ਰੱਖਿਆ ਮੰਤਰਾਲਾ

‘ਅਗਨੀ ਪ੍ਰਾਈਮ’ ਬੈਲਿਸਟਿਕ ਮਿਜਾਈਲ ਦਾ ਓਡੀਸ਼ਾ ਤੱਟ ਤੋਂ ਡੀਆਰਡੀਓ ਨੇ ਕੀਤਾ ਸਫ਼ਲ ਉਡਾਣ ਪਰੀਖਣ

Posted On: 08 JUN 2023 12:03PM by PIB Chandigarh

ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜਾਈਲ ‘ਅਗਨੀ ਪ੍ਰਾਈਮ’ ਦੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੁਆਰਾ 07 ਜੂਨ, 2023 ਨੂੰ ਓਡੀਸ਼ਾ ਦੇ ਤੱਟ ਦੇ ਡਾ. ਏਪੀਜੇ ਅਬਦੁਲ ਕਲਾਮ ਦ੍ਵੀਪ ਤੋਂ ਸਫ਼ਲਤਾਪੂਰਵਕ ਉਡਾਣ ਪ੍ਰੀਖਣ ਕੀਤਾ ਗਿਆ। ਉਡਾਣ ਪ੍ਰੀਖਣ ਦੇ ਦੌਰਾਨ, ਸਾਰੇ ਉਦੇਸ਼ਾਂ ਦਾ ਸਫ਼ਲਤਾਪੂਰਵਕ ਪ੍ਰਦਰਸ਼ਨ ਹੋਇਆ।

 

  

 

 

ਇਸ ਮਿਜਾਈਲ ਦੇ ਤਿੰਨ ਸਫ਼ਲ ਵਿਕਾਸ ਟੈਸਟਾਂ ਤੋਂ ਬਾਅਦ ਯੂਜ਼ਰਸ ਦੁਆਰਾ ਆਯੋਜਿਤ ਪਹਿਲਾ ਪ੍ਰੀ-ਇੰਡਕਸ਼ਨ ਨਾਈਟ ਲਾਂਚ ਸੀ, ਜੋ ਸਿਸਟਮ ਦੀ ਸ਼ੁੱਧਤਾ ਅਤੇ ਭਰੋਸੇਯੋਗਤਾ ਨੂੰ ਪ੍ਰਮਾਣਿਤ ਕਰਦਾ ਹੈ। ਰਾਡਾਰ, ਟੈਲੀਮੈਟਰੀ ਅਤੇ ਇਲੈਕਟ੍ਰੋ ਆਪਟੀਕਲ ਟ੍ਰੈਕਿੰਗ ਸਿਸਟਮ ਜਿਹੇ ਰੇਂਜ ਇੰਸਟਰੂਮੈਂਟੇਸ਼ਨ ਨੂੰ ਵੱਖ-ਵੱਖ ਸਥਾਨਾਂ ’ਤੇ ਤੈਨਾਤ ਕੀਤਾ ਗਿਆ ਸੀ, ਜਿਸ ਵਿੱਚ ਦੋ ਡਾਊਨ-ਰੇਂਜ ਜਹਾਜ਼ ਸ਼ਾਮਲ ਸਨ, ਤਾਕਿ ਵਾਹਨ ਦੇ ਪੂਰੇ ਟ੍ਰੈਜੈਕਟਰੀ ਨੂੰ ਕਵਰ ਕਰਨ ਵਾਲੇ ਉਡਾਣ ਡਾਟਾ ਨੂੰ ਕੈਪਚਰ ਕੀਤਾ ਜਾ ਸਕੇ।

 

ਡੀਆਰਡੀਓ ਅਤੇ ਰਣਨੀਤਕ ਬਲਾਂ ਦੀ ਕਮਾਂਡ ਦੇ ਸੀਨੀਅਰ ਅਧਿਕਾਰੀਆਂ ਨੇ ਸਫ਼ਲ ਉਡਾਣ ਟੈਸਟ ਨੂੰ ਦੇਖਿਆ, ਜਿਸ ਨੇ ਹਥਿਆਰਬੰਦ ਬਲਾਂ ਵਿੱਚ ਪ੍ਰਣਾਲੀ ਨੂੰ ਸ਼ਾਮਲ ਕਰਨ ਦਾ ਰਾਹ ਪੱਧਰਾ ਕੀਤਾ ਹੈ।

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਡੀਆਰਡੀਓ ਅਤੇ ਹਥਿਆਰਬੰਦ ਬਲਾਂ ਨੂੰ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਇਲ ‘ਅਗਨੀ ਪ੍ਰਾਈਮ’ ਦੀ ਸਫ਼ਲਤਾ ਦੇ ਨਾਲ-ਨਾਲ ਕਾਪੀ-ਬੁੱਕ ਪ੍ਰਦਰਸ਼ਨ ਲਈ ਵਧਾਈ ਦਿੱਤੀ ਹੈ।

ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀਆਰਡੀਓ ਦੇ ਪ੍ਰਧਾਨ ਡਾ. ਸਮੀਰ ਵੀ.ਕਾਮਤ ਨੇ ਡੀਆਰਡੀਓ ਪ੍ਰਯੋਗਸ਼ਾਲਾਵਾਂ ਦੀਆਂ ਟੀਮਾਂ ਅਤੇ ਟੈਸਟ ਲਾਂਚ ਵਿੱਚ ਸ਼ਾਮਲ ਯੂਜ਼ਰਸ ਦੁਆਰਾ ਕੀਤੇ ਗਏ ਪ੍ਰਯਾਸਾਂ ਦੀ ਸ਼ਲਾਘਾ ਕੀਤੀ।

 

***

ਏਬੀਬੀ/ਐੱਸਏਵੀਵੀਵਾਈ



(Release ID: 1931002) Visitor Counter : 100