ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

‘ਯੁਵਾ (ਨੌਜਵਾਨ) ਪੇਸ਼ੇਵਰਾਂ ਲਈ ਦਕਸ਼ਤਾ’ ਹੁਣ ਆਈਜੀਓਟੀ ਕਰਮਯੋਗੀ ਮੰਚ ’ਤੇ ਉਪਲਬਧ ਹੈ

Posted On: 19 JUN 2023 11:30AM by PIB Chandigarh

ਯੁਵਾ (ਨੌਜਵਾਨ) ਪੇਸ਼ੇਵਰਾਂ ਲਈ ਇੱਕ ਨਵਾਂ ਕਿਉਰੇਟਿਡ ਸੰਗ੍ਰਹਿ ਦਕਸ਼ਤਾ (ਪ੍ਰਸ਼ਾਸਨ ਵਿੱਚ ਸੰਪੂਰਨ ਪਰਿਵਰਤਨ ਲਈ ਦ੍ਰਿਸ਼ਟੀਕੋਣ, ਗਿਆਨ ਅਤੇ ਕੌਸ਼ਲ ਦਾ ਵਿਕਾਸ) ਹੁਣ ਆਈਜੀਓਟੀ ਕਰਮਯੋਗੀ ਮੰਚ ’ਤੇ ਉਪਲਬਧ ਹੈ। ਸਰਕਾਰ ਵਿੱਚ ਕੰਮ ਕਰ ਰਹੇ ਨੌਜਵਾਨ ਪੇਸ਼ੇਵਰਾਂ ਅਤੇ ਸਲਾਹਕਾਰਾਂ ਲਈ ਡਿਜ਼ਾਈਨ ਕੀਤਾ ਗਿਆ ਇਹ ਸੰਗ੍ਰਹਿ (ਇਸ ਵਿੱਚ 18 ਕੋਰਸ ਸ਼ਾਮਲ ਹਨ) ਸਿਖਿਆਰਥੀਆਂ ਨੂੰ ਉਨ੍ਹਾਂ ਦੇ ਕਰਤੱਵਾਂ ਅਤੇ ਜ਼ਿੰਮੇਵਾਰੀਆਂ ਦਾ ਪ੍ਰਭਾਵੀ ਢੰਗ ਨਾਲ ਨਿਰਵਾਹ ਕਰਨ (ਨਿਭਾਉਣ ਲਈ) ਮਹੱਤਵਪੂਰਨ ਵਿਸ਼ਿਆਂ ਦੀ ਜਾਣਕਾਰੀ ਉਪਲਬਧ ਕਰਵਾਉਂਦੇ ਹੋਏ ਉਨ੍ਹਾਂ ਵਿੱਚ ਕਾਰਜਸ਼ੀਲ, ਖੇਤਰ ਅਤੇ  ਵਿਵਹਾਰਿਕ ਸਮਰੱਥਾਵਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ।

ਵਰਤਮਾਨ ਵਿੱਚ, ਨੀਤੀ ਆਯੋਗ ਵਿੱਚ 40 ਨੌਜਵਾਨ ਪੇਸ਼ੇਵਰ ਅਤੇ ਸਲਾਹਕਾਰ ਆਈਜੀਓਟੀ ਕਰਮਯੋਗੀ ਮੰਚ ’ਤੇ ਕੋਰਸਾਂ ਦੇ ਇਸ ਕਿਉਰੇਟਿਡ ਸੰਗ੍ਰਹਿ ਰਾਹੀਂ ਪੜਾਅਵਾਰ ਇੰਡਕਸ਼ਨ ਟ੍ਰੇਨਿੰਗ ਪ੍ਰਾਪਤ ਕਰ ਰਹੇ ਹਨ। ਇਸ ਮੰਚ ’ਤੇ ਉਪਲਬਧ 18 ਕੋਰਸ ਇਸ ਪ੍ਰਕਾਰ ਹਨ-

ਸਰਕਾਰ ਦੇ ਲਈ ਡਾਟਾ ਅਧਾਰਿਤ ਫ਼ੈਸਲਾ ਲੈਣਾ (ਵਾਧਵਾਨੀ ਫਾਊਂਡੇਸ਼ਨ), ਸਰਕਾਰੀ ਕਰਮਚਾਰੀਆਂ ਲਈ ਆਚਾਰ ਸੰਹਿਤਾ (ਆਈਐੱਸਟੀਐੱਮ), ਮਿਸ਼ਨ ਲਾਈਫ ਦੇ ਬਾਰੇ ਵਿੱਚ ਓਰੀਐਂਟੇਸ਼ਨ ਮੌਡਿਯੂਲ (ਐੱਮਓਈਐੱਫਸੀਸੀ), ਦਫ਼ਤਰੀ ਪ੍ਰਕਿਰਿਆ (ਆਈਐੱਸਟੀਐੱਮ), ਕਾਰਜ ਸਥਾਨ ’ਤੇ ਯੋਗਾ ਬ੍ਰੇਕ (ਐੱਮਡੀਐੱਨਆਈਵਾਈ), ਪ੍ਰਭਾਵੀ ਸੰਚਾਰ (ਆਈਆਈਐੱਮ-ਬੀ), ਬੇਸਿਕਸ ਆਵ੍ ਪਬਲਿਕ ਪਾਲਿਸੀ ਰਿਸਰਚ (ਆਈਆਈਪੀਏ), ਐਡਵਾਂਸਡ ਪਾਵਰਪੁਆਇੰਟ (ਮਾਈਕ੍ਰੋਸਾਫਟ), ਤਣਾਅ ਪ੍ਰਬੰਧਨ (ਡੀਓਪੀਟੀ), ਵਰਕਪਲੇਸ ’ਤੇ ਮਹਿਲਾਵਾਂ ਦੇ ਜਿਨਸੀ ਉਤਪੀੜਨ ਦੀ ਰੋਕਥਾਮ (ਆਈਐੱਸਟੀਐੱਮ),ਨੋਟਿੰਗ ਅਤੇ ਡਰਾਫਟਿੰਗ (ਆਈਐੱਸਟੀਐੱਮ), ਉਭਰਦੀਆਂ ਹੋਈਆਂ ਟੈਕਨੋਲੋਜੀਆਂ ਦੀ ਸ਼ੁਰੂਆਤ (ਵਾਧਵਾਨੀ ਫਾਊਂਡੇਸ਼ਨ), ਜਨਤਕ ਨੀਤੀਆਂ ਦਾ ਨਿਰਮਾਣ (ਆਈਐੱਸਟੀਐੱਮ), ਵਿਅਕਤੀਗਤ ਅਤੇ ਸੰਗਠਨਾਤਮਕ ਮੁੱਲ (ਡੀਓਪੀਟੀ), ਭਾਰਤ ਸਰਕਾਰ ਦੀ ਸੁਧਾਰ ਪਹਿਲ (ਆਈਐੱਸਟੀਐੱਮ), ਭਾਰਤ ਸਰਕਾਰ ਦੇ ਲਈ ਜਨਤਕ ਖਰੀਦ ਫਰੇਮਵਰਕ (ਖਰਚ ਵਿਭਾਗ), ਪੇਸ਼ਕਾਰੀ ਸਬੰਧੀ ਕੌਸ਼ਲ ਵਧਾਉਣ ਦੇ ਤਰੀਕੇ (ਜੀਐੱਸਆਈ) ਅਤੇ ਉੱਨਤ ਐਕਸਲ (ਮਾਈਕ੍ਰੋਸਾਫਟ)।

ਕੋਰਸਾਂ ਦਾ ਕਿਉਰੇਟਿਡ ਸੰਗ੍ਰਹਿ, ਵਿਭਿੰਨ ਮੰਤਰਾਲਿਆਂ, ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਕੰਮ ਕਰ ਰਹੇ ਨੌਜਵਾਨ ਪੇਸ਼ੇਵਰਾਂ ਅਤੇ ਸਲਾਹਕਾਰਾਂ ਦੇ ਗਿਆਨ, ਕੌਸ਼ਲ ਅਤੇ ਯੋਗਤਾ ਵਧਾਉਣ ਦੇ ਕੰਮ ਵਿੱਚ ਉਪਯੋਗ ਲਈ ਆਈਜੀਓਟੀ ਕਰਮਚਯੋਗ ਮੰਚ ’ਤੇ ਉਪਲਬਧ ਹਨ।

ਆਈਜੀਓਟੀ ਕਰਮਯੋਗੀ ਮੰਚ (https://igotkarmayogi.gov.in/)  ਸਰਕਾਰੀ ਅਧਿਕਾਰੀਆਂ ਨੂੰ ਉਨ੍ਹਾਂ ਦੀ ਸਮਰੱਥਾ ਨਿਰਮਾਣ ਯਾਤਰਾ ਵਿੱਚ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਇੱਕ ਵਿਆਪਕ ਔਨਲਾਈਨ ਪੋਰਟਲ ਹੈ। ਇਹ ਪੋਰਟਲ ਔਨਲਾਈਨ ਲਰਨਿੰਗ, ਯੋਗਤਾ ਪ੍ਰਬੰਧਨ, ਕਰੀਅਰ ਪ੍ਰਬੰਧਨ, ਵਿਚਾਰ ਵਟਾਂਦਰਾ, ਆਯੋਜਨ ਅਤੇ ਨੈੱਟਵਰਕਿੰਗ ਲਈ 6 ਕਾਰਜਸ਼ੀਲ ਕੇਂਦਰਾਂ ਨੂੰ ਜੋੜਦਾ ਹੈ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦੇ ਵਿਜ਼ਨ ਦੇ ਅਨੁਸਾਰ ਮਿਸ਼ਨ ਕਰਮਯੋਗੀ (ਸਿਵਲ ਸੇਵਾ ਸਮਰੱਥਾ ਨਿਰਮਾਣ ਲਈ ਰਾਸ਼ਟਰੀ ਪ੍ਰੋਗਰਾਮ), ਇੱਕ ਸਮਾਰਟ, ਨਾਗਰਿਕ-ਅਨੁਕੂਲ ਅਤੇ ਭਵਿੱਖ ਦੀਆਂ ਜ਼ਰੂਰਤਾਂ ਦੇ ਅਨੁਰੂਪ ਜਨਤਕ ਕਾਰਜਬਲ ਨੂੰ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

ਇਸ ਮਿਸ਼ਨ ਦੇ ਮੁੱਖ ਉਦੇਸ਼ਾਂ ਨੂੰ ਅੱਗੇ ਵਧਾਉਂਦੇ ਹੋਏ ਕਰਮਯੋਗੀ ਭਾਰਤ, ਸਰਕਾਰ ਦੇ ਮਲਕੀਅਤ ਵਾਲੇ ਗੈਰ-ਲਾਭਕਾਰੀ ਐੱਸਪੀਵੀ ਹੈ, ਜਿਸ ਨੂੰ ਪਰਸੋਨਲ ਅਤੇ ਸਿਖਲਾਈ ਵਿਭਾਗ (ਡੀਓਪੀਟੀ), ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਦੁਆਰਾ ਸਥਾਪਿਤ ਕੀਤਾ ਗਿਆ ਹੈ ਅਤੇ ਇਸ ਨੂੰ ਆਈਜੀਓਟੀ (ਇੰਟੀਗ੍ਰੇਟਿਡ ਗਵਰਨਮੈਂਟ ਔਨਲਾਈਨ ਟ੍ਰੇਨਿੰਗ), ਕਰਮਯੋਗੀ ਮੰਚ ਦੀ ਮਲਕੀਅਤ, ਪ੍ਰਬੰਧਨ, ਰੱਖ-ਰਖਾਅ ਅਤੇ ਸੁਧਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

*******

ਪੀਕੇ



(Release ID: 1933634) Visitor Counter : 98