ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ 9 ਵਰ੍ਹਿਆਂ ਵਿੱਚ ਭਾਰਤ ਦੁਨੀਆ ਦਾ ਇੱਕ ਮੋਹਰੀ ਰਾਸ਼ਟਰ ਬਣ ਗਿਆ ਹੈ ਅਤੇ ਇਹ ਸਭ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਵਿਕਅਤੀਗਤ ਪਹੁੰਚ ਅਤੇ ਉਨ੍ਹਾਂ ਦੀ ਦੂਰ ਦ੍ਰਿਸ਼ਟੀ ਦੇ ਕਾਰਨ ਹੀ ਸੰਭਵ ਹੋਇਆ ਹੈ


ਮੋਦੀ ਸਰਕਾਰ ਨੇ 9 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਅੱਜ ਚੇਨਈ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਥ ਪ੍ਰਵਰਤਕ ਸੁਧਾਰਾਂ ਅਤੇ ਬੇਮਿਸਾਲ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਕਾਰਨ ਦੇਸ਼ ਵਿਕਸਿਤ ਦੇਸ਼ਾਂ ਦੀ ਬਰਾਬਰੀ ’ਤੇ ਆ ਗਿਆ ਹੈ।

Posted On: 29 MAY 2023 4:43PM by PIB Chandigarh

ਕੇਂਦਰੀ ਵਿਗਿਆਨ, ਟੈਕਨੋਲੋਜੀ, ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇਹ ਕਿਹਾ ਕਿ ਪਿਛਲੇ 9 ਵਰ੍ਹਿਆਂ ਵਿੱਚ ਭਾਰਤ ਦੁਨੀਆ ਦਾ ਮੋਹਰੀ ਰਾਸ਼ਟਰ ਬਣ ਗਿਆ ਹੈ ਅਤੇ ਇਹ ਸਭ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਵਿਅਕਤੀਗਤ ਪਹੁੰਚ ਅਤੇ ਦੂਰ ਦ੍ਰਿਸ਼ਟੀ ਦੇ ਕਾਰਨ ਹੀ ਸੰਭਵ ਹੋਇਆ ਹੈ। ਸ਼੍ਰੀ ਮੋਦੀ ਦੁਨੀਆ ਦੇ ਸਭ ਤੋਂ ਵੱਡੇ ਨੇਤਾ ਵਜੋਂ ਉਭਰੇ ਹਨ ਅਤੇ ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ’ਤੇ ਵੀ ਭਾਰਤ ਦਾ ਮਾਣ ਵਧਾਇਆ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਚੇਨਈ ਵਿੱਚ ਆਯੋਜਿਤ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਾਡਾ ਮੂਲ ਵਿਚਾਰ ਵਿਕਾਸਸ਼ੀਲ, ਪਥ-ਪ੍ਰਦਰਸ਼ਕ ਸੁਧਾਰਾਂ ਅਤੇ ਦੇਸ਼ ਨੂੰ ਵਿਕਸਿਤ ਦੇਸ਼ਾਂ ਦੀ ਬਰਾਬਰੀ ’ਤੇ ਲੈ ਜਾਣ ਵਾਲੇ ਅਭੂਤਪੂਰਵ (ਬੇਮਿਸਾਲ) ਬੁਨਿਆਦੀ ਢਾਂਚੇ ਦੇ ਵਿਕਾਸ ਦਾ ਸੰਦੇਸ਼ ਦੇਣਾ ਸੀ। ਉਨ੍ਹਾਂ ਨੇ ਕਿਹਾ ਕਿ ਸਾਰੇ ਸੁਧਾਰਾਂ ਅਤੇ ਯੋਜਨਾਵਾਂ ਬਾਰੇ ਬਹੁਤ ਜ਼ਿਆਦਾ ਸੰਵੇਦਨਸ਼ੀਲਤਾ ਦੇ ਨਾਲ ਦੂਰਗਾਮੀ ਪ੍ਰਭਾਵ ਨੂੰ ਧਿਆਨ ਵਿੱਚ ਰੱਖ ਕੇ ਯੋਜਨਾਵਾਂ ਬਣਾਈਆਂ ਗਈਆਂ ਸਨ। 

 

ਉਨ੍ਹਾਂ ਨੇ ਕਿਹਾ ਕਿ ਪਰਿਵਰਤਨ ਦੇ ਮੁੱਲ ਅਤੇ ਇਸ ਦੀ ਸੀਮਾ ਨੂੰ ਸਮਝਣ ਦੇ ਲਈ 2014 ਤੋਂ ਪਹਿਲਾਂ ਅਤੇ 2014 ਤੋਂ ਬਾਅਦ ਦੇ ਸਮੇਂ ਦੀ ਤੁਲਨਾ ਕਰਨ ਦੀ ਜ਼ਰੂਰਤ ਹੈ।

ਪਿਛਲੇ 9 ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਨੂੰ ਇੱਕ ਨਵੇਂ ਪੁਨਰਉਥਾਨ ਦਾ ਯੁਗ ਪ੍ਰਦਾਨ ਕੀਤਾ ਹੈ। ਹਰੇਕ ਵਿਅਕਤੀ ਨੂੰ ਪਿਛਲੀ ਸਰਕਾਰ ਦੇ ਸਰੂਪ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ, ਕਿਉਂਕਿ ਵਰ੍ਹੇ 2014 ਤੋਂ ਪਹਿਲਾਂ ਬਹੁਤ ਘੱਟ ਵਿਕਾਸ ਦੇਖਿਆ ਗਿਆ ਸੀ। ਵਰ੍ਹੇ 2014 ਤੋਂ ਸ਼ੁਰੂ ਹੋਈ ਯਾਤਰਾ ਨੇ ਪਹਿਲੇ ਯੁਗ ਦੇ ਨਿਰਾਸ਼ਾਜਨਕ ਸਰੂਪ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਨਵੇਂ ਭਾਰਤ ਲਈ ਇੱਕ ਆਸ਼ਾਵਾਦੀ ਮਾਰਗ ਦੀ ਸ਼ੁਰੂਆਤ ਕੀਤੀ ਹੈ। ਕੇਂਦਰ ਸਰਕਾਰ ਨੇ ਸਮਾਜ ਦੇ ਗ਼ਰੀਬਾਂ ਅਤੇ ਵੰਚਿਤ ਵਰਗਾਂ ਦੀ ਭਲਾਈ ਲਈ ਕ੍ਰਾਂਤੀਕਾਰੀ ਕਦਮ ਚੁੱਕੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਵਿੱਚ ਪਿਛਲੇ ਨੌਂ ਵਰ੍ਹਿਆਂ ਦੌਰਾਨ ਸਰਬਪੱਖੀ ਵਿਕਾਸ ਦੇਖਿਆ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਵਿਸ਼ਵ ਪੱਧਰ ’ਤੇ ਨਿਤ ਨਵੀਆਂ ਉੱਚਾਈਆਂ ਨੂੰ ਛੂਹ ਰਿਹਾ ਹੈ। ਉਨ੍ਹਾਂ ਨੇ ਉਜਾਗਰ ਕੀਤਾ ਕਿ ਭਾਰਤ ਵਿਸ਼ਵ ਦੇ ਦੂਸਰੇ ਸਭ ਤੋਂ ਵੱਡੇ ਸਭ ਤੋਂ ਵੱਡੇ ਮੋਬਾਈਲ ਫੋਨ ਨਿਰਮਾਤਾ ਵਜੋਂ ਉਭਰਿਆ ਹੈ।

 

 

https://static.pib.gov.in/WriteReadData/userfiles/image/image002QHIR.jpg

ਜਲ ਜੀਵਨ ਮਿਸ਼ਨ ਦੀ ਕਲਪਨਾ 2024 ਤੱਕ ਗ੍ਰਾਮੀਣ ਭਾਰਤ ਦੇ ਸਾਰੇ ਘਰਾਂ ਵਿੱਚ ਨਿਜੀ ਘਰੇਲੂ ਨਲ ਕਨੈਕਸ਼ਨ ਦੇ ਮਾਧਿਅਮ ਨਾਲ ਸੁਰੱਖਿਅਤ ਅਤੇ ਲੋੜੀਂਦਾਂ ਪੀਣ ਵਾਲਾ ਪਾਣੀ ਉਪਲਬਧ ਕਰਵਾਉਣ ਦੇ ਸਬੰਧ ਵਿੱਚ ਹੈ। ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਸਭ ਤੋਂ ਵੱਡੀ ਸਫ਼ਲਤਾ ਭਾਰਤੀ ਪਰਿਵਾਰਾਂ ਦੀ ਵਿਚਾਰਧਾਰਾ ਵਿੱਚ ਕ੍ਰਾਂਤੀਕਾਰੀ ਮੌਲਿਕ ਪਰਿਵਰਤਨ ਲਿਆਉਣ ਦੀ ਹੈ ਤਾਕਿ ਇੱਕ ਸੁਰੱਖਿਅਤ , ਸੁਖੀ ਅਤੇ ਸਵੈ-ਮਾਣ ਦੇ ਨਾਲ-ਨਾਲ ਸਵਸਥ ਜੀਵਨ ਜਿਉਣ ਦੇ ਲਈ ਉਨ੍ਹਾਂ ਵਿੱਚੋਂ ਹਰੇਕ ਦੇ ਕੋਲ, ਵਿਸ਼ੇਸ਼ ਤੌਰ ’ਤੇ ਮਹਿਲਾਵਾਂ ਲਈ ਸਵਸਥ ਜੀਵਨ ਲਈ ਬੁਨਿਆਦੀ ਸਵੱਛਤਾ ਉਪਲਬਧ ਹੋਵੇ।

https://static.pib.gov.in/WriteReadData/userfiles/image/image003JGH2.jpg

 

ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀਐੱਮਐੱਮਵਾਈ) ਗ਼ੈਰ-ਕਾਰਪੋਰੇਟ, ਗ਼ੈਰ-ਖੇਤੀਬਾੜੀ ਸਮਾਲ/ਮਾਈਕਰੋ ਉਦਯੋਗਾਂ ਦੇ ਲਈ 10 ਲੱਖ ਤੱਕ ਦਾ ਕਰਜ਼ਾ ਉਪਲਬਧ ਕਰਵਾਉਣ ਦੇ ਲਈ 8 ਅਪ੍ਰੈਲ, 2015 ਨੂੰ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੀ ਗਈ ਇੱਕ ਪ੍ਰਮੁੱਖ ਯੋਜਨਾ ਹੈ। ਇਨ੍ਹਾਂ ਕਰਜ਼ਿਆਂ ਨੂੰ ਪੀਐੱਮਐੱਮਵਾਈ ਦੇ ਤਹਿਤ ਮੁਦਰਾ ਕਰਜ਼ਿਆਂ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਇਸ ਕਰਜ਼ੇ ਦੀ ਲਈ ਕਿਸੇ ਗਰੰਟੀ ਦੀ ਜ਼ਰੂਰਤ ਨਹੀਂ ਹੈ, ਇਸ ਲਈ ਤੁਸੀਂ ਕਿਸੇ ਨਿਜੀ ਜਾਂ ਵਪਾਰ ਕਾਰੋਬਾਰੀ ਜਾਇਦਾਦ ਗੁਆਏ ਬਿਨਾ ਕਰਜ਼ਾ ਲੈ ਸਕਦੇ ਹੋ। ਕਰਜ਼ਾ ਨਾ ਚੁਕਾਉਣ ਦੀ ਸਥਿਤੀ ਵਿੱਚ ਸਰਕਾਰ ਕਰਜ਼ੇ ਦਾ ਭੁਗਤਾਨ ਕਰਨ ਦੀ ਜ਼ਿੰਮੇਵਾਰੀ ਲੈਂਦੀ ਹੈ। ਇਹ ਕਰਜ਼ਾ ਉਨ੍ਹਾਂ ਉੱਦਮੀਆਂ ਦੇ ਲਈ ਸਭ ਤੋਂ ਵਧ ਲਾਭਦਾਇਕ ਹੈ ਜੋ ਆਪਣਾ ਮਾਈਕ੍ਰੋ ਐਂਟਰਪ੍ਰਾਈਜ਼ ਸਥਾਪਿਤ ਕਰਨਾ ਚਾਹੁੰਦੇ ਹਨ।

 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਲਈ ‘ਪੰਚ ਪ੍ਰਾਣ’ ਟੀਚਿਆਂ ’ਤੇ ਜ਼ੋਰ ਦਿੱਤਾ ਹੈ। ਅਗਲੇ 25 ਵਰ੍ਹਿਆਂ ਵਿੱਚ ਭਾਰਤ ਆਪਣਾ 100ਵਾਂ ਸੁਤੰਤਰਤਾ ਦਿਵਸ ਮਨਾਏਗਾ। ਪ੍ਰਧਾਨ ਮੰਤਰੀ ਮੋਦੀ ਨੇ ਪੰਚ ਪ੍ਰਾਣ ਟੀਚੇ ’ਤੇ ਚਰਚਾ ਕੀਤੀ।

ਸਾਡੇ ਸੱਭਿਆਚਾਰਕ ਸਬੰਧਾਂ ਦੀ ਮੁੜ ਸੁਰਜੀਤੀ ਨੂੰ ਦਿੱਤੇ ਗਏ ਮਹੱਤਵ ਦੀ ਇੱਕ ਹੋਰ ਉਦਾਹਰਣ ਦਿੰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕਿਸ ਤਰ੍ਹਾਂ ਮੋਦੀ ਸਰਕਾਰ ਕਰਤਾਰਪੁਰ ਕੌਰੀਡੋਰ ਖੋਲ੍ਹਣ ਵਿੱਚ ਸਫ਼ਲ ਰਹੀ, ਜੋ ਪਾਕਿਸਤਾਨ ਵਿੱਚ ਲਾਹੌਰ ਦੇ ਕੋਲ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਵਿੱਚ ਗੁਰਦੁਆਰਾ ਡੇਰਾ ਬਾਬਾ ਨਾਨਕ, ਗੁਰਦਾਸਪੁਰ ਜ਼ਿਲ੍ਹਾ, ਪੰਜਾਬ ਨਾਲ ਜੋੜਦਾ ਹੈ। ਇਹ ਭਾਰਤ ਦੇ ਸਿੱਖ ਸ਼ਰਧਾਲੂਆਂ ਨੂੰ ਬਿਨਾ ਵੀਜ਼ਾ ਦੇ ਪਾਕਿਸਤਾਨ ਦੇ ਕਰਤਾਰਪੁਰ ਵਿੱਚ ਗੁਰਦੁਆਰੇ ਵਿੱਚ ਜਾਣ ਦੀ ਅਨੁਮਤੀ ਪ੍ਰਦਾਨ ਕਰਦਾ ਹੈ।

 

 <><><><><>

ਐੱਸਐੱਨਸੀ/ਪੀਕੇ


(Release ID: 1928423) Visitor Counter : 117