ਬਿਜਲੀ ਮੰਤਰਾਲਾ

ਐੱਨਐੱਚਪੀਸੀ ਦਾ ਟੈਕਸ ਤੋਂ ਬਾਅਦ ਲਾਭ (ਪੀਏਟੀ) 8 ਪ੍ਰਤੀਸ਼ਤ ਵਧਿਆ, ਇਸ ਪਾਵਰ ‘ਮਿਨੀ ਰਤਨ’ ਕੰਪਨੀ ਨੇ ਵਿੱਤ ਵਰ੍ਹੇ 2022-23 ਦੌਰਾਨ 3834 ਕਰੋੜ ਰੁਪਏ ਦੇ ਟੈਕਸ ਦਾ ਲਾਭ ਹਾਸਲ ਕੀਤਾ

Posted On: 30 MAY 2023 4:48PM by PIB Chandigarh

ਐੱਨਐੱਚਪੀਸੀ ਲਿਮਿਟਿਡ, ਭਾਰਤ ਦੀ ਪ੍ਰਮੁੱਖ ਹਾਈਡ੍ਰੋਪਾਵਰ ਕੰਪਨੀ ਅਤੇ ਭਾਰਤ ਸਰਕਾਰ ਦੀ ਇੱਕ 'ਮਿਨੀ ਰਤਨਾ' ਸ਼੍ਰੇਣੀ-I ਇੰਟਰਪ੍ਰਾਈਜ਼ ਨੇ ਆਪਣੇ ਨਿਰਦੇਸ਼ਕ ਮੰਡਲ ਦੀ ਸਥਾਪਨਾ ਅਨੁਮੋਦਨ ਤੋਂ ਵਿੱਤੀ ਵਰ੍ਹੇ 2022-23 ਲਈ ਆਪਣੇ ਲੇਖਾ ਪਰੀਖਿਆ ਦੇ ਵਿੱਤੀ (ਆਡਿਟ ਫਾਇਨਾਂਨਸ਼ੀਅਲ ਰਿਜਲਟ) ਨਤੀਜੇ ਐਲਾਨੇ ਹਨ।

 

ਕੰਪਨੀ ਨੇ ਸਾਲ 2022-23 ਵਿੱਚ ਸਟੈਂਡਅਲੋਨ ਅਧਾਰ 'ਤੇ 3834 ਕਰੋੜ ਰੁਪਏ ਦਾ ਟੈਕਸ (ਪੀਏਟੀ) ਪ੍ਰਾਪਤ ਕੀਤਾ ਹੈ, ਜਦਕਿ ਪਿਛਲੇ ਵਿੱਤੀ ਵਰ੍ਹੇ ਵਿੱਚ 3538 ਕਰੋੜ ਰੁਪਏ ਦਾ ਲਾਭ ਹੋਇਆ ਸੀ। ਇਹ ਲਾਭ 8 ਪ੍ਰਤੀਸ਼ਤ ਵਧ ਹੋਇਆ ਹੈ। ਵਿੱਤੀ ਵਰ੍ਹੇ 2022-23 ਲਈ ਸਮੇਕਿਤ ਸ਼ੁੱਧ ਲਾਭ 3890 ਰੁਪਏ ਰਿਹਾ, ਜਦਕਿ ਪਿਛਲੇ ਵਿੱਤੀ ਵਰ੍ਹੇ 2021-22 ਵਿੱਚ ਇਹ 3524 ਕਰੋੜ ਰੁਪਏ ਸੀ, ਇਸ ਤਰ੍ਹਾਂ ਸਮੇਕਿਤ ਸ਼ੁੱਧ ਲਾਭ ਵਿੱਚ 10 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਐੱਨਐੱਚਪੀਸੀ ਪਾਵਰ ਸਟੇਸ਼ਨਾਂ ਨੇ ਵਿੱਤੀ ਵਰ੍ਹੇ 2022-23 ਵਿੱਚ 24,907 ਮਿਲੀਅਨ ਯੂਨਿਟ (ਐੱਮਯੂ) ਦਾ ਉਤਪਾਦਨ ਕੀਤਾ।

ਨਿਗਮ ਮੰਡਲ ਨੇ ਵਿੱਤੀ ਵਰ੍ਹੇ 2022-23 ਲਈ 1.40 ਰੁਪਏ ਪ੍ਰਤੀ ਸ਼ੇਅਰ ਦੇ ਅੰਤਰਿਮ ਲਾਭਾਂ ਦੇ ਇਲਾਵਾ 0.45 ਰੁਪਏ ਪ੍ਰਤੀ ਇਕੁਵਿਟੀ ਸ਼ੇਅਰ ਦੀ ਅੰਤਿਮ ਲਾਭਾਂ ਦੀ ਸਿਫਾਰਸ਼ ਕੀਤੀ ਹੈ। ਇਸ ਪ੍ਰਕਾਰ ਵਿੱਤੀ ਵਰ੍ਹੇ 2022-23 ਲਈ ਕੁੱਲ ਲਾਭ 1.85 ਰੁਪਏ ਪ੍ਰਤੀ ਸ਼ੇਅਰ ਰਿਹਾ ਹੈ।

 

ਐੱਨਐੱਚਪੀਸੀ ਦੀ ਵਰਤਮਾਨ ਸਮੇਂ 25 ਪਾਵਰ ਸਟੇਸ਼ਨਾਂ ਤੋਂ 7097.2 ਮੈਗਾਵਾਟ ਦੀ ਸਥਾਪਿਤ ਸਮਰੱਥਾ ਹੈ ਅਤੇ ਇਹ ਵਰਤਮਾਨ ਵਿੱਚ 10489 ਮੈਗਾਵਾਟ ਦੀ ਕੁੱਲ ਸਥਾਪਿਤ ਸਮਰੱਥਾ ਵਾਲੇ 16 ਪ੍ਰੋਜੈਕਟਾਂ ਦੇ ਨਿਰਮਾਣ ਵਿੱਚ ਲਗੀ ਹੋਈ ਹੈ। ਇਸ ਵਿੱਚ 5882 ਮੈਗਵਾਟ ਦੀ ਕੁੱਲ ਸਮਰੱਥਾ ਵਾਲੇ 12 ਪ੍ਰੋਜੈਕਟ ਵੀ ਮਨਜ਼ੂਰੀ ਦੇ ਪੜਾਅ ਨੂੰ ਅੰਜਾਮ ਦੇਣ ਵਾਲੇ ਹਨ ਅਤੇ 2 ਪ੍ਰੋਜੈਕਟਾਂ ਦੇ ਸਰਵੇਖਣ ਅਤੇ ਜਾਂਚ ਪੜਾਅ ਵਿੱਚ 890 ਮੈਗਾਵਾਟ ਦੀ ਕੁੱਲ ਸਮਰੱਥਾ ਵਾਲੀ ਹੈ।

*************

 

ਏਐੱਮ/ਡੀਪੀ/ਏਕੇ



(Release ID: 1928660) Visitor Counter : 93