ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਭਾਰਤਮਾਲਾ ਪਰਿਯੋਜਨਾ ਦੇ ਇੱਕ ਹਿੱਸੇ ਦੇ ਰੂਪ ਵਿੱਚ ਸਿੰਨਰ ਬਾਈਪਾਸ ਦੇ ਨਿਰਮਾਣ ਸਹਿਤ ਰਾਸ਼ਟਰੀ ਰਾਜਮਾਰਗ-160 ਦੇ ਸਿੰਨਰ-ਸ਼ਿਰੜੀ ਸੈਕਸ਼ਨ ਨੂੰ ਚਾਰ ਲੇਨ ਦਾ ਬਣਾਉਣ ਵਿੱਚ ਕਾਰਬਨ ਫੁਟਪ੍ਰਿੰਟ ਨਿਊਨਤਮ ਕਰਨ ਅਤੇ ਆਵਾਜਾਈ ਦੀ ਭੀੜ ਨੂੰ ਘੱਟ ਕਰਨ ਦੇ ਲਈ ਵਿਭਿੰਨ ਮਹੱਤਵਪੂਰਨ ਤਕਨੀਕਾਂ ਦਾ ਉਪਯੋਗ ਕੀਤਾ ਜਾ ਰਿਹਾ ਹੈ

Posted On: 06 JUN 2023 12:24PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਭਾਰਤਮਾਲਾ ਪਰਿਯੋਜਨਾ ਦੇ ਇੱਕ ਹਿੱਸੇ ਦੇ ਰੂਪ ਵਿੱਚ ਅਸੀਂ ਵਰਤਮਾਨ ਵਿੱਚ ਮਹਾਰਾਸ਼ਟਰ ਵਿੱਚ ਸਿੰਨਰ ਬਾਈਪਾਸ ਦੇ ਨਿਰਮਾਣ ਸਹਿਤ ਰਾਸ਼ਟਰੀ ਰਾਜਮਾਰਗ-160 ਦੇ ਸਿੰਨਰ-ਸ਼ਿਰੜੀ ਸੈਕਸ਼ਨ ਨੂੰ ਚਾਰ ਲੇਨ ਦਾ ਬਣਾਉਣ ਦੇ ਕੰਮ ਵਿੱਚ ਲਗੇ ਹੋਏ ਹਨ। ਸਿਲਸਿਲੇਵਾਰ ਕੀਤੇ ਗਏ ਟਵੀਟਾਂ ਵਿੱਚ ਉਨ੍ਹਾਂ ਨੇ ਕਿਹਾ ਕਿ ਇਸ ਪਰਿਵਰਤਨਕਾਰੀ ਪ੍ਰੋਜੈਕਟ ਦਾ ਬਹੁਤ ਅਧਿਕ ਸਮਾਜਿਕ ਮਹੱਤਵ ਹੈ, ਕਿਉਂਕਿ ਇਹ ਪਰਿਯੋਜਨਾ ਸ਼ਿਰੜੀ ਦੀ ਪੈਦਲ ਯਾਤਰਾ ਕਰਨ ਵਾਲੇ ਸਾਈਂ ਬਾਬਾ ਭਗਤਾਂ ਦੇ ਲਈ ਇੱਕ ਸਮਰਪਿਤ ‘ਰੂਟ’ ਜਾਂ ‘ਮਾਰਗ’ ਦੇ ਰੂਪ ਵਿੱਚ ਕੰਮ ਕਰੇਗੀ। ਇਸ ਤੋਂ ਇਲਾਵਾ, ਇਹ ਆਰਥਿਕ ਉਤਪ੍ਰੇਰਕ ਦੇ ਰੂਪ ਵਿੱਚ ਕੰਮ ਕਰਨ ਦੇ ਲਈ ਤਿਆਰ ਹੈ। ਇਸ ਨਾਲ ਆਸਪਾਸ ਦੇ ਖੇਤਰਾਂ ਦਾ ਵੀ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ।

ਸ਼੍ਰੀ ਗਡਕਰੀ ਨੇ ਕਿਹਾ ਕਿ ਇਸ ਪਹਿਲ ਦਾ ਇੱਕ ਮੁੱਖ ਉਦੇਸ਼ ਮਹਾਰਾਸ਼ਟਰ ਦੇ ਦੋ ਪ੍ਰਮੁੱਖ ਧਾਰਮਿਕ ਸ਼ਹਿਰਾਂ ਸ਼ਿਰੜੀ ਅਤੇ ਨਾਸ਼ਿਕ/ਤ੍ਰਿੰਬਕੇਸ਼ਵਰ ਦਰਮਿਆਨ ਲਗਨ ਵਾਲੇ ਯਾਤਰਾ ਦੇ ਸਮੇਂ ਨੂੰ ਬਹੁਤ ਹੱਦ ਤੱਕ ਘੱਟ ਕਰਨਾ ਹੈ। ਇਸ ਤੋਂ ਇਲਾਵਾ, ਸਥਿਰਤਾ ਦੇ ਲਈ ਸਾਡੀ ਮਜ਼ਬੂਤ ਪ੍ਰਤੀਬੱਧਤਾ ਦੇ ਅਨੁਰੂਪ, ਇਸ ਪ੍ਰੋਜੈਕਟ ਵਿੱਚ ਕਾਰਬਨ ਫੁਟਪ੍ਰਿੰਟ ਨੂੰ ਨਿਊਨਤਮ ਕਰਨ ਅਤੇ ਆਵਾਜਾਈ ਦੀ ਭੀੜ ਨੂੰ ਘੱਟ ਕਰਨ ਦੇ ਲਈ ਵਿਭਿੰਨ ਜ਼ਿਕਰਯੋਗ ਤਕਨੀਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਕਰਯੋਗ ਪ੍ਰਕਿਰਿਆਵਾਂ ਵਿੱਚ ਸਰਵਿਸ ਰੋਡ ਦੇ ਨਿਰਮਾਣ ਵਿੱਚ ਪਲਾਸਟਿਕ ਕਚਰੇ ਦਾ ਉਪਯੋਗ, ਸੀਮੇਂਟ ਟ੍ਰੀਟੇਡ ਬੇਸ (ਸੀਟੀਬੀ) ਅਤੇ ਸੀਮੇਂਟ ਟ੍ਰੀਟੇਡ ਸਬ-ਬੇਸ (ਸੀਟੀਐੱਸਬੀ) ਦੇ ਨਾਲ-ਨਾਲ ਹੀ ਸੜਕ ਦੀ ਸਤ੍ਹਾ ਦੇ ਲਈ ‘ਆਰਏਪੀ’ (ਰਿਕਲੇਮਡ ਐਸਫਾਲਟ ਪੇਵਮੈਂਟ) ਦਾ ਉਪਯੋਗ ਸ਼ਾਮਲ ਹੈ।

 

ਸ਼੍ਰੀ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਗਤੀਸ਼ੀਲ ਅਗਵਾਈ ਵਿੱਚ ਸਾਡੀ ਅਟੁੱਟ ਪ੍ਰਤੀਬੱਧਤਾ ਇਸ ਖੇਤਰ ਦੇ ਸਮੁੱਚੇ ਵਿਕਾਸ ਨੂੰ ਹੁਲਾਰਾ ਦਿੰਦੇ ਹੋਏ ਅਧਿਕ ਕੁਸ਼ਲ ਅਤੇ ਵਾਤਾਵਰਣ ਅਨੁਕੂਲ ਗਤੀਸ਼ੀਲ ਨੈਟਵਰਕ ਦਾ ਨਿਰਮਾਣ ਕਰਨ ਵਿੱਚ ਸ਼ਾਮਲ ਹੈ।

 

***

ਐੱਮਜੇਪੀਐੱਸ



(Release ID: 1930267) Visitor Counter : 69