵਿੱਚ ਆਈਏਆਰਆਈ ਦੇ ਯੋਗਦਾਨ ’ਤੇ ਵੀ ਚਾਨਣਾ ਪਾਇਆ ।

   

 

ਡਾਇਰੈਕਟਰ ਆਈਸੀਏਆਰ-ਆਈਏਆਰਆਈ ਨਵੀਂ ਦਿੱਲੀ ਡਾ. ਏ.ਕੇ. ਸਿੰਘ ਦੁਆਰਾ ਰਸਮੀ ਧੰਨਵਾਦ ਪ੍ਰਸਤਾਵ ਕੀਤਾ ਗਿਆ। ਉਨ੍ਹਾਂ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਵਿਦੇਸ਼ੀ ਅਤੇ ਪ੍ਰਵਾਸ਼ੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਦੇ ਲਈ ਸਭ ਆਧੁਨਿਕ ਸੁਵਿਧਾਵਾਂ ਇੱਥੇ ਉਪਲਬਧ ਹਨ। ਕੇਂਦਰੀ ਖੇਤੀ ਮੰਤਰੀ, ਰਾਜ ਖੇਤੀ ਮੰਤਰੀ, ਡੇਅਰ ਸਕੱਤਰ ਅਤੇ ਭਾਰਤੀ ਖੇਤੀ ਸੰਸਧਾਨ ਪਰਿਸਰ ਦੇ ਡਾਇਰੈਕਟਰ ਜਨਰਲ ਅਤੇ ਹੋਰ ਮੰਨੇ-ਪ੍ਰਮੰਨੇ ਵਿਅਕਤੀਆਂ ਦੇ ਹੋਸਟਲ ਪਰਿਸਰ ਵਿੱਚ ਪੌਦਾ ਲਗਾਇਆ ਗਿਆ ਅਤੇ ਹੋਸਟਲ ਦੀਆਂ ਸੁਵਿਧਾਵਾਂ ਦਾ ਦੌਰਾ ਕੀਤਾ।

*****

ਐੱਸਐੱਸ



(Release ID: 1937299) Visitor Counter : 104