ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਡਾ. ਮਨਸੁਖ ਮਾਂਡਵੀਯਾ ਨੇ ਚੰਡੀਗੜ੍ਹ ਅਤੇ ਪੰਚਕੂਲਾ ਵਿੱਚ ਸੀਜੀਐੱਚਐੱਸ ਵੈੱਲਨੈੱਸ ਕੇਂਦਰ ਦਾ ਉਦਘਾਟਨ ਕੀਤਾ


ਭਾਰਤ ਦੇ ਹਰੇਕ ਨਾਗਰਿਕ ਨੂੰ ਸੁਵਿਧਾਜਨਕ ਅਤੇ ਗੁਣੱਵਤਾਪੂਰਨ ਸਿਹਤ ਸੇਵਾ ਪ੍ਰਦਾਨ ਕਰਵਾਉਣਾ ਸਰਕਾਰ ਦੀ ਪ੍ਰਾਥਮਿਕਤਾ: ਡਾ. ਮਨਸੁਖ ਮਾਂਡਵੀਯਾ

ਨਿਰਧਨਾਂ ਨੂੰ ਵੀ ਸਮ੍ਰਿੱਧ ਵਿਅਕਤੀਆਂ ਦੇ ਸਮਾਨ ਗੁਣਵੱਤਾਪੂਰਨ ਸਿਹਤ ਸੇਵਾ ਤੱਕ ਅਧਿਕ ਕਿਫ਼ਾਇਤ ਦੇ ਨਾਲ ਪਹੁੰਚ ਹੋਣੀ ਚਾਹੀਦੀ ਹੈ: ਡਾ. ਸਨਮੁਖ ਮਾਂਡਵੀਯਾ

ਸੀਜੀਐੱਚਐੱਸ ਸ਼ਹਿਰਾਂ ਦੀ ਕਵਰੇਜ 2014 ਵਿੱਚ 25 ਸ਼ਹਿਰਾਂ ਵਿੱਚ ਵਿਸਤਾਰਿਤ ਹੋ ਕੇ 2023 ਵਿੱਚ 80 ਹੋ ਗਈ ਹੈ

Posted On: 09 JUN 2023 12:47PM by PIB Chandigarh

 “ਭਾਰਤ ਦੇ ਹਰੇਕ ਨਾਗਰਿਕ ਨੂੰ ਸੁਵਿਧਾਜਨਕ ਅਤੇ ਗੁਣਵੱਤਾਪੂਰਨ ਸਿਹਤ ਸੇਵਾ ਪ੍ਰਦਾਨ ਕਰਵਾਉਣਾ ਸਰਕਾਰ ਦੀ ਪ੍ਰਾਥਮਿਕਤਾ ਹੈ। ਇਹ ਸੁਨਿਸ਼ਚਿਤ ਕਰਨ ਦੇ ਲਈ, ਸੀਜੀਐੱਚਐੱਸ ਸੁਵਿਧਾਵਾਂ ਦਾ ਵਿਸਤਾਰ ਸਰਕਾਰ ਦੇ ਲਈ ਇੱਕ ਫੋਕਸ ਖੇਤਰ ਬਣ ਗਿਆ ਹੈ ਜਿਸ ਨਾਲ ਕਿ ਲੋਕ ਦੇਸ਼ ਵਿੱਚ ਕਿਤੇ ਵੀ ਰਹਿਣ, ਗੁਣਵੱਤਾਪੂਰਨ ਸਿਹਤ ਸੇਵਾ ਪ੍ਰਾਪਤ ਕਰ ਸਕਣ।” ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਚੰਡੀਗੜ੍ਹ ਅਤੇ ਪੰਚਕੂਲਾ ਵਿੱਚ ਸੀਜੀਐੱਚਐੱਸ ਵੈਲਨੈੱਸ ਕੇਂਦਰਾਂ ਦਾ ਉਦਘਾਟਨ ਕਰਦੇ ਹੋਏ ਚੰਡੀਗੜ੍ਹ ਦੀ ਸੰਸਦ ਮੈਂਬਰ ਸ਼੍ਰੀਮਤੀ ਕਿਰਣ ਖੇਰ ਅਤੇ ਪੰਚਕੂਲਾ ਤੋਂ ਵਿਧਾਇਕ ਅਤੇ ਹਰਿਆਣਾ ਵਿਧਾਨ ਸਭਾ ਪ੍ਰਧਾਨ ਸ਼੍ਰੀ ਗਿਆਨ ਚੰਦ ਗੁਪਤਾ ਦੀ ਉਪਸਥਿਤੀ ਵਿੱਚ ਇਹ ਗੱਲ ਕਹੀ। ਇਹ ਪੰਚਕੂਲਾ ਨੂੰ ਸੀਜੀਐੱਚਐੱਸ ਸੁਵਿਧਾਵਾਂ ਵਾਲਾ 80ਵਾਂ ਸ਼ਹਿਰ ਬਣਾਏਗਾ ਜੋ ਸ਼ਹਿਰ ਵਿੱਚ ਕਰਮਚਾਰੀਆਂ ਅਤੇ ਪੈਨਸ਼ਨਭੋਗੀਆਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕਰੇਗਾ।

ਚੰਡੀਗੜ੍ਹ ਵਿੱਚ ਪਹਿਲਾਂ ਤੋਂ ਹੀ 47000 ਪੰਜੀਕ੍ਰਿਤ ਲਾਭਾਰਥੀਆਂ ਦੇ ਨਾਲ ਇੱਕ ਸੀਜੀਐੱਚਐੱਸ ਵੈੱਲਨੈੱਸ ਕੇਂਦਰ ਸੀ। ਦੂਸਰੇ ਵੈੱਲਨੈੱਸ ਕੇਂਦਰ ਦੇ ਖੁੱਲ੍ਹਣ ਨਾਲ ਲਾਭਾਰਥੀਆੰ ਨੂੰ ਬੜੀ ਰਾਹਤ ਮਿਲੀ ਹੈ ਕਿਉਂਕਿ ਕਾਰਜ ਦਾ ਭਾਰ ਹੁਣ ਦੋ ਵੈੱਲਨੈੱਸ ਕੇਂਦਰਾਂ ਦੇ ਦਰਮਿਆਨ ਵੰਡਿਆ ਜਾਵੇਗਾ ਅਤੇ ਇੰਤਜਾਰ ਸਮਾਂ ਘੱਟ ਹੋ ਜਾਵੇਗਾ ਅਤੇ ਨਾਗਰਿਕਾਂ ਦੇ ਲਈ ਜੀਵਨ ਸਰਲ ਹੋ ਜਾਵੇਗਾ।

 

 

ਡਾ. ਮਾਂਡਵੀਯਾ ਨੇ ਦੇਸ਼ ਦੇ ਨਾਗਰਿਕਾਂ ਦੇ ਜੀਵਨ ਨੂੰ ਅਸਾਨ ਬਣਾਉਣ ’ਤੇ ਸਰਕਾਰ ਦੇ ਫੋਕਸ ਨੂੰ ਰੇਖਾਂਕਿਤ ਕੀਤਾ। ਇਸ ਸਬੰਧ ਵਿੱਚ ਉਨ੍ਹਾਂ ਨੇ ਕਿਹਾ, “ਪੈਨਸ਼ਨਭੋਗੀਆਂ ਨੂੰ ਗੁਣਵੱਤਾਪੂਰਨ ਸਿਹਤ ਸੇਵਾ ਤੱਕ ਪਹੁੰਚਣ ਦੇ ਲਈ ਅਧਿਕ ਪਰੇਸ਼ਾਨ ਨਹੀਂ ਹੋਣਾ ਪਵੇਗਾ। ਬਿਲਿੰਗ ਅਤੇ ਅਦਾਇਗੀ ਚੱਕਰ ਨੂੰ ਪਹਿਲਾਂ ਤੋਂ ਹੀ ਬਹੁਤ ਸਰਲ ਬਣਾ ਦਿੱਤਾ ਗਿਆ ਹੈ, ਇਹ ਅੱਗੇ ਜਾ ਕੇ ਹੋਰ ਤੇਜ਼ ਅਤੇ ਅਸਾਨ ਹੋ ਜਾਵੇਗਾ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਸੀਜੀਐੱਚਐੱਸ ਟੈਕਨੋਲੋਜੀ ਨੂੰ ਰਾਸ਼ਟਰੀ ਸਿਹਤ ਅਥਾਰਿਟੀ ਦੇ ਨਾਲ ਸਮੇਕਿਤ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਸੀਜੀਐੱਚਐੱਸ ਨੂੰ ਭਾਰਤ ਦੇ 100 ਸ਼ਹਿਰਾਂ ਤੱਕ ਵਿਸਤਾਰਿਤ ਕਰਨ ਦੇ ਸਾਡੇ ਲਕਸ਼ ਦੇ ਨਾਲ ਭਾਰਤ ਵਿੱਚ ਚੰਗੀ ਗੁਣਵੱਤਾ ਵਾਲੀ ਸਿਹਤ ਸੇਵਾ ਤੱਕ ਲੋਕਾਂ ਦੀ ਪਹੁੰਚ ਵਿੱਚ ਹੋਰ ਵਾਧਾ ਹੋਵੇਗਾ। ਮੋਦੀ ਸਰਕਾਰ ਨੇ ਨਿਰਧਨ ਕੇਂਦ੍ਰਿਤ ਦ੍ਰਿਸ਼ਟੀਕੋਣ ’ਤੇ ਫੋਕਸ ਕਰਦੇ ਹੋਏ ਉਨ੍ਹਾਂ ਨੇ ਇਹ ਵੀ ਕਿਹਾ “ਨਿਰਧਨਾਂ ਨੂੰ ਸਮਾਨ ਰੂਪ ਨਾਲ ਕਿਫ਼ਾਇਤੀ ਅਤੇ ਗੁਣਵੱਤਾਪੂਰਨ ਸਿਹਤ ਸੇਵਾ ਦੀ ਸੁਵਿਧਾ ਪ੍ਰਾਪਤ ਹੋਵੇ, ਇਹ ਸੁਨਿਸ਼ਚਿਤ ਕਰਨਾ ਮੋਦੀ ਸਰਕਾਰ ਦੇ ਲਈ ਹਮੇਸ਼ਾ ਹੀ ਪ੍ਰਾਥਮਿਕਤਾ ਰਹੀ ਹੈ, ਜਿਵੇਂ ਕਿ ਆਯੁਸ਼ਮਾਨ ਭਾਰਤ ਦੀ ਸਫ਼ਲਤਾ ਤੋਂ ਸਪੱਸ਼ਟ ਹੈ।”

 

 

ਇਨ੍ਹਾਂ ਦੋ ਵੈੱਲਨੈੱਸ ਕੇਂਦਰਾਂ ਦੇ ਖੁੱਲ੍ਹਣ ਨਾਲ ਨਾ ਕੇਵਲ ਚੰਡੀਗੜ੍ਹ-ਪੰਚਕੂਲ-ਮੋਹਾਲੀ ਟ੍ਰਾਈਸਿਟੀ ਖੇਤਰ ਵਿੱਚ ਬਲਕਿ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਨਜ਼ਦੀਕ ਖੇਤਰਾਂ ਵਿੱਚ ਰਹਿਣ ਵਾਲੇ ਪੈਨਸ਼ਨਭੋਗੀਆਂ ਨੂੰ ਹੋਣ ਵਾਲੀਆਂ ਕਠਿਨਾਈਆਂ ਨੂੰ ਘੱਟ ਕਰਨ ਵਿੱਚ ਵੀ ਸਹਾਇਤਾ ਮਿਲੇਗੀ।

ਸੀਜੀਐੱਚਐੱਸ ਸ਼ਹਿਰਾਂ ਦੀ ਕਵਰੇਜ 2014 ਵਿੱਚ 25 ਸ਼ਹਿਰਾਂ ਤੋਂ ਵਿਸਤਾਰਿਤ ਹੋ ਕੇ 2023 ਵਿੱਚ 80 ਹੋ ਗਈ ਹੈ।

 

******

 

ਐੱਮਵੀ


(Release ID: 1931016) Visitor Counter : 101