ਬਿਜਲੀ ਮੰਤਰਾਲਾ
ਮਯਾਂਮਾਰ ਦੇ ਬਿਜਲੀ ਪ੍ਰੋਫੈਸ਼ਨਲਸ ਦੇ ਲਈ ਭਾਰਤ ਦਾ ਪੰਜਵਾਂ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ
प्रविष्टि तिथि:
19 JUN 2023 4:48PM by PIB Chandigarh
ਭਾਰਤ ਦੀ ਸਭ ਤੋਂ ਵੱਡੀ ਬਿਜਲੀ ਉਤਪਾਦਨ ਕੰਪਨੀ ਐੱਨਟੀਪੀਸੀ ਲਿਮਿਟਿਡ ਮਯਾਂਮਾਰ ਦੇ ਬਿਜਲੀ ਖੇਤਰ ਦੇ ਪ੍ਰੋਫੈਸ਼ਨਲਸ ਦੇ ਲਈ ਪੰਜ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ। ਇਹ ਪ੍ਰੋਗਰਾਮ ਬਿਜਲੀ ਖੇਤਰ ਵਿੱਚ ਭਾਰਤ-ਮਯਾਂਮਾਰ ਸਰਕਾਰ ਤੋਂ ਸਰਕਾਰ ਦੇ ਦਰਮਿਆਨ ਸਹਿਯੋਗ ਦੀ ਰੂਪਰੇਖ ਦੇ ਤਹਿਤ ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ (ਆਈਟੀਈਸੀ) ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ, ਜੋ ਵਿਦੇਸ਼ ਮੰਤਰਾਲਾ, ਭਾਰਤ ਸਰਕਾਰ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ ਜੋ ਕਿ ਸਮਰੱਥਾ ਨਿਰਮਾਣ ਦਾ ਇੱਕ ਅਹਿਮ ਮੰਚ ਹੈ।
ਇਨ੍ਹਾਂ ਪੰਜ ਵਿੱਚੋਂ ਚਾਰ, ਪ੍ਰੋਗਰਾਮ ਪਹਿਲਾਂ ਹੀ ਪੂਰੇ ਕੀਤੇ ਜਾ ਚੁਕੇ ਹਨ। ਇਨ੍ਹਾਂ ਚਾਰ ਪ੍ਰੋਗਰਾਮਾਂ ਨੂੰ ਮਯਾਂਮਾਰ ਦੇ ਬਿਜਲੀ ਖੇਤਰ ਦੇ ਪ੍ਰੋਫੈਸ਼ਨਲਸ ਵੱਲੋਂ ਬਹੁਤ ਚੰਗੀ ਪ੍ਰਤੀਕ੍ਰਿਆ ਮਿਲੀ ਹੈ। ਇਹ ਚਾਰ ਪ੍ਰੋਗਰਾਮ ਹਨ – ਸਮਾਰਟ ਗ੍ਰਿੱਡ, ਕਰਾੱਸ ਬਾਰਡਰ ਐਨਰਜੀ ਟ੍ਰੇਨਿੰਗ, ਇਲੈਕਟ੍ਰਿਕ ਵਾਹਨ, ਬੈਟਰੀ ਅਤੇ ਚਾਰਜਿੰਗ ਸਟੇਸ਼ਨ ਅਤੇ ਮਾਈਕ੍ਰੋਗ੍ਰਿੱਡ ਨਾਲ ਸਬੰਧਿਤ ਸਨ। ਪਹਿਲੇ ਦੋ ਪ੍ਰੋਗਰਾਮਾਂ ਦਾ ਆਯੋਜਨ ਮਾਰਚ-ਅਪ੍ਰੈਲ 2023 ਵਿੱਚ ਕੀਤਾ ਗਿਆ ਜਦਕਿ ਬਾਅਦ ਦੇ ਦੋ ਪ੍ਰੋਗਰਾਮ ਜੂਨ 2023 ਵਿੱਚ ਆਯੋਜਿਤ ਕੀਤੇ ਗਏ ਸਨ।
ਇਨ੍ਹਾਂ ਪੰਜ ਪ੍ਰੋਗਰਾਮਾਂ ਵਿੱਚੋਂ ਅੰਤਿਮ, ‘‘ਸੌਰ ਊਰਜਾ ਅਤੇ ਫੋਟੋਵੋਲਟਿਕ (ਪੀਵੀ) ਸਿਸਟਮਸ’’, ‘ਤੇ ਅੱਜ, 19 ਜੂਨ, 2023 ਨੂੰ ਦਿੱਲੀ ਵਿੱਚ ਸਕੋਪ ਕਨਵੈਂਸ਼ਨ ਸੈਂਟਰ ਵਿੱਚ ਇੱਕ ਉਦਘਾਟਨ ਸਮਾਗਮ ਦੇ ਨਾਲ ਸ਼ੁਰੂ ਹੋਇਆ। 23 ਜੂਨ, 2023 ਨੂੰ ਸਮਾਪਤ ਹੋਣ ਵਾਲੇ ਪ੍ਰੋਗਰਾਮ ਦਾ ਉਦੇਸ਼ ਪ੍ਰਤੀਭਾਗੀਆਂ ਨੂੰ ਸੌਰ ਪੀਵੀ ਪ੍ਰੋਜੈਕਟਾਂ ਦੇ ਬਾਰੇ ਵਿੱਚ ਵਿਆਪਕ ਗਿਆਨ ਨਾਲ ਲੈਸ ਕਰਨਾ ਹੈ। ਜਿਸ ਵਿੱਚ ਤਕਨੀਕੀ ਕੰਪੋਨੈਂਟਸ, ਅਰਥ ਸ਼ਾਸਤਰ, ਲਾਗਤ-ਲਾਭ ਵਿਸ਼ਲੇਸ਼ਣ, ਨੀਤੀਗਤ ਢਾਂਚਾ, ਪ੍ਰੋਜੈਕਟ ਡਿਜ਼ਾਈਨ, ਲਾਗੂਕਰਨ ਅਤੇ ਇਸ ਨਾਲ ਜੁੜੀਆਂ ਚੁਣੌਤੀਆਂ ਸ਼ਾਮਲ ਹਨ।
ਉਦਘਾਟਨ ਸਮਾਗਮ ਵਿੱਚ ਮਯਾਂਮਾਰ ਵਿੱਚ ਭਾਰਤ ਦੇ ਅੰਬੈਸਡਰ ਸ਼੍ਰੀ ਵਿਨੈ ਕੁਮਾਰ, ਡਾਇਰੈਕਟਰ, ਵਿੱਤ, ਐੱਨਟੀਪੀਸੀ ਲਿਮਿਟਿਡ, ਸ਼੍ਰੀ ਜੇ ਸ੍ਰੀਨਿਵਾਸਨ, ਡਾਇਰੈਕਟਰ, ਵਿਕਾਸ ਭਾਗੀਦਾਰੀ ਪ੍ਰਸ਼ਾਸਨ, ਵਿਦੇਸ਼ ਮੰਤਰਾਲਾ, ਸ਼੍ਰੀ ਏ. ਭੱਟਾਚਾਰਿਆ, ਡਾਇਰੈਕਟਰ, ਐੱਨਟੀਪੀਸੀ ਸਕੂਲ ਆਵ੍ ਬਿਜ਼ਨਿਸ, ਡਾ. ਰਾਜੇਸ਼ਵਰੀ ਨਰੇਂਦ੍ਰਨ, ਮੁਖੀ, ਅੰਤਰਰਾਸ਼ਟਰੀ ਵਪਾਰ ਵਿਕਾਸ, ਐੱਨਟੀਪੀਸੀ, ਡਾ: ਜੇ.ਐਸ. ਚੰਡੋਕ ਅਤੇ ਅੰਡਰ ਸੈਕਟਰੀ (ਮਯਾਂਮਾਰ), ਵਿਦੇਸ਼ ਮੰਤਰਾਲਾ, ਐੱਚ ਸਾਗਰ ਨੇ ਹਿੱਸਾ ਲਿਆ। 11 ਮਹਿਲਾਵਾਂ ਸਮੇਤ 20 ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਊਰਜਾ ਖੇਤਰ ਵਿੱਚ ਸਹਿਯੋਗ ਨੂੰ ਹੁਲਾਰਾ ਦੇਣ ਅਤੇ ਕੌਸ਼ਲ ਨੂੰ ਵਧਾਉਣ ਲਈ ਟ੍ਰੇਨਿੰਗ ਪ੍ਰੋਗਰਾਮ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਆਈਟੀਈਸੀ ਪ੍ਰੋਗਰਾਮ ਦੇ ਤਹਿਤ ਭਾਰਤ ਅਤੇ ਮਯਾਂਮਾਰ ਦੇ ਦਰਮਿਆਨ ਸਹਿਯੋਗ, ਪਰੰਪਰਾਗਤ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਊਰਜਾ ਦੇ ਖੇਤਰ ਵਿੱਚ ਗਿਆਨ ਦੇ ਆਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਲਈ, ਦੋਵਾਂ ਦੇਸ਼ਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਆਈਟੀਈਸੀ ਪ੍ਰੋਗਰਾਮ ਦੇ ਤਹਿਤ ਐੱਨਟੀਪੀਸੀ ਦੀ ਅਗਵਾਈ ਹੇਠ ਚਲਾਏ ਗਏ ਇਸ ਟ੍ਰੇਨਿੰਗ ਪ੍ਰੋਗਰਾਮ, ਟਿਕਾਊ ਅਤੇ ਸਵੱਛ ਊਰਜਾ ਸਮਾਧਾਨਾਂ ਨੂੰ ਉਤਸ਼ਾਹਿਤ ਕਰਨ ਲਈ ਮੁਹਾਰਤ ਅਤੇ ਵਧੀਆ ਅਭਿਆਸਾਂ ਨੂੰ, ਸਾਂਝਾ ਕਰਨ ਵਿੱਚ ਕੰਪਨੀ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ।
***************
ਪੀਆਈਬੀ ਦਿੱਲੀ/ ਏਐੱਮ/ਡੀਜੇਐੱਮ
(रिलीज़ आईडी: 1933667)
आगंतुक पटल : 156