ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਾ. ਜਿਤੇਂਦਰ ਸਿੰਘ ਨੇ ਸਟਾਰਟ-ਅੱਪਸ ਦੀ ਪ੍ਰਗਤੀ ’ਤੇ ਨਜ਼ਰ ਰੱਖਣ ਦੇ ਲਈ ਉਚਿਤ ਤੰਤਰ ਸਥਾਪਿਤ ਕਰਨ ਦਾ ਪ੍ਰਸਤਾਵ ਰੱਖਿਆ


“ਮੋਦੀ ਸਰਕਾਰ ਨਵੇਂ ਵਿਚਾਰਾਂ ਅਤੇ ਇਨੋਵੇਸ਼ਨਸ ਨੂੰ ਵਧਾਉਣ ਅਤੇ ਬਣਾਏ ਰੱਖਣ ਲਈ ਸਭ ਤਰ੍ਹਾਂ ਦੇ ਤਕਨੀਕੀ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੀ ਹੈ”

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਵਿਗਿਆਨ ਮੰਤਰਾਲਿਆਂ ਅਤੇ ਵਿਭਾਗਾਂ ਦੀ ਇੱਕ ਉੱਚ ਪੱਧਰੀ ਸੰਯੁਕਤ ਮੀਟਿੰਗ ਦੀ ਪ੍ਰਧਾਨਗੀ ਕੀਤੀ

Posted On: 22 JUN 2023 6:01PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ), ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਸਟਾਰਟ-ਅਪੱਸ ਦੀ ਪ੍ਰਗਤੀ ’ਤੇ ਨਜ਼ਰ ਰਖੱਣ ਲਈ ਇੱਕ ਤੰਤਰ ਸਥਾਪਿਤ ਕਰਨ ਦੀ ਜ਼ਰੂਰਤ ਹੈ ਕਿਉਂਕਿ ਉਨ੍ਹਾਂ ਦੀ ਸੰਖਿਆ ਹੁਣ ਇੱਕ ਲੱਖ ਤੋਂ ਅਧਿਕ ਹੋ ਗਈ ਹੈ।

ਮੰਤਰੀ ਮਹੋਦਯ ਨੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਬਾਇਓਟੈਕਨੋਲੋਜੀ ਵਿਭਾਗ, ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ), ਪ੍ਰਿਥਵੀ  ਵਿਗਿਆਨ ਮੰਤਰਾਲੇ ਅਤੇ ਪਰਮਾਣੂ ਊਰਜਾ ਸਮੇਤ ਵਿਭਿੰਨ ਵਿਗਿਆਨ ਮੰਤਰਾਲਿਆਂ ਅਤੇ ਵਿਭਾਗਾਂ ਦੀ ਇੱਕ ਉੱਚ ਪੱਧਰੀ ਸੰਯੁਕਤ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ “ਅਜਿਹੇ ਤੰਤਰ ਵਿਕਸਿਤ ਕਰਨ ਦੀ ਮੰਗ ਕੀਤੀ ਗਈ ਹੈ ਕਿ ਜੋ ਇਨ੍ਹਾਂ ਸਟਾਰਟ-ਅੱਪਸ ਤੋਂ ਇਲਾਵਾ ਵਿਸ਼ੇਸ਼ ਤੌਰ ’ਤੇ ਜਿਨ੍ਹਾਂ ਸਟਾਰਟ-ਅੱਪਸ ਨੂੰ ਸਰਕਾਰ ਤੋਂ ਤਕਨੀਕੀ ਅਤੇ ਵਿੱਤੀ ਸਹਾਇਤਾ ਮਿਲੀ ਹੈ, ਦੇ ਵਿਕਾਸ ਦੀ ਬਾਰੀਕੀ ਨਾਲ ਨਿਗਰਾਨੀ ਕਰਨ ਦੇ ਨਾਲ ਹੀ ਇਹ ਵੀ ਦੇਖੇਗਾ ਕਿ ਉਨ੍ਹਾਂ ਨੂੰ ਕਿਵੇਂ ਅੱਗੇ ਚਲਾਇਆ ਜਾਵੇ ਤਾਕਿ ਇਹ ਵੀ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਉਹ ਅਲੋਪ ਨਾ ਹੋ ਜਾਣ।

ਡਾ. ਜਿਤੇਂਦਰ ਸਿੰਘ ਨੇ ਕੁਝ ਸਮਾਂ ਪਹਿਲਾਂ ਇੱਛਾ ਵਿਅਕਤ ਕੀਤੀ ਕਿ ਨੀਤੀ ਆਯੋਗ ਦੇ ਸਹਿਯੋਗ ਨਾਲ ਇੱਕ ਅਜਿਹੀ ਪ੍ਰਸਤੁਤੀ (ਪ੍ਰੈਜੇਟੇਸ਼ਨ) ਤਿਆਰ ਕੀਤੀ ਜਾਵੇ, ਜਿਸ ਵਿੱਚ ਅਜਿਹੇ ਸਾਰੇ ਕਾਰਕਾਂ ਦੀ ਪਹਿਚਾਣ ਹੋਵੇ ਜੋ ਸੰਭਾਵਿਤ ਤੌਰ ’ਤੇ ਕੁਝ ਸਟਾਰਟ-ਅੱਪਸ ਲਈ ਰੁਕਾਵਟਾਂ ਸਿੱਧ ਹੋ ਸਕਦੇ ਹਨ। ਇਸ ਅਨੁਸਾਰ ਹੀ, ਅੱਜ ਦੀ ਮੀਟਿੰਗ ਵਿੱਚ ਨੀਤੀ ਆਯੋਗ ਦੇ ਡਾ. ਚਿੰਤਨ ਵੈਸ਼ਨਵ ਦੁਆਰਾ ਇੱਕ ਪੇਸ਼ਕਾਰੀ ਕੀਤੀ ਗਈ।

ਇਸ ਪੇਸ਼ਕਾਰੀ (ਪ੍ਰੈਜੇਂਟੈਸ਼ਨ) ਵਿੱਚ ਇਹ ਅਨੁਮਾਨ ਲਗਾਇਆ ਗਿਆ ਕਿ ਸੰਭਾਵਿਤ ਤੌਰ ’ਤੇ ਇਨੋਵੇਸ਼ਨ ਦੀ ਕਮੀ, ਕੁਸ਼ਲ ਕਾਰਜਬਲ (ਕਰਮਚਾਰੀਆਂ) ਦੀ ਕਮੀ ਜਾਂ ਫੰਡ ਦੀ ਘਾਟ ਕੁਝ ਸਟਾਰਟ-ਅੱਪਸ ਦੀ ਸਥਿਰਤਾ ’ਤੇ ਪ੍ਰਤੀਕੂਲ ਪ੍ਰਭਾਵ ਪਾਉਣ ਵਾਲੇ ਪ੍ਰਮੁਖ ਕਾਰਕ ਹੋ ਸਕਦੇ ਹਨ। ਮੰਤਰੀ ਮਹੋਦਯ ਨੇ ਪ੍ਰਸਤਾਵ ਦਿੱਤਾ ਕਿ ਇਹ ਮੁਲਾਂਕਣ ਕਰਨ ਲਈ ਇੱਕ ਪ੍ਰਯੋਗਿਕ ਅਭਿਆਸ ਕੀਤਾ ਜਾ ਸਕਦਾ ਹੈ ਕਿ ਕੀ ਸਾਰੇ ਖੇਤਰਾਂ ਵਿੱਚ ਪ੍ਰਭਾਵੀ ਨਿਗਰਾਨੀ ਦੇ ਲਈ ਕਿਸੇ ਸਟਾਰਟਅੱਪਸ ਦੀ ਪਹਿਚਾਣ ਸੰਖਿਆ “ਉਸ ਦੀ ਵਿਸ਼ੇਸ਼ ਪਹਿਚਾਣ ਸੰਖਿਆ ( “ਯੂਨੀਕ ਆਈਡੀ”) ਦੁਆਰਾ ਲੱਭਿਆ ਜਾ ਸਕਦਾ ਹੈ ।

 

ਡਾ. ਜਿਤੇਂਦਰ ਸਿੰਘ ਨੇ ਕਿਹਾ, ਇਹ ਯੁਗ ਇਨੋਵੇਸ਼ਨ ਅਤੇ ਨਵੇਂ ਵਿਚਾਰਾਂ ਦਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਨਵੇਂ ਵਿਚਾਰਾਂ ਅਤੇ ਇਨੋਵੇਸ਼ਨਸ ਨੂੰ ਵਧਾਉਣ ਅਤੇ ਨਿਰੰਤਰ ਬਣਾਏ ਰੱਖਣ ਲਈ ਹਰ ਤਰ੍ਹਾਂ ਦੀ ਤਕਨੀਕੀ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਦੇ ਨਤੀਜੇ ਵਜੋਂ, ਭਾਰਤ ਇੱਕ ਲੱਖ ਤੋਂ ਵਧ ਸਟਾਰਟ-ਅੱਪਸ ਅਤੇ 100 ਤੋਂ ਵਧ ਯੂਨੀਕੋਰਨਾਂ ਦੇ ਨਾਲ ਵਿਸ਼ਵ ਵਿੱਚ ਮੋਹਰੀ ਸਟਾਰਟ-ਅੱਪਸ ਈਕੋਸਿਸਟਮ ਵਜੋਂ ਉਭਰਿਆ ਹੈ ਅਤੇ ਹੁਣ ਸਥਿਰਤਾ ਦੀ ਰਣਨੀਤੀ ਬਣਾਉਣ ਦਾ ਸਮਾਂ ਆ ਗਿਆ ਹੈ।

ਇਹ ਮੀਟਿੰਗ ਵਿਗਿਆਨ ਸਕੱਤਰਾਂ ਦੀ ਮਾਸਿਕ ਸਮੀਖਿਆ ਮੀਟਿੰਗਾਂ ਦੀ ਪ੍ਰਕਿਰਿਆ ਦੇ ਇੱਕ ਹਿੱਸੇ ਵਜੋਂ ਆਯੋਜਿਤ ਕੀਤੀ ਗਈ ਸੀ, ਜਿਸ ਨੂੰ ਡਾ. ਜਿਤੇਂਦਰ ਸਿੰਘ ਦੁਆਰਾ ਇਸ ਲਈ ਸ਼ੁਰੂ ਕੀਤਾ ਗਿਆ ਸੀ ਤਾਕਿ ਵੱਖ-ਵੱਖ ਵਿਗਿਆਨਿਕ ਧਾਰਾਵਾਂ ਦੇ ਵਿੱਚ ਸਿਲੋਜ਼ ਨੂੰ ਤੋੜਨ ਦੇ ਨਾਲ ਹੀ ਇੱਕ ਸਹਿਕ੍ਰਿਆਤਮਕ ਏਕੀਕ੍ਰਿਤ ਦ੍ਰਿਸ਼ਟੀਕੋਣ ਵਿਕਸਿਤ ਕੀਤਾ ਜਾ ਸਕੇ।

ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨਿਕ ਸਲਾਹਕਾਰ ਪ੍ਰੋਫੈਸਰ ਅਜੈ ਕੁਮਾਰ ਸੂਦ ਅਤੇ ਅਟਲ ਇਨੋਵੇਸ਼ਨ ਮਿਸ਼ਨ ਦੇ ਸੀਈਓ ਡਾ. ਚਿੰਤਨ ਵੈਸ਼ਨਵ ਨੇ ਵੀ ਇਸ ਮੀਟਿੰਗ ਵਿੱਚ ਆਪਣੇ ਵਿਚਾਰ ਰੱਖੇ।

ਸਕੱਤਰ, ਵਿਗਿਆਨਿਕ ਅਤੇ ਉਦਯੋਗਿਕ ਖੋਜ ਵਿਭਾਗ (ਡੀਐੱਸਆਈਆਰ) ਦੀ ਸਕੱਤਰ ਅਤੇ ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ ਡਾਇਰੈਕਟਰ ਜਨਰਲ, (ਸੀਐੱਸਆਈਆਰ) ਦੀ ਚੇਅਰਮੈਨ ਡਾ. ਐੱਨ ਕਲੈਸੇਲਵੀ; ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ), ਸਕੱਤਰ ਡਾ. ਸ੍ਰੀਵਾਰੀ ਚੰਦਰਸ਼ੇਖਰ; ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਸਕੱਤਰ ਡਾ. ਰਾਜੇਸ਼ ਗੋਖਲੇ; ਪ੍ਰਿਥਵੀ ਵਿਗਿਆਨ ਮੰਤਰਾਲੇ (ਐੱਮਓਈਐੱਸ) ਸਕੱਤਰ, ਡਾ. ਐੱਮ ਰਵੀ ਚੰਦ੍ਰਨ; ਅਤੇ ਪਰਮਾਣੂ ਊਰਜਾ ਆਯੋਗ (ਏਈਸੀ) ਪ੍ਰਧਾਨ, ਅਤੇ ਪਰਮਾਣੂ ਊਰਜਾ ਵਿਭਾਗ (ਡੀਏਈ) ਸਕੱਤਰ ਡਾ. ਏਕੇ ਮੋਹੰਤੀ ਨੇ ਵੀ ਇਸ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲਿਆ। ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਬਾਇਓ ਟੈਕਨੋਲੋਜੀ ਵਿਭਾਗ, ਸੀਐੱਸਆਈਆਰ, ਪ੍ਰਿਥਵੀ ਵਿਗਿਆਨ ਅਤੇ ਪਰਮਾਣੂ ਊਰਜਾ ਸਮੇਤ ਸਾਰੇ ਵਿਗਿਆਨ ਮੰਤਰਾਲਿਆਂ ਅਤੇ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਇਸ ਮੀਟਿੰਗ ਵਿੱਚ ਮੌਜੂਦ ਸਨ।

 

*******

ਪੀਕੇ



(Release ID: 1934774) Visitor Counter : 90


Read this release in: English , Urdu , Hindi , Odia , Telugu