ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਅੰਤਰਰਾਸ਼ਟਰੀ ਕਿਰਤ ਸੰਗਠਨ ਦੀ ਜੇਨੇਵਾ ਵਿੱਚ ਤੀਜੀ ਰੋਜ਼ਗਾਰ ਕਾਰਜ ਸਮੂਹ ਮੀਟਿੰਗ

Posted On: 31 MAY 2023 6:59PM by PIB Chandigarh

ਭਾਰਤ ਦੀ ਜੀ 20 ਪ੍ਰਧਾਨਗੀ ਹੇਠ 31 ਮਈ ਤੋਂ 2 ਜੂਨ 2023 ਤੱਕ ਜੇਨੇਵਾ, ਸਵਿਟਜ਼ਰਲੈਂਡ ਵਿੱਚ ਆਈਐੱਲਓ ਹੈੱਡਕੁਆਰਟਰ ਵਿਖੇ ਤੀਜੀ ਰੋਜ਼ਗਾਰ ਕਾਰਜ ਸਮੂਹ (ਈਡਬਲਿਊਜੀ) ਮੀਟਿੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜੇਨੇਵਾ ਵਿੱਚ ਅੰਤਰਰਾਸ਼ਟਰੀ ਕਿਰਤ ਸੰਗਠਨ (ਆਈਐੱਲਓ) ਦੀ ਸਾਲਾਨਾ ਅੰਤਰਰਾਸ਼ਟਰੀ ਕਿਰਤ ਕਾਨਫਰੰਸ ਦੇ ਨਾਲ-ਨਾਲ ਇੱਕ ਰੁਜ਼ਗਾਰ ਕਾਰਜ ਸਮੂਹ ਦਾ ਆਯੋਜਨ ਕਰਨਾ ਈਡਬਲਿਊਜੀ ਦੀ ਸਥਾਪਨਾ ਤੋਂ ਬਾਅਦ ਇੱਕ ਜੀ 20 ਪਰੰਪਰਾ ਹੈ।

20 ਜੀ-20 ਮੈਂਬਰ ਦੇਸ਼ਾਂ, 09 ਮਹਿਮਾਨ ਦੇਸ਼ਾਂ ਅਤੇ 04 ਅੰਤਰਰਾਸ਼ਟਰੀ ਸੰਗਠਨਾਂ ਦੇ 78 ਪ੍ਰਤੀਨਿਧੀ ਬੈਠਕ ਵਿੱਚ ਹਿੱਸਾ ਲੈ ਰਹੇ ਹਨ। ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਅੰਤਰਰਾਸ਼ਟਰੀ ਗਿਆਨ ਭਾਈਵਾਲਾਂ ਜਿਵੇਂ ਕਿ ਅੰਤਰਰਾਸ਼ਟਰੀ ਕਿਰਤ ਸੰਗਠਨ, ਆਰਥਿਕ ਸਹਿਯੋਗ ਅਤੇ ਵਿਕਾਸ ਲਈ ਸੰਗਠਨ (ਓਈਸੀਡੀ), ਅੰਤਰਰਾਸ਼ਟਰੀ ਸਮਾਜਿਕ ਸੁਰੱਖਿਆ ਸੰਘ (ਆਈਐੱਸਐੱਸਏ), ਵਿਸ਼ਵ ਬੈਂਕ (ਡਬਲਿਊਬੀ) ਅਤੇ ਸਵਦੇਸ਼ੀ ਗਿਆਨ ਭਾਈਵਾਲ ਅਰਥਾਤ ਹੁਨਰ ਵਿਕਾਸ ਅਤੇ ਉਦਮਸ਼ੀਲਤਾ ਮੰਤਰਾਲਾ , ਭਾਰਤ ਸਰਕਾਰ ਗਰੁੱਪ ਨੂੰ ਆਪਣੀ ਤਕਨੀਕੀ ਮੁਹਾਰਤ ਪ੍ਰਦਾਨ ਕਰਨ ਲਈ ਮੀਟਿੰਗ ਵਿੱਚ ਸ਼ਾਮਲ ਹੋ ਰਹੇ ਹਨ।

ਈਡਬਲਿਊਜੀ ਦੀ ਇਹ ਮੀਟਿੰਗ ਭਾਰਤ ਦੀ ਪ੍ਰਧਾਨਗੀ ਹੇਠ ਚੁਣੇ ਗਏ ਈਡਬਲਿਊਜੀ 2023 ਲਈ 3 ਪ੍ਰਮੁੱਖ ਤਰਜੀਹੀ ਖੇਤਰਾਂ ਦੇ ਨਤੀਜਿਆਂ 'ਤੇ ਭਾਗ ਲੈਣ ਵਾਲੇ ਜੀ 20 ਦੇਸ਼ਾਂ ਵਿਚਕਾਰ ਸਹਿਮਤੀ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ। ਇਨ੍ਹਾਂ ਤਰਜੀਹੀ ਖੇਤਰਾਂ ਵਿੱਚ ਤਿੰਨ ਮਹੱਤਵਪੂਰਨ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ 1) ਆਲਮੀ ਹੁਨਰ ਦੇ ਪਾੜੇ ਨੂੰ ਘੱਟ ਕਰਨਾ 2) ਗਿਗ ਅਤੇ ਪਲੇਟਫਾਰਮ ਅਰਥਵਿਵਸਥਾ ਅਤੇ ਸਮਾਜਿਕ ਸੁਰੱਖਿਆ (3) ਸਮਾਜਿਕ ਸੁਰੱਖਿਆ ਲਈ ਟਿਕਾਊ ਵਿੱਤ। ਇਹ ਤਰਜੀਹੀ ਖੇਤਰ ਸਾਰੇ ਮੈਂਬਰ ਅਤੇ ਭਾਗ ਲੈਣ ਵਾਲੇ ਦੇਸ਼ਾਂ ਅਤੇ ਇਸ ਤੋਂ ਬਾਹਰ ਦੇ ਲਈ ਵਿਆਪਕ ਪ੍ਰਸੰਗਿਕਤਾ ਰੱਖਦੇ ਹਨ, ਕਿਉਂਕਿ ਇਹ ਆਲਮੀ ਸੰਦਰਭ ਵਿੱਚ ਮੌਜੂਦਾ ਚੁਣੌਤੀਆਂ ਅਤੇ ਮੌਕਿਆਂ ਨੂੰ ਦਰਸਾਉਂਦੇ ਹਨ। ਤਿੰਨ ਦਿਨਾਂ ਦੌਰਾਨ, ਭਾਗੀਦਾਰ ਦੇਸ਼ ਮੰਤਰੀ ਪੱਧਰੀ ਐਲਾਨ ਅਤੇ ਨਤੀਜਿਆਂ ਦੇ ਦਸਤਾਵੇਜ਼ਾਂ ਦਾ ਖਰੜਾ ਤਿਆਰ ਕਰਨ ਲਈ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਹੋਣਗੇ, ਜਿਸ ਵਿੱਚ ਜੀ 20 ਸ਼ੇਰਪਾ ਅਤੇ ਜੀ 20 ਨੇਤਾਵਾਂ ਨੂੰ ਈਡਬਲਿਊਜੀ ਦੀਆਂ ਸਿਫ਼ਾਰਸ਼ਾਂ ਦੇ ਨਾਲ-ਨਾਲ ਨੀਤੀ ਦੇ ਸਿਧਾਂਤਾਂ, ਵਿਕਲਪਾਂ ਅਤੇ ਪਹੁੰਚਾਂ ਦੇ ਨਾਲ-ਨਾਲ ਤਿੰਨ ਤਰਜੀਹੀ ਖੇਤਰ ਸ਼ਾਮਲ ਕੀਤੇ ਜਾਣਗੇ। 

ਮੀਟਿੰਗ ਦੀ ਸ਼ੁਰੂਆਤ ਸ਼੍ਰੀਮਤੀ ਆਰਤੀ ਆਹੂਜਾ, ਸਕੱਤਰ, ਕਿਰਤ ਅਤੇ ਰੁਜ਼ਗਾਰ ਮੰਤਰਾਲੇ, ਭਾਰਤ ਸਰਕਾਰ ਅਤੇ ਚੇਅਰ- ਈਡਬਲਿਊਜੀ ਦੇ ਉਦਘਾਟਨੀ ਭਾਸ਼ਣ ਨਾਲ ਹੋਈ, ਜਿਨ੍ਹਾਂ ਨੇ ਈਡਬਲਿਊਜੀ ਨੂੰ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਰਹਿਣ ਅਤੇ ਦੇਸ਼ਾਂ ਦੀ ਆਬਾਦੀ ਅਤੇ ਉਨ੍ਹਾਂ ਦੀ ਖੁਸ਼ਹਾਲੀ ਲਈ ਸਪੱਸ਼ਟ ਪਹੁੰਚ ਦੇ ਨਾਲ ਠੋਸ ਨਤੀਜਿਆਂ ਨਾਲ ਬਾਹਰ ਆਉਣ ਦੀ ਅਪੀਲ ਕੀਤੀ। ਸ਼੍ਰੀ ਇੰਦਰਾ ਮਨੀ ਪਾਂਡੇ, ਸਥਾਈ ਪ੍ਰਤੀਨਿਧੀ, ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਭਾਰਤ ਦੇ ਸਥਾਈ ਮਿਸ਼ਨ ਨੇ ਡੈਲੀਗੇਟਾਂ ਦਾ ਸੁਆਗਤ ਕੀਤਾ। ਉਦਘਾਟਨੀ ਸੈਸ਼ਨ ਤੋਂ ਬਾਅਦ ਸਾਲਾਨਾ ਅੱਪਡੇਟ ਵਿੱਚ ਜੀ-20 ਦੇਸ਼ਾਂ ਦੁਆਰਾ ਆਈਐੱਲਓ ਅਤੇ ਓਈਸੀਈਡੀ ਵਲੋਂ ਬ੍ਰਿਸਬੇਨ ਅਤੇ ਅੰਤਾਲਿਆ ਦੇ ਟੀਚੇ ਦੀ ਪ੍ਰਾਪਤੀ ਪ੍ਰਤੀ ਕੀਤੀ ਗਈ ਪ੍ਰਗਤੀ ਬਾਰੇ ਸਾਲਾਨਾ ਅਪਡੇਟ ਸਾਂਝਾ ਕੀਤਾ ਗਿਆ।

ਇਨ੍ਹਾਂ ਸੈਸ਼ਨਾਂ ਤੋਂ ਬਾਅਦ ਭਾਰਤ ਦੀ ਪ੍ਰਧਾਨਗੀ ਹੇਠ ਮੰਤਰੀ ਪੱਧਰੀ ਐਲਾਨ ਪੱਤਰ ਅਤੇ ਈਡਬਲਿਊਜੀ ਦੇ ਨਤੀਜੇ ਦਸਤਾਵੇਜ਼ਾਂ ਨੂੰ ਹੋਰ ਸ਼ੁੱਧ ਕਰਨ 'ਤੇ ਭਾਗ ਲੈਣ ਵਾਲੇ ਦੇਸ਼ਾਂ ਦੁਆਰਾ ਵਿਸਥਾਰਤ ਸਤਰ-ਦਰ-ਸਤਰ ਗੱਲਬਾਤ ਕੀਤੀ ਗਈ। ਭਾਰਤ ਦੀ ਪ੍ਰਧਾਨਗੀ ਹੇਠ ਗੁਹਾਟੀ ਈਡਬਲਿਊਜੀ ਮੀਟਿੰਗ ਵਿੱਚ ਮੰਤਰੀ ਪੱਧਰੀ ਐਲਾਨ ਦੇ ਬਹੁਮਤ ਨੂੰ ਅੰਤਿਮ ਰੂਪ ਦੇ ਕੇ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਗਈ ਸੀ। ਭਾਰਤ ਨੂੰ ਅਗਲੇ ਮਹੀਨੇ ਇੰਦੌਰ, ਭਾਰਤ ਵਿੱਚ ਹੋਣ ਵਾਲੀ ਅੰਤਮ ਈਡਬਲਿਊਜੀ ਮੀਟਿੰਗ ਅਤੇ ਕਿਰਤ ਅਤੇ ਰੁਜ਼ਗਾਰ ਮੰਤਰੀ ਪੱਧਰੀ ਮੀਟਿੰਗ ਤੋਂ ਪਹਿਲਾਂ, ਇਸ ਮੀਟਿੰਗ ਵਿੱਚ ਵੀ ਨਤੀਜੇ ਦਸਤਾਵੇਜ਼ਾਂ 'ਤੇ ਸਹਿਮਤੀ ਬਣਾਉਣ ਲਈ ਭਰੋਸਾ ਹੈ।

ਜੀ 20 ਈਡਬਲਿਊਜੀ ਮੀਟਿੰਗ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਐੱਮਓਐੱਲ ਅਤੇ ਈ ਦੇ ਵਫ਼ਦ ਦੀ ਅਗਵਾਈ ਐੱਮਓਐੱਲ ਅਤੇ ਈ ਦੇ ਸਕੱਤਰ ਕਰ ਰਹੇ ਹਨ ਅਤੇ ਇਸ ਵਿੱਚ ਸ਼੍ਰੀ ਰੁਪੇਸ਼ ਕੁਮਾਰ ਠਾਕੁਰ, ਸੰਯੁਕਤ ਸਕੱਤਰ, ਸ਼੍ਰੀ ਮਹਿੰਦਰ ਕੁਮਾਰ, ਡਾਇਰੈਕਟਰ, ਸ਼੍ਰੀ ਗੌਰਵ ਭਾਟੀਆ, ਡਾਇਰੈਕਟਰ ਅਤੇ ਸ਼੍ਰੀ ਰਾਕੇਸ਼ ਗੌੜ, ਐੱਮਓਐੱਲ ਅਤੇ ਈ ਦੇ ਜੀ 20 ਡਿਵੀਜ਼ਨ ਤੋਂ ਡਿਪਟੀ ਡਾਇਰੈਕਟਰ ਸ਼ਾਮਲ ਹਨ। ਸ਼੍ਰੀਮਤੀ ਸੋਨਲ ਮਿਸ਼ਰਾ, ਐੱਮਐੱਸਡੀਈ ਸੰਯੁਕਤ ਸਕੱਤਰ ਹੁਨਰ ਪਾੜੇ ਨੂੰ ਦੂਰ ਕਰਨ ਦੇ ਤਰਜੀਹੀ ਖੇਤਰ ਵਿੱਚ ਭਾਰਤ ਦਾ ਸਮਰਥਨ ਕਰਨ ਲਈ ਮੀਟਿੰਗ ਵਿੱਚ ਸ਼ਾਮਲ ਹੋ ਰਹੇ ਹਨ। ਭਾਰਤ ਤੋਂ ਬਿਜ਼ਨਸ-20 ਅਤੇ ਲੇਬਰ-20 ਦੇ ਨੁਮਾਇੰਦੇ ਵੀ ਇਸ ਮੀਟਿੰਗ ਵਿੱਚ ਹਿੱਸਾ ਲੈ ਰਹੇ ਹਨ ਅਤੇ ਭਾਰਤ ਦੀ ਪ੍ਰਧਾਨਗੀ ਨੂੰ ਆਪਣਾ ਸਮਰਥਨ ਪ੍ਰਦਾਨ ਕਰ ਰਹੇ ਹਨ।

****

ਐੱਮਜੇਪੀਐੱਸ 


(Release ID: 1930130) Visitor Counter : 182


Read this release in: English , Urdu , Hindi , Tamil