ਰੱਖਿਆ ਮੰਤਰਾਲਾ
azadi ka amrit mahotsav g20-india-2023

ਆਈਐੱਨਐੱਸ ਵਿਕਰਮਾਦਿਤਿਆ ਅਤੇ ਆਈਐੱਨਐੱਸ ਵਿਕਰਾਂਤ ਦੇ ਸੰਯੁਕਤ ਸੰਚਾਲਨ


‘ਅਕਾਸ਼’ ਹੀ ਸੀਮਾ ਹੈ: ਭਾਰਤੀ ਜਲ ਸੈਨਾ ਦੀ ਮਲਟੀ-ਏਅਰਕ੍ਰਾਫਟ ਕੈਰੀਅਰ ਫੋਰਸ ਦਾ ਪ੍ਰਦਰਸ਼ਨ

Posted On: 10 JUN 2023 1:11PM by PIB Chandigarh

ਹਿੰਦ ਮਹਾਸਾਗਰ- ਭਾਰਤੀ ਜਲ ਸੈਨਾ ਨੇ ਅਰਬ ਸਾਗਰ ਵਿੱਚ ਬਹੁ-ਕੈਰੀਅਰ ਸੰਚਾਲਨ ਅਤੇ 35 ਤੋਂ ਵਧ ਜਹਾਜ਼ਾਂ ਦੀ ਤਾਲਮੇਲ ਨਾਲ ਤੈਨਾਤੀ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਆਪਣੀ ਸ਼ਾਨਦਾਰ ਸਮੁੰਦਰੀ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ। ਜਲ ਸੈਨਾ ਸ਼ਕਤੀ ਦਾ ਇਹ ਪ੍ਰਦਰਸ਼ਨ ਰਾਸ਼ਟਰੀ ਹਿੱਤਾਂ ਦੀ ਰੱਖਿਆ, ਖੇਤਰੀ ਸਹਾਇਤਾ ਅਤੇ ਸਮੁੰਦਰੀ ਖੇਤਰ ਵਿੱਚ ਸਾਂਝੇਦਾਰੀ ਨੂੰ ਉਤਸ਼ਾਹਿਤ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

ਇਹ ਹਿੰਦ ਮਹਾਸਾਗਰ ਅਤੇ ਉਸ ਤੋਂ ਅੱਗੇ ਸਮੁੰਦਰੀ ਸੁਰੱਖਿਆ ਅਤੇ ਪਾਵਰ-ਪ੍ਰੋਜੈਕਸ਼ਨ ਵਿੱਚ ਵਿਸਤਾਰ ਦੀ ਭਾਰਤੀ ਜਲ ਸੈਨਾ ਦੇ ਲਕਸ਼ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ। ਇਸ ਅਭਿਆਸ ਵਿੱਚ ਦੋ ਏਅਰਕ੍ਰਾਫਟ ਕੈਰੀਅਰਜ਼ ਆਈਐੱਨਐੱਸ ਵਿਕਰਮਾਦਿੱਤਿਆ ਅਤੇ ਸਵਦੇਸ਼ੀ ਤਕਨੀਕ ਨਾਲ ਨਿਰਮਿਤ ਆਈਐੱਨਐੱਸ ਵਿਕਰਾਂਤ ਦੇ ਨਾਲ-ਨਾਲ ਜਹਾਜ਼ਾਂ, ਪਣਡੁੱਬੀਆਂ ਅਤੇ ਜਹਾਜ਼ਾਂ ਦੇ ਵਿਭਿੰਨ ਫਲੀਟ ਦੇ ਨਾਲ-ਨਾਲ ਸਮੁੰਦਰੀ ਖੇਤਰ ਵਿੱਚ ਭਾਰਤ ਦੀ ਤਕਨੀਕੀ ਮੁਹਾਰਤ ਦਾ ਪ੍ਰਦਰਸ਼ਨ ਵੀ ਸ਼ਾਮਲ ਹੈ।

ਆਈਐੱਨਐੱਸ ਵਿਕਰਮਾਦਿਤਿਆ ਅਤੇ ਆਈਐੱਨਐੱਸ ਵਿਕਰਾਂਤ, ਫੌਜੀ ਅਭਿਆਸ ਦੇ ਕੇਂਦਰ ਹਨ ਅਤੇ ਇਹ ‘ਫਲੋਟਿੰਗ ਸਾਵਰੇਨ ਏਅਰਫੀਲਡ ਵਜੋਂ ਕੰਮ ਕਰਦੇ ਹਨ, ਜੋ ਮਿਗ-29 ਦੇ ਫਾਈਟਰ ਜੈਟਸ, ਐੱਮਐੱਚ60ਆਰ, ਕਾਮੋਵ, ਸੀ ਕਿੰਗ, ਚੇਤਕ ਅਤੇ ਏਐੱਲਐੱਚ ਹੈਲੀਕਾਪਟਰਾਂ ਸਮੇਤ ਹਵਾਈ ਜਹਾਜ਼ਾਂ ਦੀ ਇੱਕ ਵਿਸਤ੍ਰਿਤ ਲੜੀ ਦੇ ਲਈ ਇੱਕ ਲਾਂਚ ਪਲੈਟਫਾਰਮ ਪ੍ਰਦਾਨ ਕਰਦੇ ਹਨ। ਇਨ੍ਹਾਂ ਠਿਕਾਣਿਆਂ ਨੂੰ ਕਿੱਥੇ ਵੀ ਤੈਨਾਤ ਕੀਤਾ ਜਾ ਸਕਦਾ ਹੈ, ਜਿਸ ਨਾਲ ਮਿਸ਼ਨ ਦੀ ਲਚਕਤਾ ਵਿੱਚ ਵਾਧਾ, ਉਭਰਦੇ ਖਤਰਿਆਂ ਦੇ ਲਈ ਨਿਰੰਤਰ ਹਵਾਈ ਸੰਚਾਲਨ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਸਾਡੇ ਮਿੱਤਰਾਂ ਨੂੰ ਭਰੋਸਾ ਦਿੰਦੇ ਹਨ ਕਿ ਭਾਰਤੀ ਜਲ ਸੈਨਾ ਇਸ ਖੇਤਰ ਵਿੱਚ ਸਾਡੀ ‘ਸਮੂਹਿਕ ਸੁਰੱਖਿਆ ਜ਼ਰੂਰਤਾਂ ਦਾ ਸਮਰਥਨ ਕਰਨ ਵਿੱਚ ਸਮਰੱਥ ਅਤੇ ਤਿਆਰ ਹੈ।

ਦੋ ਏਅਰਕ੍ਰਾਫਟ ਕੈਰੀਅਰ ਦੇ ਸੰਚਾਲਨ ਦਾ ਸਫ਼ਲ ਪ੍ਰਦਸ਼ਨ ਸਮੁੰਦਰੀ ਉੱਤਮਤਾ ਬਣਾਏ ਰੱਖਣ ਵਿੱਚ ਸਮੁੰਦਰ ਅਧਾਰਿਤ ਹਵਾਈ ਸ਼ਕਤੀ ਦੀ ਮਹੱਤਵਪੂਰਨ ਭੂਮਿਕਾ ਦੇ ਲਈ ਇੱਕ ਸ਼ਕਤੀਸਾਲੀ ਪ੍ਰਮਾਣ ਵਜੋਂ ਕੰਮ ਕਰਦਾ ਹੈ। ਭਾਰਤ ਆਪਣੇ ਸੁਰੱਖਿਆ ਉਪਕਰਨਾਂ ਨੂੰ ਸੁਦ੍ਰਿੜ੍ਹ ਰੱਖਦਾ ਹੈ। ਦੇਸ਼ ਦੀ ਰੱਖਿਆ ਰਣਨੀਤੀ ਨੂੰ ਆਕਾਰ ਦੇਣ ਅਤੇ ਖੇਤਰੀ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਏਅਰਕ੍ਰਾਫਟ ਕੈਰੀਅਰਜ਼ ਦਾ ਮਹੱਤਵ ਸਰਵਉੱਚ ਰਹੇਗਾ।

 

 **********

ਵੀਐੱਮ/ਪੀਐੱਸ(Release ID: 1931696) Visitor Counter : 58