ਬਿਜਲੀ ਮੰਤਰਾਲਾ
azadi ka amrit mahotsav

ਚੱਕਰਵਾਤ ‘ਬਿਪਰਜੋਏ’: ਕੇਂਦਰੀ ਊਰਜਾ ਮੰਤਰੀ ਨੇ ਗੁਜਰਾਤ ਅਤੇ ਰਾਜਸਥਾਨ ਦੇ ਤੱਟਵਰਤੀ ਖੇਤਰਾਂ ਲਈ ਬਿਜਲੀ ਸਪਲਾਈ ਅਤੇ ਤੁਰੰਤ ਬਹਾਲੀ ਵਿਵਸਥਾ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ


ਜ਼ਰੂਰੀ ਲੋਕਾਂ ਅਤੇ ਸਮੱਗਰੀ ਦੇ ਨਾਲ ਰਣਨੀਤਕ ਸਥਾਨਾਂ ’ਤੇ ਐਮਰਜੈਂਸੀ ਰੀਸਟੋਰੇਸ਼ਨ ਸਿਸਟਮ (ਈਆਰਐੱਸ) ਸ਼ੁਰੂ ਕੀਤਾ ਜਾਵੇਗਾ

ਪਾਵਰਗ੍ਰਿਡ ਨੇ ਮਾਨੇਸਰ ਅਤੇ ਵਡੋਦਰਾ ਵਿੱਚ 24X7 ਕੰਟਰੋਲ ਰੂਮ ਸਥਾਪਿਤ ਕੀਤੇ, ਨੈਸ਼ਨਲ ਲੋਡ ਡਿਸਪੈਚ ਸੈਂਟਰ (ਐੱਨਐੱਲਡੀਸੀ) ਸਮੇਂ ’ਤੇ ਕਾਰਵਾਈ ਕਰਨ ਲਈ ਇਨ੍ਹਾਂ ਰਾਜਾਂ ਵਿੱਚ ਗ੍ਰਿਡ ਸਪਲਾਈ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ

Posted On: 13 JUN 2023 8:20PM by PIB Chandigarh

ਕੇਂਦਰੀ ਊਰਜਾ ਮੰਤਰੀ ਸ਼੍ਰੀ ਆਰ. ਕੇ. ਸਿੰਘ ਨੇ ਅੱਜ ਗੁਜਰਾਤ ਅਤੇ ਰਾਜਸਥਾਨ ਦੇ ਚੱਕਰਵਾਤ ‘ਬਿਪਰਜੋਏ’ ਨਾਲ ਪ੍ਰਭਾਵਿਤ ਹੋਣ ਵਾਲੇ ਤੱਟਵਰਤੀ ਖੇਤਰਾਂ  ਵਿੱਚ ਬਿਜਲੀ ਸਪਲਾਈ ਦੇ ਰੱਖ-ਰਖਾਅ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਬਿਜਲੀ ਮੰਤਰਾਲੇ, ਕੇਂਦਰੀ ਬਿਜਲੀ ਅਥਾਰਟੀ (ਸੀਈਏ), ਗ੍ਰਿਡ ਕੰਟਰੋਲਰ ਆਵ੍ ਇੰਡੀਆ ਅਤੇ ਪੀਜੀਸੀਆਈਐੱਲ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਗੁਜਰਾਤ ਦੇ ਊਰਜਾ ਮੰਤਰੀ ਨਾਲ ਫ਼ੋਨ ’ਤੇ ਵੱਖ-ਵੱਖ ਜ਼ਰੂਰੀ ਵਿਵਸਥਾਵਾਂ ’ਤੇ ਵੀ ਚਰਚਾ ਕੀਤੀ। ਕੇਂਦਰੀ ਊਰਜਾ ਮੰਤਰੀ ਨੇ ਸਾਰਿਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਉਹ ਸਥਿਤੀ ਦੀ ਲਗਾਤਾਰ ਨਿਗਰਾਨੀ ਕਰਨ ਅਤੇ ਪ੍ਰਭਾਵਿਤ ਹੋਣ ਵਾਲੇ ਰਾਜਾਂ ਵਿੱਚ ਸਥਿਰ ਗ੍ਰਿਡ ਸਪਲਾਈ ਬਣਾਏ ਰੱਖਣ ਲਈ ਸਾਰੇ ਜ਼ਰੂਰੀ ਕਦਮ ਉਠਾਉਣ ਅਤੇ ਰਣਨੀਤਕ ਸਥਾਨਾਂ ’ਤੇ ਐਮਰਜੈਂਸੀ ਬਹਾਲੀ ਪ੍ਰਣਾਲੀ (ਈਆਰਐੱਸ) ਦੇ ਨਾਲ-ਨਾਲ ਜ਼ਰੂਰੀ ਲੋਕਾਂ ਅਤੇ ਸਮੱਗਰੀ ਦੀ ਵਿਵਸਥਾ ਵੀ ਕਰਨ ਤਾਕਿ ਬਿਨਾਂ ਕਿਸੇ ਦੇਰੀ ਦੇ ਬਹਾਲੀ ਦਾ ਕੰਮ ਸ਼ੁਰੂ ਕੀਤਾ ਜਾ ਸਕੇ। ਸ਼੍ਰੀ.ਆਰ.ਕੇ . ਸਿੰਘ ਨੇ ਪੀਜੀਸੀਆਈਐੱਲ ਨੂੰ ਰਾਜ ਦੀਆਂ ਟਰਾਂਸਮਿਸ਼ਨ ਲਾਈਨਾਂ ਅਤੇ ਡਿਸਟ੍ਰੀਬਿਊਸ਼ਨ ਨੈੱਟਵਰਕ ਦੀ ਬਹਾਲੀ ਲਈ ਗੁਜਰਾਤ ਬਿਜਲੀ ਵਿਭਾਗ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਵੀ ਨਿਰਦੇਸ਼ ਦਿੱਤਾ।

ਪਾਵਰਗ੍ਰਿਡ ਮੌਸਮ ਦੀ ਸਥਿਤੀ ਅਤੇ ਇਸ ਦੀ ਪ੍ਰਸਾਰਣ ਪ੍ਰਣਾਲੀ ਦੀ ਨਿਯਮਤ ਤੌਰ ’ਤੇ ਨਿਗਰਾਨੀ ਕਰ ਰਿਹਾ ਹੈ ਅਤੇ ਮਾਨੇਸਰ ਅਤੇ ਵਡੋਦਰਾ ਵਿਖੇ 24X7 ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ।

ਸੀਈਏ ਦੀ ‘ਪਾਵਰ ਸੈਕਟਰ ਲਈ ਸੰਕਟ ਪ੍ਰਬੰਧਨ ਯੋਜਨਾֺ’ ਅਤੇ ਪਾਵਰਗ੍ਰਿਡ ਦੀ “ ਸੰਕਟ ਅਤੇ ਅਤੇ ਆਪਦਾ ਪ੍ਰਬੰਧਨ ਯੋਜਨਾ” ਦੇ ਅਨੁਸਾਰ ਹੇਠ ਲਿਖੇ ਸਾਵਧਾਨੀ ਉਪਾਅ ਕੀਤੇ ਗਏ ਹਨ:-

  1. ਰਣਨੀਤਕ ਸਥਾਨਾਂ ’ਤੇ ਈਆਰਐੱਸ ਟ੍ਰੇਨਡ ਮੈਨ ਪਾਵਰ ਦੇ ਨਾਲ ਈਆਰਐੱਸ ਟਾਵਰਾਂ ਦੀ ਉਪਲਬਧਤਾ।

  2. ਵਾਹਨ ਅਤੇ ਟੀ ਐਂਡ ਪੀ ਦੇ ਨਾਲ ਫਿਟਰ ਦੀ ਉਪਲਬਧਤਾ।

  3. ਟਰਾਂਸਮਿਸ਼ਨ ਲਾਈਨ ਅਤੇ ਸਬ-ਸਟੇਸ਼ਨ ਲਈ ਸਪੇਅਰਡ ਦੀ ਉਪਲਬਧਤਾ।

  4. ਡੀਜੀ ਸੈੱਟ, ਡਿਵਾਟਰਿੰਗ ਪੰਪ, ਵਾਹਨ ਲਈ ਡੀਜ਼ਲ, ਐਮਰਜੈਂਸੀ ਲਾਈਟ, ਟ੍ਰਾਂਸਫਾਰਮਰ ਦਾ ਤੇਲ ਆਦਿ ਦੀ ਵਿਵਸਥਾ।

  5. ਤੱਟਵਰਤੀ ਖੇਤਰਾਂ ਦੇ ਆਸ-ਪਾਸ ਦੇ ਖੇਤਰ ਵਿੱਚ ਟਰਾਂਸਮਿਸ਼ਨ ਲਾਈਨਾਂ ਲਈ ਵਿਸ਼ੇਸ਼ ਗਸ਼ਤ।

  6. ਹਾਈਡ੍ਰਾ, ਕ੍ਰੇਨ ਅਤੇ ਗੈਸ ਕਟਰ ਦੀ ਵਿਵਸਥਾ।

ਨੈਸ਼ਨਲ ਲੋਡ ਡਿਸਪੈਚ ਸੈਂਟਰ (ਐੱਨਐੱਲਡੀਸੀ) ਲੋਡ ਜਾਂ ਉਤਪਾਦਨ ਵਿੱਚ ਬਦਲਾਅ ਦੀ ਨਿਗਰਾਨੀ ਲਈ ਇਨ੍ਹਾਂ ਰਾਜਾਂ ਵਿੱਚ ਗ੍ਰਿਡ ਸਪਲਾਈ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ ਅਤੇ ਗ੍ਰਿਡ ਦੇ ਸਥਿਰ ਸੰਚਾਲਨ ਨੂੰ ਸੁਨਿਸ਼ਚਿਤ ਕਰਨ ਦੇ ਲਈ ਸਮੇਂ ‘ਤੇ ਕਾਰਵਾਈ ਕਰਨ ਦੇ ਨਾਲ-ਨਾਲ ਹਰ ਸੰਭਾਵਿਤ ਸਰਵੋਤਮ ਤਰੀਕੇ ਨਾਲ ਹੋਰ ਟਰਾਂਸਮਿਸ਼ਨ ਲਾਈਨਾਂ ਦੇ ਰਾਹੀਂ ਵਿਕਲਪਕ ਸਪਲਾਈ ਦੇ ਲਈ ਵੀ ਨਿਗਰਾਨੀ ਕਰ ਰਿਹਾ ਹੈ। ਐੱਨਐੱਲਡੀਸੀ ਨੇ ਬਿਜਲੀ ਉਤਪਾਦਨ ਸਟੇਸ਼ਨਾਂ, ਟਰਾਂਸਮਿਸ਼ਨ ਲਾਈਨਾਂ ਅਤੇ ਉਪ-ਸਟੇਸ਼ਨਾਂ ਦੀ ਵੀ ਪਹਿਚਾਣ ਕੀਤੀ ਹੈ ਜੋ ਪ੍ਰਭਾਵਿਤ ਹੋ ਸਕਦੇ ਹਨ ਅਤੇ ਹਰ ਸੰਭਾਵਿਤ ਸਥਿਤੀ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਇੱਕ ਵਿਸਤ੍ਰਿਤ ਸੰਕਟਕਾਲੀਨ ਯੋਜਨਾ ਤਿਆਰ ਕਰ ਲਈ ਹੈ।

******

ਏਐੱਮ/


(Release ID: 1932281) Visitor Counter : 101


Read this release in: Marathi , English , Urdu , Hindi