ਬਿਜਲੀ ਮੰਤਰਾਲਾ

ਐੱਨਟੀਪੀਸੀ ਵਿਧੁੱਤ ਵਪਾਰ ਨਿਗਮ ਲਿਮਿਟਿਡ ਨੇ ਆਈਆਈਟੀ ਜੋਧਪੁਰ ਦੀ 15 ਪ੍ਰਤੀਸ਼ਤ ਬਿਜਲੀ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਈਆਈਟੀ ਜੋਧਪੁਰ ਵਿੱਚ ਇੱਕ ਮੈਗਾਵਾਟ ਰੂਫਟੌਪ ਸੌਰ ਬਿਜਲੀ ਪ੍ਰੋਜੈਕਟ ਸ਼ੁਰੂ ਕੀਤਾ

Posted On: 16 JUN 2023 1:28PM by PIB Chandigarh

ਰਾਸ਼ਟਰੀ ਤਾਪ ਬਿਜਲੀ ਨਿਗਮ (ਐੱਨਟੀਪੀਸੀ) ਦੀ ਪੂਰਣ ਮਲਕੀਅਤ ਵਾਲੀ ਸਹਾਇਕ ਕੰਪਨੀ ਐੱਨਟੀਪੀਸੀ ਵਿਧੁੱਤ ਵਪਾਰ ਨਿਗਮ ਲਿਮਿਟਿਡ (ਐੱਨਵੀਵੀਐੱਨ) ਨੇ 14 ਜੂਨ 2023 ਨੂੰ ਆਈਆਈਟੀ ਜੋਧਪੁਰ (ਰਾਜਸਥਾਨ) ਵਿੱਚ ਆਪਣਾ ਪਹਿਲਾ ਰੂਫਟੌਪ ਸੌਰ ਫੋਟੋਵੋਲਟਿਕ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇੱਕ ਮੈਗਾਵਾਟ ਗਰਿੱਡ ਨਾਲ ਜੁੜਿਆ ਇਹ ਸੌਰ ਪ੍ਰੋਜੈਕਟ 25 ਸਾਲ ਦੇ ਬਿਜਲੀ ਖਰੀਦ ਸਮਝੌਤੇ ਦੀ ਅਵਧੀ ਦੇ ਲਈ ਨਵਿਆਉਣਯੋਗ ਊਰਜਾ ਸੇਵਾ ਕੰਪਨੀ (ਆਰਈਐੱਸਸੀਓ) ਮਾਡਲ ਦੇ ਤਹਿਤ ਐੱਨਵੀਵੀਐੱਨ ਦੁਆਰਾ ਲਾਗੂ ਕੀਤੀਆਂ ਗਈਆਂ ਹਨ। ਆਈਐੱਸਸੀਓ ਮਾਡਲ ਦੇ ਤਹਿਤ ਰੂਫਟੌਪ ਸੌਰ ਸੰਸਥਾਪਨ ਦੀ ਸਥਾਪਨਾ ਦੇ ਲਈ ਇੱਕ ਨਵਿਆਉਣਯੋਗ ਊਰਜਾ ਸੇਵਾ ਕੰਪਨੀ (‘ਰੇਸਕੋ’ ਯਾਨੀ ਇੱਕ ਊਰਜਾ ਸੇਵਾ ਕੰਪਨੀ, ਜੋ ਨਵਿਆਉਣਯੋਗ ਊਰਜਾ ਸੰਸਾਧਨਾਂ ਨਾਲ ਉਪਭੋਗਤਾਵਾਂ ਨੂੰ ਊਰਜਾ ਉਪਲਬਧ ਕਰਵਾਉਂਦੀ ਹੈ), ਸੰਪੂਰਣ ਸੌਰ ਊਰਜਾ ਪਲਾਂਟ ( ਰੂਫ ਜਾਂ ਗ੍ਰਾਉਂਡ-ਮਾਉਂਟਿਡ) ਦਾ ਡਿਜ਼ਾਈਨ, ਨਿਰਮਾਣ, ਧਨ ਅਤੇ ਸੰਚਾਲਨ ਕਰਦੀ ਹੈ ਅਤੇ ਉਪਭੋਗਤਾ ਪ੍ਰਤੀ ਕਿਲੋਵਾਟ ਬਿਜਲੀ ਉਤਪਾਦਨ ਨਾਲ ਸੁਨਿਸ਼ਚਿਤ ਮਾਸਿਕ ਯੂਨਿਟਾਂ ਦੇ ਲਈ ਵਿਕਾਸਕਰਤਾ ਨੂੰ ਭੁਗਤਾਨ ਕਰਦਾ ਹੈ ਅਤੇ ਡਿਸਕਾਮ ਉਤਪਾਦਿਤ ਵਿਧੁੱਤ ਇਕਾਈਆਂ ਨੂੰ ਉਪਭੋਗਤਾ ਦੇ ਬਿਜਲੀ ਬਿਲ ਨੂੰ ਸਮਾਯੋਜਿਤ ਕਰਦਾ ਹੈ। 

 

ਇਹ ਪ੍ਰੋਜੈਕਟ ਆਈਆਈਟੀ ਜੋਧਪੁਰ ਦੇ ਪਰਿਸਰ ਵਿੱਚ 14 ਭਵਨਾਂ ਦੀਆਂ ਛੱਤਾਂ ‘ਤੇ ਸਥਾਪਿਤ ਕੀਤੀਆਂ ਗਈਆਂ ਹਨ। ਇਸ ਰੂਫਟੌਪ ਪ੍ਰੋਜੈਕਟ ਤੋਂ ਪ੍ਰਤੀ ਵਰ੍ਹੇ ਲਗਭਗ 14.9 ਲੱਖ ਯੂਨਿਟ ਬਿਜਲੀ ਦਾ ਉਦਪਾਦਨ ਹੋਵੇਗਾ ਅਤੇ ਇਸ ਨਾਲ ਆਈਆਈਟੀ ਜੋਧਪੁਰ ਦੀ 15 ਪ੍ਰਤੀਸ਼ਤ ਬਿਜਲੀ ਦੀ ਜ਼ਰੂਰਤ ਪੂਰੀ ਹੋਵੇਗੀ। ਇਸ ਪ੍ਰੋਜੈਕਟ ਦੇ ਫਲਸਰੂਪ ਕਾਰਬਨ ਡਾਈਆਕਸਾਈਡ ਦੇ ਉਤਸਰਜਨ ਵਿੱਚ ਪ੍ਰਤੀ ਵਰ੍ਹੇ 1,060 ਟਨ ਦੀ ਕਮੀ ਆਵੇਗੀ।

 

ਐੱਨਟੀਪੀਸੀ ਵਿਧੁੱਤ ਵਪਾਰ ਨਿਗਮ ਲਿਮਿਟੇਡ ਦੀ ਸਥਾਪਨਾ ਸਾਲ 2002 ਵਿੱਚ ਦੇਸ਼ ਵਿੱਚ ਬਿਜਲੀ ਵਪਾਰ ਦੀ ਸਮਰੱਥਾ ਦਾ ਉਪਯੋਗ ਕਰਨ ਲਈ ਐੱਨਟੀਪੀਸੀ ਦੁਆਰਾ ਕੀਤੀ ਗਈ ਸੀ। ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ (Central Electricity Regulatory Commission.) ਦੇ ਨਵੀਨਤਮ ਨਿਯਮਾਂ ਅਨੁਸਾਰ ਐੱਨਵੀਵੀਐੱਨ ਦੇ ਕੋਲ ਉੱਚ ਸ਼੍ਰੇਣੀ 'ਆਈ' ਦਾ ਇਲੈਕਟ੍ਰੀਸਿਟੀ ਬਿਜ਼ਨਿਸ ਲਾਇਸੈਂਸ ਹੈ।

ਐੱਨਵੀਵੀਐੱਨ ਜਿਪਸਮ ਦਾ ਵਪਾਰ ਕਰ ਰਿਹਾ ਹੈ ਅਤੇ ਹੁਣ ਨਵਿਆਉਣਯੋਗਤਾ, ਈ-ਗਤੀਸ਼ੀਲਤਾ, ਰਹਿੰਦ-ਖੂੰਹਦ ਤੋਂ ਹਰਿਤ ਈੰਧਣ ਵਿੱਚ ਪਰਿਵਰਤਿਤ ਕਰਨ ਦੇ ਖੇਤਰਾਂ ਵਿੱਚ ਆਪਣੇ ਸੰਚਾਲਨ ਦਾ ਵਿਸਥਾਰ ਕਰ ਰਿਹਾ ਹੈ ਅਤੇ ਪਾਵਰ ਵੈਲਿਊ ਚੇਨ ਵਿੱਚ ਸਮੁੱਚੇ ਵਪਾਰਕ ਸਮਾਧਾਨ ਉਪਲਬਧ ਕਰਵਾ ਰਿਹਾ ਹੈ।

 

***

ਪੀਆਈਬੀ ਦਿੱਲੀ /ਏਐੱਮ/ਡੀਜੇਐੱਮ 



(Release ID: 1932939) Visitor Counter : 122


Read this release in: English , Urdu , Hindi , Tamil , Telugu