ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸਿੱਖਿਆ ਅਤੇ ਕੌਸ਼ਲ ਵਿਕਾਸ ਵਿੱਚ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਸਬੰਧਾਂ ਨੂੰ ਹੋਰ ਗਹਿਰਾ ਕਰਨ ਲਈ ਆਪਣੇ ਸਿੰਗਾਪੁਰ ਹਮਰੁਤਬਾ ਨਾਲ ਮੁਲਾਕਾਤ ਕੀਤੀ
ਭਾਰਤ ਅਤੇ ਸਿੰਗਾਪੁਰ ਆਪਸੀ ਅਤੇ ਗਲੋਬਲ ਸਮ੍ਰਿੱਧੀ ਲਈ ਮਿਲ ਕੇ ਕੰਮ ਕਰਨ ਲਈ ਪ੍ਰਤੀਬੱਧ ਹਨ - ਸ਼੍ਰੀ ਧਰਮੇਂਦਰ ਪ੍ਰਧਾਨ
ਸ਼੍ਰੀ ਧਰਮੇਂਦਰ ਪ੍ਰਧਾਨ ਦੀ ਸਿੰਗਾਪੁਰ ਯਾਤਰਾ ਸਮਾਪਤ ਹੋਈ
Posted On:
31 MAY 2023 6:30PM by PIB Chandigarh
ਕੇਂਦਰੀ ਸਿੱਖਿਆ ਅਤੇ ਹੁਨਰ ਵਿਕਾਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਦੀ ਸਿੰਗਾਪੁਰ ਯਾਤਰਾ ਅੱਜ ਸਮਾਪਤ ਹੋ ਗਈ। ਮੰਤਰੀ ਮੌਜੂਦਾ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਸਿੱਖਿਆ ਅਤੇ ਕੌਸ਼ਲ ਵਿਕਾਸ ਵਿੱਚ ਦੁਵੱਲੇ ਰੁਝੇਵਿਆਂ ਦੇ ਦਾਇਰੇ ਨੂੰ ਵਿਸ਼ਾਲ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਸਿੰਗਾਪੁਰ ਦੇ ਤਿੰਨ ਦਿਨਾਂ ਦੌਰੇ 'ਤੇ ਸਨ।
ਆਪਣੀ ਯਾਤਰਾ ਦੇ ਤੀਸਰੇ ਦਿਨ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਆਪਣੇ ਸਿੰਗਾਪੁਰ ਹਮਰੁਤਬਾ, ਸਿੱਖਿਆ ਮੰਤਰੀ, ਸ਼੍ਰੀ ਚੈਨ ਚੁਨ ਸਿੰਗ ਨਾਲ ਮੁਲਾਕਾਤ ਕੀਤੀ। ਮੰਤਰੀਆਂ ਨੇ ਸਿੱਖਿਆ ਅਤੇ ਕੌਸ਼ਲ ਵਿਕਾਸ ਦੇ ਸਾਰੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਰੁਝੇਵਿਆਂ ਨੂੰ ਗਹਿਰਾ ਕਰਨ ਲਈ ਲਾਭਕਾਰੀ ਗੱਲਬਾਤ ਕੀਤੀ।
ਸ਼੍ਰੀ ਪ੍ਰਧਾਨ ਨੇ ਉਨ੍ਹਾਂ ਤਰੀਕਿਆਂ ਦੀ ਵੀ ਖੋਜ ਕੀਤੀ ਜਿਨ੍ਹਾਂ ਵਿੱਚ ਸਿੰਗਾਪੁਰ ਸਕੂਲ ਪੱਧਰ ਤੋਂ ਹੀ ਸਕਿਲਿੰਗ ਅਤੇ ਵੋਕੇਸ਼ਨਲ ਐਜੂਕੇਸ਼ਨ ਨੂੰ ਸਹਿਜੇ ਹੀ ਇੰਟੀਗਰੇਟ ਕਰਨ ਲਈ ਭਾਰਤ ਨਾਲ ਭਾਈਵਾਲੀ ਕਰ ਸਕਦਾ ਹੈ। ਦੋਵੇਂ ਮੰਤਰੀਆਂ ਨੇ ਸੰਸਥਾਗਤ ਵਿਧੀਆਂ ਰਾਹੀਂ ਮੌਜੂਦਾ ਭਾਈਵਾਲੀ ਦੇ ਰੂਪਾਂ ਨੂੰ ਵਿਸਤ੍ਰਿਤ ਕਰਨ, ਖਾਸ ਤੌਰ 'ਤੇ ਅਧਿਆਪਕਾਂ ਅਤੇ ਟ੍ਰੇਨਰਾਂ ਦੀ ਸਮਰੱਥਾ ਨੂੰ ਵਧਾਉਣ, ਐਜੂਕੇਸ਼ਨ ਅਤੇ ਸਕਿਲਿੰਗ ਈਕੋਸਿਸਟਮ ਵਿੱਚ ਭਵਿੱਖ ਦੇ ਸਕਿੱਲਸ ਨੂੰ ਸ਼ਾਮਲ ਕਰਨ ਦੇ ਨਾਲ-ਨਾਲ ਵਿਸ਼ੇਸ਼ ਸਕੂਲਾਂ, ਖੇਡ ਸਕੂਲਾਂ ਨਾਲ ਰੁਝੇਵੇਂ ਦੀ ਖੋਜ ਕਰਨ ਲਈ ਸਹਿਮਤੀ ਪ੍ਰਗਟਾਈ।
ਸ਼੍ਰੀ ਪ੍ਰਧਾਨ ਨੇ ਪਿਛਲੀਆਂ ਤਿੰਨ ਜੀ20 ਐਜੂਕੇਸ਼ਨ ਵਰਕਿੰਗ ਗਰੁੱਪ ਮੀਟਿੰਗਾਂ ਵਿੱਚ ਉਨ੍ਹਾਂ ਦੀ ਭਰਪੂਰ ਭਾਗੀਦਾਰੀ ਲਈ ਸ਼੍ਰੀ ਚੈਨ ਚੁਨ ਸਿੰਗ ਅਤੇ ਸਿੱਖਿਆ ਮੰਤਰਾਲੇ, ਸਿੰਗਾਪੁਰ ਦਾ ਧੰਨਵਾਦ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਅਤੇ ਸਿੰਗਾਪੁਰ ਜਿਹੇ ਕੁਦਰਤੀ ਸਹਿਯੋਗੀ ਆਪਸੀ ਅਤੇ ਗਲੋਬਲ ਸਮ੍ਰਿੱਧੀ ਲਈ ਮਿਲ ਕੇ ਕੰਮ ਕਰਨ ਲਈ ਪ੍ਰਤੀਬੱਧ ਹਨ।
ਸਿੰਗਾਪੁਰ ਦਾ ਵਫ਼ਦ ਪੁਣੇ ਵਿੱਚ ਹੋਣ ਵਾਲੀ ਜੀ20 ਸਿੱਖਿਆ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲਵੇਗਾ।
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸਕਿੱਲ ਫਿਊਚਰ ਸਿੰਗਾਪੁਰ ਦਾ ਵੀ ਦੌਰਾ ਕੀਤਾ, ਜੋ ਕਿ ਆਪਣੇ ਦੇਸ਼ ਨੂੰ ਭਵਿੱਖ ਲਈ ਤਿਆਰ ਕਰਨ ਲਈ ਸਿੰਗਾਪੁਰ ਸਰਕਾਰ ਦੀ ਇੱਕ ਪ੍ਰਮੁੱਖ ਪਹਿਲ ਹੈ। ਸਕਿੱਲ ਫਿਊਚਰ ਸਿੰਗਾਪੁਰ (ਐੱਸਐੱਸਜੀ) ਨੈਸ਼ਨਲ ਸਕਿੱਲ ਫਿਊਚਰ ਮੂਵਮੈਂਟ ਨੂੰ ਲਾਗੂ ਕਰਨ ਨੂੰ ਸੰਚਾਲਿਤ ਕਰਦਾ ਹੈ ਅਤੇ ਤਾਲਮੇਲ ਕਰਦਾ ਹੈ, ਹੁਨਰਾਂ ਦੀ ਮੁਹਾਰਤ ਦੀ ਪ੍ਰਾਪਤੀ ਦੁਆਰਾ ਜੀਵਨ ਭਰ ਸਿੱਖਣ ਦੀ ਇੱਕ ਸੱਭਿਆਚਾਰ ਅਤੇ ਸੰਪੂਰਨ ਪ੍ਰਣਾਲੀ ਨੂੰ ਉਤਸ਼ਾਹਿਤ ਕਰਦਾ ਹੈ, ਅਤੇ ਸਿੰਗਾਪੁਰ ਵਿੱਚ ਗੁਣਵੱਤਾਪੂਰਨ ਸਿੱਖਿਆ ਅਤੇ ਟ੍ਰੇਨਿੰਗ ਦੇ ਈਕੋਸਿਸਟਮ ਨੂੰ ਮਜ਼ਬੂਤ ਕਰਦਾ ਹੈ।
ਇਸ ਮੌਕੇ 'ਤੇ ਬੋਲਦੇ ਹੋਏ, ਸ਼੍ਰੀ ਪ੍ਰਧਾਨ ਨੇ ਕਿਹਾ ਕਿ ਸਕਿੱਲ ਫਿਊਚਰ ਸਿੰਗਾਪੁਰ ਨੂੰ ਜੀਵਨ ਭਰ ਸਿੱਖਣ ਵਾਲਿਆਂ ਦਾ ਰਾਸ਼ਟਰ ਬਣਾਉਣ ਅਤੇ ਸਕਿੱਲਸ ਦੀ ਮੁਹਾਰਤ ਦੀ ਕਦਰ ਕਰਨ ਵਾਲਾ ਸਮਾਜ ਬਣਾਉਣ ਦੀ ਕਲਪਨਾ ਕਰਦਾ ਹੈ। ਸਕਿੱਲਜ਼ ਫਿਊਚਰ ਪਹਿਲ ਨੇ ਸਿੰਗਾਪੁਰ ਵਾਸੀਆਂ ਨੂੰ ਆਪਣੀ ਸਮਰੱਥਾ ਨੂੰ ਵੱਧ ਤੋਂ ਵੱਧ ਕਰਨ ਦੇ ਸਮਰੱਥ ਬਣਾਇਆ ਹੈ ਅਤੇ ਇਹ ਸਿੰਗਾਪੁਰ ਦੇ ਵਿਕਾਸ ਦੇ ਅਗਲੇ ਪੜਾਅ ਦਾ ਮੁੱਖ ਚਾਲਕ ਹੈ। ਸ਼੍ਰੀ ਪ੍ਰਧਾਨ ਨੇ ਉਜਾਗਰ ਕੀਤਾ ਕਿ ਨਿਰੰਤਰ ਸਿੱਖਿਆ ਅਤੇ ਜੀਵਨ ਭਰ ਸਿੱਖਣਾ ਭਾਰਤ ਵਿੱਚ ਵੀ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਦਾ ਧੁਰਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਹਾਸਲ ਕੀਤੀ ਜਾਣਕਾਰੀ ਭਾਰਤ ਦੇ ਸਕਿੱਲ ਈਕੋਸਿਸਟਮ ਨੂੰ ਬਦਲਣ, ਭਵਿੱਖ ਲਈ ਤਿਆਰ ਕਾਰਜਬਲ ਬਣਾਉਣ ਅਤੇ ਰਾਸ਼ਟਰੀ ਪ੍ਰਗਤੀ ਨੂੰ ਅੱਗੇ ਵਧਾਉਣ ਲਈ ਸਾਡੀ ਨੌਜਵਾਨ ਜਨਸੰਖਿਆ ਦੀ ਪੂਰੀ ਸਮਰੱਥਾ ਨੂੰ ਵਰਤਣ ਦੇ ਸਾਡੇ ਯਤਨਾਂ ਨੂੰ ਮਹੱਤਵ ਦੇਵੇਗੀ।
ਉਨ੍ਹਾਂ ਅੱਜ ਸਿੰਗਾਪੁਰ ਯੂਨੀਵਰਸਿਟੀ ਆਵੑ ਟੈਕਨੋਲੋਜੀ ਅਤੇ ਡਿਜ਼ਾਈਨ ਦਾ ਵੀ ਦੌਰਾ ਕੀਤਾ।
ਸਿੰਗਾਪੁਰ ਦੀ ਆਪਣੀ 3 ਦਿਨਾਂ ਯਾਤਰਾ ਦੌਰਾਨ, ਸ਼੍ਰੀ ਪ੍ਰਧਾਨ ਨੇ ਸਿੰਗਾਪੁਰ ਸਰਕਾਰ ਦੇ ਵਿਭਿੰਨ ਪ੍ਰਮੁੱਖ ਮੰਤਰੀਆਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਵਿੱਚ ਡੀਪੀਐੱਮ ਅਤੇ ਵਿੱਤ ਮੰਤਰੀ, ਸਿੰਗਾਪੁਰ, ਸ਼੍ਰੀ ਲਾਰੈਂਸ ਵੋਂਗ; ਸਿੰਗਾਪੁਰ ਦੇ ਵਪਾਰ ਅਤੇ ਉਦਯੋਗ ਮੰਤਰੀ ਸ਼੍ਰੀ ਗਨ ਕਿਮ ਯੋਂਗ; ਸਿੰਗਾਪੁਰ ਦੇ ਵਿਦੇਸ਼ ਮੰਤਰੀ ਸ਼੍ਰੀ ਵਿਵਿਅਨ ਬਾਲਕ੍ਰਿਸ਼ਨਨ; ਸੀਨੀਅਰ ਮੰਤਰੀ ਅਤੇ ਸਮਾਜਿਕ ਨੀਤੀਆਂ ਦੇ ਤਾਲਮੇਲ ਮੰਤਰੀ, ਸ਼੍ਰੀ ਥਰਮਨ ਸ਼ਨਮੁਗਰਤਨਮ ਸ਼ਾਮਲ ਸਨ। ਭੁਵਨੇਸ਼ਵਰ ਵਿੱਚ ਜੀ20 ਫਿਊਚਰ ਆਵੑ ਵਰਕ ਵਰਕਸ਼ਾਪ ਦੇ ਨਤੀਜਿਆਂ 'ਤੇ ਵਿਚਾਰ ਕਰਦੇ ਹੋਏ, ਉਨ੍ਹਾਂ ਨੇ ਉਨ੍ਹਾਂ ਤਰੀਕਿਆਂ 'ਤੇ ਚਰਚਾ ਕੀਤੀ ਜਿਨ੍ਹਾਂ ਵਿੱਚ ਭਾਰਤ ਸਾਂਝੀਆਂ ਚੁਣੌਤੀਆਂ ਨੂੰ ਹੱਲ ਕਰਨ ਅਤੇ ਭਾਰਤੀ ਸਕਿੱਲਸ ਈਕੋਸਿਸਟਮ ਨੂੰ ਬਦਲਣ ਲਈ ਸਿੰਗਾਪੁਰ ਦੀ ਮਹਾਰਤ ਅਤੇ ਗਿਆਨ ਦਾ ਲਾਭ ਉਠਾ ਸਕਦਾ ਹੈ।
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਭਾਰਤ ਅਤੇ ਸਿੰਗਾਪੁਰ ਮਜ਼ਬੂਤ ਇਤਿਹਾਸਕ, ਸੱਭਿਆਚਾਰਕ ਅਤੇ ਸਭਿਅਤਾਕ ਸਬੰਧ ਸਾਂਝੇ ਕਰਦੇ ਹਨ। ਅੱਜ ਸਾਡੀ ਦੋਸਤੀ ਪਰਸਪਰਤਾ, ਆਪਸੀ ਵਿਸ਼ਵਾਸ ਅਤੇ ਸਤਿਕਾਰ ਵਿੱਚ ਜੜ੍ਹੀ ਹੋਈ ਹੈ। ਉਨ੍ਹਾਂ ਕਿਹਾ ਕਿ ਗਿਆਨ, ਕੌਸ਼ਲ ਅਤੇ ਸਰਹੱਦੀ ਖੇਤਰਾਂ ਵਿੱਚ ਸਾਂਝੇਦਾਰੀ ਨੂੰ ਵਧਾਉਣਾ ਸਾਡੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਵਿੱਚ ਨਵੇਂ ਪਹਿਲੂ ਜੋੜੇਗਾ।
ਸ਼੍ਰੀ ਪ੍ਰਧਾਨ ਨੇ ਨਾਨਯਾਂਗ ਟੈਕਨੋਲੋਜੀਕਲ ਯੂਨੀਵਰਸਿਟੀ, ਸਪੈਕਟਰਾ ਸੈਕੰਡਰੀ ਸਕੂਲ, ਸਕਿੱਲ ਫਿਊਚਰ, ਇੰਸਟੀਟਿਊਟ ਆਵੑ ਟੈਕਨੀਕਲ ਐਜੂਕੇਸ਼ਨ ਸਿੰਗਾਪੁਰ ਸਮੇਤ ਵਿਭਿੰਨ ਸਕੂਲਾਂ, ਉੱਚੇਰੀ ਅਤੇ ਸਕਿੱਲਿੰਗ ਸੰਸਥਾਵਾਂ ਦਾ ਵੀ ਦੌਰਾ ਕੀਤਾ।
ਸ਼੍ਰੀ ਪ੍ਰਧਾਨ ਨੂੰ ਵਰਕਫੋਰਸ ਦੀ ਟ੍ਰੇਨਿੰਗ ਲਈ ਸਿੰਗਾਪੁਰ ਵਿੱਚ ਅਪਣਾਏ ਜਾ ਰਹੇ ਸਰਵਸ਼੍ਰੇਸ਼ਠ ਵਿਵਹਾਰਾਂ ਅਤੇ ਮੋਡਲਾਂ ਦੀ ਵਿਆਪਕ ਸੰਖੇਪ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਅਧਿਆਪਨ-ਸਿਖਾਉਣ ਦੇ ਮਾਹੌਲ, ਸਿੱਖਿਆ ਸ਼ਾਸਤਰ ਆਦਿ ਬਾਰੇ ਹੋਰ ਜਾਣਨ ਲਈ ਅਧਿਆਪਕਾਂ ਨਾਲ ਗੱਲਬਾਤ ਕੀਤੀ। ਮੰਤਰੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਸਕੂਲ ਕੌਸ਼ਲ-ਅਧਾਰਿਤ ਸਿੱਖਿਆ ਨੂੰ ਤਰਜੀਹ ਦਿੰਦਾ ਹੈ ਅਤੇ ਹਰੇਕ ਸਿਖਿਆਰਥੀ ਨੂੰ ਭਵਿੱਖ ਦੇ ਕਾਰਜ ਸਥਾਨਾਂ ਲਈ ਤਿਆਰ ਕਰਨ ਲਈ ਉਸ ਲਈ ਢੁਕਵੀਂ ਗਤੀ ਨਾਲ ਸਿੱਖਣ ਨੂੰ ਉਤਸ਼ਾਹਿਤ ਕਰਨ 'ਤੇ ਵੀ ਧਿਆਨ ਕੇਂਦਰਤ ਕਰਦਾ ਹੈ। ਮੰਤਰੀ ਨੇ ਭਾਰਤੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉੱਚੇਰੀ ਸਿੱਖਿਆ, ਖੋਜ, ਇਨੋਵੇਸ਼ਨ, ਉੱਦਮਤਾ ਅਤੇ ਸਿੱਖਿਆ ਨੂੰ ਕਲਾਸਰੂਮ ਦੀ ਚਾਰ ਦੀਵਾਰੀ ਤੋਂ ਪਾਰ ਲਿਜਾਣ ਦੇ ਰੋਡਮੈਪ ਬਾਰੇ ਚੰਗੀ ਜਾਣਕਾਰੀ ਪ੍ਰਾਪਤ ਕੀਤੀ।
ਸ਼੍ਰੀ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ 21ਵੀਂ ਸਦੀ ਭਾਰਤ ਦੀ ਸਦੀ ਹੋਣ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਲਮੀ ਪੱਧਰ ਦੀਆਂ ਗਲੋਬਲ ਯੂਨੀਵਰਸਿਟੀਆਂ, ਜਿਵੇਂ ਕਿ ਐੱਨਟੀਯੂ ਅਤੇ ਭਾਰਤੀ ਯੂਨੀਵਰਸਿਟੀਆਂ ਨੂੰ 21ਵੀਂ ਸਦੀ ਨੂੰ ਪ੍ਰੇਰਿਤ ਕਰਨ ਲਈ ਨਵੇਂ ਮੋਡਲ ਬਣਾਉਣ ਲਈ ਆਪਣੇ ਜੁੜਾਵ ਨੂੰ ਗਹਿਰਾ ਕਰਨਾ ਚਾਹੀਦਾ ਹੈ।
ਮੰਤਰੀ ਨੇ ਸਿੰਗਾਪੁਰ ਵਿੱਚ ਆਈਆਈਟੀ ਅਤੇ ਆਈਆਈਐੱਮ ਦੇ ਸਾਬਕਾ ਵਿਦਿਆਰਥੀਆਂ, ਓਡੀਆ ਐਸੋਸੀਏਸ਼ਨ ਅਤੇ ਭਾਰਤੀ ਪ੍ਰਵਾਸੀਆਂ ਨਾਲ ਮੁਲਾਕਾਤ ਕੀਤੀ।
*********
ਐੱਨਬੀ/ਏਕੇ
(Release ID: 1929081)
Visitor Counter : 139