ਸੈਰ ਸਪਾਟਾ ਮੰਤਰਾਲਾ

ਜੀ-20 ਟੂਰਿਜ਼ਮ ਵਰਕਿੰਗ ਗਰੁੱਪ ਦੀ ਚੌਥੀ ਅਤੇ ਅੰਤਿਮ ਮੀਟਿੰਗ ਕੱਲ੍ਹ ਗੋਆ ਵਿੱਚ ਸ਼ੁਰੂ ਹੋਵੇਗੀ, ਇਸ ਤੋਂ ਬਾਅਦ ਟੂਰਿਜ਼ਮ ਮੰਤਰੀ ਪੱਧਰੀ ਮੀਟਿੰਗ ਦਾ ਆਯੋਜਨ ਹੋਵੇਗਾ


ਵਰਕਿੰਗ ਗਰੁੱਪ ਦੁਆਰਾ ਸਫ਼ਲ ਵਿਚਾਰ-ਵਟਾਂਦਰੇ ਆਰਥਿਕ ਵਿਕਾਸ ਨੂੰ ਪ੍ਰੋਤਸਾਹਨ ਦੇਣਗੇ, ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਕਰੇਗਾ ਅਤੇ ਟਿਕਾਊ ਵਿਕਾਸ ਨੂੰ ਪ੍ਰੋਤਸਾਹਨ ਪ੍ਰਦਾਨ ਕਰੇਗਾ: ਟਰੂਜ਼ਿਮ ਸਕੱਤਰ ਸ਼੍ਰੀਮਤੀ ਵੀ. ਵਿਦਿਆਵਤੀ

Posted On: 18 JUN 2023 6:19PM by PIB Chandigarh

ਗੋਆ ਸਭ ਤੋਂ ਪ੍ਰਸਿੱਧ ਗਲੋਬਲ ਟੂਰਿਸਟ ਸਥਾਨਾਂ ਵਿੱਚੋਂ ਇੱਕ ਹੈ ਅਤੇ ਜੀ-20 ਦੀ ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ ਦੇ ਗ੍ਰੈਂਡ ਫਿਨਾਲੇ ਲਈ ਬਿਲਕੁਲ ਉੱਚਿਤ ਸਥਾਨ ਹੈ। ਕੇਂਦਰੀ ਟੂਰਿਸਟ ਸਕੱਤਰ ਸ਼੍ਰੀਮਤੀ ਵੀ. ਵਿਦਿਆਵਤੀ ਨੇ ਅੱਜ ਗੋਆ ਵਿੱਚ ਇੱਕ ਮੀਡੀਆ ਬ੍ਰੀਫਿੰਗ ਵਿੱਚ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਗੋਆ ਬੀਚਾਂ, ਵਿਰਾਸਤੀ ਸਮਾਰਕਾਂ, ਈਕੋ-ਟੂਰਿਜ਼ਮ, ਸੁੰਦਰ ਦ੍ਰਿਸ਼ ਅਤੇ ਸਮ੍ਰਿੱਧ ਸੱਭਿਆਚਾਰ ਸਮੇਤ ਕਈ ਅਨੁਭਵ ਪ੍ਰਦਾਨ ਕਰਦਾ ਹੈ ਅਤੇ ਇਸ ਲਈ ਟੂਰਿਜ਼ਮ ਵਰਕਿੰਗ ਗਰੁੱਪ ਦੀ ਅੰਤਿਮ ਮੀਟਿੰਗ ਦੀ ਮੇਜ਼ਬਾਨੀ ਕਰਨ ਦੇ ਲਈ ਇਹ ਸਭ ਤੋਂ ਵਧੀਆ ਸਥਾਨ ਹੈ।

ਉਨ੍ਹਾਂ ਨੇ ਇਹ ਵੀ ਕਿਹਾ, “ਭਾਰਤ ਦੇ ਜੀ-20 ਟੂਰਿਜ਼ਮ ਟ੍ਰੈਕ ਦੇ ਤਹਿਤ, ਟੂਰਿਜ਼ਮ ਵਰਕਿੰਗ ਗਰੁੱਪ ਪੰਜ ਅੰਤਰ-ਸਬੰਧਿਤ ਪ੍ਰਾਥਮਿਕਤਾ ਵਾਲੇ ਖੇਤਰਾਂ ’ਤੇ ਕੰਮ ਕਰ ਰਿਹਾ ਹੈ, ਜਿਸ ਵਿੱਚ ਗ੍ਰੀਨ ਟੂਰਿਜ਼ਮ, ਡਿਜੀਟਲਾਈਜ਼ੇਸ਼ਨ, ਕੌਸ਼ਲ, ਟੂਰਿਜ਼ਮ, ਸੂਖਮ, ਲਘੁ ਅਤੇ ਮੱਧਮ ਉਦਯੋਗ (ਐੱਮਐੱਸਐੱਮਈ) ਅਤੇ ਡੈਸਟੀਨੇਸ਼ਨ ਮੈਨੇਜਮੈਂਟ ਸ਼ਾਮਲ ਹਨ। ਇਹ ਪ੍ਰਾਥਮਿਕਤਾਵਾਂ ਟੂਰਿਜ਼ਮ ਖੇਤਰ ਦੇ ਪਰਿਵਰਤਨ ਵਿੱਚ ਤੇਜ਼ੀ ਲਿਆਉਣ ਅਤੇ 2030 ਤੱਕ ਦੇ ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀ) ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਪ੍ਰਮੁੱਖ ਬਿਲਡਿੰਗ ਬਲਾਕ ਹਨ। ਸਮਾਪਤੀ ਮੀਟਿੰਗ ਦੇ ਦੌਰਾਨ, ਜੀ-20 ਮੈਂਬਰ ਦੇਸ਼, ਸੱਦੇ ਗਏ ਦੇਸ਼ ਅਤੇ ਅੰਤਰਰਾਸ਼ਟਰੀ ਸੰਗਠਨ ਦੋਵਾਂ ਦਸਤਾਵੇਜ਼ਾਂ ਦੇ ਲਗਭਗ ਅੰਤਿਮ ਰੂਪ ਦਿੱਤੇ ਗਏ ਸੰਸਕਰਣਾਂ ਦਾ ਸੁਆਗਤ ਅਤੇ ਸਮਰਥਨ ਕਰਨਗੇ।”

 

ਟੂਰਿਜ਼ਮ ਵਰਕਿੰਗ ਗਰੁੱਪ ਦੇ ਦੋ ਪ੍ਰਮੁੱਖ ਫ਼ੈਸਲੇ ਹਨ, ਟਿਕਾਊ ਵਿਕਾਸ ਲਕਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਇੱਕ ਸਾਧਨ ਦੇ ਰੂਪ ਵਿੱਚ ਟੂਰਿਜ਼ਮ ਲਈ ਗੋਆ ਰੋਡਮੈਪ ਅਤੇ ਜੀ-20 ਟੂਰਿਜ਼ਮ ਮੰਤਰੀਆਂ ਦਾ ਐਲਾਨ। ਟੂਰਿਜ਼ਮ ਮੰਤਰਾਲੇ ਨੇ ਟੂਰਿਜ਼ਮ ਵਰਕਿੰਗ ਗਰੁੱਪ ਦੇ ਦੋ ਪ੍ਰਮੁੱਖ ਫ਼ੈਸਲਿਆਂ ਨੂੰ ਅੰਤਿਮ ਰੂਪ ਦੇਣ ਵਿੱਚ ਸਕਾਰਾਤਮਕ ਪ੍ਰਗਤੀ ਕੀਤੀ ਹੈ। ਟੂਰਿਜ਼ਮ  ਸਕੱਤਰ ਸ਼੍ਰੀਮਤੀ ਵੀ ਵਿਦਿਆਵਤੀ ਨੇ ਦੁਹਰਾਇਆ ਕਿ ਵਰਕਿੰਗ ਗਰੁੱਪਾਂ ਵਿੱਚ ਚਰਚਾ ਦਾ ਪ੍ਰਮੁੱਖ ਧਿਆਨ ਟਿਕਾਊ ਟੂਰਿਜ਼ਮ ਰਿਹਾ ਹੈ।

ਮੁੱਖ ਪ੍ਰੋਗਰਾਮ ਤੋਂ ਵੱਖ ਹੋਰ ਪ੍ਰੋਗਰਾਮ ਵਿੱਚ ਬੋਲਦੇ ਹੋਏ ਸ਼੍ਰੀਮਤੀ ਵੀ ਵਿਦਿਆਵਤੀ ਨੇ ਕਿਹਾ ਕਿ ਕ੍ਰੂਜ਼ ਟੂਰਿਜ਼ਮ ’ਤੇ ਦਿਲਚਸਪ ਵੱਖ ਪ੍ਰੋਗਰਾਮ ਦੀ ਯੋਜਨਾ ਬਣਾਈ ਗਈ ਹੈ, ਜਿਸ ਦਾ ਵਿਸ਼ਾ ‘ਸਸਟੇਨੇਬਲ ਐਂਡ ਰਿਸਪੌਂਸੀਬਲ ਟ੍ਰੈਵਲ ਲਈ ਕ੍ਰੂਜ਼ ਟੂਰਿਜ਼ਮ ਨੂੰ ਇੱਕ ਮਾਡਲ ਬਣਾਉਣਾ’ ਹੈ, ਜੋ 19 ਜੂਨ 2023 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਕ੍ਰੂਜ਼ ਟੂਰਿਜ਼ਮ ਨੂੰ ਪ੍ਰੋਤਸਾਹਨ ਦੇਣ ਲਈ ਰਣਨੀਤੀਆਂ ’ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ, “ਇਸ ਪ੍ਰੋਗਰਾਮ ਵਿੱਚ ਜੀ-20 ਮੈਂਬਰ ਦੇਸ਼ਾਂ, ਸੱਦੇ ਗਏ ਦੇਸ਼ਾਂ, ਅੰਤਰਰਾਸ਼ਟਰੀ ਸੰਗਠਨਾਂ ਅਤੇ ਉਦਯੋਗ ਹਿਤਧਾਰਕਾਂ ਦੀ ਹਿੱਸੇਦਾਰੀ ਦੇਖਣ ਨੂੰ ਮਿਲੇਗੀ। ਇਹ ਆਯੋਜਨ ਵਿਸ਼ਵ ਪੱਧਰ ’ਤੇ ਕ੍ਰੂਜ਼ ਟੂਰਿਜ਼ਮ ਦੇ ਵਿਕਾਸ ਵਿੱਚ ਚੁਣੌਤੀਆਂ ਅਤੇ ਮੌਕਿਆਂ ’ਤੇ ਵਿਚਾਰ-ਵਟਾਂਦਰਾ ਕਰੇਗਾ। ਜੀ-20 ਮੈਂਬਰ ਦੇਸ਼ਾਂ ਅਤੇ ਮਹਿਮਾਨ ਦੇਸ਼ਾਂ ਦੇ ਸਨਮਾਨਿਤ ਬੁਲਾਰਿਆਂ ਦੀ ਇੱਕ ਪੈਨਲ ਚਰਚਾ, ਕ੍ਰੂਜ਼ ਟੂਰਿਜ਼ਮ ਦੇ ਵੱਖ-ਵੱਖ ਪਹਿਲੂਆਂ, ਇਸ ਦੇ ਵਾਧੇ ਅਤੇ ਕ੍ਰੂਜ਼ ਟੂਰਿਜ਼ਮ ਨੂੰ ਟਿਕਾਊ ਅਤੇ ਜ਼ਿੰਮੇਵਾਰ ਬਣਾਉਣ ਦੀ ਜ਼ਰੂਰਤ ’ਤੇ ਦੇਸ਼ ਦੀ ਵਿਭਿੰਨ ਨੀਤੀਆਂ ਅਤੇ ਪਹਿਲਾਂ ’ਤੇ ਚਾਨਣਾ ਪਾਵੇਗੀ।

20 ਜੂਨ 2023 ਨੂੰ ਮੁੱਖ ਪ੍ਰੋਗਰਾਮ ਤੋਂ ਵੱਖ, ਰਾਸ਼ਟਰੀ ਪੱਧਰ ਦਾ ਇੱਕ ਅਲਗ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਦੇਸ਼ ਵਿੱਚ ਕ੍ਰੂਜ਼ ਟੂਰਿਜ਼ਮ ਦੇ ਵਿਕਾਸ ਦੇ ਲਈ ਸਥਿਰਤਾ ਦੇ ਸਿਧਾਂਤ ਦੀ ਵਿਭਿੰਨ ਚੁਣੌਤੀਆਂ ਅਤੇ ਮੌਕਿਆਂ ’ਤੇ ਵਿਚਾਰ-ਵਟਾਂਦਰਾ ਕਰਨ ਲਈ ‘ਭਾਰਤ ਨੂੰ ਕ੍ਰੂਜ਼ ਟੂਰਿਜ਼ਮ ਦਾ ਕੇਂਦਰ ਬਣਾਉਣਾ’ ਵਿਸ਼ੇ ’ਤੇ ਕੇਂਦ੍ਰਿਤ ਹੋਵੇਗਾ। ਕ੍ਰੂਜ਼ ਟੂਰਿਜ਼ਮ (ਤੱਟਵਰਤੀ, ਦ੍ਵੀਪ, ਖੇਤਰੀ ਅਤੇ ਯਾਚਿੰਗ) ਦੇ ਕਈ ਪਹਿਲੂ, ਤੱਟਵਰਤੀ ਰਾਜਾਂ ਦੇ ਦ੍ਰਿਸ਼ਟੀਕੋਣ, ਅੰਦਰੂਨੀ ਜਲ ਮਾਰਗਾਂ ਵਿੱਚ ਨਿੱਜੀ ਅਤੇ ਜਨਤਕ ਹਿਤਧਾਰਕ, ਨਦੀ ਦੇ ਕਿਨਾਰੇ ਦੇ ਰਾਜਾਂ ’ਤੇ ਦ੍ਰਿਸ਼ਟੀਕੋਣ ਇਸ ਆਯੋਜਨ ਦੌਰਾਨ ਚਰਚਾ ਦੇ ਪ੍ਰਮੁੱਖ ਖੇਤਰ ਹੋਣਗੇ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂਐੱਨਈਪੀ) ਅਤੇ ਸੰਯੁਕਤ ਰਾਸ਼ਟਰ ਵਿਸ਼ਵ ਟੂਰਿਜ਼ਮ ਸੰਗਠਨ (ਯੂਐੱਨਡਬਲਿਊਟੀਓ) ਦੇ ਸਹਿਯੋਗ ਨਾਲ ਵਾਤਾਵਰਣ ’ਤੇ ਧਿਆਨ ਕੇਂਦ੍ਰਿਤ ਕਰਨ ਲਈ ‘ਟੂਰਿਜ਼ਮ ਵਿੱਚ ਪਲਾਸਟਿਕ ਦੀ ਇੱਕ ਸਰਕੂਲਰ ਅਰਥਵਿਵਸਥਾ ਵੱਲ ਗਲੋਬਲ ਟੂਰਿਜ਼ਮ ਪਲਾਸਟਿਕ ਇਨੀਸ਼ੀਏਟਿਵ ਦਾ ਆਯੋਜਨ 19 ਜੂਨ ਨੂੰ ਕੀਤਾ ਜਾ ਰਿਹਾ ਹੈ।

 

ਮੁੱਖ ਪ੍ਰੋਗਰਾਮ ਤੋਂ ਅਲੱਗ ਪ੍ਰੋਗਰਾਮ ਟੂਰਿਜ਼ਮ ਮੁੱਲ ਲੜੀ ਵਿੱਚ ਸਰਕੂਲਰ ਦ੍ਰਿਸ਼ਟੀਕੋਣ ਰਾਹੀਂ ਪਲਾਸਟਿਕ ਪ੍ਰਦੂਸ਼ਣ ਨੂੰ ਸੰਬੋਧਿਤ ਕਰਨ ਦੇ ਲਈ ਟੂਰਿਜ਼ਮ ਹਿਤਧਾਰਕਾਂ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ’ਤੇ ਧਿਆਨ ਕੇਂਦ੍ਰਿਤ ਕਰੇਗਾ। ਇਸ ਪ੍ਰੋਗਰਾਮ ਵਿੱਚ ਗਲੋਬਲ ਟੂਰਿਜ਼ਮ ਪਲਾਸਟਿਕ ਪਹਿਲ ( ਜੀਟੀਪੀਆਈ) ਦੁਆਰਾ ਪ੍ਰਸਤਾਵਿਤ ਕਾਰਵਾਈ ਦੀ ਰੂਪਰੇਖਾ ’ਤੇ ਉੱਚ-ਪਧਰੀ ਸ਼ੁਰੂਆਤੀ ਟਿੱਪਣੀਆਂ ਅਤੇ ਮੁੱਖ ਪ੍ਰਸਤੁਤੀ ਸ਼ਾਮਲ ਹੋਵੇਗੀ। ਇਨ੍ਹਾਂ ਦਖ਼ਲਅੰਦਾਜ਼ੀਆਂ ਤੋਂ ਬਾਅਦ ਟੂਰਿਜ਼ਮ ਹਿਤਧਾਰਕਾਂ ਦੇ ਨਾਲ ਇੱਕ ਪੈਨਲ ਚਰਚਾ ਅਤੇ ਗਲੋਬਲ ਟੂਰਿਜ਼ਮ ਪਲਾਸਟਿਕ ਇਨੀਸ਼ੀਏਟਿਵ (ਜੀਟੀਪੀਆਈ) ਲਈ ਕਈ ਸੰਗਠਨਾਂ ਦਾ ਸੁਆਗਤ ਕਰਨ ਦੇ ਲਈ ਇੱਕ ਹਸਤਾਖਰ ਸਮਾਰੋਹ ਆਯੋਜਿਤ ਕੀਤਾ ਜਾਵੇਗਾ।

ਕੇਂਦਰੀ ਟੂਰਿਜ਼ਮ ਸਕੱਤਰ ਸ਼੍ਰੀਮਤੀ ਵਿਦਿਆਵਤੀ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 21 ਜੂਨ 2023 ਨੂੰ ਗੋਆ ਵਿੱਚ ਟੂਰਿਜ਼ਮ ਮੰਤਰਾਲੇ ਦੁਆਰਾ ਵਿਸ਼ਵ ਯਾਤਰਾ ਅਤੇ ਟੂਰਿਜ਼ਮ ਕੌਂਸਲ (ਡਬਲਿਊਟੀਟੀਸੀ) ਅਤੇ ਸੰਯੁਕਤ ਰਾਸ਼ਟਰ ਵਿਸ਼ਵ ਟੂਰਿਜ਼ਮ ਸੰਗਠਨ (ਯੂਐੱਨਡਬਲਿਊਟੀਓ) ਦੇ ਸਹਿਯੋਗ ਨਾਲ ਇੱਕ ‘ਜਨਤਕ ਨਿਜੀ ਸੰਵਾਦ: ਜੀ-20 ਅਰਥਵਿਵਸਥਾਵਾਂ ਦੇ ਲਈ ਯਾਤਰਾ ਅਤੇ ਟੂਰਿਜ਼ਮ ਦਾ ਮਹੱਤਵ’ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ। ਸੰਵਾਦ ਪ੍ਰਤੀਭਾਗੀਆਂ ਦੇ ਲਈ ਆਪਣੀ ਪ੍ਰਾਥਮਿਕਤਾਵਾਂ ਅਤੇ ਚਿੰਤਾਵਾਂ ਨੂੰ ਸਾਂਝਾ ਕਰਨ ਅਤੇ ਆਪਸੀ ਸਮਰਥਨ ਅਤੇ ਅਧਿਕ ਤੋਂ ਅਧਿਕ ਜਨਤਕ ਭਾਗੀਦਾਰੀ ਦੇ ਮੌਕਿਆਂ ਦੀ ਪਹਿਚਾਣ ਕਰਨ ਦਾ ਇੱਕ ਮੌਕਾ ਹੈ। ਇਹ ਚਰਚਾ ਜੀ-20 ਟੂਰਿਜ਼ਮ ਟ੍ਰੈਕ ਦੇ ਲਈ ਨਿਰਧਾਰਿਤ 5 ਪ੍ਰਾਥਮਿਕਤਾਵਾਂ ਵਾਲੇ ਖੇਤਰਾਂ ’ਤੇ ਇੱਕ ਨਿਜੀ ਖੇਤਰ ਦੇ ਦ੍ਰਿਸ਼ਟੀਕੋਣ ਨੂੰ ਇਕਸਾਰ ਕਰੇਗੀ ਅਤੇ ਪ੍ਰਦਾਨ ਕਰੇਗੀ। 

ਉਨ੍ਹਾਂ ਨੇ ਕਿਹਾ ਕਿ ਇਸ ਗਰੁੱਪ ਦੇ ਸਫ਼ਲ ਵਿਚਾਰ-ਵਟਾਂਦਰੇ ਤੋਂ ਆਰਥਿਕ ਵਿਕਾਸ ਨੂੰ ਪ੍ਰੋਤਸਾਹਨ ਮਿਲੇਗਾ, ਸੱਭਿਆਚਾਰਕ ਵਿਰਾਸਤ ਦਾ ਸੁਰੱਖਿਅਤ ਹੋਣਾ ਅਤੇ ਖੇਤਰ ਦੇ ਟਿਕਾਊ ਵਿਕਾਸ ਨੂੰ ਉਤਸ਼ਾਹ ਮਿਲੇਗਾ। ਇਸ ਤੋਂ ਪਹਿਲੇ ਦਿਨ ਵਿੱਚ ਪ੍ਰਤੀਨਿਧੀਆਂ ਦਾ ਗੋਆ ਪਹੁੰਚਣ ’ਤੇ ਪਰੰਪਰਾਗਤ ਸੁਆਗਤ ਕੀਤਾ ਗਿਆ।

 

ਗੋਆ ਵਿੱਚ 19 ਤੋਂ 22 ਜੂਨ 2023 ਤੱਕ ਟੂਰਿਜ਼ਮ ਮੰਤਰੀ ਪੱਧਰੀ ਮੀਟਿੰਗ ਦੇ ਨਾਲ ਸਮਾਪਤ ਅਤੇ ਜੀ-20 ਟੂਰਿਜ਼ਮ ਵਰਕਿੰਗ ਗਰੁੱਪ ਦੀ ਚੌਥੀ ਅਤੇ ਅੰਤਿਮ ਮੀਟਿੰਗ ਆਯੋਜਿਤ ਕੀਤੀ ਜਾ ਰਹੀ ਹੈ। ਕ੍ਰੂਜ਼ ਟੂਰਿਜ਼ਮ, ਗਲੋਬਲ ਟੂਰਿਜ਼ਮ ਪਲਾਸਟਿਕ ਇਨੀਸ਼ੀਏਟਿਵ ਅਤੇ ਸਰਕਾਰੀ ਨਿਜੀ ਖੇਤਰ ਦੀ ਮਹੱਤਵਪੂਰਨ ਪਹਿਲਾਂ ’ਤੇ ਅਲੱਗ ਪ੍ਰੋਗਰਾਮ ਦਾ ਆਯੋਜਨ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੁਆਰਾ ਮੁੱਖ ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ ਦੇ ਨਾਲ-ਨਾਲ ਕੀਤਾ ਜਾ ਰਿਹਾ ਹੈ, ਜਿਸ ਵਿੱਚ ਜੀ-20 ਮੈਂਬਰ ਦੇਸ਼ਾਂ, ਕੇਂਦਰ ਸਰਕਾਰ ਦੇ ਮੰਤਰਾਲਿਆਂ  ਦੇ ਪ੍ਰਤੀਨਿਧੀ, ਵਿਭਿੰਨ ਰਾਜ ਸਰਕਾਰਾਂ, ਅਤੇ ਅੰਤਰਰਾਸ਼ਟਰੀ ਸੰਗਠਨ ਸ਼ਾਮਲ ਹਨ।

 

ਟੂਰਿਜ਼ਮ ਮੰਤਰਾਲਾ ਸਸਟੇਨੇਬਲ ਡਿਵੈਲਪਮੈਂਟ ਟੀਚਿਆਂ (ਐੱਸਡੀਜੀ) ਨੂੰ ਪ੍ਰਾਪਤ ਕਰਨ ਵਿੱਚ ਟੂਰਿਜ਼ਮ ਦੀ ਸਮਰੱਥਾ ਦਾ ਉਪਯੋਗ ਕਰ ਕੇ ਭਾਰਤ ਦੀ ਜੀ-20 ਪ੍ਰਧਾਨਗੀ ਨਾਲ ਇੱਕ ਵਿਰਾਸਤ ਬਣਾਉਣ ਦੇ ਲਈ ਪ੍ਰਤੀਬੱਧ ਹੈ। ਜੀ-20 ਟੂਰਿਜ਼ਮ ਵਰਕਿੰਗ ਗਰੁੱਪ ਦੀਆਂ ਆਕਖਿਆਵਾਂ ਅਤੇ ਚਲ ਰਹੇ ਕੰਮ ਦੇ ਅਨੁਰੂਪ, ਮੰਤਰਾਲੇ ਨੂੰ ਜੀ-20 ਟੂਰਿਜ਼ਮ ਅਤੇ ਸਸਟੇਨੇਬਲ ਵਿਕਾਸ ਟੀਚਾ ਡੈਸ਼ਬੋਰਡ ਦੇ ਆਗਾਮੀ ਲਾਂਚ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ, ਜੋ ਸੰਯੁਕਤ ਰਾਸ਼ਟਰ ਵਿਸ਼ਵ ਟੂਰਿਜ਼ਮ ਸੰਗਠਨ (ਯੂਐੱਨਡਬਲਿਊਟੀਓ) ਦੇ ਸਹਿਯੋਗ ਨਾਲ ਵਿਕਸਿਤ ਇੱਕ ਮੋਹਰੀ ਪਹਿਲ ਹੈ, ਜੋ ਭਾਰਤ ਦੀ ਜੀ-20 ਪ੍ਰਧਾਨਗੀ ਦੇ ਅਧੀਨ ਟੂਰਿਜ਼ਮ ਲਈ ਗੋਆ ਰੋਡਮੈਪ ਦੇ ਸਹਿ-ਨਿਰਮਾਣ ਲਈ ਸਾਡੇ ਸਨਮਾਨਿਤ ਗਿਆਨ ਭਾਗੀਦਾਰ ਹਨ।

ਆਪਣੀ ਤਰ੍ਹਾਂ ਦਾ ਇਹ ਪਹਿਲਾ ਔਨਲਾਈਨ ਡੈਸ਼ਬੋਰਡ ਸੰਯੁਕਤ ਰਾਸ਼ਟਰ ਟਿਕਾਊ ਵਿਕਾਸ ਟੀਚਿਆਂ 2030 ਨੂੰ ਪ੍ਰਾਪਤ ਕਰਨ ਦੀ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਲਈ ਟੂਰਿਜ਼ਮ ਦੀ ਸਮਰੱਥਾ ਦਾ ਲਾਭ ਉਠਾਉਣ ਦੀ ਪ੍ਰਤੀਬਧਤਾ ਦਾ ਇੱਕ ਪ੍ਰਮਾਣ ਹੈ। ਜਨਤਕ ਡੈਸ਼ਬੋਰਡ ਜੀ-20 ਟੂਰਿਜ਼ਮ ਵਰਕਿੰਗ ਗਰੁੱਪ ਦੀ ਪੰਜ ਪ੍ਰਾਥਮਿਕਤਾਵਾਂ ਦੇ ਅਧਾਰ ’ਤੇ ਜੀ-20 ਦੇਸ਼ਾਂ ਦੀ ਵਧੀਆਂ ਪ੍ਰਥਾਵਾਂ ਅਤੇ ਕੇਸ ਸਟਡੀਜ ਨੂੰ ਪ੍ਰਦਰਸ਼ਿਤ ਕਰੇਗਾ।

21 ਜੂਨ ਨੂੰ ‘ਅੰਤਰਰਾਸ਼ਟਰੀ ਯੋਗ ਦਿਵਸ’ ਦੇ ਮੌਕੇ ’ਤੇ ਇੱਕ ਵਿਸ਼ੇਸ਼ ਯੋਗ ਸੈਸ਼ਨ ਦੀ ਯੋਜਨਾ ਬਣਾਈ ਗਈ ਹੈ, ਜੋ ਗੋਆ ਰਾਜ ਸਰਕਾਰ ਦੁਆਰਾ ਜੀ-20 ਟੂਰਿਜ਼ਮ ਵਰਕਿੰਗ ਗਰੁੱਪ ਦੀ ਚੌਥੀ ਮੀਟਿੰਗ ਅਤੇ ਟੂਰਿਜ਼ਮ ਮੰਤਰੀਪੱਧਰੀ ਮੀਟਿੰਗ ਦੇ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਪ੍ਰਤੀਨਿਧੀਆਂ ਨੂੰ ਗੋਆ ਦੇ ਟੂਰਿਜ਼ਮ ਆਕਰਸ਼ਣਾਂ ਦੀ ਸਮ੍ਰਿੱਧ ਵਿਰਾਸਤ ਦਾ ਅਵਲੋਕਨ ਕਰਨ ਦਾ ਵੀ ਮੌਕਾ ਮਿਲੇਗਾ। ਰਾਜ ਦੇ ਯੂਨੈਸਕੋ ਵਿਸ਼ਵ ਧਰੋਹਰ ਸਥਾਨਾਂ, ਬੇਸਿਲਿਕਾ ਆਵ੍ ਬਾਮ ਜੀਸਸ, ਚਰਚ ਆਵ੍ ਸੇਂਟ ਫਰਾਂਸਿਸ ਆਵ੍ ਅਸੀਸੀ ਅਤੇ ਸੇਂਟ ਕੈਥੇਡ੍ਰਲ, ਲੋਅਰ ਅਗੁਆਡਾ ਕਿਲਾ ਅਤੇ ਜੇਲ੍ਹ ਮਿਊਜ਼ੀਅਮ ਆਦਿ ਦੇ ਦੌਰੇ ਦੀ ਯੋਜਨਾ ਬਣਾਈ ਗਈ ਹੈ।

ਰਾਜ ਸਰਕਾਰ ਦੁਆਰਾ ਕਲਾ ਅਤੇ ਸ਼ਿਲਪ ਬਾਜ਼ਾਰਾਂ ਦਾ ਆਯੋਜਨ ਸਥਾਨਕ ਹਸਤਸ਼ਿਲਪ ਅਤੇ ਕਾਰੀਗਰਾਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਕੀਤਾ ਜਾ ਰਿਹਾ ਹੈ, ਜੋ ਭਾਈਚਾਰਕ ਭਾਗੀਦਾਰੀ ਦੇ ਮਹੱਤਵ ਨੂੰ ਪ੍ਰਦਰਸ਼ਿਤ ਕਰਦਾ ਹੈ। ਸ਼ਿਲਪ ਬਾਜ਼ਾਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਗਤੀਵਿਧੀਆਂ ਨੂੰ ਹੱਥੋਂ-ਹੱਥ ਅਨੁਭਵ ਦੇਣ ਦੀ ਯੋਜਨਾ ਬਣਾਈ ਗਈ ਹੈ। ਗੋਆ ਦੇ ਇੱਕ ਜ਼ਿਲ੍ਹਾਂ ਇੱਕ ਉਤਪਾਦ (ਓਡੀਓਪੀ) ਉਤਪਾਦਾਂ ਨੂੰ ਸਥਾਨਕ ਸ਼ਿਲਪ ਨੂੰ ਪ੍ਰੋਤਸਾਹਨ ਦੇਣ ਲਈ ਪ੍ਰਤੀਨਿਧੀਆਂ ਨੂੰ ਯਾਦਗਿਰੀ ਚਿੰਨ੍ਹ ਵਜੋਂ ਪ੍ਰਸਤੁਤ ਕੀਤਾ ਜਾਵੇਗਾ।

****

 
ਐੱਨਬੀ/ਐੱਸਕੇ



(Release ID: 1933420) Visitor Counter : 81


Read this release in: English , Urdu , Hindi