ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਾ. ਜਿਤੇਂਦਰ ਸਿੰਘ ਨੇ ਉਧਮਪੁਰ ਵਿੱਚ ਸੀਐੱਸਆਈਆਰ-ਆਈਆਈਆਈਐੱਮ ਦੁਆਰਾ ਆਯੋਜਿਤ 2 ਦਿਨਾਂ ‘ਸਟਾਰਟ-ਅੱਪ ਕਨਕਲੇਵ’ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਮੋਦੀ ਦੁਆਰਾ ਸ਼ੁਰੂ ਕੀਤਾ ਗਿਆ ਸਟਾਰਟ-ਅੱਪ ਅੰਦੋਲਨ ਹੁਣ ਬੀ-ਟਾਊਨ ਸਹਿਤ ਭਾਰਤ ਦੇ ਹਰ ਹਿੱਸੇ ਵਿੱਚ ਪਹੁੰਚ ਰਿਹਾ ਹੈ: ਡਾ. ਜਿਤੇਂਦਰ ਸਿੰਘ

ਉਧਮਪੁਰ ਵਿੱਚ ‘‘ਯੰਗ ਸਟਾਰਟ-ਅੱਪ ਐਕਸਪੋ’’ ਉਦਯੋਗ ਦੇ ਨਾਲ-ਨਾਲ ਖੇਤਰ ਵਿੱਚ ਉੱਦਮੀਆਂ ਦੇ ਲਈ ਨਵੇਂ ਰਾਹ ਲੱਭਣ ਦਾ ਮੌਕਾ ਪ੍ਰਦਾਨ ਕਰਦਾ ਹੈ –ਡਾ. ਜਿਤੇਂਦਰ ਸਿੰਘ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਦਾ ਕੱਦ ਵਧਿਆ ਹੈ; ਜੀ20 ਪ੍ਰਧਾਨਗੀ ਅਤੇ ਇੰਟਰਨੈਸ਼ਨਲ ਮਿਲਟਸ ਈਅਰ ਇਸ ਦੀਆਂ ਸਭ ਤੋਂ ਚੰਗੀਆਂ ਉਦਾਹਰਣਾਂ ਹਨ: ਡਾ. ਜਿਤੇਂਦਰ ਸਿੰਘ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਪਿਛਲੇ 9 ਵਰ੍ਹਿਆਂ ਵਿੱਚ ਸਟਾਰਟ-ਅੱਪ 300 ਗੁਣਾ ਵਧਿਆ: ਡਾ. ਜਿਤੇਂਦਰ ਸਿੰਘ

Posted On: 10 JUN 2023 7:02PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ; ਐੱਮਓਐੱਸ ਪੀਐੱਮਓ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ, ਡਾ: ਜਿਤੇਂਦਰ ਸਿੰਘ ਨੇ ਅੱਜ ਕਿਹਾ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਜਿਸ ਸਟਾਰਟ-ਅੱਪ ਅੰਦੋਲਨ ਨੂੰ ਮਜ਼ਬੂਤ ਕੀਤਾ ਗਿਆ ਹੈ, ਉਹ ਹੁਣ ਬੀ-ਟਾਊਨ ਸਮੇਤ ਦੇਸ਼ ਦੇ ਹਰ ਕੋਨੇ ਵਿੱਚ ਪਹੁੰਚ ਰਿਹਾ ਹੈ। ਜੰਮੂ ਅਤੇ ਕਸ਼ਮੀਰ ਦੇ ਉਧਮਪੁਰ ਵਿਖੇ ਹੋ ਰਹੇ 2-ਦਿਨਾਂ ‘‘ਯੰਗ ਸਟਾਰਟ-ਅੱਪ ਐਕਸਪੋ” ਖੇਤਰ ਵਿੱਚ ਉਦਯੋਗ ਦੇ ਨਾਲ-ਨਾਲ ਉੱਦਮੀਆਂ ਲਈ ਨਵੇਂ ਮੌਕਿਆਂ ਦੀ ਤਲਾਸ਼ ਕਰਨ ਦਾ ਮੌਕਾ ਪ੍ਰਦਾਨ ਕਰ ਰਿਹਾ ਹੈ। ਡਾ: ਜਿਤੇਂਦਰ ਸਿੰਘ ਨੇ ਉਧਮਪੁਰ ਵਿਖੇ ਦੋ ਦਿਨਾਂ ‘ਯੰਗ ਸਟਾਰਟ-ਅੱਪ ਐਕਸਪੋ’ ਦਾ ਉਦਘਾਟਨ ਕਰਦੇ ਹੋਏ ਇਹ ਗੱਲ ਕਹੀ।

ਡਾ: ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਤਹਿਤ, ਜੰਮੂ ਅਤੇ ਕਸ਼ਮੀਰ ਨੂੰ ਹਰ ਚੀਜ਼ ਵਿੱਚ ਸਰਬਉੱਚ ਤਰਜੀਹ ਦਿੱਤੀ ਜਾਂਦੀ ਹੈ, ਇਹੀ ਕਾਰਨ ਹੈ ਕਿ ਜੰਮੂ-ਕਸ਼ਮੀਰ ਵਿਕਾਸ ਵਿੱਚ ਵਿਕਸਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਵਿਕਾਸ ਦੇ ਮਾਮਲੇ ਵਿੱਚ ਮੁਕਾਬਲਾ ਕਰ ਰਿਹਾ ਹੈ।

https://ci5.googleusercontent.com/proxy/N6lnp3dcmoKaBLatjYwpnFROhhrkRhW59ZSNKy6zB1UQagO7vmVlel1BPTp7ZMUqo6VRPhCiZC7sGzXkWQIZX4zea8c4TPb7RHEa9JXBX73hD19D0EJdh9VUXw=s0-d-e1-ft#https://static.pib.gov.in/WriteReadData/userfiles/image/image001H1YY.jpg

ਡਾ: ਜਿਤੇਂਦਰ ਸਿੰਘ ਨੇ ਕਿਹਾ ਕਿ ਸਾਲ 2023 ਕਈ ਕਾਰਨਾਂ ਕਰਕੇ ਮਹੱਤਵਪੂਰਨ ਹੈ ਕਿਉਂਕਿ ਇਹ ਉਹ ਵਰ੍ਹਾ ਹੈ ਜਦੋਂ ਭਾਰਤ ਜੀ-20 ਦੀ ਪ੍ਰਧਾਨਗੀ ਪ੍ਰਾਪਤ ਕਰਨ ਵਿੱਚ ਸਮਰੱਥ ਰਿਹਾ ਹੈ, ਇਸ ਵਰ੍ਹੇ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪ੍ਰਯਾਸਾਂ ਸਦਕਾ ਸੰਯੁਕਤ ਰਾਸ਼ਟਰ ਦੁਆਰਾ ਅੰਤਰਰਾਸ਼ਟਰੀ ਮਿਲਟਸ ਵਰ੍ਹੇ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਜੋ ਦਰਸਾਉਂਦਾ ਹੈ ਕਿ ਵਰਤਮਾਨ ਸਰਕਾਰ ਦੇ ਤਹਿਤ ਦੁਨੀਆ ਵਿੱਚ ਭਾਰਤ ਦਾ ਕੱਦ  ਕਿਵੇਂ ਵਧਿਆ ਹੈ।

ਡਾ: ਜਿਤੇਂਦਰ ਸਿੰਘ ਨੇ ਕਿਹਾ, ਭਾਰਤ ਵਿੱਚ ਸਟਾਰਟ-ਅੱਪ ਪਿਛਲੇ 9 ਵਰ੍ਹਿਆਂ ਵਿੱਚ 300 ਗੁਣਾ ਵਧ ਗਿਆ ਹੈ, 2014 ਤੋਂ ਪਹਿਲਾਂ ਲਗਭਗ 350 ਸਟਾਰਟ-ਅੱਪਸ ਤੋਂ, 100 ਤੋਂ ਵਧ ਯੂਨੀਕੋਰਨਸ ਦੇ ਨਾਲ ਸਟਾਰਟ-ਅਪੱਸ ਵਿੱਚ 90,000 ਤੋਂ ਵਧ ਦੀ ਛਾਲ ਲਗਾਈ ਗਈ ਹੈ।

ਡਾ: ਜਿਤੇਂਦਰ ਸਿੰਘ ਨੇ ਅੱਗੇ ਕਿਹਾ, ਕਿ ਭਾਰਤ ਵਿੱਚ ਨੌਜਵਾਨਾਂ ਵਿੱਚ ਪ੍ਰਤਿਭਾ, ਸਮਰੱਥਾ, ਇਨੋਵੇਸ਼ਨ ਅਤੇ ਸਿਰਜਣਾਤਮਕਤਾ ਦੀ ਕੋਈ ਕਮੀ ਨਹੀਂ ਹੈ, ਲੇਕਿਨ ਉਨ੍ਹਾਂ ਕੋਲ ਰਾਜਨੀਤਿਕ ਲੀਡਰਸ਼ਿਪ ਦੇ ਅਨੁਕੂਲ ਵਾਤਾਵਰਣ ਅਤੇ ਅਤੇ ਢੁਕਵੀਂ ਸੰਭਾਲ਼ ਦੀ ਘਾਟ ਰਹੀ ਹੈ, ਜੋ ਕਿ ਉਨ੍ਹਾਂ ਨੂੰ ਹੁਣ ਪ੍ਰਧਾਨ ਮੰਤਰੀ ਮੋਦੀ ਦੁਆਰਾ ਪ੍ਰਦਾਨ ਕੀਤਾ ਗਈ ਹੈ।

https://ci4.googleusercontent.com/proxy/GbHGs_U32tWuIJKlRPyNIydQS0rMmikJeGp89y_mURF7X5_4wrvYiDpdbwifTQNalmTQt493piTrlWrwTEkECdMlHKgHcFGzYY9WdvJa2uCOabGoU3l_8iBWIQ=s0-d-e1-ft#https://static.pib.gov.in/WriteReadData/userfiles/image/image00288XE.jpg

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ 9 ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਾ ਫੋਕਸ ਨਾ ਸਿਰਫ਼ ਰੋਜ਼ਗਾਰ ਪੈਦਾ ਕਰਨਾ ਹੈ, ਬਲਕਿ ਉੱਦਮਿਤਾ ਦਾ ਨਿਰਮਾਣ ਕਰਨਾ ਵੀ ਰਿਹਾ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਮੰਤਰ 'ਸਟਾਰਟਅੱਪ ਇੰਡੀਆ, ਸਟੈਂਡਅੱਪ ਇੰਡੀਆ' ਇਸ ਦੇਸ਼ ਦੇ ਨੌਜਵਾਨਾਂ ਲਈ ਲੱਖਾਂ ਨੌਕਰੀਆਂ ਦੇ ਮੌਕੇ ਪੈਦਾ ਕਰ ਰਿਹਾ ਹੈ। ਉਹ ਹੌਲੀ-ਹੌਲੀ ਸਰਕਾਰੀ ਨੌਕਰੀ ਦੀ ਮਾਨਸਿਕਤਾ ਤੋਂ ਬਾਹਰ ਆ ਰਹੇ ਹਨ ਅਤੇ ਨਵੇਂ ਅਤੇ ਸੰਭਾਵਨਾਵਾਂ ਨਾਲ ਭਰੇ ਖੇਤਰਾਂ ਵਿੱਚ ਮੌਕੇ ਪੈਦਾ ਕਰਨ ਲਈ ਤਿਆਰ ਹਨ ਅਤੇ ਬਦਲੇ ਵਿੱਚ ਨੌਕਰੀ ਦੇ ਮੌਕਿਆਂ ਦਾ ਨਿਰਮਾਣ ਕਰ ਰਹੇ ਹਨ।

ਡਾਇਰੈਕਟਰ ਸੀਐੱਸਆਈਆਰ-ਆਈਆਈਆਈਐੱਮ ਜੰਮੂ, ਡਾ. ਜ਼ਬੀਰ ਅਹਿਮਦ ਨੇ ਇਸ ਦਿਨ ਨੂੰ ਜ਼ਿਲ੍ਹਾ ਉਧਮਪੁਰ ਲਈ ਇਤਿਹਾਸਕ ਦੱਸਿਆ, ਜਿਸ ਨੂੰ ਇਸ ਦੋ ਦਿਨਾਂ 'ਸਟਾਰਟ-ਅੱਪ ਕਨਕਲੇਵ' ਲਈ ਚੁਣਿਆ ਗਿਆ ਹੈ। ਡਾ: ਜ਼ਬੀਰ ਨੇ ਜ਼ੋਰ ਦੇ ਕੇ ਕਿਹਾ ਕਿ ਉਧਮਪੁਰ ਜ਼ਿਲ੍ਹੇ ਅਤੇ ਹੋਰ ਨੇੜਲੇ ਜ਼ਿਲ੍ਹਿਆਂ ਦੇ ਲੋਕਾਂ ਨੂੰ, ਜੋ ਕਿ ਆਰਥਿਕ ਵਿਕਾਸ ਦਾ ਇੰਜਣ ਹਨ, ਇਸ 'ਸਟਾਰਟ-ਅੱਪ ਕਨਕਲੇਵ' ਦਾ ਦੌਰਾ ਕਰਨਾ ਚਾਹੀਦਾ ਹੈ ਤਾਕਿ ਉਨ੍ਹਾਂ ਨੂੰ ਸਟਾਰਟਅੱਪ ਦੇ ਲਾਭਾਂ ਬਾਰੇ ਜਾਣਕਾਰੀ ਹਾਸਲ ਹੋ ਸਕੇ।

 

ਸਟਾਰਟਅੱਪ ਕਨਕਲੇਵ ਵਿੱਚ ਚੇਅਰਪਰਸਨ ਡੀਡੀਸੀ ਉਧਮਪੁਰ, ਸ਼੍ਰੀ ਲਾਲ ਚੰਦ, ਵਾਈਸ ਚੇਅਰਮੈਨ ਡੀਡੀਸੀ, ਜੂਹੀ ਮਨਹਾਸ ਪਠਾਨੀਆ, ਡਾਇਰੈਕਟਰ ਸੀਐੱਸਆਈਆਰ-ਆਈਆਈਐੱਮ, ਡਾ. ਜ਼ਬੀਰ ਅਹਿਮਦ, ਡਿਪਟੀ ਕਮਿਸ਼ਨਰ ਉਧਮਪੁਰ, ਸ੍ਰੀ ਸਚਿਨ ਕੁਮਾਰ ਵੈਸ਼ਯ, ਡੀਆਈਜੀ ਉਧਮਪੁਰ-ਰਿਯਾਸੀ ਰੇਂਜ, ਸ਼੍ਰੀ ਮੁਹੰਮਦ ਸੁਲੇਮਾਨ ਚੌਧਰੀ ਐੱਸਐੱਸਪੀ ਉਧਮਪੁਰ, ਡਾ.ਵਿਨੋਦ ਕੁਮਾਰ ਤੋਂ ਇਲਾਵਾ ਬੀਡੀਸੀ, ਡੀਡੀਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਸ਼ਾਮਿਲ ਸਨ।

 

*************

ਐੱਸਐੱਨਸੀ/ਪੀਕੇ/ਐੱਚਐੱਨ



(Release ID: 1931709) Visitor Counter : 139


Read this release in: English , Urdu , Marathi , Hindi