ਸੈਰ ਸਪਾਟਾ ਮੰਤਰਾਲਾ
ਗੋਆ ਵਿੱਚ ਆਯੋਜਿਤ ਜੀ20 ਟੂਰਿਜ਼ਮ ਵਰਕਿੰਗ ਗਰੁੱਪ ਅਤੇ ਮੰਤਰੀ ਪੱਧਰੀ ਮੀਟਿੰਗ ਵਿੱਚ ਗੋਅ ਰੋਡਮੈਪ ਨੂੰ ਮਿਲਿਆ ਸਮਰਥਨ
ਆਉਣ ਵਾਲੇ ਦਿਨਾਂ ਵਿੱਚ, ਟੂਰਿਜ਼ਮ ਮੰਤਰਾਲਾ ਉਨ੍ਹਾਂ ਸਥਾਨਾਂ ‘ਤੇ ਐੱਮਆਈਸੀਈ ਟੂਰਿਜ਼ਮ ਨੂੰ ਹੁਲਾਰਾ ਦੇਵੇਗਾ ਜਿੱਥੇ ਜੀ20 ਮੀਟਿੰਗਾਂ ਹੋਈਆਂ ਹਨ: ਟੂਰਿਜ਼ਮ ਸੈਕਟਰੀ, ਸ਼੍ਰੀਮਤੀ ਵਿਦਿਆਵਤੀ
Posted On:
27 JUN 2023 7:11PM by PIB Chandigarh
ਗੋਅ ਰੋਡਮੈਪ ਨੂੰ 19 ਤੋਂ 22 ਜੂਨ ਤੱਕ ਗੋਆ ਵਿੱਚ ਆਯੋਜਿਤ ਜੀ20 ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ ਅਤੇ ਮੰਤਰੀ ਪੱਧਰੀ ਮੀਟਿੰਗ ਵਿੱਚ ਪ੍ਰਵਾਨ ਕੀਤਾ ਗਿਆ ਸੀ। ਅੱਜ ਦਿੱਲੀ ਵਿੱਚ ਟੂਰਿਜ਼ਮ ਵਰਕਿੰਗ ਗਰੁੱਪ ਅਤੇ ਮੰਤਰੀ ਪੱਧਰੀ ਮੀਟਿੰਗ ਦੇ ਨਤੀਜਿਆਂ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਟੂਰਿਜ਼ਮ ਸੈਕਟਰੀ ਸ਼੍ਰੀਮਤੀ ਵੀ. ਵਿਦਿਆਵਤੀ ਨੇ ਕਿਹਾ ਕਿ ਜੀ20 ਦੇਸ਼ਾਂ ਅਤੇ ਸਾਰੇ ਹਿਤਧਾਰਕਾਂ ਦੁਆਰਾ ਟਿਕਾਊ ਟੂਰਿਜ਼ਮ ਦੇ ਲਕਸ਼ ਦੇ ਪ੍ਰਤੀ ਦ੍ਰਿੜ੍ਹ ਪ੍ਰਤੀਬੱਧਤਾ ਦੇ ਨਾਲ ਮੀਟਿੰਗ ਸਫ਼ਲਤਾਪੂਰਵਕ ਸੰਪੰਨ ਹੋਈ। ਉਨ੍ਹਾਂ ਨੇ ਅੱਗੇ ਗੋਆ ਰੋਡਮੈਪ ਦੀਆਂ ਪੰਜ ਪ੍ਰਾਥਮਿਕਤਾਵਾਂ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਨੂੰ ਟਿਕਾਊ ਟੂਰਿਜ਼ਮ ਯਾਨੀ ਗ੍ਰੀਨ ਟੂਰਿਜ਼ਮ, ਡਿਜੀਟਲੀਕਰਣ, ਕੌਸ਼ਲ, ਟੂਰਿਜ਼ਮ ਐੱਮਐੱਸਐੱਮਈ ਅਤੇ ਮੰਜ਼ਿਲ ਪ੍ਰਬੰਧਨ ਨੂੰ ਹਾਸਲ ਕਰਨ ਲਈ ਲਾਗੂ ਕੀਤਾ ਜਾਵੇਗਾ।
ਸਕੱਤਰ ਨੇ ਅੱਗੇ ਕਿਹਾ ਕਿ ਇਹ ਪੰਜ ਪ੍ਰਾਥਮਿਕਤਾਵਾਂ ਨਾ ਸਿਰਫ਼ ਭਾਰਤ ਬਲਕਿ ਪੂਰੇ ਵਿਸ਼ਵ ਦੇ ਲਈ ਟਿਕਾਊ ਟੂਰਿਜ਼ਮ ਲਈ ਇੱਕ ਰੋਡਮੈਪ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਨੇ ਇਹ ਵੀ ਸਾਂਝਾ ਕੀਤਾ ਕਿ ਭਾਰਤ ਵਿੱਚ, ਸੰਪੂਰਨ ਸਰਕਾਰੀ ਦ੍ਰਿਸ਼ਟੀਕੋਣ ਅਪਣਾਇਆ ਜਾਵੇਗਾ ਅਤੇ ਪੰਜ ਪ੍ਰਾਥਮਿਕਤਾਵਾਂ ਨੂੰ ਕੇਂਦਰੀ ਮੰਤਰਾਲਿਆਂ ਦੇ ਨਾਲ-ਨਾਲ ਰਾਜ ਸਰਕਾਰਾਂ ਦੇ ਨਾਲ ਸਾਂਝਾ ਕੀਤਾ ਜਾਵੇਗਾ ਤਾਕਿ ਉਹ ਉਨ੍ਹਾਂ ਨੂੰ ਆਪਣੀ ਜ਼ਮੀਨੀ ਕਾਰਜ ਯੋਜਨਾਵਾਂ ਵਿੱਚ ਸ਼ਾਮਲ ਕਰ ਸਕਣ ਅਤੇ ਇਨ੍ਹਾਂ ਪ੍ਰਾਥਮਿਕਤਾਵਾਂ ਦੀ ਪ੍ਰਾਪਤੀ ਸੁਨਿਸ਼ਚਿਤ ਕਰ ਸਕਣ।
ਉਨ੍ਹਾਂ ਨੇ ਟੂਰਿਜ਼ਮ ਵਰਕਿੰਗ ਸਮੂਹ ਦੀਆਂ ਚਾਰ ਮੀਟਿੰਗਾਂ ਵਿੱਚ ਹੋਈ ਵਿਸ਼ਾਗਤ ਚਰਚਾਵਾਂ ਦੇ ਬਾਰੇ ਵੀ ਦੱਸਿਆ। ਵਿਸ਼ਾਗਤ ਚਰਚਾਵਾਂ ਵਿੱਚ ਪੁਰਾਤੱਤਵ ਟੂਰਿਜ਼ਮ, ਗ੍ਰਾਮੀਣ ਟੂਰਿਜ਼ਮ, ਐਡਵੈਂਚਰ ਟੂਰਿਜ਼ਮ, ਫਿਲਮ ਟੂਰਿਜ਼ਮ ਅਤੇ ਕਰੂਜ਼ ਟੂਰਿਜ਼ਮ ਸ਼ਾਮਲ ਸਨ।
ਸ਼੍ਰੀਮਤੀ ਵੀ. ਵਿਦਿਆਵਤੀ ਨੇ ਇਹ ਵੀ ਦੱਸਿਆ ਕਿ ਜੀ20 ਦੇ ਦੌਰਾਨ, ਭਾਰਤ ਵਿੱਚ 55 ਤੋਂ ਵਧ ਸਥਾਨਾਂ ‘ਤੇ ਅੰਤਰਰਾਸ਼ਟਰੀ ਮੀਟਿੰਗਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ, ਜਿਸ ਲਈ ਉਪਯੁਕਤ ਬੁਨਿਆਦੀ ਢਾਂਚਾ ਬਣਾਇਆ ਗਿਆ ਅਤੇ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ। ਇਸ ਨੇ ਐੱਮਆਈਸੀਈ ਟੂਰਿਜ਼ਮ ਦੇ ਲਈ ਇੱਕ ਮਜ਼ਬੂਤ ਨੀਂਹ ਰੱਖੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਟੂਰਿਜ਼ਮ ਮੰਤਰਾਲੇ ਦੁਆਰਾ ਇਸ ਨੂੰ ਹੁਲਾਰਾ ਦਿੱਤਾ ਜਾਵੇਗਾ।
ਇਸ ਮੌਕੇ ‘ਤੇ ਐਡੀਸ਼ਨਲ ਸੈਕਟਰੀ ਸ਼੍ਰੀ ਰਾਕੇਸ਼ ਵਰਮਾ ਨੇ ਮੀਟਿੰਗ ਦੌਰਾਨ ਆਯੋਜਿਤ ਮਹੱਤਵਪੂਰਨ ਪ੍ਰੋਗਰਾਮਾਂ ‘ਤੇ ਚਾਨਣਾਂ ਪਾਉਂਦੇ ਹੋਏ ਇੱਕ ਪੇਸ਼ਕਾਰੀ ਦਿੱਤੀ। ਉਨ੍ਹਾਂ ਨੇ ਕਰੂਜ਼ ਟੂਰਿਜ਼ਮ ‘ਤੇ ਵਿਸ਼ਾਗਤ ਚਰਚਾ ਦੇ ਨਾਲ-ਨਾਲ ਗੋਆ ਦੇ ਤਹਿਤ ਅਨੁਮੋਦਿਤ 5 ਪ੍ਰਾਥਮਿਕਤਾਵਾਂ ਦੇ ਮਹੱਤਵ ਦੇ ਬਾਰੇ ਵੀ ਜਾਣਕਾਰੀ ਦਿੱਤੀ।
ਚੌਥੀ ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ ਦੌਰਾਨ, ਸਾਰੇ ਜੀ20 ਮੈਂਬਰ ਦੇਸ਼ਾਂ, ਮਹਿਮਾਨ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੇ ਟਿਕਾਊ ਵਿਕਾਸ ਲਕਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਇੱਕ ਜ਼ਰੀਏ ਦੇ ਰੂਪ ਵਿੱਚ ਟੂਰਿਜ਼ਮ ਦੇ ਲਈ ਗੋਆ ਰੋਡਮੈਪ ਨੂੰ ਅੰਤਿਮ ਰੂਪ ਦੇਣ ਦੇ ਪ੍ਰਯਾਸਾਂ ਨੂੰ ਮਾਨਤਾ ਦਿੱਤੀ, ਜੋ ਭਾਰਤ ਦੀ ਜੀ20 ਪ੍ਰਧਾਨਗੀ ਦੇ ਤਹਿਤ ਟੂਰਿਜ਼ਮ ਵਰਕਿੰਗ ਗਰੁੱਪ ਦੀ ਪ੍ਰਮੁੱਖ ਉਪਲਬਧੀ ਹੈ।
‘ਟੂਰਿਜ਼ਮ ਦੇ ਲਈ ਗੋਆ ਰੋਡਮੈਪ’ ਦਾ ਉਦੇਸ਼ ਜੀ20 ਦੇਸ਼ਾਂ ਅਤੇ ਉਸ ਤੋਂ ਅੱਗੇ ਦੀਆਂ ਰਾਸ਼ਟਰੀ ਸਰਕਾਰਾਂ ਦੇ ਨਾਲ-ਨਾਲ ਹੋਰ ਟੂਰਿਜ਼ਮ ਖਿਡਾਰੀਆਂ ਨੂੰ ਐੱਸਡੀਜੀ ਦੀ ਪ੍ਰਗਤੀ ਦੇ ਲ਼ਈ ਖੇਤਰ ਦੀ ਸਮਰੱਥਾ ਦਾ ਲਾਭ ਲੈਣ ਦੇ ਲਈ ਸਵੈ-ਇੱਛਤ ਉਪਕਰਣ ਅਤੇ ਸਿਫਾਰਸ਼ਾਂ ਪ੍ਰਦਾਨ ਕਰਨਾ ਹੈ। ਰੋਡਮੈਪ ਉਪਭੋਗਤਾ ਪੱਖ ਦੇ ਨਾਲ-ਨਾਲ ਜ਼ਿੰਮੇਦਾਰ ਉਪਭੋਗ ਦੇ ਪ੍ਰਤੀ ਸੰਵੇਦਨਸ਼ੀਲ ਬਣਾਉਣ ਦੀ ਜ਼ਰੂਰਤ ‘ਤੇ ਵੀ ਚਾਨਣਾਂ ਪਾਉਂਦਾ ਹੈ। ਗੋਆ ਰੋਡਮੈਪ ਦਾ ਦ੍ਰਿਸ਼ਟੀਕੋਣ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੇ ਗਏ ਵਾਤਾਵਰਣ ਦੇ ਲਈ ਜੀਵਨ ਸ਼ੈਲੀ ਅੰਦੋਲਨ ਦੇ ਅਨੁਰੂਪ ਟ੍ਰੈਵਲ ਫੌਰ ਲਾਈਫ ਦੇ ਲਈ ਵਿਜ਼ੀਟਰਸ ਦੀ ਅਗਵਾਈ ਵਾਲੇ ਕਾਰਜਾਂ ਨੂੰ ਹੁਲਾਰਾ ਦੇਣ ‘ਤੇ ਕੇਂਦ੍ਰਿਤ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਸੰਦੇਸ਼ ਦੇ ਜ਼ਰੀਏ ਟੂਰਿਜ਼ਮ ਮੰਤਰੀ ਪੱਧਰੀ ਮੀਟਿੰਗ ਦੌਰਾਨ ਸਨਮਾਨਿਤ ਸਭਾ ਨੂੰ ਸੰਬੋਧਨ ਕੀਤਾ। ਵੀਡੀਓ ਸੰਦੇਸ਼ ਵਿੱਚ, ਉਨ੍ਹਾਂ ਨੇ ਇਸ ਗੱਲ ‘ਤੇ ਚਾਨਣ ਪਾਇਆ ਕਿ ਭਾਰਤ ਦੀ ਜੀ20 ਪ੍ਰਧਾਨਗੀ ਦੌਰਾਨ, ਪੂਰੇ ਦੇਸ਼ ਵਿੱਚ 100 ਤੋਂ ਵਧ ਸਥਾਨਾਂ ‘ਤੇ 200 ਤੋਂ ਵਧ ਮੀਟਿੰਗਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੂਰਿਜ਼ਮ ਖੇਤਰ ਵਿੱਚ ਸਾਡੇ ਪ੍ਰਯਾਸ ਸਾਡੀ ਸਮ੍ਰਿੱਧ ਵਿਰਾਸਤ ਦੀ ਸੰਭਾਲ਼ ਕਰਨ ਅਤੇ ਨਾਲ ਹੀ ਟੂਰਿਜ਼ਮ ਦੇ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਤਿਆਰ ਕਰਨ ‘ਤੇ ਕੇਂਦ੍ਰਿਤ ਹਨ।
21 ਜੂਨ, 2023 ਨੂੰ ਟੂਰਿਜ਼ਮ ਮੰਤਰੀ ਪੱਧਰੀ ਮੀਟਿੰਗ ਦੌਰਾਨ, ਜੀ20 ਮੈਂਬਰ ਦੇਸ਼ਾਂ, ਮਹਿਮਾਨ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਸਾਰੇ ਮੰਤਰੀਆਂ ਅਤੇ ਪ੍ਰਤੀਨਿਧੀਮੰਡਲਾਂ ਦੇ ਪ੍ਰਮੁੱਖਾਂ ਨੇ ਟੂਰਿਜ਼ਮ ਦੇ ਲਈ ਗੋਆ ਰੋਡਮੈਪ ਦਾ ਸਵਾਗਤ ਕੀਤਾ ਅਤੇ ਟੂਰਿਜ਼ਮ ਵਰਕਿੰਗ ਗਰੁੱਪ ਦੀਆਂ ਮੀਟਿੰਗਾਂ ਦੇ ਸਫ਼ਲ ਸਮਾਪਤੀ ‘ਤੇ ਟਿੱਪਣੀਆਂ ਦਿੱਤੀਆਂ।
ਚੌਥੀ ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ ਅਤੇ ਟੂਰਿਜ਼ਮ ਮੰਤਰੀਆਂ ਦੀ ਮੀਟਿੰਗ ਦੇ ਮੌਕੇ ‘ਤੇ, ਚਾਰ ਵਿਸ਼ਾਗਤ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਨ੍ਹਾਂ ਵਿੱਚ ‘ਕਰੂਜ਼ ਟੂਰਿਜ਼ਮ ਨੂੰ ਟਿਕਾਊ ਅਤੇ ਜ਼ਿੰਮੇਦਾਰ ਯਾਤਰਾ ਦੇ ਲਈ ਇੱਕ ਮਾਡਲ ਬਣਾਉਣ’, ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂਐੱਨਈਪੀ) ਅਤੇ ਸੰਯੁਕਤ ਰਾਸ਼ਟਰ ਵਿਸ਼ਵ ਟੂਰਿਜ਼ਮ ਸੰਗਠਨ (ਯੂਐੱਨਡਬਲਿਊਟੀਓ) ਦੇ ਸਹਿਯੋਗ ਨਾਲ ‘ਟੂਰਿਜ਼ਮ ਵਿੱਚ ਪਲਾਸਟਿਕ ਦੀ ਇੱਕ ਸਰਕੂਲਰ ਇਕੋਨੋਮੀ ਦੀ ਤਰਫ-ਆਲਮੀ ਟੂਰਿਜ਼ਮ ਪਲਾਸਟਿਕ’ ਪਹਿਲ, ਟੂਰਿਜ਼ਮ ਕੌਂਸਲ (ਡਬਲਿਊਟੀਟੀਸੀ)’ ਅਤੇ ਵਿਸ਼ਵ ਯਾਤਰਾ ਅਤੇ ਟੂਰਿਜ਼ਮ ਕੌਂਸਲ (ਡਬਲਿਊਟੀਟੀਸੀ) ਅਤੇ ਸੰਯੁਕਤ ਰਾਸ਼ਟਰ ਵਿਸ਼ਵ ਟੂਰਿਜ਼ਮ ਸੰਗਠਨ (ਯੂਐੱਨਡਬਲਿਊਟੀਓ)’ ਦੇ ਸਹਿਯੋਗ ਨਾਲ ਜਨਤਕ ਨਿਜੀ ਸੰਵਾਦ: ਜੀ20 ਅਰਥਵਿਵਸਾਥਾਵਾਂ ਦੇ ਲਈ ਯਾਤਰਾ ਅਤੇ ਟੂਰਿਜ਼ਮ ਦਾ ਮਹੱਤਵ’ ਤੇ ‘ਭਾਰਤ ਨੂੰ ਕਰੂਜ਼ ਟੂਰਿਜ਼ਮ ਦਾ ਕੇਂਦਰ ਬਣਾਉਣਾ’ ਸ਼ਾਮਲ ਹਨ।
ਕਰੂਜ਼ ਟੂਰਿਜ਼ਮ ਨੂੰ ਹੁਲਾਰਾ ਦੇਣ ਦੀਆਂ ਰਣਨੀਤੀਆਂ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ‘ਕਰੂਜ਼ ਟੂਰਿਜ਼ਮ ਨੂੰ ਟਿਕਾਊ ਅਤੇ ਜ਼ਿੰਮੇਦਾਰ ਯਾਤਰਾ ਦੇ ਲਈ ਇੱਕ ਮਾਡਲ ਬਣਾਉਣਾ’ ‘ਤੇ ਪਹਿਲੀ ਵਿਸ਼ਾਗਤ ਚਰਚਾ 19 ਜੂਨ 2023 ਨੂੰ ਆਯੋਜਿਤ ਕੀਤੀ ਗਈ ਸੀ।
ਇਸ ਪ੍ਰੋਗਰਾਮ ਵਿੱਚ ਜੀ20 ਮੈਂਬਰ ਦੇਸ਼ਾਂ, ਸੱਦੇ ਗਏ ਦੇਸ਼ਾਂ, ਅੰਤਰਰਾਸ਼ਟਰੀ ਸੰਗਠਨਾਂ ਅਤੇ ਉਦਯੋਗ ਹਿਤਧਾਰਕਾਂ ਦੀ ਭਾਗੀਦਾਰੀ ਦੇਖੀ ਗਈ। ਇਸ ਪ੍ਰੋਗਰਾਮ ਵਿੱਚ ਵਿਸ਼ਵ ਪੱਧਰ ‘ਤੇ ਕਰੂਜ਼ ਟੂਰਿਜ਼ਮ ਦੇ ਵਿਕਾਸ ਨੂੰ ਚੁਣੌਤੀਆਂ ਅਤੇ ਮੌਕਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਜੀ20 ਮੈਂਬਰ ਦੇਸ਼ਾਂ ਅਤੇ ਮਹਿਮਾਨ ਦੇਸ਼ਾਂ ਦੇ ਸਨਮਾਨਿਤ ਬੁਲਾਰਿਆਂ ਦੀ ਇੱਕ ਪੈਨਲ ਚਰਚਾ ਵਿੱਚ ਕਰੂਜ਼ ਟੂਰਿਜ਼ਮ ਦੇ ਵਿਭਿੰਨ ਪਹਿਲੂਆਂ, ਇਸ ਦੇ ਵਿਕਾਸ ਅਤੇ ਕਰੂਜ਼ ਟੂਰਿਜ਼ਮ ਨੂੰ ਟਿਕਾਊ ਅਤੇ ਜ਼ਿੰਮੇਦਾਰ ਬਣਾਉਣ ਦੀ ਜ਼ਰੂਰਤ ‘ਤੇ ਦੇਸ਼ –ਵਿਸ਼ਿਸ਼ਟ ਨੀਤੀਆਂ ਅਤੇ ਪਹਿਲਾਂ ‘ਤੇ ਚਾਨਣਾਂ ਪਾਇਆ ਗਿਆ।
ਭਾਰਤ ਨੂੰ ਦੁਨੀਆ ਭਰ ਵਿੱਚ ਯਾਤਰਾ ਪ੍ਰੇਮੀਆਂ ਦੇ ਲਈ ਸਭ ਤੋਂ ਵਧ ਮੰਗ ਵਾਲੇ ਟੂਰਿਜ਼ਮ ਸਥਾਨਾਂ ਵਿੱਚੋਂ ਇੱਕ ਦੇ ਰੂਪ ਵਿੱਚ ਹੁਲਾਰਾ ਦੇਣ ਦੇ ਲਈ ਟੂਰਿਜ਼ਮ ਮੰਤਰਾਲੇ ਅਤੇ ਏਅਰਬੀਐੱਨਬੀ ਦੇ ਦਰਮਿਆਨ ਇੱਕ ਸਮਝੌਤਾ ਪੱਤਰ ‘ਤੇ ਹਸਤਾਖਰ ਕੀਤੇ ਗਏ। ਕੇਂਦਰੀ ਟੂਰਿਜ਼ਮ, ਸੱਭਿਆਚਾਰ ਅਤੇ ਡੋਨਰ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਦੀ ਮੌਜੂਦਗੀ ਵਿੱਚ ਇੱਕ ਸਮਰਪਿਤ ਮਾਈਕ੍ਰੋਸਾਈਟ ਲਾਂਚ ਕੀਤਾ ਗਿਆ।
ਟੂਰਿਜ਼ਮ ਮੰਤਰਾਲੇ ਨੇ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂਐੱਨਈਪੀ) ਅਤੇ ਸੰਯੁਕਤ ਰਾਸ਼ਟਰ ਵਿਸ਼ਵ ਟੂਰਿਜ਼ਮ ਸੰਗਠਨ (ਯੂਐੱਨਡਬਲਿਊਟੀਓ) ਦੇ ਸਹਿਯੋਗ ਨਾਲ ‘ਟੂਰਿਜ਼ਮ ਵਿੱਚ ਪਲਾਸਟਿਕ ਦੀ ਇੱਕ ਸਰਕੂਲਰ ਇਕੋਨੋਮੀ ਦੇ ਤਰਫ- ਆਲਮੀ ਟੂਰਿਜ਼ਮ ਪਲਾਸਟਿਕ ਪਹਿਲ’ ‘ਤੇ ਦੂਸਰੀ ਵਿਸ਼ਾਗਤ ਚਰਚਾ ਆਯੋਜਿਤ ਕੀਤੀ। ਚਰਚਾ ਟੂਰਿਜ਼ਮ ਵੈਲਿਊ ਚੇਨ ਵਿੱਚ ਸਰਕੂਲਰ ਦ੍ਰਿਸ਼ਟੀਕੋਣ ਦੇ ਜ਼ਰੀਏ ਪਲਾਸਟਿਕ ਪ੍ਰਦੂਸ਼ਣ ਨੂੰ ਸੰਬੋਧਿਤ ਕਰਨ ਲਈ ਟੂਰਿਜ਼ਮ ਹਿਤਧਾਰਕਾਂ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ‘ਤੇ ਕੇਂਦ੍ਰਿਤ ਸੀ। ਇਸ ਪ੍ਰੋਗਰਾਮ ਵਿੱਚ ਗਲੋਬਲ ਟੂਰਿਜ਼ਮ ਪਲਾਸਟਿਕ ਇਨੀਸ਼ਿਏਟਿਵ (ਜੀਟੀਪੀਆਈ) ਦੁਆਰਾ ਪ੍ਰਸਤਾਵਿਤ ਐਕਸ਼ਨ ਫ੍ਰੇਮਵਰਕ ‘ਤੇ ਉੱਚ ਪੱਧਰੀ ਸ਼ੁਰੂਆਤੀ ਸੰਦਰਭ ਅਤੇ ਇੱਕ ਮੁੱਖ ਪ੍ਰਸਤੁਤੀ (ਪੇਸ਼ਕਾਰੀ) ਸ਼ਾਮਲ ਸੀ। ਇਸ ਤੋਂ ਬਾਅਦ ਟੂਰਿਜ਼ਮ ਹਿਤਧਾਰਕਾਂ ਦੇ ਨਾਲ ਇੱਕ ਪੈਨਲ ਚਰਚਾ ਹੋਈ।
ਇਸ ਚਰਚਾ ਦੌਰਾਨ ਸੀਐੱਨਏ-ਐੱਸਟੀ (ਸੈਂਟਰਲ ਨੋਡਲ ਏਜੰਸੀ-ਸਸਟੇਨੇਬਲ ਟੂਰਿਜ਼ਮ), ਪੰਜਾਬ ਟੂਰਿਜ਼ਮ ਬੋਰਡ ਅਤੇ ਆਰਟੀਐੱਸਓਆਈ (ਰਿਸਪੌਂਸੀਬਲ ਟੂਰਿਜ਼ਮ ਸੋਸਾਇਟੀ ਆਵ੍ ਇੰਡੀਆ) ਨੇ ਇੱਕ ਹਸਤਾਖਰ ਸਮਝੌਤੇ ‘ਤੇ ਹਸਤਾਖਰ ਕੀਤੇ ਅਤੇ ਟੂਰਿਜ਼ਮ ਉਦਯੋਗ ਵਿੱਚ ਪਲਾਸਟਿਕ ਦੀ ਸਰਕੂਲਰ ਇਕੋਨੋਮੀ ਨੂੰ ਅੱਗੇ ਵਧਾਉਣ ਦੇ ਲਈ ਜੀਟੀਪੀਆਈ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਜਤਾਈ।
20 ਜੂਨ, 2023 ਨੂੰ ਜੀ20 ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ ਦੇ ਮੌਕੇ, ਇੱਕ ਰਾਸ਼ਟਰੀ ਪੱਧਰ ਦੀ ਵਿਸ਼ਾਗਤ ਚਰਚਾ ਆਯੋਜਿਤ ਕੀਤੀ ਗਈ, ਜੋ ‘ਭਾਰਤ ਨੂੰ ਕਰੂਜ਼ ਟੂਰਿਜ਼ਮ ਦੇ ਲਈ ਇੱਕ ਕੇਂਦਰ ਬਣਾਉਣ’ ‘ਤੇ ਕੇਂਦ੍ਰਿਤ ਸੀ ਅਤੇ ਭਾਰਤ ਵਿੱਚ ਕਰੂਜ਼ ਟੂਰਿਜ਼ਮ ਦੇ ਵਿਕਾਸ ਦੇ ਲਈ ਸਥਿਰਤਾ ਦੇ ਸਿਧਾਂਤ ਦਾ ਪਾਲਨ ਕਰਨ ਵਿੱਚ ਵਿਭਿੰਨ ਚੁਣੌਤੀਆਂ ਅਤੇ ਮੌਕਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਕਰੂਜ਼ ਟੂਰਿਜ਼ਮ (ਤਟੀ, ਦ੍ਵੀਪ, ਖੇਤਰੀ ਅਤੇ ਯਾਚਿੰਗ) ਦੇ ਬਹੁ-ਪਹਿਲੂਆਂ ‘ਤੇ ਵਿਚਾਰ-ਵਟਾਂਦਰਾ, ਤਟੀ ਰਾਜਾਂ ਦੇ ਦ੍ਰਿਸ਼ਟੀਕੋਣ, ਅੰਤਰਦੇਸ਼ੀ ਜਲਮਾਰਗਾਂ ਵਿੱਚ ਨਿਜੀ ਅਤੇ ਜਨਤਕ ਹਿਤਧਾਰਕ ਅਤੇ ਨਦੀ ਰਾਜਾਂ ਦੇ ਦ੍ਰਿਸ਼ਟੀਕੋਣ ਇਸ ਪ੍ਰੋਗਰਾਮ ਦੌਰਾਨ ਚਰਚਾ ਦੇ ਫੋਕਸ ਖੇਤਰ ਸਨ। ਇਸ ਆਯੋਜਨ ਵਿੱਚ ਪ੍ਰਮੁੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਉਦਯੋਗ ਹਿਤਧਾਰਕਾਂ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਹਿਰਾਂ ਦੀ ਭਾਗੀਦਾਰੀ ਦੇਖੀ ਗਈ। ਪ੍ਰੋਗਰਾਮ ਦੌਰਾਨ ਕੇਂਦਰੀ ਟੂਰਿਜ਼ਮ, ਸੱਭਿਆਚਾਰ ਅਤੇ ਉੱਤਰ-ਪੂਰਬ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਦੁਆਰਾ ਕਰੂਜ਼ ਟੂਰਿਜ਼ਮ ਰਣਨੀਤੀ ਦਾ ਮਸੌਦਾ ਲਾਂਚ ਕੀਤਾ ਗਿਆ।
ਕਰੂਜ਼ ਟੂਰਿਜ਼ਮ ਦੇ ਲਈ ਰਾਸ਼ਟਰੀ ਰਣਨੀਤੀ ਦੇ ਮਸੌਦੇ ਦੇ ਲਈ ਇੱਥੇ ਕਲਿੱਕ ਕਰੋ
21 ਜੂਨ ਨੂੰ ‘ਅੰਤਰਰਾਸ਼ਟਰੀ ਯੋਗ ਦਿਵਸ’ ਦੇ ਮੌਕੇ, ਜੋ ਜੀ20 ਦੀ ਚੌਥੀ ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ ਅਤੇ ਟੂਰਿਜ਼ਮ ਮੰਤਰੀ ਪੱਧਰੀ ਮੀਟਿੰਗ ਦੇ ਨਾਲ ਮਿਲਦਾ-ਜੁਲਦਾ ਸੀ, ਗੋਆ ਰਾਜ ਸਰਕਾਰ ਦੁਆਰਾ ਰਾਜਭਵਨ ਵਿੱਚ ਇੱਕ ਵਿਸ਼ੇਸ਼ ਯੋਗ ਸੈਸ਼ਨ ਆਯੋਜਿਤ ਕੀਤਾ ਗਿਆ ਸੀ। ਇਸ ਸੈਸ਼ਨ ਨੇ ਸਾਰੇ ਜੀ20 ਟੂਰਿਜ਼ਮ ਮੰਤਰੀਆਂ ਅਤੇ ਪ੍ਰਤੀਨਿਧੀਆਂ ਨੂੰ ਯੋਗ ਦਾ ਇੱਕ ਮਨਮੋਹਕ ਅਨੁਭਵ ਪ੍ਰਦਾਨ ਕੀਤਾ, ਜਿਸ ਨਾਲ ਉਨ੍ਹਾਂ ਨੂੰ ਮੀਟਿੰਗ ਦੇ ਰੁੱਝੇ ਹੋਏ ਕਾਰਜਾਂ ਦਰਮਿਆਨ ਸ਼ਾਂਤੀ ਅਤੇ ਸਚੇਤਨ ਦਾ ਇੱਕ ਪਲ ਮਿਲਿਆ। ਇਸ ਨੇ ਟੂਰਿਜ਼ਮ ਖੇਤਰ ਵਿੱਚ ਭਲਾਈ ਪ੍ਰਥਾਵਾਂ ਨੂੰ ਸ਼ਾਮਲ ਕਰਨ ਦੇ ਮਹੱਤਵ ‘ਤੇ ਚਾਨਣਾਂ ਪਾਇਆ ਅਤੇ ਸੰਪੂਰਨ ਭਲਾਈ ਦੇ ਮਹੱਤਵ 'ਤੇ ਜ਼ੋਰ ਦਿੱਤਾ।
ਵਿਸ਼ਵ ਯਾਤਰਾ ਅਤੇ ਟੂਰਿਜ਼ਮ ਕੌਂਸਲ (ਡਬਲਿਊਟੀਟੀਸੀ) ਅਤੇ ਸੰਯੁਕਤ ਰਾਸ਼ਟਰ ਵਿਸ਼ਵ ਟੂਰਿਜ਼ਮ ਸੰਗਠਨ (ਯੂਐੱਨਡਬਲਿਊਟੀਓ) ਦੇ ਸਹਿਯੋਗ ਨਾਲ 21 ਜੂਨ 2023 ਨੂੰ ‘ਜਨਤਕ-ਨਿਜੀ ਸੰਵਾਦ: ਜੀ20 ਅਰਥਵਿਵਸਾਥਾਵਾਂ ਦੇ ਲਈ ਯਾਤਰਾ ਅਤੇ ਟੂਰਿਜ਼ਮ ਦਾ ਮਹੱਤਵ’ ਆਯੋਜਿਤ ਕੀਤਾ ਗਿਆ ਸੀ। ਸੰਵਾਦ ਨੇ ਪ੍ਰਤੀਭਾਗੀਆਂ ਨੂੰ ਆਪਣੀਆਂ ਪ੍ਰਾਥਮਿਕਤਾਵਾਂ ਅਤੇ ਚਿੰਤਾਵਾਂ ਨੂੰ ਸਾਂਝਾ ਕਰਨ ਦਾ ਮੌਕਾ ਪ੍ਰਦਾਨ ਕੀਤਾ। ਇਸ ਚਰਚਾ ਨੇ ਭਾਰਤ ਦੇ ਜੀ20 ਟੂਰਿਜ਼ਮ ਟ੍ਰੈਕ ਦੇ ਤਹਿਤ ਟੂਰਿਜ਼ਮ ਵਰਕਿੰਗ ਗਰੁੱਪ ਦੇ ਪੰਜ ਪ੍ਰਾਥਮਿਕਤਾ ਵਾਲੇ ਖੇਤਰਾਂ ‘ਤੇ ਨਿਜੀ ਖੇਤਰ ਦੇ ਦ੍ਰਿਸ਼ਟੀਕੋਣ ਨੂੰ ਇਕਸਾਰ ਕੀਤਾ। ਸੰਵਾਦ ਦੀ ਸ਼ੁਰੂਆਤ ਨਿਜੀ ਖੇਤਰ ਲਈ ਇਨ੍ਹਾਂ ਪ੍ਰਾਥਮਿਕਤਾਵਾਂ ਨਾਲ ਸਬੰਥਿਤ ਮਹੱਤਵ ਅਤੇ ਪ੍ਰਾਸੰਗਿਕ ਅਤੇ ਜਨਤਕ ਖੇਤਰ ਤੋਂ ਸਮਰਥਨ ਅਤੇ ਸਹਿਯੋਗ ਦੇ ਸੰਭਾਵਿਤ ਖੇਤਰਾਂ 'ਤੇ ਗੱਲਬਾਤ ਸ਼ੁਰੂ ਕਰਕੇ ਹੋਈ।
*******
ਐੱਨਬੀ/ਐੱਸਕੇ
(Release ID: 1935981)
Visitor Counter : 124