ਬਿਜਲੀ ਮੰਤਰਾਲਾ
azadi ka amrit mahotsav

ਬਿਜਲੀ ਮੰਤਰਾਲੇ ਨੇ ਬਿਜਲੀ ਪਲਾਂਟਾਂ ਦੁਆਰਾ ਬੈਂਚਮਾਰਕ ਮੁੱਲ ’ਤੇ ਬਾਇਓਮਾਸ ਪੈਲੇਟਾਂ ਦੀ ਖਰੀਦ ਨੂੰ ਸਮਰੱਥ ਬਣਾਉਣ ਦੇ ਲਈ ਬਾਇਓਮਾਸ ਕੋ-ਫਾਇਰਿੰਗ ਨੀਤੀ ਵਿੱਚ ਸੰਸ਼ੋਧਨ ਕੀਤਾ


ਸਰਕਾਰ ਦਾ ਫ਼ੈਸਲਾ ਊਰਜਾ ਸੁਰੱਖਿਆ ਵਧਾਉਣ, ਜੀਵਾਸ਼ਮ ਈਂਧਣ ਦੇ ਉਪਯੋਗ ਨੂੰ ਘੱਟ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਇੱਕ ਕਦਮ ਹੈ: ਕੇਂਦਰੀ ਬਿਜਲੀ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਆਰ. ਕੇ. ਸਿੰਘ

ਇਹ ਫ਼ੈਸਲਾ ਕਿਸਾਨਾ, ਉੱਦਮੀਆਂ ਦੇ ਨਾਲ-ਨਾਲ ਥਰਮਲ ਪਾਵਰ ਪ੍ਰਤੀਸ਼ਠਾਨਾਂ ਨੂੰ ਇੱਕ ਸਥਾਈ ਬਾਇਓਮਾਸ ਸਪਲਾਈ ਚੇਨ ਸਥਾਪਿਤ ਕਰਨ ਦੇ ਪ੍ਰਯਾਸ ਨੂੰ ਪ੍ਰੋਤਸਾਹਿਤ ਕਰੇਗਾ

Posted On: 27 JUN 2023 4:08PM by PIB Chandigarh

ਬਿਜਲੀ ਮੰਤਾਰਲੇ (ਐੱਮਓਪੀ)ਨੇ ਥਰਮਲ ਪਾਵਰ ਪੈਲਾਂਟਾਂ (ਟੀਪੀਸੀ) ਵਿੱਚ ਕੋ-ਫਾਇਰਿੰਗ ਦੇ ਲਈ ਉਪਯੋਗ ਕੀਤੇ ਜਾਣ ਵਾਲੇ ਬਾਇਓਮਾਸ ਪੇਲੇਟ੍ਸ ਦੀਆਂ ਕੀਮਤਾਂ ਨੂੰ ਬੈਂਚਮਾਰਕ ਕਰਨ ਦਾ ਫ਼ੈਸਲਾ ਲਿਆ ਹੈ। ਇਹ ਫ਼ੈਸਲਾ ਬਾਇਓਮਾਸ ਪੈਲੇਟਾਂ ਦੇ ਲਈ ਬਜ਼ਾਰ ਦੀਆਂ ਉੱਭਰਦੀਆਂ ਸਥਿਤੀਆਂ ਅਤੇ ਥਰਮਲ ਪਾਵਰ, ਪੈਲੇਟ ਨਿਰਮਾਤਾਵਾਂ, ਕਿਸਾਨਾਂ, ਬੈਂਕਰਾਂ ਆਦਿ ਸਹਿਤ ਕਈ ਹਿਤਧਾਰਕਾਂ ਤੋਂ ਪ੍ਰਾਪਤ ਅਨੁਰੋਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।

ਬੈਂਚਮਾਰਕ ਕੀਮਤ ਵਿੱਚ ਕਾਰੋਬਾਰੀ ਵਿਵਹਾਰਿਤਾ, ਬਿਜਲੀ ਸ਼ੁਲਕ ’ਤੇ ਪ੍ਰਭਾਵ ਅਤੇ ਬਿਜਲੀ ਉਪਯੋਗਿਤਾਵਾਂ ਦੁਆਰਾ ਕੁਸ਼ਲ ਅਤੇ ਤੇਜ਼ ਪੈਲੇਟ ਖਰੀਦ ਨੂੰ ਧਿਆਨ ਵਿੱਚ ਰੱਖਿਆ ਜਾਏਗਾ। ਪੈਲੇਟਾਂ ਦੀ ਕੀਮਤ ਬੈਂਚਮਾਰਕਿੰਗ ਟੀਪੀਪੀ ਦੇ ਨਾਲ-ਨਾਲ ਪੈਲੇਟ ਵਿਕ੍ਰੇਤਾਵਾਂ ਨੂੰ ਪੈਲੇਟ ਦੀ ਕੋ-ਫਾਇਰਿੰਗ ਦੇ ਲਈ ਇੱਕ ਸਥਾਈ ਸਪਲਾਈ ਤੰਤਰ ਸਥਾਪਿਤ ਕਰਨ ਵਿੱਚ ਸਮਰੱਥ ਬਣਾਏਗੀ। ਸੀਈਏ ਦੇ ਤਹਿਤ ਕਮੇਟੀ ਦੁਆਰਾ ਅੰਤਿਮ ਰੂਪ ਦਿੱਤਾ ਗਿਆ ਬੈਂਚਮਾਰਕ ਮੁੱਲ 1 ਜਨਵਰੀ, 2024 ਤੋਂ ਪ੍ਰਭਾਵੀ ਹੋਵੇਗਾ।

ਜਦੋਂ ਤੱਕ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਨਹੀਂ ਹੋ ਜਾਂਦੀਆਂ, ਬਿਜਲੀ ਕੰਪਨੀਆਂ ਆਪਣੇ ਟੀਪੀਪੀ ਦੇ ਲਈ ਬਾਇਓਮਾਸ ਪੈਲੇਟਾਂ ਦੀ ਤੱਤਕਾਲ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਅਪਲਕਾਲੀ ਟੈਂਡਰ ਜਾਰੀ ਕਰੇਗੀ।

ਕੇਂਦਰੀ ਬਿਜਲੀ ਮੰਤਰੀ ਸ਼੍ਰੀ ਆਰ. ਕੇ. ਸਿੰਘ ਨੇ ਕਿਹਾ ਕਿ ਕੋਇਲਾ ਅਧਾਰਿਤ ਬਿਜਲੀ ਪਲਾਂਟਾਂ ਵਿੱਚ ਬਾਇਓਮਾਸ ਦੀ ਕੋ-ਫਾਇਰਿੰਗ ਊਰਜਾ ਸੁਰੱਖਿਆ, ਜੀਵਾਸ਼ਮ ਈਂਧਣ ਦੇ ਘੱਟ ਉਪਯੋਗ ਅਤੇ ਨਾਲ ਹੀ ਕਿਸਾਨਾਂ ਦੀ ਆਮਦਨ ਵਧਾਉਣ ਦੀ ਦਿਸ਼ਾਂ ਵਿੱਚ ਸਰਕਾਰ ਦੀ ਇੱਕ ਪ੍ਰਮੁੱਖ ਨੀਤੀ ਹੈ। ਸੰਸ਼ੋਧਿਤ ਨੀਤੀ ਨਾਲ ਇਨ੍ਹਾਂ ਲਕਸ਼ਾਂ ਨੂੰ ਤੇਜ਼ੀ ਨਾਲ ਹਾਸਲ ਕਰਨ ਵਿੱਚ ਮਦਦ ਮਿਲੇਗੀ।

ਫ਼ੈਸਲੇ ਬਾਰੇ ਦੱਸਦੇ ਹੋਏ, ਬਿਜਲੀ ਸਕੱਤਰ, ਸ਼੍ਰੀ ਆਲੋਕ ਕੁਮਾਰ ਨੇ ਕਿਹਾ ਕਿ ਇਹ ਫ਼ੈਸਲੇ ਕਿਸਾਨਾਂ, ਉੱਦਮੀਆਂ ਦੇ ਨਾਲ-ਨਾਲ ਥਰਮਲ ਪਾਵਰ ਪ੍ਰਤਿਸ਼ਠਾਨਾਂ ਨੂੰ ਇੱਕ ਸਥਾਈ ਬਾਇਓਮਾਸ ਈਕੋਸਿਸਟਮ ਸਥਾਪਿਤ ਕਰਨ, ਕੋ-ਫਾਇਰਿੰਗ ਦੇ ਲਕਸ਼ਾਂ ਨੂੰ ਪ੍ਰਾਪਤ ਕਰਨ, ਪਰਾਲੀ ਜਲਾਉਣ ਨੂੰ ਘੱਟ ਕਰਨ ਅਤੇ ਭਾਰਤ ਦੇ ਨਾਗਰਿਕਾਂ ਦੇ ਲਈ ਇੱਕ ਸਵੱਛ ਅਤੇ ਹਰਿਤ ਭਵਿੱਖ ਸੁਨਿਸ਼ਚਿਤ ਕਰਨ ਵਿੱਚ ਮਦਦ ਕਰਨ ਦੇ ਲਈ ਪ੍ਰੋਤਸਾਹਿਤ ਕਰੇਗਾ।

ਨੀਤੀ ਦੇ ਇੱਕ ਹੋਰ ਸੰਸ਼ੋਧਨ ਵਿੱਚ, ਇਹ ਨਿਰਦੇਸ਼ ਦਿੱਤਾ ਗਿਆ ਹੈ ਕਿ ਤਾਕਿ ਦੇਸ਼ ਵਿੱਚ ਟੋਰਫਾਈਡ ਬਾਇਓਮਾਸ ਪੈਲੇਟਾਂ ਦੀ ਉਪਲਬਧਤਾ ਵਰਤਮਾਨ ਵਿੱਚ ਸੀਮਿਤ ਹੈ, ਟੋਰਫਾਈਡ ਪੈਲੇਟਾਂ ਨੂੰ ਕੇਵਲ ਉਨ੍ਹਾਂ ਉਪਯੋਗਿਤਾਵਾ/ਪ੍ਰਤਿਸ਼ਠਾਨਾਂ ਦੁਆਰਾ ਖਰੀਦਿਆ ਜਾਏਗਾ ਜਿਨ੍ਹਾਂ ਦੇ ਲਈ ਇਹ ਤਕਨੀਕੀ ਰੂਪ ਤੋਂ ਲਾਜ਼ਮੀ ਹੈ ਅਤੇ ਪ੍ਰਤਿਸ਼ਠਾਨ ਜੋ ਗ਼ੈਰ-ਟੋਰਫਾਈਡ ਪੈਲੇਟਾਂ ਦਾ ਉਪਯੋਗ ਕਰ ਸਕਦੇ ਹਾਂ, ਉਨ੍ਹਾਂ ਨੂੰ ਉਨ੍ਹਾਂ ਦਾ ਹੀ ਉਪਯੋਗ ਕਰਨਾ ਚਾਹੀਦਾ ਹੈ।

ਬਾਇਓਮਾਸ ਨੀਤੀ ਦੇ ਅਨੁਰੂਪ, ਜੋ ਥਰਮਲ ਪਾਵਰ ਪਲਾਂਟਾਂ ਵਿੱਚ ਕੋਇਲਾ ਦੇ ਨਾਲ ਬਾਇਓਮਾਸ ਦੀ ਕੋ-ਫਾਇਰਿੰਗ ਨੂੰ ਜ਼ਰੂਰੀ ਕਰਦੀ ਹੈ, ਹੁਣ ਤੱਕ ਦੇਸ਼ ਵਿੱਚ 64,350  ਮੈਗਾਵਾਟ ਦੀ ਕੁੱਲ ਸਮਰੱਥਾ ਵਾਲੇ 47 ਥਰਮਲ ਪਾਵਰ ਪਲਾਂਟਾਂ ਵਿੱਚ ਲਗਭਗ 1.80 ਲੱਖ ਮੀਟ੍ਰਿਕ ਟਨ ਬਾਇਓਮਾਸ ਈਂਧਣ ਨੂੰ ਕੋ-ਫਾਇਰ ਕੀਤਾ ਗਿਆ ਹੈ। ਇਸ ਵਿੱਚੋਂ, ਵਿੱਤ ਵਰ੍ਹੇ 23-24 ਦੇ ਪਹਿਲੇ ਦੋ ਮਹੀਨਿਆਂ ਦੇ ਦੌਰਾਨ 50000 ਮੀਟ੍ਰਿਕ ਟਨ ਤੋਂ ਅਧਿਕ ਕੋ-ਫਾਇਰ ਕੀਤਾ ਗਿਆ ਹੈ, ਜੋ ਕਿ ਪਿਛਲੀ ਹੁਣ ਤੱਕ ਦੀ ਸਭ ਤੋਂ ਅਧਿਕ ਸਾਲਾਨਾ ਮਾਤਰਾ ਨੂੰ ਵੀ ਪਾਰ ਕਰ ਗਿਆ ਹੈ। ਇਸ ਦੇ ਇਲਾਵਾ, ਲਗਭਗ 1140 ਲੱਖ ਮਿਲੀਅਨ ਟਨ ਬਾਇਓਮਾਸ ਪੈਲੇਟਾਂ ਨਾਲ ਜੁੜੇ ਟੈਂਡਰ ਦੇ ਵਿਭਿੰਨ ਪੜਾਵਾਂ ਵਿੱਚ ਹਨ। ਥਰਮਲ ਪਾਵਰ ਪਲਾਂਟਾ ਦੁਆਰਾ ਲਗਭਗ 69 ਲੱਖ ਮਿਲੀਅਨ ਟਨ ਬਾਇਓਮਾਸ ਪੈਲੇਟਾਂ ਦੇ ਖਰੀਦ ਦਾ ਆਦੇਸ਼ ਦੇ ਦਿੱਤਾ ਗਿਆ ਹੈ। ਸਮਰੱਥ ਮਿਸ਼ਨ ਦੇ ਮਾਧਿਅਮ ਰਾਹੀਂ ਸਮਰੱਥ ਨੀਤੀਆਂ ਅਤੇ ਐੱਮਓਪੀ ਦੇ ਪ੍ਰਯਾਸਾਂ ਦੇ ਨਾਲ, ਦੇਸ਼ ਭਰ ਵਿੱਚ ਟੀਪੀਪੀ ਵਿੱਚ ਬਾਇਓਮਾਸ ਕੋ-ਫਾਇਰਿੰਗ ਦੀ ਲੋੜੀਂਦਾ ਵਾਧਾ ਦੀ ਪਰਿਕਲਪਨਾ ਕੀਤੀ ਗਈ ਹੈ।

 

 

**********

ਏਐੱਮ/ਡੀਜੇਐੱਮ



(Release ID: 1935932) Visitor Counter : 108


Read this release in: Urdu , English , Hindi , Tamil , Telugu