ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਅੰਤਰਰਾਸ਼ਟਰੀ ਜੈਵ ਵਿਭਿੰਨਤਾ ਦਿਵਸ ਵਾਤਾਵਰਣ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਲਈ ਬੇਹਦ ਜਰੂਰੀ- ਸ਼੍ਰੀ ਭੂਪੇਂਦਰ ਯਾਦਵ


ਸ਼੍ਰੀ ਯਾਦਵ ਨੇ ਮਿਸ਼ਨ ਲਾਈਫ ਦੇ ਤਹਿਤ ਹਰੇਕ ਪਿੰਡ ਵਿੱਚ ਲੋਕ ਜੈਵ ਵਿਭਿੰਨਤਾ ਰਜਿਸਟਰ ਬਣਾਉਣ ਦਾ ਪ੍ਰਸਤਾਵ ਰੱਖਿਆ

Posted On: 22 MAY 2023 5:47PM by PIB Chandigarh

ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਤੇ ਕਿਰਤ ਅਤੇ ਰੋਜ਼ਗਾਰ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਜੈਵ ਵਿਭਿੰਨਤਾ ਦਿਵਸ ਵਾਤਾਵਰਣ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਬੇਹਦ ਜ਼ਰੂਰੀ ਹੈ। ਮੁੰਬਈ ਵਿੱਚ ਅੰਤਰਰਾਸ਼ਟਰੀ ਜੈਵ ਵਿਭਿੰਨਤਾ ਦਿਵਸ ਮਨਾਉਣ ਦੇ ਲਈ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ਵਿੱਚ ਬੋਲਦੇ ਹੋਏ, ਉਨ੍ਹਾਂ ਨੇ ਕਿਹਾ ਕਿ ਅਸੀਂ ਅਕਸਰ ਵਾਤਾਵਰਣ ਤੋਂ ਸਭ ਕੁਝ ਲੈਂਦੇ ਹਾਂ ਪਰ ਕੂੜਾ ਵਾਪਸ ਕਰ ਦਿੰਦੇ ਹਾਂ। ਵਿਕਾਸ ਦੇ ਨਾਲ ਸਾਡੀ ਖਪਤ ਵਧ ਜਾਂਦੀ ਹੈ।

 

ਸ਼੍ਰੀ ਯਾਦਵ ਨੇ ਕਿਹਾ ਕਿ ਜੇਕਰ ਅਸੀਂ ਬੇਲੋੜੀ ਖਪਤ ਨੂੰ ਪ੍ਰੋਤਸਾਹਿਤ ਕਰਾਂਗੇ ਤਾਂ ਇੱਕ ਪ੍ਰਿਥਵੀ ਇਸ ਨੂੰ ਪੂਰਾ ਨਹੀਂ ਕਰ ਪਾਵੇਗੀ। ਉਨ੍ਹਾਂ ਨੇ  ਕਿਹਾ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਸਾਨੂੰ ਵਿਕਾਸ ਦੇ ਨਾਲ-ਨਾਲ ਜੈਵ ਵਿਭਿੰਨਤਾ ਦੀ ਸੰਭਾਲ ਦਾ ਮਾਰਗ ਪੱਧਰਾ ਕਰਨਾ ਹੋਵੇਗਾ।

 

ਸ਼੍ਰੀ ਯਾਦਵ ਨੇ ਮਿਸ਼ਨ ‘ਲਾਈਫ’ ਦੇ ਤਹਿਤ ਹਰ ਪਿੰਡ ਵਿੱਚ ਲੋਕ ਜੈਵ ਵਿਭਿੰਨਤਾ ਰਜਿਸਟਰ ਬਣਾਉਣ ਦਾ ਪ੍ਰਸਤਾਵ ਰੱਖਿਆ।

 

ਇਸ ਮੌਕੇ ’ਤੇ ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ, ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਨ ਮੰਤਰਾਲੇ ਦੇ ਸਕੱਤਰ ਲੀਨਾ ਨੰਦਨ, ਰਾਸ਼ਟਰੀ ਜੈਵ ਵਿਭਿੰਨਤਾ ਅਥਾਰਿਟੀ ਦੇ ਚੇਅਰਮੈਨ ਸ਼੍ਰੀ ਸੀ ਅਚਲੇਂਦਰ ਰੈਡੀ, ਕੇਂਦਰ ਅਤੇ ਰਾਜ ਸਰਕਾਰ ਦੇ ਅਧਿਕਾਰੀ ਅਤੇ ਕਈ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਸਨ

ਮਹਾਰਾਸ਼ਟਰ ਸਰਕਾਰ ਨੂੰ ਉਸ ਦੀ ਵਿਲੱਖਣ ਜੀਨ ਬੈਂਕ ਪਹਿਲ ਦੇ ਲਈ ਵਧਾਈ ਦਿੰਦੇ ਹੋਏ ਸ਼੍ਰੀ ਯਾਦਵ ਨੇ ਕਿਹਾ, “ਮਹਾਰਾਸ਼ਟਰ ਵਿੱਚ ਸਥਿਤ ਪੱਛਮੀ ਘਾਟ ਜੈਵ ਵਿਭਿੰਨਤਾ ਨਾਲ ਸਮ੍ਰਿੱਧ ਹਨ। ਮਹਾਰਾਸ਼ਟਰ ਵਿੱਚ ਛੇ ਰਾਸ਼ਟਰੀ ਪਾਰਕ, 48 ਵਾਈਲਡਲਾਈਫ ਸੈਂਚੂਰੀਜ਼ ਅਤੇ ਤਿੰਨ ਰਾਮਸਰ ਸਾਈਟਸ ਹਨ। ਇਸ ਲਈ ਅੰਤਰਰਾਸ਼ਟਰੀ ਜੈਵ ਵਿਭਿੰਨਤਾ ਦਿਵਸ ਮਨਾਉਣ ਦੇ ਲਈ ਇਸ ਤੋਂ ਬੇਹਤਰ ਜਗ੍ਹਾ ਨਹੀਂ ਹੋ ਸਕਦੀ ਸੀ।”

 

ਇਸ ਸਾਲ ਦੇ ਵਿਸ਼ਵ ਵਾਤਵਰਣ ਦਿਵਸ ਦੀ ਥੀਮ ਬਾਰੇ ਵਿਸਤਾਰ ਨਾਲ ਦੱਸਦੇ ਹੋਏ, ਸ਼੍ਰੀ ਯਾਦਵ ਨੇ ਕਿਹਾ ਕਿ ਮੰਤਰਾਲਾ ਵਿਸ਼ਵ ਵਾਤਾਵਰਣ ਦਿਵਸ ਦੇ ਸਮਾਰੋਹ ਨੂੰ ਮਿਸ਼ਨ ֹਲਾਈਫ’ ਦੇ ਨਾਲ ਜੋੜਣ ਦੀ ਯੋਜਨਾ ਬਣਾ ਰਿਹਾ ਹੈ। ਇਹ ਦੇਖਦੇ ਹੋਏ ਕਿ ਕੁਦਰਤ ਅਤੇ ਵਾਤਾਵਰਣ ਸਾਡੇ ਜੀਵਨ ਦੇ ਲਈ ਬਹੁਤ ਮਹੱਤਵਪੂਰਣ ਹਨ, ਉਨ੍ਹਾਂ ਨੇ ਕਿਹਾ ਕਿ ‘ਮਿਸ਼ਨ ਲਾਈਫ’ ਦੇ ਨਾਲ ਸਰਕਾਰ ਇੱਕ ‘ਸੰਪੂਰਨ ਸਮਾਜ’ ਦ੍ਰਿਸ਼ਟੀਕੋਣ ਅਪਣਾਉਣ ਦਾ ਪ੍ਰਯਾਸ ਕਰਦੀ ਹੈ।

 

A person standing at a podium with a microphoneDescription automatically generated with medium confidence

ਮਿਲੇਟਸ ਦੇ ਮਹੱਤਵ ’ਤੇ ਬੋਲਦੇ ਹੋਏ ਸ਼੍ਰੀ ਯਾਦਵ ਨੇ ਕਿਹਾ, ਬਾਜਰਾ ਵੋਕਲ ਫਾਰ ਲੋਕਲ ਦੇ ਨਾਅਰਾ ਨੂੰ ਉਤਸ਼ਾਹਿਤ ਕਰਦਾ ਹੈ। ਇਹ ਇੱਕ ਅਜਿਹੀ ਫ਼ਸਲ ਹੈ ਜੋ ਭਾਰਤੀ ਜਲਵਾਯੂ ਅਤੇ ਮਿੱਟੀ ਦੇ ਅਨੁਕੂਲ ਹੈ। ਸੋਕਾ ਪ੍ਰਤੀਰੋਧੀ ਹੋਣ  ਦੇ ਨਾਲ-ਨਾਲ ਪੋਸ਼ਣ ਦੀ ਕਮੀ ਨੂੰ ਘੱਟ ਕਰਨ ਲਈ ਬਾਜਰਾ ਮਹੱਤਵਪੂਰਨ ਹੈ। ਜੈਵ ਵਿਭਿੰਨਤਾ ਬੋਰਡ ਨੇ ਮਿਲੇਟਸ ਨੂੰ ਵਿਸ਼ੇਸ਼ ਮਹੱਤਵ ਦਿੱਤਾ ਹੈ। ਇਸ ਦਾ ਉਦੇਸ਼ ਕਮਜ਼ੋਰ ਭਾਈਚਾਰਿਆਂ ਦੇ ਨਾਲ ਪਹੁੰਚ ਅਤੇ ਲਾਭ ਸਾਂਝੇ ਕਰਨ ਨੂੰ ਸਮਰੱਥ ਕਰਨਾ ਹੈ।”

ਸ਼੍ਰੀ ਯਾਦਵ ਨੇ ਦੁਹਰਾਇਆ ਕਿ ਵਾਤਾਵਰਣ ਦੀ ਰੱਖਿਆ ਦੇਸ਼ ਦੇ ਲਈ ਆਸਥਾ ਦਾ ਵਿਸ਼ਾ ਹੈ। “ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਾਡੇ ਕੋਲ ਕੁਦਰਤੀ ਸੰਸਧਾਨਾਂ ਤੱਕ ਪਹੁੰਚ ਹੈ ਕਿਉਂਕਿ ਸਾਡੀ ਪਿਛਲੀ ਪੀੜ੍ਹੀ ਨੇ ਉਨ੍ਹਾਂ ਦੀ ਰੱਖਿਆ ਕੀਤੀ ਸੀ ਅਤੇ ਇਹ ਸਾਡਾ ਫ਼ਰਜ ਹੈ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਉਨ੍ਹਾਂ ਦੀ ਰੱਖਿਆ ਕਰੀਏ। ਇਹ ਅੱਜ ਦੇ ਲਈ ਸਭ ਤੋਂ ਮਹੱਤਵਪੂਰਨ ਸੰਦੇਸ਼ ਹੈ।”

ਇਸ ਮੌਕੇ ’ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ, ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਕਿਹਾ, “ਜੇਕਰ ਅਸੀਂ ਵਾਤਾਵਰਣ ਦੀ ਰੱਖਿਆ ਕਰਦੇ ਹਾਂ, ਤਾਂ ਬਦਲੇ ਵਿੱਚ ਵਾਤਾਵਰਣ ਸਾਡੀ ਰੱਖਿਆ ਕਰੇਗਾ।

ਮਿਲੇਟਸ ਦਾ ਜ਼ਿਕਰ ਕਰਦੇ ਹੋਏ, ਮੰਤਰੀ ਜੀ ਨੇ ਅੱਗੇ ਕਿਹਾ, “ਭਾਰਤ ਦੀ ਪਹਿਲ ਦੇ ਕਾਰਨ ਅੱਜ ਪੂਰੀ ਦੁਨੀਆ ਮਿਲੇਟਸ ਵੱਲ ਆਕਰਸ਼ਿਤ ਹੋ ਰਹੀ ਹੈ। ਇੱਕ ਜਨ ਅੰਦੋਲਨ ਰਾਹੀਂ ਸਾਨੂੰ ਮਿਲੇਟਸ ਦੇ  ਗਿਆਨ, ਮੰਗ ਅਤੇ ਸਪਲਾਈ ਨੂੰ ਵਧਾਉਣਾ ਹੈ। ਸਾਨੂੰ ਇੱਕ ਜਨ ਅੰਦੋਲਨ ਬਣਾਉਣ ਅਤੇ ਮਿਲੇਟਸ ਦੇ ਗਿਆਨ ਨੂੰ ਆਮ ਆਦਮੀ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ।” ਮੰਤਰੀ ਜੀ ਨੇ “ਉੱਜਵਲ ਭਵਿੱਖ ਵੱਲ ਕੁਦਰਤ, ਸੰਸਕ੍ਰਿਤੀ ਅਤੇ ਸਾਹਿਤ’ਦਾ ਮੰਤਰ ਦਿੱਤਾ।

ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸਕੱਤਰ ਸ਼੍ਰੀਮਤੀ ਲੀਨਾ ਨੰਦਨ ਨੇ ਕਿਹਾ, “ਅੱਜ ਇੱਕ ਅਜਿਹਾ ਦਿਨ ਹੈ ਜਦੋਂ ਅਸੀਂ ਸਵੀਕਾਰ ਕਰਦੇ ਹਾਂ ਕਿ ਸਾਡਾ ਜੀਵਨ ਬਹੁਤ ਹਦ ਤੱਕ ਜੈਵ ਵਿਭਿੰਨਤਾ ’ਤੇ ਨਿਰਭਰ ਹੈ।”

ਮਹਾਰਾਸ਼ਟਰ ਸਰਕਾਰ ਦੇ ਵਣ ਮੰਤਰੀ ਸ਼੍ਰੀ. ਸੁਧੀਰ ਮੁਨਗੰਟੀਵਾਰ ਨੇ ਵੀ ਇੱਕ ਵੀਡਿਓ ਸੰਦੇਸ਼ ਦੇ ਰਾਹੀਂ ਇਕੱਠ ਨੂੰ ਸੰਬੋਧਨ ਕੀਤਾ।

ਇਸ ਮੌਕੇ ’ਤੇ ਪਤਵੰਤਿਆਂ ਦੁਆਰਾ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਦੋ ਪ੍ਰਕਾਸ਼ਨ, ‘ਭਾਰਤ ਦੇ ਜੈਵ ਵਿਭਿੰਨਤਾ ਵਿਰਾਸਤ ਸਥਾਨ ਅਤੇ ‘ਹੋਰ ਪ੍ਰਭਾਵੀ ਖੇਤਰ ਅਧਾਰਿਤ ਪ੍ਰਬੰਧਨ’ ਰਿਲੀਜ਼ ਕੀਤੀ ਗਈ।

 

 

 

ਸਮਾਰੋਹ ਵਿੱਚ ਹੋਰ ਪਤਵੰਤਿਆਂ ਦੀ ਮੌਜੂਦਗੀ ਵਿੱਚ, ਸ਼੍ਰੀ ਭੂਪੇਂਦਰ ਯਾਦਵ ਦੁਆਰਾ ਮਿਲੇਟਸ ’ਤੇ ਵਿਸ਼ੇਸ਼ ਧਿਆਨ ਦੇਣ ਵਾਲੀ ਜੈਵ ਵਿਭਿੰਨਤਾ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ। ਪ੍ਰਦਰਸ਼ਨੀ ਵਿੱਚ ਵਣ ਵਿਭਾਗ, ਮਹਾਰਾਸ਼ਟਰ ਸਰਕਾਰ, ਰਾਜ ਜੈਵ ਵਿਭਿੰਨਤਾ ਬੋਰਡ, ਮਹਾਰਾਸ਼ਟਰ ਸਰਕਾਰ, ਰਾਜ ਜੈਵ ਵਿਭਿੰਨਤਾ ਬੋਰਡ, ਮਹਾਰਾਸ਼ਟਰ ਜੀਨ ਬੈਂਕ ਪ੍ਰੋਜੈਕਟ, ਬੋਟੈਨੀਕਲ ਸਰਵੇਖਣ ਆਵ੍ ਇੰਡੀਆ ਅਤੇ ਹੋਰਾਂ ਦੇ ਕੰਮ ਨੂੰ ਦਰਸਾਇਆ ਗਿਆ। ਮਿਲੇਟ ਦੇ ਪ੍ਰਚਾਰ ਵਿੱਚ ਸ਼ਾਮਲ ਵਿਭਿੰਨ ਜਨਤਕ ਅਤੇ ਨਿੱਜੀ ਸੰਗਠਨ ਵੀ ਪ੍ਰਦਰਸ਼ਨੀ ਦਾ ਹਿੱਸਾ ਸਨ।

 

A group of people standing togetherDescription automatically generated with low confidence

 *************

ਐੱਮਜੇਪੀਐੱਸ/ਐੱਨਜੇ


(Release ID: 1926907) Visitor Counter : 137