ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ 24 ਤੋਂ 26 ਮਈ ਤੱਕ ਝਾਰਖੰਡ ਦਾ ਦੌਰਾ ਕਰਨਗੇ

प्रविष्टि तिथि: 23 MAY 2023 6:41PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 24ਤੋਂ 26 ਮਈ, 2023 ਤੱਕ ਝਾਰਖੰਡ ਦੇ ਦੌਰੇ ‘ֹਤੇ ਰਹਿਣਗੇ।

24 ਮਈ, 2023 ਨੂੰ ਰਾਸ਼ਟਰਪਤੀ ਝਾਰਖੰਡ ਦੇ ਰਾਂਚੀ ਵਿੱਚ ਹਾਈ ਕੋਰਟ ਦੇ ਨਵ-ਨਿਰਮਿਤ ਭਵਨ ਦਾ ਉਦਘਾਟਨ ਕਰਨਗੇ। 

25 ਮਈ, 2023 ਨੂੰ ਰਾਸ਼ਟਰਪਤੀ ਖੂੰਟੀ ਵਿੱਚ ਕੇਂਦਰੀ ਕਬਾਇਲੀ ਮਾਮਲੇ ਮੰਤਰਾਲੇ ਦੁਆਰਾ ਆਯੋਜਿਤ ਇੱਕ ਮਹਿਲਾ ਸੰਮੇਲਨ ਵਿੱਚ ਸ਼ਾਮਲ ਹੋਣਗੇ। ਉਹ ਰਾਂਚੀ ਦੇ ਨਾਮਕੁਮ ਵਿੱਚ ਭਾਰਤੀ ਸੂਚਨਾ ਟੈਕਨੋਲੋਜੀ ਸੰਸਥਾਨ, ਰਾਂਚੀ ਦੇ ਦੂਸਰੀ ਕਨਵੋਕੇਸ਼ਨ ਵਿੱਚ ਹਿੱਸਾ ਲੈਣਗੇ। ਉਸੇ ਸ਼ਾਮ ਰਾਸ਼ਟਰਪਤੀ ਸ਼੍ਰੀਮਤੀ ਮੁਰਮੂ ਝਾਰਖੰਡ ਸਰਕਾਰ ਦੁਆਰਾ ਰਾਂਚੀ ਦੇ ਰਾਜਭਵਨ ਵਿੱਚ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਇੱਕ ਨਾਗਰਿਕ ਸੁਆਗਤ ਸਮਾਰੋਹ ਵਿੱਚ ਸ਼ਾਮਲ ਹੋਣਗੇ। 

 

****

 

ਡੀਐੱਸ/ਬੀਐੱਮ


(रिलीज़ आईडी: 1926908) आगंतुक पटल : 178
इस विज्ञप्ति को इन भाषाओं में पढ़ें: English , Urdu , हिन्दी , Marathi