ਰੱਖਿਆ ਮੰਤਰਾਲਾ
19 ਤੋਂ 22 ਜੂਨ ਤੱਕ ਮਸਕਟ ਵਿੱਚ ਆਈਐੱਨਐੱਸ ਤਰਕਸ਼
Posted On:
24 JUN 2023 7:25PM by PIB Chandigarh
ਭਾਰਤੀ ਜਲ ਸੈਨਾ ਦੇ ਜਹਾਜ ‘ਤਰਕਸ਼’ ਨੇ 19 ਤੋਂ 22 ਜੂਨ 2023 ਤੱਕ ਮਸਕਟ ਓਮਾਨ ਵਿੱਚ ‘ਬੰਦਰਗਾਹ ਯਾਤਰਾ’ (ਪੋਰਟ ਕਾਲ) ਦੀ। ਯਾਤਰਾ ਦੇ ਦੌਰਾਨ ਜਹਾਜ ਨੇ ਅੰਤਰਰਾਸ਼ਟਰੀ ਯੋਗ ਦਿਵਸ 2023 ਦੇ ਮੌਕੇ ਵਿੱਚ ਭਾਰਤ ਸਰਕਾਰ ਦੀ ਪਹਿਲ ‘ਓਸ਼ਨ ਰਿੰਗ ਆਵ੍ ਯੋਗ’ ਦੇ ਸਮਰਥਨ ਵਿੱਚ ਈਓਆਈ, ਮਸਕਟ, ਓਮਾਨ ਦੇ ਨਾਲ ਤਾਲਮੇਲ ਵਿੱਚ ਕਈ ਗਤੀਵਿਧੀਆਂ ਆਯੋਜਿਤ ਕੀਤੀਆਂ।
21 ਜੂਨ ਨੂੰ ਕਮਾਂਡਿੰਗ ਅਫਸਰ ਨੇ ਜਹਾਜ ਦੇ ਚਾਲਕ ਦਲ ਦੇ ਨਾਲ ਈਓਆਈ, ਦੁਆਰਾ ਇੰਡੀਅਨ ਸਕੂਲ ਮਸਕਟ ਵਿੱਚ ਆਯੋਜਿਤ ਓਮਾਨ ਯੋਗ ਯਾਤਰਾ ਵਿੱਚ ਭਾਗ ਲਿਆ। ਓਮਾਨ ਵਿੱਚ ਭਾਰਤ ਦੇ ਰਾਜਦੂਤ ਨੇ ਯੋਗ ਸ਼ੁਰੂ ਹੋਣ ਤੋਂ ਪਹਿਲਾਂ ਆਈਐੱਨਐੱਸ ਤਰਕਸ਼ ਦੇ ਕਮਾਂਡਿੰਗ ਅਫ਼ਸਰ, ਨੂੰ ਪ੍ਰੋਗਰਾਮ ਸਥਲ ‘ਤੇ ਮੌਜੂਦ ਕਰੀਬ 2000 ਪ੍ਰਤੀਭਾਗੀਆਂ ਦੇ ਦਰਮਿਆਨ ਸਨਮਾਨਿਤ ਕੀਤਾ।
ਪੋਰਟ ਕਾਲ ਦੇ ਦੌਰਾਨ ਜਹਾਜ ਦੇ ਚਾਲਕ ਦਲ ਨੇ ਓਮਾਨ ਦੇ ਹਥਿਆਰਬੰਦ ਬਲਾਂ ਦੇ ਸੁਲਤਾਨ ਦੇ ਨਾਲ ਗੱਲਬਾਤ ਕੀਤੀ, ਜਿਸ ਵਿੱਚ ਸੁਲਤਾਨ ਦੇ ਹਥਿਆਰਬੰਦ ਬਲ ਸੰਗ੍ਰਹਾਲਯ (Armed Forces Museum) ਅਤੇ ਸਮੁੰਦਰੀ ਸੁਰੱਖਿਆ ਕੇਂਦਰ, ਮਸਕਟ ਓਮਾਨ ਦਾ ਇੱਕ ਦੌਰਾ ਵੀ ਆਯੋਜਿਤ ਕੀਤਾ ਗਿਆ।
ਭਾਰਤੀ ਜਲ ਸੈਨਾ ਅਤੇ ਓਮਾਨ ਦੀ ਰੌਯਲ ਨੇਵੀ ਦੇ ਦਰਮਿਆਨ ਸੰਘਣੀ ਮਿਤੱਰਤਾ ਦਾ ਸਬੰਧ ਹੈ ਜੋ ਸਾਰੇ ਪ੍ਰੋਗਰਾਮਾਂ ਦੌਰਾਨ ਸਪਸ਼ਟ ਰੂਪ ਨਾਲ ਦਿਖ ਰਿਹਾ ਸੀ।
**********
ਵੀਐੱਮ/ਪੀਐੱਸ
(Release ID: 1935412)
Visitor Counter : 83