ਰੱਖਿਆ ਮੰਤਰਾਲਾ
ਹਿੰਡਨ ਏਅਰ ਫੋਰਸ ਸਟੇਸ਼ਨ ਦੀ ਕਮਾਂਡ ਵਿੱਚ ਪਰਿਵਰਤਨ
Posted On:
01 JUN 2023 12:56PM by PIB Chandigarh
ਏਅਰ ਕਮੋਡੋਰ ਸੰਜੈ ਚੋਪੜਾ ਨੇ ਅੱਜ ਮਿਤੀ 01 ਜੂਨ 23 ਨੂੰ ਏਅਰ ਫੋਰਸ ਸਟੇਸ਼ਨ ਹਿੰਡਨ ਦੀ ਕਮਾਂਡ ਸੰਭਾਲ਼ੀ। ਉਨ੍ਹਾਂ ਨੇ ਏਅਰ ਕਮੋਡੋਰ ਵਿਨੈ ਪ੍ਰਤਾਪ ਸਿੰਘ ਦਾ ਸਥਾਨ ਲਿਆ ਹੈ। ਇਸ ਅਵਸਰ ’ਤੇ ਸ਼ਾਨਦਾਰ ਪਰੇਡ ਦਾ ਆਯੋਜਨ ਕੀਤਾ ਗਿਆ।
ਏਅਰ ਕਮੋਡੋਰ ਸੰਜੈ ਚੋਪੜਾ ਨੇ ਦਸੰਬਰ 1995 ਵਿੱਚ ਭਾਰਤੀ ਵਾਯੂ ਸੈਨਾ ਵਿੱਚ ਹੈਲੀਕੌਪਟਰ ਪਾਇਲਟ ਦੇ ਤੌਰ ’ਤੇ ਕਮਿਸ਼ਨ ਪ੍ਰਾਪਤ ਕੀਤਾ ਸੀ। ਉਹ ਇੱਕ ਯੋਗ ਫਲਾਇੰਗ ਇੰਸਟ੍ਰਕਟਰ ਹਨ ਅਤੇ ਉਨ੍ਹਾਂ ਨੇ 4700 ਘੰਟੇ ਤੋਂ ਅਧਿਕ ਦੀ ਉਡਾਣ ਭਰੀ ਹੈ। ਉਹ ਕਾਲਜ ਆਵ੍ ਏਅਰ ਵਾਰਫੇਅਰ, ਸਿਕੰਦਰਾਬਾਦ ਦੇ ਪੁਰਾਣੇ ਵਿਦਿਆਰਥੀ ਹਨ। ਉਨ੍ਹਾਂ ਨੇ ਇੱਕ ਹੈਲੀਕੌਪਟਰ ਯੂਨਿਟ, ਇੱਕ ਫਲਾਇੰਗ ਸਟੇਸ਼ਨ ਦੀ ਕਮਾਂਡ ਸੰਭਾਲ਼ੀ ਹੈ ਅਤੇ ਵਿਭਿੰਨ ਪਰਿਚਾਲਨ ਨਿਯੁਕਤੀਆਂ ’ਤੇ ਰਹੇ ਹਨ। ਉਨ੍ਹਾਂ ਨੂੰ ਵਾਯੂ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।
*******
ਏਬੀਬੀ/ਆਈਐੱਨ/ਐੱਸਕੇ
(Release ID: 1929087)
Visitor Counter : 117