ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਅਜੈ ਯਾਦਵ ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਐੱਸਈਸੀਆਈ) ਦੇ ਮੈਨੇਜਿੰਗ ਡਾਇਰੈਕਟਰ ਨਿਯੁਕਤ

Posted On: 31 MAY 2023 7:05PM by PIB Chandigarh

ਬਿਹਾਰ ਕੇਡਰ ਦੇ 2005 ਬੈਚ ਦੇ ਆਈਏਐੱਸ ਅਧਿਕਾਰੀ ਸ਼੍ਰੀ ਅਜੈ ਯਾਦਵ ਨੇ ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਐੱਸਈਸੀਆਈ) ਦੇ ਮੈਨੇਜਿੰਗ ਡਾਇਰੈਕਟਰ ਦਾ ਅਹੁਦਾ ਸੰਭਾਲ ਲਿਆ ਹੈ।

ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਐੱਸਈਸੀਆਈ) ਸਾਲ 2011 ਵਿੱਚ ਸ਼ਾਮਲ ਕੀਤੀ ਗਈ ਇੱਕ ਮਿਨੀਰਤਨ ਸ਼੍ਰੇਣੀ-1 ਕੇਂਦਰੀ ਜਨਤਕ ਖੇਤਰ ਉੱਦਮ (ਸੀਪੀਐੱਸਈ) ਹੈ, ਐੱਸਈਸੀਆਈ ਭਾਰਤ ਦੀਆਂ ਅੰਤਰਰਾਸ਼ਟਰੀ ਵਚਨਬੱਧਤਾਵਾਂ ਨੂੰ ਪੂਰਾ ਕਰਨ ਲਈ ਅਖੁੱਟ ਊਰਜਾ ਸਕੀਮਾਂ/ਪ੍ਰੋਜੈਕਟਾਂ ਲਈ ਭਾਰਤ ਸਰਕਾਰ ਦੇ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੀ ਮੁੱਢਲੀ ਲਾਗੂ ਕਰਨ ਵਾਲੀ ਏਜੰਸੀ ਹੈ।

ਅੱਜ ਤੱਕ, ਐੱਸਈਸੀਆਈ ਨੇ 58 ਗੀਗਾਵਾਟ ਤੋਂ ਵੱਧ ਦੀ ਅਖੁੱਟ ਊਰਜਾ (ਆਰਈ) ਪ੍ਰੋਜੈਕਟ ਸਮਰੱਥਾ ਪ੍ਰਦਾਨ ਕੀਤੀ ਹੈ। ਐੱਸਈਸੀਆਈ ਪ੍ਰੋਜੈਕਟ ਪ੍ਰਬੰਧਨ ਸਲਾਹਕਾਰ (ਪੀਐੱਮਸੀ) ਦੇ ਰੂਪ ਵਿੱਚ ਆਪਣੇ ਖੁਦ ਦੇ ਨਿਵੇਸ਼ਾਂ ਦੇ ਨਾਲ-ਨਾਲ ਹੋਰ ਜਨਤਕ ਖੇਤਰ ਦੀਆਂ ਸੰਸਥਾਵਾਂ ਲਈ ਪ੍ਰੋਜੈਕਟ ਸਥਾਪਤ ਕਰਨ ਵਿੱਚ ਵੀ ਸਰਗਰਮ ਹੈ। ਐੱਸਈਸੀਆਈ ਨੇ ਆਈਸੀਆਰਏ ਦੀ ਏਏਏ ਦੀ ਸਭ ਤੋਂ ਉੱਚੀ ਕ੍ਰੈਡਿਟ ਰੇਟਿੰਗ ਪ੍ਰਾਪਤ ਕੀਤੀ ਹੈ।

*****

ਏਐੱਮ



(Release ID: 1930129) Visitor Counter : 82


Read this release in: English , Urdu , Hindi , Telugu