ਗ੍ਰਹਿ ਮੰਤਰਾਲਾ
ਮਾਤਾ ਖੀਰ ਭਵਾਨੀ ਮੇਲਾ, 2023 ਕਸ਼ਮੀਰੀ ਪੰਡਿਤਾਂ ਅਤੇ ਕਸ਼ਮੀਰ ਘਾਟੀ ਦੇ ਸਥਾਨਕ ਲੋਕਾਂ ਦੁਆਰਾ ਬਹੁਤ ਜੋਸ਼ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ
ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਇਸ ਪਾਵਨ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਸ਼੍ਰੀ ਮਨੋਜ ਸਿਨ੍ਹਾ, ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐੱਫ), ਜੰਮੂ-ਕਸ਼ਮੀਰ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਨੂੰ ਖੀਰ ਭਵਾਨੀ ਮੇਲੇ ਦੇ ਸਫ਼ਲ ਆਯੋਜਨ ਦੇ ਲਈ ਵਧਾਈ ਦਿੱਤੀ
ਗ੍ਰਹਿ ਮੰਤਰੀ ਨੇ ਕਿਹਾ ਕਿ ਕਸ਼ਮੀਰ ਵਿੱਚ ਜਯੇਸ਼ਠ ਅਸ਼ਟਮੀ ‘ਤੇ ਆਯੋਜਿਤ ਹੋਣ ਵਾਲਾ ਖੀਰ ਭਵਾਨੀ ਮੇਲਾ ਕਸ਼ਮੀਰੀ ਪੰਡਿਤ ਭਾਈ ਅਤੇ ਭੈਣਾਂ ਦੇ ਅਧਿਆਤਮਿਕ ਜੀਵਨ ਵਿੱਚ ਇੱਕ ਪਵਿੱਤਰ ਸਥਾਨ ਰੱਖਦਾ ਹੈ, 25, 000 ਤੋਂ ਵੀ ਅਧਿਕ ਸ਼ਰਧਾਲੂ ਮੇਲੇ ਵਿੱਚ ਸ਼ਾਮਲ ਹੋਏ
ਮਾਂ ਖੀਰ ਭਵਾਨੀ ਦੀ ਕ੍ਰਿਪਾ ਸਾਡੇ ‘ਤੇ ਹਮੇਸ਼ਾ ਬਣੀ ਰਹੇ - ਸ਼੍ਰੀ ਅਮਿਤ ਸ਼ਾਹ
Posted On:
29 MAY 2023 5:35PM by PIB Chandigarh
ਹਰ ਸਾਲ ਜਯੇਸ਼ਠ ਅਸ਼ਟਮੀ ਦੇ ਸ਼ੁਭ ਅਵਸਰ ‘ਤੇ ਕਸ਼ਮੀਰੀ ਪੰਡਿਤ ਮਾਤਾ ਰਾਗਨਯਾ ਦੇਵੀ ਮੰਦਿਰ ਵਿੱਚ ਦਰਸ਼ਨ ਦੇ ਲਈ ਆਉਂਦੇ ਹਨ। ਇਸ ਨੂੰ ਖੀਰ ਭਵਾਨੀ ਮੰਦਿਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਸਾਲ 28 ਮਈ ਨੂੰ ਖੀਰ ਭਵਾਨੀ ਮੇਲਾ ਕਸ਼ਮੀਰੀ ਪੰਡਿਤਾਂ ਦੇ ਨਾਲ-ਨਾਲ ਕਸ਼ਮੀਰ ਘਾਟੀ ਦੇ ਸਥਾਨਕ ਲੋਕਾਂ ਦੁਆਰਾ ਬਹੁਤ ਜੋਸ਼ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ।
ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਇਸ ਅਵਸਰ ‘ਤੇ ਟਵੀਟ ਕਰਕੇ ਕਿਹਾ ਕਿ ਕਸ਼ਮੀਰ ਵਿੱਚ ਜਯੇਸ਼ਠ ਅਸ਼ਟਮੀ ‘ਤੇ ਆਯੋਜਿਤ ਹੋਣ ਵਾਲਾ ਇਹ ਖੀਰ ਭਵਾਨੀ ਮੇਲਾ ਕਸ਼ਮੀਰੀ ਪੰਡਿਤ ਭਾਈ ਅਤੇ ਭੈਣਾਂ ਦੇ ਅਧਿਆਤਮਿਕ ਜੀਵਨ ਵਿੱਚ ਇੱਕ ਪਵਿੱਤਰ ਸਥਾਨ ਰੱਖਦਾ ਹੈ। ਇਸ ਸਾਲ 25 ਹਜ਼ਾਰ ਤੋਂ ਵੀ ਅਧਿਕ ਸ਼ਰਧਾਲੂ ਮੇਲੇ ਵਿੱਚ ਸ਼ਾਮਲ ਹੋਏ। ਸ਼੍ਰੀ ਸ਼ਾਹ ਨੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ, ਸ਼੍ਰੀ ਮਨੋਜ ਸਿਨ੍ਹਾ, ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐੱਫ), ਜੰਮੂ-ਕਸ਼ਮੀਰ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਨੂੰ ਖੀਰ ਭਵਾਨੀ ਮੇਲੇ ਦੇ ਸਫ਼ਲ ਆਯੋਜਨ ਦੇ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮਾਂ ਖੀਰ ਭਵਾਨੀ ਦੀ ਕ੍ਰਿਪਾ ਸਾਡੇ ‘ਤੇ ਹਮੇਸ਼ਾ ਬਣੀ ਰਹੇ।
ਖੀਰ ਭਵਾਨੀ ਮੇਲਾ 26 ਮਈ ਨੂੰ ਸ਼ੁਰੂ ਹੋਕੇ 28 ਮਈ ਨੂੰ ਯਾਨੀ ਜਯੇਸ਼ਠ ਅਸ਼ਟਮੀ ਦੇ ਦਿਨ ਸੰਪੰਨ ਹੋਇਆ। ਮੇਲੇ ਦੇ ਪਹਿਲੇ ਦਿਨ ਜੰਮੂ ਤੋਂ 2500 ਤੋਂ ਵੀ ਅਧਿਕ ਸ਼ਰਧਾਲੂ 107 ਬੱਸਾਂ ਨਾਲ ਮੰਦਿਰ ਪਹੁੰਚੇ।
ਗਾਂਦਰਬਲ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਸ਼ਰਧਾਲੂਆਂ ਦੇ ਆਰਾਮਦਾਇਕ ਪ੍ਰਵਾਸ ਦੇ ਲਈ ਵਿਆਪਕ ਅਤੇ ਵਿਸਤ੍ਰਿਤ ਵਿਵਸਥਾ ਕੀਤੀ ਗਈ। ਗਾਂਦਰਬਲ ਜ਼ਿਲ੍ਹਾ ਪੁਲਿਸ, ਗ਼ੈਰ ਸਰਕਾਰੀ ਸੰਗਠਨਾਂ, ਸਰਕਾਰੀ ਕਰਮਚਾਰੀਆਂ, ਰਾਜਨੀਤਿਕ ਦਲਾਂ ਆਦਿ ਨੇ ਟੈਂਟ ਲਗਾ ਕੇ ਸ਼ਰਧਾਲੂਆਂ ਦੇ ਲਈ ਜਲ-ਪਾਨ ਦੀ ਵਿਵਸਥਾ ਕੀਤੀ। ਜ਼ਿਲ੍ਹਾ ਪੁਲਿਸ ਗਾਂਦਰਬਲ ਨੇ ਜੰਮੂ-ਕਸ਼ਮੀਰ ਪੁਲਿਸ ਦੇ ਨਾਲ-ਨਾਲ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐੱਫ) ਦੀਆਂ 20 ਕੰਪਨੀਆਂ ਨੂੰ ਤੈਨਾਤ ਕਰਕੇ ਸੁਰੱਖਿਆ ਵਿਵਸਥਾ ਦੇ ਪੁਖ਼ਤਾ ਇੰਤਜ਼ਾਮ ਕੀਤੇ। ਨਾਲ ਹੀ ਐਸਕੌਰਟ ਵਾਹਨ, ROP, CT QRTs, ਕਾਨੂੰਨ-ਵਿਵਸਥਾ ਦੇ ਸਾਰੇ ਘਟਕ, ਐਡੀਸ਼ਨਲ ਨਾਕਾ ਪੁਆਇੰਟਸ ਆਦਿ ਵਿਆਪਕ ਤੈਨਾਤੀ ਯੋਜਨਾ ਦਾ ਹਿੱਸਾ ਰਹੇ। ਭਗਤਾਂ ਦੇ ਭੋਜਨ ਦੇ ਲਈ ਦਸ ਲੰਗਰ ਸਥਾਪਿਤ ਕੀਤੇ ਗਏ।
28 ਮਈ ਦੀ ਸੰਧਿਆ ਆਰਤੀ ਦੇ ਨਾਲ ਮੇਲੇ ਦਾ ਸ਼ਾਂਤੀਪੂਰਵਕ ਸਮਾਪਨ ਹੋਇਆ। ਕਸ਼ਮੀਰੀ ਪੰਡਿਤਾਂ ਅਤੇ ਹੋਰ ਸਥਾਨਕ ਭਾਈਚਾਰਿਆਂ ਨੇ ਆਪਣੇ ਪ੍ਰਿਯਜਨਾਂ ਤੇ ਸਮਾਜ ਦੀ ਸ਼ਾਂਤੀ, ਸਮ੍ਰਿੱਧੀ ਅਤੇ ਖੁਸ਼ੀ ਦੇ ਲਈ ਪ੍ਰਾਰਥਨਾ ਕੀਤੀ।
ਪਿਛਲੇ ਸਾਲ ਜਯੇਸ਼ਠ ਅਸ਼ਟਮੀ ਦੇ ਸ਼ੁਭ ਅਵਸਰ ‘ਤੇ ਲਗਭਗ 18,000 ਕਸ਼ਮੀਰੀ ਪੰਡਿਤਾਂ ਅਤੇ ਸ਼ਰਧਾਲੂਆਂ ਨੇ ਪ੍ਰਸਿੱਧ ਮਾਤਾ ਖੀਰ ਭਵਾਨੀ ਮੰਦਿਰ ਵਿੱਚ ਦਰਸ਼ਨ ਕੀਤੇ। ਖੀਰ ਭਵਾਨੀ ਕਸ਼ਮੀਰੀ ਪੰਡਿਤਾਂ ਦੀ ਕੁੱਲ ਦੇਵੀ ਮੰਨੀ ਜਾਂਦੀ ਹੈ ਜਿਨ੍ਹਾਂ ਦੀ ਉੱਥੇ ਬਹੁਤ ਮਾਨਤਾ ਹੈ। ਵਰ੍ਹਿਆਂ ਤੋਂ ਖੀਰ ਭਵਾਨੀ ਮੇਲਾ ਕਸ਼ਮੀਰ ਵਿੱਚ ਭਾਈਚਾਰਕ ਸਾਂਝ ਅਤੇ ਭਾਈਚਾਰੇ ਦਾ ਪ੍ਰਤੀਕ ਬਣਿਆ ਹੋਇਆ ਹੈ।
*****
ਆਰਕੇ/ਏਵਾਈ/ਏਕੇਐੱਸ/ਏਐੱਸ
(Release ID: 1928433)
Visitor Counter : 134