ਰੇਲ ਮੰਤਰਾਲਾ

ਕੋਰੋਮੰਡਲ ਐਕਸਪ੍ਰੈੱਸ ਅਤੇ ਸਰ ਐੱਮ. ਵਿਸ਼ਵੇਸ਼ਵਰਿਆ ਟਰਮੀਨਲ ਹਾਵੜਾ ਐਕਸਪ੍ਰੈੱਸ, ਦੱਖਣ ਪੂਰਵੀ ਰੇਲਵੇ ਦੇ ਖੜਗਪੁਰ ਡਿਵੀਜਨ ਵਿੱਚ ਬਹਨਾਗਾ ਬਜ਼ਾਰ ਦੇ ਕੋਲ ਪਟਰੀ ਤੋਂ ਉਤਰ ਗਈਆਂ


ਬਚਾਵ ਅਤੇ ਰਾਹਤ ਕਾਰਜਾਂ ਵਿੱਚ ਤਾਲਮੇਲ ਦੇ ਲਈ ਰੇਲਵੇ ਅਧਿਕਾਰੀ ਮੌਕੇ ‘ਤੇ ਪਹੁੰਚੇ

ਮਾਰਗ ਵਿੱਚ ਪੈਣ ਵਾਲੇ ਸਟੇਸ਼ਨਾਂ ‘ਤੇ ਜਾਣਕਾਰੀ ਦੇ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ

Posted On: 02 JUN 2023 11:50PM by PIB Chandigarh

ਇੱਕ ਦੁਰਭਾਗਪੂਰਨ ਘਟਨਾ ਵਿੱਚ ਟ੍ਰੇਨ ਨੰਬਰ 12841 ਕੋਰੋਮੰਡਲ ਐਕਸਪ੍ਰੈੱਸ  (ਹਾਵੜਾ- ਚੇਨਈ)  ਅੱਜ ਸ਼ਾਮ ਬਹਨਾਗਾ ਬਜ਼ਾਰ ਸਟੇਸ਼ਨ ਦੇ ਕੋਲ ਪਟਰੀ ਤੋਂ ਉੱਤਰ ਗਈ,  ਟ੍ਰੇਨ ਨੰਬਰ 12864 ਐੱਸਐੱਮਵੀਬੀ-ਐੱਚਡਬਲਿਊਐੱਚ ਸੁਪਰ ਫਾਸਟ ਐਕਸਪ੍ਰੈੱਸ (ਸਰ ਐੱਮ. ਵਿਸ਼ਵੇਸ਼ਵਰਿਆ ਟਰਮੀਨਲ ਹਾਵੜਾ)  ਵੀ ਬਹਨਾਗਾ ਬਜ਼ਾਰ ਸਟੇਸ਼ਨ ‘ਤੇ ਪਟਰੀ ਤੋਂ ਉਤਰ ਗਈ।  ਬਹਨਾਗਾ ਬਜ਼ਾਰ ਰੇਲਵੇ ਸਟੇਸ਼ਨ ਖੜਗਪੁਰ-ਪੁਰੀ ਲਾਈਨ ‘ਤੇ ਰੇਲਵੇ ਦਾ ਇੱਕ ਸਟੇਸ਼ਨ ਹੈ ਜੋ  ਓਡੀਸਾ  ਦੇ ਬਾਲਾਸੋਰ ਜ਼ਿਲ੍ਹੇ ਵਿੱਚ ਦੱਖਣ-ਪੂਰਵੀ ਰੇਲਵੇ ਖੇਤਰ ਦੇ ਖੜਗਪੁਰ ਰੇਲਵੇ ਡਿਵੀਜਨ ਦੇ ਤਹਿਤ ਹਾਵੜਾ ਚੇਨਈ ਮੁੱਖ ਲਾਈਨ ਦਾ ਹਿੱਸਾ ਹੈ। ਦੁਰਘਟਨਾ ਦੇ ਤੁਰੰਤ ਬਾਅਦ ਸੈਲਫ ਪ੍ਰੋਪੇਲਡ ਐਕਸੀਡੇਂਟ ਰਿਲੀਫ ਮੈਡੀਕਲ ਵੈਨ (ਐੱਸਪੀਏਆਰਐੱਮਈ) ਦੁਰਘਟਨਾ ਰਾਹਤ ਟ੍ਰੇਨ (ਏਆਰਟੀ) ਨੂੰ ਖੜਗਪੁਰ,  ਬਾਲਾਸੋਰ ਅਤੇ ਸੰਤਰਾਗਾਛੀ ਤੋਂ ਬੁਲਾਇਆ ਗਿਆ। 

ਬਚਾਵ ਅਤੇ ਰਾਹਤ ਕਾਰਜਾਂ ਵਿੱਚ ਤਾਲਮੇਲ ਦੇ ਲਈ ਰੇਲਵੇ ਅਧਿਕਾਰੀ ਤਤਕਾਲ ਘਟਨਾ ਸਥਲ ‘ਤੇ ਪਹੁੰਚ ਗਏ ਹਨ। ਰੇਲਵੇ ਦਾ ਪੂਰਾ ਧਿਆਨ ਯਾਤਰੀਆਂ ਨੂੰ ਬਚਾਉਣ ਅਤੇ ਹਤਾਹਿਤਾਂ ਦੀ ਸੰਖਿਆ ਨੂੰ ਘੱਟ ਕਰਨ ‘ਤੇ ਹੈ। ਜੰਗੀ ਪੱਧਰ ‘ਤੇ ਰੇਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ।  ਐੱਨਡੀਆਰਐੱਫ ਦੀ ਟੀਮ,  ਮੈਡੀਕਲ ਟੀਮ,  ਐਬੂਲੈਂਸ ਆਦਿ ਦੁਰਘਟਨਾ ਸਥਾਲ ‘ਤੇ ਪਹੁੰਚ ਗਏ ਹਨ। 

ਹੁਣ ਤੱਕ ਇਸ ਦੁਖਦ ਘਟਨਾ ਦੇ ਕਾਰਨ ਦੋ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ ਜਦੋਕਿ  ਕਈ ਜਖ਼ਮੀਆਂ ਨੂੰ ਕੋਲ  ਦੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।  ਮਾਮੂਲੀ ਜਖ਼ਮੀ ਯਾਤਰੀਆਂ ਨੂੰ ਪ੍ਰਾਥਮਿਕਤਾ  ਦੇ ਅਧਾਰ ‘ਤੇ ਬਾਲਾਸੋਰ,  ਖਾਂਟਾਪਾੜਾ,  ਸੋਰੋ ਅਤੇ ਗੋਪਾਲਪੁਰ ਸਿਹਤ ਕੇਂਦਰ ਵਿੱਚ ਭੇਜਿਆ ਜਾ ਰਿਹਾ ਹੈ। 

ਦੁਰਘਟਨਾ ਵਿੱਚ ਫਸੇ ਯਾਤਰੀਆਂ ਦੀ ਜਾਣਕਾਰੀ ਲਈ ਰੇਲਵੇ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ।  ਹੈਲਪਲਾਈਨ ਨੰਬਰ ਇਸ ਪ੍ਰਕਾਰ ਹਨ - 

ਹਾਵੜਾ ਹੈਲਪਲਾਈਨ ਨੰਬਰ -  033-26382217

ਖੜਗਪੁਰ ਹੈਲਪਲਾਈਨ ਨੰਬਰ -  8972073925  ਅਤੇ  9332392339

ਬਾਲਾਸੋਰ ਹੈਲਪਲਾਈਨ ਨੰਬਰ -  8249591559  ਅਤੇ  7978418322

ਸ਼ਾਲੀਮਾਰ ਹੈਲਪਲਾਈਨ ਨੰਬਰ -:  9903370746

ਸੰਤਰਾਗਾਛੀ ਜੰਕਸ਼ਨ ਹੈਲਪਲਾਈਨ ਨੰਬਰ -:  8109289460 ,  8340649469


 

***

ਵਾਈਬੀ



(Release ID: 1929796) Visitor Counter : 78


Read this release in: English , Urdu , Hindi , Bengali