ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਭਾਰਤੀ ਬਜ਼ਾਰ ਵਿੱਚ ਆਯਾਤ ਕੀਤੇ ਸਟਾਕ ਦੇ ਆਉਣ ਤੱਕ ਸਰਕਾਰ ਰਾਸ਼ਟਰੀ ਬਫਰ ਤੋਂ ਤੁਅਰ (Tur) ਰਿਲੀਜ਼ ਕਰੇਗੀ; ਪਾਤਰ ਮਿੱਲਰਾਂ ਦਰਮਿਆਨ ਔਨਲਾਈਨ ਨਿਲਾਮੀ ਰਾਹੀਂ ਤੁਅਰ ਦਾ ਨਿਪਟਾਰਾ ਕੀਤਾ ਜਾਵੇਗਾ
ਖਪਤਕਾਰਾਂ ਨੂੰ ਸਸਤੀ ਕੀਮਤ 'ਤੇ ਤੁਅਰ ਦੀ ਦਾਲ ਦੀ ਉਪਲਬਧਤਾ ਵਧਾਉਣ ਲਈ ਚੁੱਕੇ ਗਏ ਕਦਮ
Posted On:
27 JUN 2023 12:02PM by PIB Chandigarh
ਸਰਕਾਰ ਨੇ ਆਯਾਤ ਸਟਾਕ ਦੇ ਭਾਰਤੀ ਬਜ਼ਾਰ ਵਿੱਚ ਆਉਣ ਤੱਕ ਰਾਸ਼ਟਰੀ ਬਫਰ ਤੋਂ ਇੱਕ ਕੈਲੀਬਰੇਟਿਡ ਅਤੇ ਲਕਸ਼ਿਤ ਢੰਗ ਨਾਲ ਤੁਅਰ ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਖਪਤਕਾਰ ਮਾਮਲਿਆਂ ਦੇ ਵਿਭਾਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟਿੰਗ ਫੈਡਰੇਸ਼ਨ (ਨੈਫੇੱਡ) ਅਤੇ ਨੈਸ਼ਨਲ ਕੋਆਪ੍ਰੇਟਿਵ ਕੰਜ਼ਿਊਮਰਸ ਫੈਡਰੇਸ਼ਨ (ਐੱਨਸੀਸੀਐੱਫ) ਨੂੰ ਖਪਤਕਾਰਾਂ ਲਈ ਤੁਅਰ ਦਾਲ ਵਿੱਚ ਮਿਲਿੰਗ ਕਰਨ ਲਈ ਉਪਲਬਧ ਸਟਾਕਾਂ ਨੂੰ ਵਧਾਉਣ ਲਈ ਪਾਤਰ ਮਿੱਲਰਾਂ ਵਿੱਚ ਔਨਲਾਈਨ ਨਿਲਾਮੀ ਰਾਹੀਂ ਤੁਅਰ ਦਾ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ ਹਨ।
ਨਿਲਾਮ ਕੀਤੀਆਂ ਜਾ ਰਹੀਆਂ ਮਾਤਰਾਵਾਂ ਅਤੇ ਬਾਰੰਬਾਰਤਾ ਨੂੰ ਕਿਫਾਇਤੀ ਕੀਮਤਾਂ 'ਤੇ ਖਪਤਕਾਰਾਂ ਨੂੰ ਤੁਅਰ ਦੀ ਉਪਲਬਧਤਾ 'ਤੇ ਨਿਪਟਾਰੇ ਦੇ ਮੁਲਾਂਕਣ ਕੀਤੇ ਪ੍ਰਭਾਵ ਦੇ ਅਧਾਰ 'ਤੇ ਕੈਲੀਬਰੇਟ ਕੀਤਾ ਜਾਵੇਗਾ।
ਗੌਰਤਲਬ ਹੈ ਕਿ ਸਰਕਾਰ ਨੇ 2 ਜੂਨ, 2023 ਨੂੰ ਜ਼ਰੂਰੀ ਵਸਤੂਆਂ ਐਕਟ, 1955 ਲਾਗੂ ਕਰਕੇ ਜ਼ਖੀਰੇਬਾਜ਼ੀ ਅਤੇ ਬੇਈਮਾਨ ਸੱਟੇਬਾਜ਼ੀ ਨੂੰ ਰੋਕਣ ਅਤੇ ਖਪਤਕਾਰਾਂ ਦੀ ਸਮਰੱਥਾ ਵਿੱਚ ਸੁਧਾਰ ਕਰਨ ਲਈ, 2 ਜੂਨ, 2023 ਨੂੰ ਤੁਅਰ ਅਤੇ ਉੜਦ 'ਤੇ ਸਟਾਕ ਸੀਮਾਵਾਂ ਲਾਗੂ ਕੀਤੀਆਂ ਸਨ। ਇਸ ਆਦੇਸ਼ ਦੇ ਤਹਿਤ, ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 31 ਅਕਤੂਬਰ 2023 ਤੱਕ ਤੁਅਰ ਅਤੇ ਉੜਦ ਲਈ ਸਟਾਕ ਸੀਮਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ।
ਹਰੇਕ ਦਾਲ 'ਤੇ ਵੱਖਰੇ ਤੌਰ 'ਤੇ ਲਾਗੂ ਸਟਾਕ ਸੀਮਾ ਥੋਕ ਵਿਕਰੇਤਾਵਾਂ ਲਈ 200 ਮੀਟ੍ਰਿਕ ਟਨ; ਰਿਟੇਲਰਾਂ ਲਈ 5 ਮੀਟ੍ਰਿਕ ਟਨ; ਵੱਡੇ ਚੇਨ ਰਿਟੇਲਰਾਂ ਲਈ 5 ਮੀਟ੍ਰਿਕ ਟਨ ਪ੍ਰਤੀ ਰਿਟੇਲ ਆਊਟਲੇਟ ਅਤੇ ਡਿਪੂ 'ਤੇ 200 ਮੀਟ੍ਰਿਕ ਟਨ; ਮਿੱਲ ਮਾਲਕਾਂ ਲਈ ਉਤਪਾਦਨ ਦੇ ਆਖਰੀ 3 ਮਹੀਨਿਆਂ ਜਾਂ ਸਾਲਾਨਾ ਸਥਾਪਿਤ ਸਮਰੱਥਾ ਦਾ 25%, ਜੋ ਵੀ ਵੱਧ ਹੋਵੇ, ਨਿਰਧਾਰਿਤ ਕੀਤੀ ਗਈ ਹੈ। ਹੁਕਮਾਂ ਨੇ ਇਨ੍ਹਾਂ ਸੰਸਥਾਵਾਂ ਲਈ ਵਿਭਾਗ ਦੇ ਪੋਰਟਲ (https://fcainfoweb.nic.in/psp) 'ਤੇ ਸਟਾਕ ਸਥਿਤੀ ਦਾ ਐਲਾਨ ਕਰਨਾ ਵੀ ਲਾਜ਼ਮੀ ਕਰ ਦਿੱਤਾ ਹੈ।
ਸਟਾਕ ਲਿਮਿਟ ਆਰਡਰ ਨੂੰ ਲਾਗੂ ਕਰਨ ਅਤੇ ਪੋਰਟਲ 'ਤੇ ਸਟਾਕ ਖੁਲਾਸੇ ਦੀ ਸਥਿਤੀ ਦੀ ਖਪਤਕਾਰ ਮਾਮਲਿਆਂ ਦੇ ਵਿਭਾਗ ਅਤੇ ਰਾਜ ਸਰਕਾਰਾਂ ਦੁਆਰਾ ਨਿਰੰਤਰ ਨਿਗਰਾਨੀ ਕੀਤੀ ਜਾਂਦੀ ਹੈ। ਇਸ ਸਬੰਧ ਵਿੱਚ, ਸੈਂਟਰਲ ਵੇਅਰਹਾਊਸਿੰਗ ਕਾਰਪੋਰੇਸ਼ਨ (ਸੀਡਬਲਯੂਸੀ) ਅਤੇ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨਾਂ (ਐੱਸਡਬਲਯੂਸੀ’ਸ) ਦੇ ਵੇਅਰ ਹਾਊਸਾਂ ਵਿੱਚ ਵਿਭਿੰਨ ਸੰਸਥਾਵਾਂ ਦੁਆਰਾ ਰੱਖੇ ਗਏ ਸਟਾਕਾਂ ਦੇ ਅੰਕੜਿਆਂ, ਬੈਂਕਾਂ ਕੋਲ ਮਾਰਕੀਟ ਪਲੇਅਰਸ ਦੁਆਰਾ ਗਿਰਵੀ ਰੱਖਿਆ ਗਿਆ ਸਟਾਕ ਆਦਿ ਦੀ ਸਟਾਕ ਡਿਸਕਲੋਜ਼ਰ ਪੋਰਟਲ 'ਤੇ ਘੋਸ਼ਿਤ ਮਾਤਰਾਵਾਂ ਦੇ ਵਿਰੁੱਧ ਜਾਂਚ ਕੀਤੀ ਗਈ ਹੈ।
ਰਾਜ ਸਰਕਾਰਾਂ ਆਪਣੇ-ਆਪਣੇ ਰਾਜਾਂ ਵਿੱਚ ਕੀਮਤਾਂ ਦੀ ਨਿਰੰਤਰ ਨਿਗਰਾਨੀ ਕਰ ਰਹੀਆਂ ਹਨ ਅਤੇ ਸਟਾਕ ਸੀਮਾ ਦੇ ਆਦੇਸ਼ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਸਟਾਕ ਹੋਲਡਿੰਗ ਸੰਸਥਾਵਾਂ ਦੀ ਸਟਾਕ ਸਥਿਤੀ ਦੀ ਪੁਸ਼ਟੀ ਕਰ ਰਹੀਆਂ ਹਨ।
********
ਏਡੀ/ਵੀਐੱਨ
(Release ID: 1935609)
Visitor Counter : 125