ਰੱਖਿਆ ਮੰਤਰਾਲਾ
azadi ka amrit mahotsav

ਏਅਰ ਫੋਰਸ ਸਟੇਸ਼ਨ ਫਰੀਦਾਬਾਦ ਦੀ ਕਮਾਨ ਬਦਲੀ

Posted On: 09 JUN 2023 3:34PM by PIB Chandigarh

05 ਜੂਨ 2023 ਨੂੰ ਸਟੇਸ਼ਨ ਵਿਖੇ ਇੱਕ ਸਨਮਾਨ ਸਮਾਰੋਹ ਦੌਰਾਨ ਗਰੁੱਪ ਕੈਪਟਨ ਕਪਿਲ ਸ਼ਰਮਾ ਨੇ ਗਰੁੱਪ ਕੈਪਟਨ ਕੇ ਐੱਸ ਗਣੇਸ਼ ਤੋਂ ਏਅਰ ਫੋਰਸ ਸਟੇਸ਼ਨ ਫਰੀਦਾਬਾਦ ਦੀ ਕਮਾਨ ਸੰਭਾਲੀ।
ਗਰੁੱਪ ਕੈਪਟਨ ਕਪਿਲ ਸ਼ਰਮਾ ਨੂੰ ਦਸੰਬਰ 1997 ਵਿੱਚ ਭਾਰਤੀ ਹਵਾਈ ਸੈਨਾ ਦੀ ਲੌਜਿਸਟਿਕ ਸ਼ਾਖਾ ਵਿੱਚ ਕਮਿਸ਼ਨ ਕੀਤਾ ਗਿਆ ਸੀ। ਉਨ੍ਹਾਂ ਆਪਣੇ ਸੇਵਾ ਕਰੀਅਰ ਦੌਰਾਨ ਆਪਰੇਸ਼ਨਲ ਬੇਸ ਅਤੇ ਬੇਸ ਰਿਪੇਅਰ ਡਿਪੂਆਂ ਵਿੱਚ ਵੱਖ-ਵੱਖ ਨਿਯੁਕਤੀਆਂ 'ਤੇ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਰਣਨੀਤਕ ਪ੍ਰਬੰਧਨ ਅਤੇ ਰੱਖਿਆ ਖਰੀਦ ਪ੍ਰਬੰਧਨ ਕੋਰਸ ਕੀਤੇ ਹਨ। ਉਨ੍ਹਾਂ ਕਾਲਜ ਆਫ਼ ਡਿਫੈਂਸ ਮੈਨੇਜਮੈਂਟ, ਸਿਕੰਦਰਾਬਾਦ ਵਿੱਚ ਉੱਚ ਰੱਖਿਆ ਪ੍ਰਬੰਧਨ ਕੋਰਸ ਵਿੱਚ ਵੀ ਭਾਗ ਲਿਆ ਹੈ। ਏਅਰ ਆਫਿਸਰ ਕਮਾਂਡਿੰਗ-ਇਨ-ਚੀਫ਼ ਅਤੇ ਚੀਫ਼ ਆਫ਼ ਏਅਰ ਸਟਾਫ਼ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ।
ਏਅਰ ਫੋਰਸ ਸਟੇਸ਼ਨ ਫਰੀਦਾਬਾਦ ਪੱਛਮੀ ਏਅਰ ਕਮਾਂਡ ਲਈ ਇੱਕ ਮਹੱਤਵਪੂਰਨ ਲੌਜਿਸਟਿਕ ਹੱਬ ਹੈ। ਇਹ ਏਆਈਐੱਫ ਦੀਆਂ ਵੱਖ-ਵੱਖ ਇਕਾਈਆਂ ਨੂੰ ਵਡਮੁੱਲੀ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਦਾ ਹੈ।


 

********


ਏਬੀਬੀ/ਏਐੱਮ/ਐੱਸਕੇ


(Release ID: 1931170) Visitor Counter : 107


Read this release in: English , Urdu , Hindi , Tamil