ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਚੱਕਰਵਾਤ ‘ਬਿਪਰਜੋਏ’ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ


ਪ੍ਰਧਾਨ ਮੰਤਰੀ ਨੂੰ ਚੱਕਰਵਾਤ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਲਈ ਕੀਤੇ ਗਏ ਪ੍ਰਯਾਸਾਂ ਤੋਂ ਜਾਣੂ ਕਰਵਾਇਆ ਗਿਆ

ਸੰਵੇਦਨਸ਼ੀਲ ਸਥਾਨਾਂ ‘ਤੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਕੱਢਣ ਦੇ ਲਈ ਹਰ ਸੰਭਵ ਉਪਾਅ ਕਰੋ: ਪ੍ਰਧਾਨ ਮੰਤਰੀ

ਨੁਕਸਾਨ ਦੀ ਸਥਿਤੀ ਵਿੱਚ ਸਾਰੀਆਂ ਜ਼ਰੂਰੀ ਸੇਵਾਵਾਂ ਨੂੰ ਤਤਕਾਲ ਬਹਾਲ ਕਰਨ ਦੀ ਤਿਆਰੀ ਦੇ ਨਾਲ ਉਨ੍ਹਾਂ ਦਾ ਰੱਖ-ਰਖਾਓ ਵੀ ਸੁਨਿਸ਼ਚਿਤ ਕਰੋ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਪਸ਼ੂਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਕਿਹਾ

Posted On: 12 JUN 2023 4:23PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੱਕਰਵਾਤ ਬਿਪਰਜੋਏ’ ਨਾਲ ਪੈਦਾ ਹੋਣ ਵਾਲੀ ਸਥਿਤੀ ਤੋਂ ਨਜਿੱਠਣ ਲਈ ਕੇਂਦਰ ਅਤੇ ਗੁਜਰਾਤ ਦੇ ਮੰਤਰੀਆਂ/ਏਜੰਸੀਆਂ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਅੱਜ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਪ੍ਰਧਾਨ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਸੰਵੇਦਨਸ਼ੀਲ ਸਥਾਨਾਂ ‘ਤੇ ਰਹਿਣ ਵਾਲੇ ਲੋਕਾਂ ਨੂੰ ਗੁਜਰਾਤ ਸਰਕਾਰ ਦੁਆਰਾ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਜਾਵੇ ਅਤੇ ਬਿਜਲੀ, ਦੂਰਸੰਚਾਰ, ਸਿਹਤ, ਪੇਯਜਲ ਆਦਿ ਸਾਰੀਆਂ ਜ਼ਰੂਰੀ ਸੇਵਾਵਾਂ ਦਾ ਰੱਖ-ਰਖਾਓ ਸੁਨਿਸ਼ਚਿਤ ਕੀਤਾ ਜਾਵੇ। ਨੁਕਸਾਨ ਦੀ ਸਥਿਤੀ ਵਿੱਚ ਇਹ ਸੇਵਾਵਾਂ ਤੁਰੰਤ ਬਹਾਲ ਕੀਤੀਆਂ ਜਾਣ। ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਪਸ਼ੂਆਂ ਦੀ ਸੁਰੱਖਿਆ ਵੀ ਸੁਨਿਸ਼ਚਿਤ ਕੀਤੀ ਜਾਵੇ। ਉਨ੍ਹਾਂ ਨੇ ਕੰਟਰੋਲ ਰੂਮਾਂ ਨੂੰ 24 ਘੰਟੇ ਕੰਮ ਕਰਨ ਦਾ ਨਿਰਦੇਸ਼ ਵੀ ਦਿੱਤਾ।

ਮੀਟਿੰਗ ਦੌਰਾਨ, ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਦੱਸਿਆ ਕਿ ਚੱਕਰਵਾਤ ਬਿਪਰਜੋਏ’ ਦੇ 15 ਜੂਨ ਦੀ ਦੁਪਹਿਰ ਤੱਕ ਗੁਜਰਾਤ ਦੇ ਜਖਾਊ ਬੰਦਰਗਾਹ ਦੇ ਕੋਲ ਮਾਂਡਵੀ ਅਤੇ ਪਾਕਿਸਤਾਨ ਵਿੱਚ ਕਰਾਚੀ ਦੇ ਦਰਮਿਆਨ ਸੌਰਾਸ਼ਟਰ ਅਤੇ ਕੱਛ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਇਸ ਨਾਲ ਗੁਜਰਾਤ ਦੇ ਤਟਵਰਤੀ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਇਸ ਦੇ ਪ੍ਰਭਾਵ ਨਾਲ ਕੱਛ, ਦੇਵਭੂਮੀ ਦਵਾਰਿਕਾ ਅਤੇ ਜਾਮਨਗਰ ਵਿੱਚ ਅਤਿਅਧਿਕ ਬਾਰਿਸ਼ ਅਤੇ ਗੁਜਰਾਤ ਦੇ ਪੋਰਬੰਦਰ, ਰਾਜਕੋਟ, ਮੋਰਬੀ ਅਤੇ ਜੂਨਾਗੜ੍ਹ ਜ਼ਿਲ੍ਹਿਆਂ ਦੇ ਕੁਝ ਸਥਾਨਾਂ ਵਿੱਚ 14-15 ਜੂਨ ਨੂੰ ਬਹੁਤ ਭਾਰੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਇਹ ਵੀ ਦੱਸਿਆ ਕਿ 6 ਜੂਨ ਨੂੰ ਚੱਕਰਵਾਤੀ ਤੂਫਾਨ ਦੀ ਸ਼ੁਰੂਆਤ ਦੇ ਬਾਅਦ ਤੋਂ ਸਾਰੇ ਰਾਜਾਂ ਅਤੇ ਸਬੰਧਿਤ ਏਜੰਸੀਆਂ ਨੂੰ ਨਵੀਨਤਾ ਦੇ ਨਾਲ ਨਿਯਮਿਤ ਬੁਲੇਟਿਨ ਜਾਰੀ ਕੀਤੇ ਜਾ ਰਹੇ ਹਨ।

ਮੀਟਿੰਗ ਵਿੱਚ ਇਹ ਵੀ ਸੂਚਿਤ ਕੀਤਾ ਗਿਆ ਹੈ ਕਿ ਗ੍ਰਹਿ ਮੰਤਰਾਲਾ 24 ਘੰਟੇ ਸਥਿਤੀ ਦੀ ਸਮੀਖਿਆ ਕਰ ਰਿਹਾ ਹੈ ਅਤੇ ਗੁਜਰਾਤ ਸਰਕਾਰ ਅਤੇ ਸਬੰਧਿਤ ਕੇਂਦਰੀ ਏਜੰਸੀਆਂ ਨਾਲ ਸੰਪਰਕ ਵਿੱਚ ਹੈ। ਰਾਸ਼ਟਰੀ ਆਪਦਾ ਮੋਚਨ ਬਲ (ਐੱਨਡੀਆਰਐੱਫ) ਨੇ 12 ਦਲਾਂ ਨੂੰ ਪਹਿਲਾਂ ਤੋਂ ਹੀ ਤੈਨਾਤ ਕੀਤਾ ਹੈਜੋ ਕਿਸ਼ਤੀਆਂਰੁੱਖ ਕੱਟਣ ਵਾਲੇ ਅਤੇ ਦੂਰਸੰਚਾਰ ਦੇ ਉਪਕਰਣਾਂ ਨਾਲ ਲੈਸ ਹਨ। ਇਸ ਤੋਂ ਇਲਾਵਾ 15 ਟੀਮਾਂ ਨੂੰ ਅਤਿਰਿਕਤ ਤੈਨਾਤੀ ‘ਤੇ ਰੱਖਿਆ ਗਿਆ ਹੈ।

ਭਾਰਤੀ ਸਮੁੰਦਰੀ ਗਾਰਡ ਬਲ ਅਤੇ ਨੌਸੈਨਾ ਨੇ ਰਾਹਤਖੋਜ ਅਤੇ ਬਚਾਅ ਕਾਰਜਾਂ ਲਈ ਜਹਾਜ਼ਾਂ ਅਤੇ ਹੈਲੀਕਾਪਟਰਾਂ ਨੂੰ ਤੈਨਾਤ ਕੀਤਾ ਹੈ। ਕਿਸ਼ਤੀਆਂ ਅਤੇ ਸੁਰੱਖਿਆ ਉਪਕਰਣਾਂ ਨਾਲ ਲੈਸ ਵਾਯੂਸੈਨਾ ਅਤੇ ਇੰਜੀਨੀਅਰ ਕਾਰਜ ਬਲ ਦੀਆਂ ਇਕਾਈਆਂ ਜ਼ਰੂਰਤ ਪੈਣ ‘ਤੇ ਤੈਨਾਤੀ ਲਈ ਤਿਆਰ ਹਨ। ਨਿਗਰਾਨੀ ਜਹਾਜ਼ ਅਤੇ ਹੈਲੀਕਾਪਟਰ ਸਮੁੰਦਰ 'ਤੇ ਲਗਾਤਾਰ ਨਿਗਰਾਨੀ ਕਰ ਰਹੇ ਹਨ। ਸੈਨਾਨੌਸੇਨਾ ਅਤੇ ਸਮੁੰਦਰੀ ਰੱਖਿਅਕ ਬਲ ਦੇ ਆਪਦਾ ਰਾਹਤ (ਡੀਆਰਟੀ) ਅਤੇ ਮੈਡੀਕਲ ਟੀਮਾਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ।

ਪ੍ਰਧਾਨ ਮੰਤਰੀ ਨੂੰ ਚੱਕਰਵਾਤ ਨਾਲ ਨਜਿੱਠਣ ਲਈ ਗੁਜਰਾਤ ਸਰਕਾਰ ਦੁਆਰਾ ਕੀਤੇ ਗਏ ਉਪਰਾਲਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਸਮੀਖਿਆ ਮੀਟਿੰਗਾਂ ਕੀਤੀਆਂ ਹਨ ਅਤੇ ਦੱਸਿਆ ਗਿਆ ਕਿ ਕਿਸੇ ਵੀ ਆਪਦਾ ਦੀ ਸਥਿਤੀ ਨਾਲ ਨਜਿੱਠਣ ਲਈ ਰਾਜ ਪ੍ਰਸ਼ਾਸਨ ਪ੍ਰਣਾਲੀ ਤਿਆਰ ਹੈ ਇਸ ਤੋਂ ਇਲਾਵਾ ਕੈਬਿਨਟ ਸਕੱਤਰ ਅਤੇ ਗ੍ਰਹਿ ਸਕੱਤਰ ਗੁਜਰਾਤ ਦੇ ਮੁੱਖ ਸਕੱਤਰ ਅਤੇ ਸਬੰਧਤ ਕੇਂਦਰੀ ਮੰਤਰਾਲਿਆਂ/ਏਜੰਸੀਆਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਨ।

ਮੀਟਿੰਗ ਵਿੱਚ ਗ੍ਰਹਿ ਮੰਤਰੀ, ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ, ਕੈਬਿਨਟ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

 

*****

 

ਡੀਐੱਸ/ਐੱਸਟੀ   



(Release ID: 1931975) Visitor Counter : 104