ਖੇਤੀਬਾੜੀ ਮੰਤਰਾਲਾ
ਕ੍ਰਿਸ਼ੀ ਭਵਨ ਪਟਨਾ, ਬਿਹਾਰ ਵਿੱਚ ਬਿਹਾਰ ਸਰਕਾਰ ਦੇ ਖੇਤੀਬਾੜੀ ਸਕੱਤਰ ਸ਼੍ਰੀ ਸੰਜੇ ਅਗਰਵਾਲ ਦੀ ਸਹਿ-ਪ੍ਰਧਾਨਗੀ ਵਿੱਚ ਕਿਸਾਨ ਭਲਾਈ ਮੰਤਰਾਲੇ ਦੀ ਸੰਯੁਕਤ ਸਕੱਤਰ ਸ਼੍ਰੀਮਤੀ ਸ਼ੁਭਾ ਠਾਕੁਰ ਦੁਆਰਾ ਸੋਕੇ ਦੀ ਤਿਆਰੀ, ਖਰੀਫ ਦੀ ਬਿਜਾਈ ਅਤੇ ਕੇਂਦਰ ਦੁਆਰਾ ਸਪਾਂਸਰਡ ਅਤੇ ਕੇਂਦਰੀ ਸੈਕਟਰ ਸਕੀਮਾਂ ਨੂੰ ਲਾਗੂ ਕਰਨ ਦੀ ਸਮੀਖਿਆ ਕੀਤੀ ਗਈ
Posted On:
28 JUN 2023 6:59PM by PIB Chandigarh
ਸੰਯੁਕਤ ਸਕੱਤਰ (ਫਸਲਾਂ ਅਤੇ ਤੇਲ ਬੀਜ), ਭਾਰਤ ਸਰਕਾਰ, ਸ਼੍ਰੀਮਤੀ ਸ਼ੁਭਾ ਠਾਕੁਰ ਅਤੇ ਸ਼੍ਰੀ ਸੰਜੇ ਅਗਰਵਾਲ, ਸਕੱਤਰ (ਖੇਤੀਬਾੜੀ), ਬਿਹਾਰ ਸਰਕਾਰ ਦੀ ਸਹਿ-ਪ੍ਰਧਾਨਗੀ ਵਿੱਚ, ਸੋਕੇ ਦੀਆਂ ਤਿਆਰੀਆਂ, ਸਾਉਣੀ ਦੀ ਬਿਜਾਈ ਅਤੇ ਖੇਤੀਬਾੜੀ ਲਈ ਵੱਖ-ਵੱਖ ਕੇਂਦਰੀ ਯੋਜਨਾਵਾਂ ਨੂੰ ਲਾਗੂ ਕਰਨ ਦੀ ਸਮੀਖਿਆ ਕਰਨ ਲਈ ਅੱਜ ਕ੍ਰਿਸ਼ੀ ਭਵਨ, ਪਟਨਾ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ । ਇਸ ਤੋਂ ਇਲਾਵਾ, ਰਾਜ ਦੇ ਸਾਰੇ ਸਬੰਧਿਤ ਸਕੀਮ ਨੋਡਲ ਅਫਸਰਾਂ ਦੀ ਮੌਜੂਦਗੀ ਵਿੱਚ ਸਾਰੀਆਂ ਕੇਂਦਰੀ ਸਪਾਂਸਰਡ ਸਕੀਮਾਂ ਅਤੇ ਕੇਂਦਰੀ ਸੈਕਟਰ ਸਕੀਮਾਂ ਦੀ ਵਿਸਤਾਰ ਨਾਲ ਸਮੀਖਿਆ ਕੀਤੀ ਗਈ। ਇਸ ਮੌਕੇ ਡਾ: ਮਾਨ ਸਿੰਘ ਦੇ ਨਾਲ ਡਾਇਰੈਕਟੋਰੇਟ ਆਵ੍ ਰਾਈਸ ਡਿਵੈਲਪਮੈਂਟ, ਭਾਰਤ ਸਰਕਾਰ,ਦੇ ਨਾਲ-ਨਾਲ ਪਟਨਾ ਆਈਐਮਡੀ ਦੇ ਇੰਚਾਰਜ ਡਾ. ਆਨੰਦ ਸ਼ੰਕਰ ਵੀ ਮੌਜੂਦ ਸਨ। ਮੀਟਿੰਗ ਦੌਰਾਨ,ਸ਼੍ਰੀ ਆਲੋਕ ਰੰਜਨ ਘੋਸ਼, ਡਾਇਰੈਕਟਰ, ਖੇਤੀਬਾੜੀ, ਬਿਹਾਰ ਸਰਕਾਰ ਦੁਆਰਾ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਗਈ, ਜਿਸ ਵਿੱਚ ਸੋਕੇ ਦੀ ਤਿਆਰੀ ਲਈ ਪਹਿਲਾਂ ਹੀ ਚੁੱਕੇ ਗਏ ਉਪਾਵਾਂ ਅਤੇ ਸਮੀਖਿਆ ਅਧੀਨ ਵੱਖ-ਵੱਖ ਯੋਜਨਾਵਾਂ ਨੂੰ ਲਾਗੂ ਕਰਨ ਲਈ ਚੁੱਕੇ ਗਏ ਕਦਮਾਂ ਨੂੰ ਅਪਡੇਟ ਕੀਤਾ ਗਿਆ।
ਇਹ ਮੰਨਿਆ ਗਿਆ ਕਿ ਬਿਹਾਰ ਵਿੱਚ ਸੋਕੇ ਦੀ ਤਿਆਰੀ ਲਈ ਕੇਂਦਰ ਸਰਕਾਰ ਤੋਂ ਸਾਰੀਆਂ ਹਦਾਇਤਾਂ ਪ੍ਰਾਪਤ ਹੋ ਗਈਆਂ ਹਨ ਅਤੇ ਉਸ ਅਨੁਸਾਰ ਯੋਜਨਾ ਬਣਾਈ ਜਾ ਰਹੀ ਹੈ ਅਤੇ ਜ਼ਰੂਰਤ ਪੈਣ 'ਤੇ ਲੋੜੀਂਦੇ ਕਦਮ ਚੁੱਕੇ ਜਾਣਗੇ। ਆਈਐਮਡੀ ਦੇ ਸਥਾਨਕ ਨੁਮਾਇੰਦੇ ਵੀ ਮੌਜੂਦ ਸਨ ਅਤੇ ਉਨ੍ਹਾਂ ਨੇ ਦੱਸਿਆ ਕਿ ਬਿਹਾਰ ਵਿੱਚ ਮੌਨਸੂਨ ਆ ਗਿਆ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਵਿਆਪਕ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਹ ਵੀ ਦੱਸਿਆ ਗਿਆ ਕਿ ਭਾਵੇਂ ਮੌਜੂਦਾ ਸਮੇਂ ਵਿੱਚ ਬਾਰਿਸ਼ ਦੀ ਸਥਿਤੀ ਤਸੱਲੀਬਖਸ਼ ਨਹੀਂ ਹੈ ਪਰ ਇਸ ਤੱਥ ਨੂੰ ਦੇਖਦੇ ਹੋਏ ਅਗਲੇ ਦੋ ਹਫ਼ਤਿਆਂ ਵਿੱਚ ਹੋਰ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਨਾਲ ਸਥਿਤੀ ਸੰਤੋਸ਼ਜਨਕ ਬਣ ਸਕਦੀ ਹੈ।
ਬਿਹਾਰ ਸਰਕਾਰ ਦੇ ਸਕੱਤਰ (ਖੇਤੀਬਾੜੀ) ਨੇ ਦੱਸਿਆ ਕਿ ਜ਼ਰੂਰਤ ਪੈਣ 'ਤੇ ਬਿਹਾਰ ਡੀਜ਼ਲ ਅਤੇ ਬੀਜਾਂ ਲਈ ਸਬਸਿਡੀ ਦੇ ਉਪਾਵਾਂ ਲਈ ਤਿਆਰ ਹੈ। ਬਿਹਾਰ ਸਰਕਾਰ ਵੱਲੋਂ ਦੱਸਿਆ ਗਿਆ ਕਿ ਬੀਜਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਸੰਭਾਵੀ ਫਸਲ ਯੋਜਨਾ ਪਹਿਲਾਂ ਹੀ ਲਾਗੂ ਹੈ। ਇਸ ਮੌਕੇ ਦੱਸਿਆ ਗਿਆ ਕਿ ਬਿਹਾਰ ਰਾਜ ਬੀਜ ਨਿਗਮ ਵੱਲੋਂ 15 ਕਿਸਮਾਂ ਦੀਆਂ ਫ਼ਸਲਾਂ ਲਈ 41 ਹਜ਼ਾਰ ਕੁਇੰਟਲ ਬੀਜਾਂ ਦਾ ਅਗਾਊਂ ਟੈਂਡਰ ਪਹਿਲਾਂ ਹੀ ਲਗਾਇਆ ਜਾ ਚੁੱਕਾ ਹੈ ਅਤੇ ਕੇਵੀਕੇ ਅਤੇ ਰਾਜ ਵਿਸਤਾਰ ਵਿੰਗ ਰਾਹੀਂ ਜਲਵਾਯੂ ਅਨੁਕੂਲ ਖੇਤੀ ਦੀ ਵਿਵਸਥਾ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਬਿਹਾਰ ਦੇ ਬਿਜਲੀ ਵਿਭਾਗ ਨੇ ਸਿੰਚਾਈ ਦੀ ਸਹੂਲਤ ਲਈ ਗ੍ਰਾਮੀਣ ਖੇਤਰਾਂ ਵਿੱਚ 18-20 ਘੰਟੇ ਨਿਰਵਿਘਨ ਬਿਜਲੀ ਵੀ ਯਕੀਨੀ ਬਣਾਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਖੇਤੀਬਾੜੀ ਅਫ਼ਸਰਾਂ ਵੱਲੋਂ ਸੋਕਾ ਰੋਕਥਾਮ ਯੋਜਨਾ ਵੀ ਤਿਆਰ ਕੀਤੀ ਗਈ ਹੈ।
ਇਸ ਤੋਂ ਇਲਾਵਾ,ਸਾਰੇ ਸਬੰਧਿਤ ਰਾਜ ਨੋਡਲ ਅਫਸਰਾਂ ਦੀ ਮੌਜੂਦਗੀ ਵਿੱਚ ਸਾਰੀਆਂ ਕੇਂਦਰੀ ਸਪਾਂਸਰਡ ਸਕੀਮਾਂ ਅਤੇ ਕੇਂਦਰੀ ਸੈਕਟਰ ਸਕੀਮਾਂ ਦੀ ਵਿਸਤਾਰ ਨਾਲ ਸਮੀਖਿਆ ਕੀਤੀ ਗਈ। ਬਿਹਾਰ ਸਰਕਾਰ ਦੇ ਸਕੱਤਰ (ਖੇਤੀਬਾੜੀ),ਵੱਲੋਂ ਦੱਸਿਆ ਗਿਆ ਕਿ ਬਿਹਾਰ ਦੀ ਰਾਜ ਪੱਧਰੀ ਪ੍ਰਵਾਨਗੀ ਕਮੇਟੀ (ਐੱਸਐੱਲਐੱਸਸੀ) ਦੀ ਮੀਟਿੰਗ 30.6.2023 ਨੂੰ ਹੋਣੀ ਹੈ। ਵਿਚਾਰ-ਵਟਾਂਦਰੇ ਦੌਰਾਨ ਫੰਡ ਜਾਰੀ ਕਰਨ ਆਦਿ ਨਾਲ ਸਬੰਧਿਤ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਰਾਜ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਫੰਡ ਦੀ ਜਲਦੀ ਤੋਂ ਜਲਦੀ ਵਰਤੋਂ ਕਰਨ ਲਈ ਸਾਰੇ ਕਦਮ ਚੁੱਕੇ ਜਾਣਗੇ ਤਾਂ ਜੋ ਹੋਰ ਫੰਡ ਜਾਰੀ ਕਰਨ ਵਿੱਚ ਤੇਜ਼ੀ ਲਿਆਂਦੀ ਜਾ ਸਕੇ। ਰਾਜ ਸਰਕਾਰ ਨੇ ਭਰੋਸਾ ਦਿੱਤਾ ਕਿ ਉਹ ਖਾਸ ਤੌਰ 'ਤੇ ਦੱਖਣੀ ਬਿਹਾਰ ਵਿੱਚ ਫਸਲੀ ਵਿਭਿੰਨਤਾ ਦੇ ਖੇਤਰ 'ਤੇ ਧਿਆਨ ਕੇਂਦ੍ਰਿਤ ਕਰੇਗੀ ਅਤੇ ਮੱਕੀ ਅਤੇ ਮਿਲੇਟ ਜਿਹੀਆਂ ਫਸਲਾਂ ਨੂੰ ਉਤਸ਼ਾਹਿਤ ਕਰੇਗੀ।
ਸੰਯੁਕਤ ਸਕੱਤਰ ਸ਼੍ਰੀਮਤੀ ਸ਼ੁਭਾ ਠਾਕੁਰ ਨੇ ਦੱਸਿਆ ਕਿ ਕੇਂਦਰੀ ਸਕੀਮਾਂ ਦੇ ਸਾਰੇ ਹਿੱਸਿਆਂ ਜਿਵੇਂ ਕਿ ਪ੍ਰਦਰਸ਼ਨ, ਖੇਤੀ ਸੰਦ, ਬੀਜ ਉਤਪਾਦਨ, ਇਨਪੁਟ ਵੰਡ ਆਦਿ ਲਈ, ਰਾਜ ਦੁਆਰਾ ਜੀਓ ਰੈਫਰੈਂਸਿੰਗ ਲਾਜ਼ਮੀ ਤੌਰ 'ਤੇ ਕੀਤੀ ਜਾਣੀ ਹੈ। ਉਨ੍ਹਾਂ ਨੇ ਸੂਬੇ ਨੂੰ ਕੇਂਦਰ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਡਿਜੀਟਲ ਪਹਿਲਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਾਜ ਸਰਕਾਰ ਨੂੰ ਵਿਭਾਗਾਂ ਦਰਮਿਆਨ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਆਈਸੀਏਆਰ ਸੰਸਥਾਵਾਂ ਅਤੇ ਕੇਵੀਕੇ ਨਾਲ ਮੀਟਿੰਗਾਂ ਕਰਨੀਆਂ ਚਾਹੀਦੀਆਂ ਹਨ। ਇਸ ਗੱਲ 'ਤੇ ਵੀ ਜ਼ੋਰ ਦਿੱਤਾ ਗਿਆ ਕਿ ਕੇਂਦਰ ਅਤੇ ਰਾਜ ਸਰਕਾਰ ਦੀਆਂ ਸਕੀਮਾਂ ਦੇ ਵਿਸਤਾਰ ਦੇ ਯਤਨਾਂ ਨੂੰ ਜੋੜਨ ਦੀ ਜ਼ਰੂਰਤ ਹੈ। ਸੰਯੁਕਤ ਸਕੱਤਰ (ਫਸਲਾਂ) ਨੇ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਦੀ ਭਾਗੀਦਾਰੀ ਵਧਾਉਣ ਅਤੇ ਅਤੇ ਪੀਐਲਆਈ ਦੇ ਲਾਭਾਂ ਦਾ ਲਾਭ ਉਠਾਉਣ ਲਈ ਵਿਸ਼ੇਸ਼ ਤੌਰ 'ਤੇ ਗ੍ਰਾਮੀਣ ਵਿਕਾਸ ਮੰਤਰਾਲੇ ਅਤੇ ਫੂਡ ਪ੍ਰੋਸੈੱਸਿੰਗ ਅਤੇ ਉਦਯੋਗ ਮੰਤਰਾਲੇ ਦੇ ਨਾਲ ਜ਼ਿਲ੍ਹਾ ਪੱਧਰ 'ਤੇ ਯੋਜਨਾਵਾਂ ਨੂੰ ਕਨਵਰਜੈਂਸ ਅਤੇ ਨਾਲ ਹੀ ਮਿਲਟਸ ਅਤੇ ਓਡੀਓਪੀ ਨੂੰ ਹੁਲਾਰਾ ਦੇਣ ਦੇ ਲਈ ਐੱਮਓਐੱਫਪੀਆਈ ਦੀਆਂ ਪੀਐੱਮ ਐੱਫਐੱਮਈ ਸਕੀਮਾਂ ਦਾ ਲਾਭ ਉਠਾਉਣ ਦੇ ਬਾਰੇ ਵੀ ਜਾਣਕਾਰੀ ਦਿੱਤੀ । ਨਾਲ ਜ਼ਿਲ੍ਹਾ ਪੱਧਰ 'ਤੇ ਯੋਜਨਾਵਾਂ ਨੂੰ ਕਨਵਰਜੈਂਸ ਕਰਨ ਦੀ ਸਿਫ਼ਾਰਸ਼ ਕੀਤੀ। ਪ੍ਰੋਮੋਸ਼ਨ ਲਈ ਐੱਮਓਐੱਫਪੀਆਈ (MoFPI) ਦੀਆਂ ਪੀਐੱਮ ਈਐੱਮਈ (PM FME) ਸਕੀਮਾਂ।
ਇਹ ਮੀਟਿੰਗ ਸੋਕੇ ਜਿਹੀ ਸਥਿਤੀ ਪੈਦਾ ਹੋਣ ਦੀ ਸੂਰਤ ਵਿੱਚ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਇੱਕ ਮਹੱਤਵਪੂਰਣ ਸਮੇਂ 'ਤੇ ਆਯੋਜਿਤ ਕੀਤੀ ਗਈ ਸੀ। ਕੇਂਦਰ ਅਤੇ ਰਾਜ ਸਰਕਾਰਾਂ ਦੋਵਾਂ ਨੇ ਸਾਰੀਆਂ ਸੰਭਾਵੀ ਯੋਜਨਾਵਾਂ ਬਾਰੇ ਵਿਸਤਾਰ ਵਿੱਚ ਚਰਚਾ ਕੀਤੀ। ਇਹ ਭਰੋਸਾ ਦਿਵਾਇਆ ਗਿਆ ਕਿ ਕਿਸਾਨਾਂ ਨੂੰ ਇਨਪੁੱਟ ਦੀ ਸਪਲਾਈ ਸਨਿਸ਼ਚਿਤ ਕਰਨ ਲਈ ਸਾਰੇ ਉਪਾਅ ਕੀਤੇ ਗਏ ਹਨ।
ਪ੍ਰਧਾਨ ਦੇ ਧੰਨਵਾਦ ਦੇ ਮਤੇ ਨਾਲ ਮੀਟਿੰਗ ਦੀ ਸਮਾਪਤੀ ਹੋਈ।
*****
ਐੱਸਐੱਸ
(Release ID: 1936393)
Visitor Counter : 115