ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਸੜਕ ਨਿਰਮਾਣ ਪ੍ਰੋਜੈਕਟਾਂ ਵਿੱਚ ਦੇਰੀ ਨੂੰ ਘੱਟ ਕਰਨ ਦੇ ਨਾਲ-ਨਾਲ ਨਿਰਮਾਣ ਲਾਗਤ ਨੂੰ ਘੱਟ ਕਰਨ, ਵਾਤਾਵਰਣ ਲਈ ਟਿਕਾਊ ਸਮੱਗਰੀ ਦੇ ਉਪਯੋਗ ਅਤੇ ਸੜਕਾਂ ਦੇ ਉਚਿਤ ਰੱਖ-ਰਖਾਅ ਦੇ ਲਾਗੂਕਰਣ ਨੂੰ ਪ੍ਰੋਤਸਾਹਿਤ ਕਰਨ ਲਈ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਦੀ ਸਟੀਕ ਯੋਜਨਾ ਅਤੇ ਵਿਵਹਾਰਿਕ ਤਸਦੀਕ ਦੇ ਮਹੱਤਵ ’ਤੇ ਜ਼ੋਰ ਦਿੱਤਾ
Posted On:
30 MAY 2023 6:29PM by PIB Chandigarh
ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਨਵੀਂ ਦਿੱਲੀ ਵਿੱਚ ਐੱਨਐੱਚਏਆਈ ਦੇ ਅਧਿਕਾਰੀਆਂ ਦੇ ਨਾਲ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਵਿੱਚ ਉਨ੍ਹਾਂ ਨੇ ਰਾਸ਼ਟਰੀ ਰਾਜ ਮਾਰਗ ਵਿਕਾਸ ਦੇ ਵਿਭਿੰਨ ਪਹਿਲੂਆਂ ’ਤੇ ਚਰਚਾ ਕੀਤੀ। ਇਸ ਬੈਠਕ ਵਿੱਚ ਕੰਮ ਦੀ ਕੁਸ਼ਲਤਾ ਵਧਾਉਣ, ਰੁਕਾਵਟਾਂ ਨੂੰ ਦੂਰ ਕਰਨ ਅਤੇ ਨਵੀਨਤਾਕਾਰੀ ਟੈਕਨੋਲੋਜੀ ਨੂੰ ਅਪਣਾਉਣ ’ਤੇ ਚਰਚਾ ਹੋਈ। ਇਸ ਮੌਕੇ ’ਤੇ ਸੜਕ ਆਵਾਜਾਈ ਅਤੇ ਰਾਜ ਮਾਰਗ ਤੇ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ (ਡਾ.) ਵੀ ਕੇ ਸਿੰਘ (ਸੇਵਾਮੁਕਤ), ਮੰਤਰਾਲੇ ਦੇ ਸਕੱਤਰ ਸ਼੍ਰੀ ਅਨੁਰਾਗ ਜੈਨ, ਐੱਨਐੱਚਏਆਈ ਦੇ ਪ੍ਰਧਾਨ ਸ਼੍ਰੀ ਸੰਤੋਸ਼ ਕੁਮਾਰ ਯਾਦਵ ਅਤੇ ਮੰਤਰਾਲੇ ਅਤੇ ਐੱਨਐੱਚਏਆਈ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਇਸ ਮੌਕੇ ’ਤੇ ਸ਼੍ਰੀ ਗਡਕਰੀ ਨੇ ਕੁਸ਼ਲਤਾ ਵਧਾਉਣ ਅਤੇ ਰਾਸ਼ਟਰੀ ਰਾਜਮਾਰਗਾਂ ’ਤੇ ‘ਆਵਾਜਾਈ ਵਿੱਚ ਸੁਗਮਤਾ (ਸੌਖ)’ ਪ੍ਰਦਾਨ ਕਰਨ ਦੇ ਉਦੇਸ਼ ਨਾਲ ਦੋ ਮੋਬਾਈਲ ਐਪ ਲਾਂਚ ਕੀਤੇ। ਇਨ੍ਹਾਂ ਵਿੱਚ ਪਹਿਲਾ ‘ਰਾਜਮਾਰਗ ਯਾਤਰਾ’ ਹੈ, ਜੋ ਇੱਕ ਨਾਗਰਿਕ ਕੇਂਦ੍ਰਿਤ ਮੋਬਾਈਲ ਐਪਲੀਕੇਸ਼ਨ ਹੈ ਅਤੇ ਇਸ ਵਿੱਚ ਸ਼ਿਕਾਇਤ ਨਿਵਾਰਣ ਪ੍ਰਣਾਲੀ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਉੱਥੇ, ਦੂਸਰਾ ਐਪ- ‘ਐੱਨਐੱਚਏਆਈ ਵਨ’ ਹੈ, ਜੋ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੇ ਲਾਗੂਕਰਣ ਵਿੱਚ ਜ਼ਿਆਦਾਤਰ ਮਹੱਤਵਪੂਰਨ ਆਨਸਾਈਟ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਹੈ।
ਇਸ ਤੋਂ ਇਲਾਵਾ ਸ਼੍ਰੀ ਗਡਕਰੀ ਨੇ ਐੱਨਐੱਚਏਆਈ ਦੀ ਪਹਿਲੀ ‘ਵਿੱਤੀ ਵਰ੍ਹੇ 2021-22 ਦੇ ਲਈ ਸਥਿਰਤਾ ਰਿਪੋਰਟ’ ਦਾ ਵੀ ਉਦਘਾਟਨ ਕੀਤਾ। ਇਹ ਰਿਪੋਰਟ ਐੱਨਐੱਚਏਆਈ ਦੀ ਸ਼ਾਸਨ ਢਾਂਚੇ, ਇਸ ਦੇ ਪਰਿਚਾਲਣ ਦੀ ਪ੍ਰਕਿਰਤੀ, ਇਸ ਦੇ ਹਿਤਧਾਰਕਾਂ, ਵਾਤਾਵਰਣ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਪਹਿਲ ਨੂੰ ਪੇਸ਼ ਕਰਦੀ ਹੈ। ਮੰਤਰੀ ਨੇ ‘ਭਾਰਤ ਵਿੱਚ ਸੜਕ ਵਿਕਾਸ’ ’ਤੇ ਇੱਕ ਪੁਸਤਕ ਦਾ ਵੀ ਉਦਘਾਟਨ ਕੀਤਾ। ਇਹ ਦੇਸ਼ ਵਿੱਚ ਰਾਸ਼ਟਰੀ ਰਾਜਮਾਰਗ ਨੈੱਟਵਰਕ ਦੇ ਨਿਰਮਾਣ ਦੇ ਇਤਿਹਾਸ ’ਤੇ ਅਧਾਰਿਤ ਹੈ।
ਅਧਿਕਾਰੀਆਂ ਦੇ ਨਾਲ ਆਯੋਜਿਤ ਇਸ ਬੈਠਕ ਵਿੱਚ ਸ਼੍ਰੀ ਗਡਕਰੀ ਨੇ ਪ੍ਰੋਜੈਕਟ ਵਿੱਚ ਦੇਰੀ ਨੂੰ ਘੱਟ ਕਰਨ, ਨਿਰਮਾਣ ਦੀ ਲਾਗਤ ਨੂੰ ਘੱਟ ਕਰਨ, ਵਾਤਾਵਰਣ ਲਈ ਟਿਕਾਊ ਸਮੱਗਰੀ ਦੇ ਉਪਯੋਗ ਨੂੰ ਪ੍ਰੋਤਸਾਹਿਤ ਕਰਨ ਅਤੇ ਉਚਿਤ ਸੜਕ ਅਨੁਕੂਲਨ ਨੂੰ ਲਾਗੂ ਕਰਨ ਲਈ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਦੀ ਸਟੀਕ ਤਿਆਰੀ ਅਤੇ ਵਿਹਾਰਿਕ ਤਸਦੀਕ ਦੇ ਮਹੱਤਵ ’ਤੇ ਜ਼ੋਰ ਦਿੱਤਾ।
ਮੰਤਰੀ ਨੇ ਅੱਗੇ ਨਾਗਰਿਕ ਕੇਂਦ੍ਰਿਤ ਸੇਵਾਵਾਂ ਪ੍ਰਦਾਨ ਕਰਨ ’ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਰਾਸ਼ਟਰੀ ਰਾਜ ਮਾਰਗ ਵਿਕਾਸ ਦੇ ਵਿਭਿੰਨ ਪਹਿਲੂਆਂ ’ਤੇ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ ਅਤੇ ਐੱਨਐੱਚਏਆਈ ਦੇ ਅਧਿਕਾਰੀਆਂ ਨੂੰ ਦੇਸ਼ ਵਿੱਚ ਵਿਸ਼ਵ ਪੱਧਰੀ ਰਾਸ਼ਟਰੀ ਰਾਜਮਾਰਗ ਨੈੱਟਵਰਕ ਬਣਾਉਣ ਲਈ ਪ੍ਰੋਤਸਾਹਿਤ ਕੀਤਾ।
******
ਐੱਮਜੇਪੀਐੱਸ
(Release ID: 1928614)
Visitor Counter : 118