ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
azadi ka amrit mahotsav

ਭਾਰਤੀ ਜੰਗਲਾਤ ਸੇਵਾ (ਮੁੱਖ) ਪ੍ਰੀਖਿਆ, 2023 ਵਿੱਚ ਦਾਖਲੇ ਲਈ ਯੋਗਤਾ ਪੂਰੀ ਕਰਨ ਵਾਲੇ ਉਮੀਦਵਾਰਾਂ ਲਈ ਸਿਵਲ ਸੇਵਾਵਾਂ (ਪ੍ਰੀਲੀਮਿਨਰੀ) ਪ੍ਰੀਖਿਆ, 2023 ਦਾ ਨਤੀਜਾ

Posted On: 12 JUN 2023 2:09PM by PIB Chandigarh

28 ਮਈ, 2023 ਨੂੰ ਆਯੋਜਿਤ ਸਿਵਲ ਸੇਵਾਵਾਂ (ਪ੍ਰੀਲੀਮੀਨਰੀ) ਪ੍ਰੀਖਿਆ, 2023 ਦੁਆਰਾ ਕਰਵਾਏ ਗਏ ਸਕ੍ਰੀਨਿੰਗ ਟੈਸਟ ਦੇ ਅਧਾਰ 'ਤੇ, ਹੇਠਾਂ ਦਿੱਤੇ ਰੋਲ ਨੰਬਰਾਂ ਵਾਲੇ ਉਮੀਦਵਾਰ ਭਾਰਤੀ ਜੰਗਲਾਤ ਸੇਵਾ (ਮੁੱਖ) ਪ੍ਰੀਖਿਆ, 2023 ਵਿੱਚ ਦਾਖਲੇ ਲਈ ਪਾਤਰ ਹੋਏ ਹਨ।

 

ਇਨ੍ਹਾਂ ਉਮੀਦਵਾਰਾਂ ਦੀ ਉਮੀਦਵਾਰੀ ਆਰਜ਼ੀ ਹੈ। 

 

ਪ੍ਰੀਖਿਆ ਦੇ ਨਿਯਮਾਂ ਦੇ ਅਨੁਸਾਰ, ਇਨ੍ਹਾਂ ਸਾਰੇ ਉਮੀਦਵਾਰਾਂ ਨੂੰ ਆਈਐੱਫਏਐੱਸ (ਮੁੱਖ) ਪ੍ਰੀਖਿਆ, 2023 ਲਈ ਵਿਸਤ੍ਰਿਤ ਅਰਜ਼ੀ ਫਾਰਮ-I (ਡੀਏਐੱਫ-I) ਵਿੱਚ ਦੁਬਾਰਾ ਅਰਜ਼ੀ ਦੇਣੀ ਹੋਵੇਗੀ। ਡੀਏਐੱਫ-I ਨੂੰ ਭਰਨ ਅਤੇ ਇਸ ਨੂੰ ਜਮ੍ਹਾ ਕਰਾਉਣ ਦੀਆਂ ਤਰੀਕਾਂ ਅਤੇ ਇਸ ਸਬੰਧ ਵਿੱਚ ਮਹੱਤਵਪੂਰਨ ਹਦਾਇਤਾਂ ਦਾ ਐਲਾਨ ਕਮਿਸ਼ਨ ਦੀ ਵੈੱਬਸਾਈਟ 'ਤੇ ਨਿਰਧਾਰਿਤ ਸਮੇਂ ਵਿੱਚ ਕੀਤਾ ਜਾਵੇਗਾ।

 

ਉਮੀਦਵਾਰਾਂ ਨੂੰ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਸਿਵਲ ਸਰਵਿਸਿਜ਼ (ਪ੍ਰੀਲੀਮੀਨਰੀ) ਪ੍ਰੀਖਿਆ, 2023 ਦੁਆਰਾ ਕਰਵਾਏ ਗਏ ਸਕ੍ਰੀਨਿੰਗ ਟੈਸਟ ਦੇ ਅੰਕ, ਕੱਟ-ਆਫ ਅੰਕ ਅਤੇ ਉੱਤਰ ਕੁੰਜੀਆਂ ਭਾਰਤੀ ਜੰਗਲਾਤ ਸੇਵਾ ਪ੍ਰੀਖਿਆ, 2023 ਦੀ ਸਮੁੱਚੀ ਪ੍ਰਕਿਰਿਆ ਪੂਰੀ ਹੋਣ ਯਾਨੀ ਭਾਰਤੀ ਜੰਗਲਾਤ ਸੇਵਾ ਪ੍ਰੀਖਿਆ, 2023 ਦਾ ਅੰਤਿਮ ਨਤੀਜਾ ਘੋਸ਼ਿਤ ਹੋਣ ਤੋਂ ਬਾਅਦ ਹੀ ਕਮਿਸ਼ਨ ਦੀ ਵੈੱਬਸਾਈਟ www.upsc.gov.in 'ਤੇ ਅਪਲੋਡ ਕੀਤਾ ਜਾਵੇਗਾ।

 

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਕੈਂਪਸ ਵਿੱਚ ਇਮਤਿਹਾਨ ਹਾਲ ਦੀ ਇਮਾਰਤ ਦੇ ਨੇੜੇ ਇੱਕ ਸੁਵਿਧਾ ਕਾਊਂਟਰ ਹੈ। ਉਮੀਦਵਾਰ ਉਪਰੋਕਤ ਪ੍ਰੀਖਿਆ ਦੇ ਨਤੀਜੇ ਸਬੰਧੀ ਕੋਈ ਵੀ ਜਾਣਕਾਰੀ/ਸਪਸ਼ਟੀਕਰਨ ਸਾਰੇ ਕੰਮਕਾਜੀ ਦਿਨਾਂ ਵਿੱਚ 10.00 ਵਜੇ ਤੋਂ 17.00 ਵਜੇ ਤੱਕ ਵਿਅਕਤੀਗਤ ਤੌਰ 'ਤੇ ਜਾਂ ਟੈਲੀਫੋਨ ਨੰਬਰਾਂ 011-23385271, 011-23098543 ਜਾਂ 011-23381125 'ਤੇ ਇਸ ਸੁਵਿਧਾ ਕੇਂਦਰ ਤੋਂ ਪ੍ਰਾਪਤ ਕਰ ਸਕਦੇ ਹਨ। ਉਮੀਦਵਾਰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਵੈੱਬਸਾਈਟ www.upsc.gov.in 'ਤੇ ਜਾ ਕੇ ਵੀ ਆਪਣੇ ਨਤੀਜੇ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

 

ਨਤੀਜੇ ਦੇਖਣ ਲਈ ਇੱਥੇ ਕਲਿੱਕ ਕਰੋ:

www.upsc.gov.in.

Click here to see the results:

 

 *********


ਐੱਸਐੱਨਸੀ/ਪੀਕੇ


(Release ID: 1931920)