ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ- ਭਾਰਤ ਦੀ ਵਿਸ਼ਾਲ ਜਨਸੰਖਿਆ, ਰਾਸ਼ਟਰ ਨਿਰਮਾਣ ਦਾ ਇੱਕ ਸਾਧਨ ਹੋ ਸਕਦੀ ਹੈ, ਨੌਜਵਾਨਾਂ ਦੇ ਨਾਲ-ਨਾਲ ਪੈਨਸ਼ਨਭੋਗੀ ਅਤੇ ਹੋਰ ਸੀਨੀਅਰ ਨਾਗਰਿਕ ਵੀ ਇੱਕ ਮਜ਼ਬੂਤ ਅਤੇ ਸਮ੍ਰਿੱਧ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਦੇ ਸਕਦੇ ਹਨ
ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ “ਨੌਂ ਸਾਲ ਸੇਵਾ ਦੇ 2014-2023 ਡੀਓਪੀਪੀਡਬਲਿਊ” ‘ਤੇ ਇੱਕ ਪ੍ਰੋਗਰਾਮ ਨੂੰ ਸਬੰਧਨ ਕਰਦੇ ਹੋਏ ਡਾ. ਜਿਤੇਂਦਰ ਸਿੰਘ, ਨੇ ਕਿਹਾ ਕਿ ਭਾਰਤ ਵਿੱਚ 60 ਵਰ੍ਹੇ ਤੋਂ ਅਧਿਕ ਉਮਰ ਦੇ ਲੋਕਾਂ ਦੀ ਸੰਖਿਆ ਤੇਜ਼ੀ ਨਾਲ ਵਧ ਰਹੀ ਹੈ, ਉਹ ਨਾ ਸਿਰਫ਼ ਸਿਹਤ ਅਤੇ ਫਿੱਟ ਹਨ ਬਲਕਿ ਇੱਕ ਵਿਕਸਿਤ ਰਾਸ਼ਟਰ ਦੇ ਰੂਪ ਵਿੱਚ ਭਾਰਤ ਦੇ ‘ਵਿਜ਼ਨ - 2047’ ਵਿੱਚ ਯੋਗਦਾਨ ਕਰਨ ਦੇ ਪ੍ਰਸ਼ਾਸਨਿਕ ਅਤੇ ਆਪਣੇ ਖੇਤਰ ਦੇ ਵਿਸ਼ਾਲ ਅਨੁਭਵਾਂ ਨਾਲ ਭਰਪੂਰ ਹਨ
Posted On:
15 JUN 2023 4:03PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ, ਪਰਮਾਣੂ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਤੇ ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਭਾਰਤ ਦੀ ਵੱਡੀ ਆਬਾਦੀ ਰਾਸ਼ਟਰ ਨਿਰਮਾਣ ਦਾ ਸਾਧਨ ਹੋ ਸਕਦੀ ਹੈ। ਨੌਜਵਾਨਾਂ ਤੋਂ ਇਲਾਵਾ ਪੈਨਸ਼ਨਭੋਗੀ ਨਾਗਰਿਕ ਅਤੇ ਹੋਰ ਸੀਨੀਅਰ ਨਾਗਰਿਕ ਵੀ ਇੱਕ ਮਜ਼ਬੂਤ ਅਤੇ ਸਮ੍ਰਿੱਧ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਦੇ ਸਕਦੇ ਹਨ।
ਇੱਥੇ ਵਿਗਿਆਨ ਭਵਨ ਵਿੱਚ “ਪੈਨਸ਼ਨ ਤੇ ਪੈਨਸ਼ਨ ਭੋਗੀ ਭਲਾਈ ਵਿਭਾਗ ਦੇ ਨੌਂ ਸਾਲ” ਦੇ ਜਸ਼ਨ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਦੀ 70 ਫੀਸਦੀ ਆਬਾਦੀ ਅਗਰ 40 ਸਾਲ ਤੋਂ ਘੱਟ ਉਮਰ ਦੀ ਹੈ ਤਾਂ, ਇਹ ਵੀ ਇੱਕ ਨਵੀਂ ਸੱਚਾਈ ਹੈ ਕਿ ਵਾਸਤਵਿਕ ਭਾਰਤ ਵਿੱਚ 60 ਤੋਂ ਅਧਿਕ ਉਮਰ ਦੇ ਲੋਕਾਂ ਦੀ ਸੰਖਿਆ ਤੇਜ਼ੀ ਨਾਲ ਵਧ ਰਹੀ ਹੈ। ਉਹ ਨਾ ਸਿਰਫ਼ ਤੰਦਰੁਸਤ ਅਤੇ ਕੁਸ਼ਲ ਹਨ, ਬਲਕਿ ਭਾਰਤ ਦੇ ‘ਵਿਜ਼ਨ 2047’ ਵਿੱਚ ਯੋਗਦਾਨ ਦੇਣ ਦੇ ਲਈ ਪ੍ਰਸ਼ਾਸਨਿਕ ਅਤੇ ਆਪਣੇ ਖੇਤਰਾਂ ਦੇ ਵਿਸ਼ਾਲ ਅਨੁਭਵ ਨਾਲ ਭਰਪੂਰ ਹਨ। ਉਨ੍ਹਾਂ ਨੇ ਕਿਹਾ- ਭਾਰਤ ਵਿੱਚ ਪੈਨਸ਼ਨ ਪਾਉਣ ਵਾਲੇ ਕਰਮਚਾਰੀਆਂ ਦੀ ਸੰਖਿਆ ਵਰਕਿੰਗ ਕਰਮਚਾਰੀਆਂ ਦੀ ਤੁਲਨਾ ਵਿੱਚ ਅਧਿਕ ਹੈ ਅਤੇ ਰਿਟਾਇਰਮੈਂਟ ਤੋਂ ਬਾਅਦ ਵੀ ਉਨ੍ਹਾਂ ਦੀ ਮੁੱਲਵਾਨ ਸੇਵਾਵਾਂ ‘ਗੇਮ ਚੇਂਜਰ’ ਸਾਬਿਤ ਹੋ ਸਕਦੀਆਂ ਹਨ।
ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਉਭਰਦੀ ਸਮਾਜਿਕ ਜ਼ਰੂਰਤਾਂ ਦੇ ਦਬਾਅ ਵਿੱਚ 2014 ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਪੈਨਸ਼ਨ ਦੇ ਨਿਯਮਾਂ ਅਤੇ ਕਾਨੂੰਨ ਵਿੱਚ ਕ੍ਰਾਂਤੀਕਾਰੀ ਬਦਲਾਅ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਡੀਓਪੀਪੀਡਬਲਿਊ ਨੇ ਨਾ ਸਿਰਫ਼ ਵਰਕਿੰਗ/ਰਿਟਾਇਰਡ ਕਰਮਚਾਰੀਆਂ ਦੇ ਲਈ ਕਈ ਲਾਭਕਾਰੀ ਕਦਮ ਉਠਾਏ ਹਨ ਬਲਕਿ, ਪੈਨਸ਼ਨ ਭੋਗੀਆਂ ਦੇ ਜੀਵਨ ਨੂੰ ਅਸਾਨ ਬਣਾਉਣ ਦੇ ਲਈ ਵੀ ਕੰਮ ਕੀਤਾ ਹੈ ਅਤੇ ‘ਡਿਜੀਟਲ ਲਾਈਫ ਸਰਟੀਫਿਕੇਟ’ ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ। ਉਨ੍ਹਾਂ ਨੇ ਦੱਸਿਆ ਕਿ ਨਵੰਬਰ 2014 ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦੁਆਰਾ ਡਿਜੀਟਲ ਜੀਵਨ ਪ੍ਰਮਾਣ ਪੱਤਰ ‘ਜੀਵਨ ਪ੍ਰਮਾਣ’ ਆਨਲਾਈਨ ਜਮ੍ਹਾਂ ਕਰਨ ਦੇ ਲਈ ਇੱਕ ਆਧਾਰ ਅਧਾਰਿਤ ਯੋਜਨਾ ‘ਜੀਵਨ ਪ੍ਰਮਾਣ’ ਸ਼ੁਰੂ ਕੀਤੀ ਗਈ ਸੀ ਤਾਕਿ ਪੈਨਸ਼ਨ ਭੋਗੀਆਂ ਦੇ ਲਈ ਆਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਦੇ ਸਮੇਂ ਪਾਰਦਰਸ਼ਿਤਾ ਅਤੇ ‘ਸੁਵਿਧਾਜਨਕ ਜੀਵਨ’ ਸੁਨਿਸ਼ਚਿਤ ਕੀਤਾ ਜਾ ਸਕੇ।
ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਪੈਨਸ਼ਨ ਵਿਭਾਗ ਨੇ 2022 ਦੇ ਨਵੰਬਰ ਤੋਂ ਫੇਸ ਓਥੈਂਟਿਕੇਸ਼ਨ ਦੇ ਮਾਧਿਅਮ ਨਾਲ ਰਾਸ਼ਟਰਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ ਅਭਿਯਾਨ ਸ਼ੁਰੂ ਕੀਤਾ ਹੈ, ਜਿਸ ਦੇ ਨਤੀਜੇ ਸਦਕਾ 30 ਲੱਖ ਪੈਨਸ਼ਨ ਭੋਗੀਆਂ ਨੇ ਆਪਣਾ ਜੀਵਨ ਪ੍ਰਮਾਣ ਪੱਤਰ ਡਿਜੀਟਲ ਮਾਧਿਅਮ ਨਾਲ ਜਮ੍ਹਾਂ ਕੀਤਾ ਹੈ। ਉਨ੍ਹਾਂ ਨੇ ਡੀਓਪੀਪੀਡਬਲਿਊ ਨੂੰ ਭਾਰਤ ਸਰਕਾਰ ਵਿੱਚ ਫੇਸ ਰਿਕੌਗਨਿਸ਼ਨ ਟੈਕਨਾਲੋਜੀ ਦਾ ਉਪਯੋਗ ਕਰਨ ਵਾਲਾ ਪਹਿਲਾ ਵਿਭਾਗ ਬਣਨ ਦੇ ਲਈ ਵਧਾਈਆਂ ਵੀ ਦਿੱਤੀਆਂ।
ਡਾ. ਜਿਤੇਂਦਰ ਸਿੰਘ ਨੇ ਕਈ ਮਾਨਵਤਾਵਾਦੀ ਪੈਨਸ਼ਨ ਸਬੰਧੀ ਨੀਤੀਗਤ ਬਦਲਾਵਾਂ ਦੇ ਵੱਲ ਵੀ ਇਸ਼ਾਰਾ ਕੀਤਾ ਜਿਵੇਂ ਮ੍ਰਿਤਕ ਸਰਕਾਰੀ ਕਰਮਚਾਰੀ/ਪਤੀ/ਪਤਨੀ ֹ‘ਤੇ ਨਿਰਭਰ ਤਲਾਕਸ਼ੁਦਾ ਬੇਟੀ ਨੂੰ ਪਰਿਵਾਰਕ ਪੈਨਸ਼ਨ ਦੇ ਲਈ ਪਾਤਰ ਬਣਾਇਆ ਜਾਣਾ, 7 ਸਾਲ ਦੀ ਸਰਵਿਸ ਪੂਰੀ ਕਰਨ ਤੋਂ ਪਹਿਲਾਂ ਕਿਸੇ ਕਰਮਚਾਰੀ ਦੀ ਮੌਤ ਹੋਣ ਦੀ ਸਥਿਤੀ ਵਿੱਚ ਆਖਰੀ ਤਨਖਾਹ ਦੇ 50 ਪ੍ਰਤੀਸ਼ਤ ਦੀ ਦਰ ਨਾਲ ਪਰਿਵਾਰਕ ਪੈਨਸ਼ਨ, ਮ੍ਰਿਤਕ ਸਰਕਾਰੀ ਕਰਮਚਾਰੀ/ਪੈਨਸ਼ਨ ਭੋਗੀ ਦੇ ਬੱਚੇ ਨੂੰ ਪੈਨਸ਼ਨ ਦਾ ਪਾਤਰ ਬਣਾਉਣ ਦਾ ਆਦੇਸ਼, ਜੇਕਰ ਉਹ ਮਾਨਸਿਕ ਜਾਂ ਸ਼ਰੀਰਕ ਵਿਕਲਾਂਗਤਾ ਤੋਂ ਪੀੜਤ ਹੈ, ਜੀਵਨ ਭਰ ਪਰਿਵਾਰਕ ਪੈਨਸ਼ਨ ਪ੍ਰਾਪਤ ਕਰਨ ਦਾ ਪਾਤਰ ਬਣਾਇਆ ਜਾਣਾ, ਜੇਕਰ ਪਰਿਵਾਰਕ ਪੈਨਸ਼ਨ ਦੇ ਇਲਾਵਾ ਹੋਰ ਸਰੋਤਾਂ ਤੋਂ ਉਸ ਦੀ ਕੁੱਲ ਆਮਦਨ ਸਾਧਾਰਣ ਦਰ ‘ਤੇ ਪਰਿਵਾਰਕ ਪੈਨਸ਼ਨ ਤੋਂ ਘੱਟ ਹੈ। ਇਸ ਤੋਂ ਇਲਾਵਾ ਤਲਾਕ ਸ਼ੁਦਾ ਬੇਟੀਆਂ ਅਤੇ ਦਿਵਯਾਂਗਾ ਦੇ ਲਈ ਪਰਿਵਾਰਕ ਪੈਨਸ਼ਨ ਪ੍ਰਾਵਧਾਨ ਵਿੱਚ ਛੂਟ ਵੀ ਸ਼ਾਮਲ ਹੈ।
ਡਾ. ਜਿਤੇਂਦਰ ਸਿੰਘ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੀ ਪਹਿਲ ‘ਤੇ ਵਿਭਾਗ ਨੇ ਸਰਕਾਰ ਦੇ ਰਿਟਾਇਰਡ ਅਧਿਕਾਰੀਆਂ ਦੇ ਅਨੁਭਵਾਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ “ਅਨੁਭਵ” ਨਾਮਕ ਇੱਕ ਪੋਰਟਲ ਵੀ ਲਾਂਚ ਕੀਤਾ ਹੈ, ਜੋ ਹੁਣ ਸਾਡੇ ਲਈ ਇੱਕ ਵੱਡਾ ਸੰਸਾਧਨ ਬਣ ਗਿਆ ਹੈ। ਵਿਭਾਗ ਨੇ ਨਾ ਸਿਰਫ਼ ਪੈਨਸ਼ਨ ਅਦਾਲਤਾਂ ਦੀ ਅਵਧਾਰਣਾ ਪੇਸ਼ ਕੀਤੀ ਹੈ ਬਲਕਿ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਡਿਜੀਟਲ ਅਦਾਲਤਾਂ ਦਾ ਸੰਚਾਲਨ ਕਰਨ ਦੇ ਲਈ ਟੈਕਨਾਲੋਜੀ ਦਾ ਵੀ ਲਾਭ ਉਠਾਇਆ ਹੈ।
ਪੈਨਸ਼ਨ ਅਤੇ ਪੈਨਸ਼ਨ ਭੋਗੀ ਭਲਾਈ ਵਿਭਾਗ, ਦੇ ਸਕੱਤਰ ਸ਼੍ਰੀ ਵੀ ਸ੍ਰੀਨਿਵਾਸ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡੀਓਪੀਪੀਡਬਲਿਊ ਨੇ ਬੈਂਕਰਾਂ ਦੇ ਲਈ ਜਾਗਰੂਕਤਾ ਪ੍ਰੋਗਰਾਮ ਦੀ ਇੱਕ ਲੜੀ ਸ਼ੁਰੂ ਕੀਤੀ ਹੈ ਤਾਕਿ ਬੈਂਕ ਦੇ ਪੈਨਸ਼ਨ ਸੰਭਾਲਣ ਵਾਲੇ ਫੀਲਡ ਕਾਰਜਕਾਰੀਆਂ ਨੂੰ ਨਵੀਨਤਮ ਪੈਨਸ਼ਨ ਨਿਯਮਾਂ/ਪ੍ਰਕਿਰਿਆਵਾਂ ਵਿੱਚ ਸੁਧਾਰ ਅਤੇ ਕਲਿਆਣਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਪਾਰਦਰਸ਼ਿਤਾ, ਡਿਜੀਟਲੀਕਰਣ ਅਤੇ ਸਰਵਿਸ ਡਿਲਿਵਰੀ ਦੇ ਸਰਕਾਰ ਦੇ ਉਦੇਸ਼ ਦੇ ਅਨੁਰੂਪ ‘ਭਵਿਸ਼ਯ’ ਪਲੈਟਫਾਰਮ ਪੈਨਸ਼ਨ ਪ੍ਰੋਸੈਸਿੰਗ ਅਤੇ ਭੁਗਤਾਨ ਦਾ ਐਂਡ ਟੂ ਐਂਡ ਡਿਜੀਟਲੀਕਰਣ ਸੁਨਿਸ਼ਚਿਤ ਕੀਤਾ ਹੈ। ਰਿਟਾਇਰਡ ਵਿਅਕਤੀ ਦੁਆਰਾ ਆਪਣੇ ਕਾਗਜ਼ਾਤ ਆਨਲਾਈਨ ਦਾਖਲ ਕਰਨ ਤੋਂ ਲੈ ਕੇ ਇਲੈਕਟ੍ਰਾਨਿਕ ਪ੍ਰਾਰੂਪ ਵਿੱਚ ਪੀਪੀਓ ਜਾਰੀ ਕਰਨ ਅਤੇ ਡਿਜੀਲੌਕਰ ਵਿੱਚ ਜਾਣ ਤੱਕ, ਇਸ ਮੰਚ ਨੇ ਸਰਕਾਰ ਦੀ ਪੂਰਨ ਪਾਰਦਰਸ਼ਿਤਾ ਅਤੇ ਕੁਸ਼ਲਤਾ ਦੇ ਇਰਾਦੇ ਨੂੰ ਪ੍ਰਦਰਸ਼ਿਤ ਕੀਤਾ ਹੈ। ਭਵਿਸ਼ਯ ਪਲੈਟਫਾਰਮ ਇੱਕ ਏਕੀਕ੍ਰਿਤ ਆਨਲਾਈਨ ਪੈਨਸ਼ਨ ਪ੍ਰੋਸੈਸਿੰਗ ਪ੍ਰਣਾਲੀ ਹੈ ਜਿਸ ਨੂੰ ਕੇਂਦਰ ਸਰਕਾਰ ਦੇ ਸਾਰੇ ਵਿਭਾਗਾਂ ਦੇ ਲਈ 01.01.2017 ਤੋਂ ਲਾਜ਼ਮੀ ਕਰ ਦਿੱਤਾ ਗਿਆ ਹੈ।
<><><><><>
ਐੱਸਐੱਨਸੀ
(Release ID: 1932910)
Visitor Counter : 105