ਆਯੂਸ਼

ਏਆਈਆਈਏ ਨੇ ਅੰਤਰਰਾਸ਼ਟਰੀ ਯੋਗ ਦਿਵਸ 2023 ਸਮਾਰੋਹਾਂ ਦੀ ਸ਼ੁਰੂਆਤ ਕੀਤੀ

Posted On: 22 MAY 2023 7:18PM by PIB Chandigarh

ਆਯੁਸ਼ ਮੰਤਰਾਲੇ ਦੇ ਤਹਿਤ ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੈਦ (ਏਆਈਆਈਏ) ਨੇ 9ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ ਆਪਣੇ ਸਮਾਰੋਹਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਯੋਗ ਇੰਸਟੀਟਿਊਟ, ਮੁੰਬਈ ਦੇ ਡਾਇਰੈਕਟਰ ਡਾ. ਹੰਸਾ ਯੋਗੇਂਦਰ ਪੂਰਵਾਲੋਕਨ ਪ੍ਰੋਗਰਾਮਾਂ ਦੇ ਮੁੱਖ ਮਹਿਮਾਨ ਸਨ। ਐੱਨਆਈਏ ਜੈਪੁਰ ਦੇ ਵਾਈਸ ਚਾਂਸਲਰ ਡਾ, ਸੰਜੀਵ ਸ਼ਰਮਾ ਅਤੇ ਪ੍ਰਿਸੰਪੀਲ ਡਾ. ਸੀ.ਵੀ. ਜੈਦੇਵਨ, ਆਯੁਰਵੈਦ ਕਾਲਜ ਕੇਰਲ ਦੇ ਵੈਦਯਰਤਨਮ ਪੀ. ਐੱਸ ਵੈਰੀਅਰ ਸਨਮਾਨਿਤ ਮਹਿਮਾਨ ਸਨ। ਇਸ ਅਵਸਰ ’ਤੇ ਡੀਨ ਪੀ.ਜੀ: ਪ੍ਰੋ. ਆਨੰਦ ਮੋਰੇ, ਡੀਨ ਗੋਆ: ਪ੍ਰੋ. ਸੁਜਾਤਾ ਕਦਮ, ਏਆਈਆਈਏ ਕੇ ਐੱਮਐੱਸ ਪ੍ਰੋ. ਅਨੰਤਰਾਮਨ ਅਤੇ ਹੋਰ ਸੀਨੀਅਰ ਫੈਕਲਟੀ ਮੈਂਬਰ ਵੀ ਮੌਜੂਦ ਸਨ।

ਅੰਤਰਰਾਸ਼ਟਰੀ ਯੋਗ ਦਿਵਸ 2023 ਜਿਵੇਂ-ਜਿਵੇਂ ਕਰੀਬ ਆਏਗਾ, ਇੰਸਟੀਟਿਊਟ ਵਿੱਚ ਲੈਕਚਰ ਸੀਰੀਜ਼, ਵਰਕਸ਼ਾਪਾਂ, ਪੋਸਟਰ ਬਣਾਉਣ ਦੀ ਪ੍ਰਤੀਯੋਗਤਾ, ਆਸਨ ਪ੍ਰਤੀਯੋਗਤਾ ਅਤੇ ਲੇਹ ਅਤੇ ਦਿੱਲੀ ਵਿੱਚ ਕਾਮਨ ਯੋਗ ਪ੍ਰੋਟੋਕਾਲ ਦੇ ਪ੍ਰਦਸ਼ਨ ਸਹਿਤ ਅਨੇਕ ਪ੍ਰੋਗਰਾਮ ਅਤੇ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ। ਯੋਗ ਪ੍ਰੋਟੋਕਾਲ ਹਰੇਕ ਵਿਅਕਤੀ ਨੂੰ ਆਪਣੇ ਸ਼ਰੀਰ ਦੀਆਂ ਅਸੀਮ ਸੰਭਾਵਨਾਵਾਂ  ਦਾ ਪਤਾ ਲਗਾਉਣ ਦੇ ਲਈ ਪ੍ਰੇਰਿਤ ਅਤੇ ਪ੍ਰੋਤਸਾਹਿਤ ਕਰੇਗਾ। ਹਰ ਗਤੀਵਿਧੀਆਂ ਜਿਵੇਂ ਲੈਕਟਰ ਸੀਰੀਜ਼, ਵਾਰਕਸ਼ਾਪਾਂ, ਆਦਿ ਪ੍ਰਤੀਭਾਗੀਆਂ ਨੂੰ ਯੋਗ ਦੀ ਗਹਿਰੀ ਸਮਝ ਅਤੇ ਸਾਡੇ ਦੈਨਿਕ ਜੀਵਨ ਵਿੱਚ ਇਸ ਦਾ ਮਹੱਤਵ ਦੱਸਣ ਵਿੱਚ ਮਦਦ ਕਰਨਗੀਆਂ।

 “ਅੱਜ ਦੀ ਦੁਨੀਆ ਵਿੱਚ ਜਾਣਕਾਰੀ ਇੱਕਤਰ ਕਰਨਾ ਬਹੁਤ ਅਸਾਨ ਹੈ, ਸਾਨੂੰ ਪਹਿਲਾਂ ਦੀ ਤਰ੍ਹਾਂ ਸੰਘਰਸ਼ ਨਹੀਂ ਕਰਨਾ ਪੈਂਦਾ ਹੈ। ਲੇਕਿਨ ਕੀ ਤੁਸੀਂ ਸਾਰੇ ਸੋਚਦੇ ਹੋ ਕਿ ਲੋਕ ਹੁਣ ਸਿਹਤਮੰਦ ਹਨ, ਉੱਤਰ ਨਹੀਂ ਹੈ ਕਿਉਂਕਿ ਗਿਆਨ ਦਾ ਉਪਯੋਗ ਨਹੀਂ ਕੀਤਾ ਜਾ ਰਿਹਾ ਹੈ। ਅੱਜ ਅਸੀਂ ਜੋ ਕੁਝ ਸਿੱਖਦੇ ਹਾਂ ਉਸ ਨੂੰ ਅਪਣਾਉਂਦੇ ਨਹੀਂ ਹਾਂ। ਡਾ. ਹੰਸਾ ਯੋਗੇਂਦਰ ਨੇ ਕਿਹਾ, ਯੋਗ ਸਾਨੂੰ ਇੱਕ ਸਿਹਤਮੰਦ ਜੀਵਨ ਜਿਉਣਾ ਸਿਖਾਉਂਦਾ ਹੈ ਅਤੇ ਇੱਕ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਜਿਉਣ ਦੇ ਲਈ ਇਸ ਦਾ ਰੋਜ਼ਾਨਾ ਅਭਿਆਸ ਕਰਨਾ ਚਾਹੀਦਾ ਹੈ।”

ਡਾ. ਤਨੁਜਾ ਨੇਸਾਰੀ ਨੇ ਕਿਹਾ, “21 ਜੂਨ ਨੂੰ ਹਰ ਸਾਲ ਮਨਾਇਆ ਜਾਣ ਵਾਲਾ ਯੋਗ ਦਿਵਸ ਇੱਕ ਅਦਭੁੱਤ ਆਲਮੀ ਘਟਨਾ ਬਣ ਗਿਆ ਹੈ, ਜੋ ਆਪਣੇ ਕਾਇਆਕਲਪ ਦੇ ਲਾਭਾਂ ਨੂੰ ਸੀਮਾਵਾਂ ਦੇ ਪਾਰ ਫੈਲਾ ਰਿਹਾ ਹੈ। ਆਯੁਸ਼ ਮੰਤਰਾਲੇ ਦੇ ਤਹਿਤ ਏਆਈਆਈਏ ਸ਼ਰੀਰਕ ਸ਼ਕਤੀ, ਮਾਨਸਿਕ ਸਪਸ਼ਟਤਾ ਅਤੇ ਭਾਵਨਾਤਮਕ ਸਦਭਾਵ ਵਧਾਉਣ ਦੇ ਲਈ ਯੋਗ ਦੀ ਸ਼ਕਤੀ ਨੂੰ ਸਮਝਦਾ ਹੈ ਜੋ ਸਮੁੱਚੀਆਂ ਸਿਹਤ ਕਾਰਜ ਪ੍ਰਣਾਲੀਆਂ ਨੂੰ ਹੁਲਾਰਾ ਦੇਣ ਦੀ ਕਲਪਨਾ ਨਾਲ ਚੰਗੀ ਤਰ੍ਹਾਂ ਜੁੜ ਗਿਆ ਹੈ।”

ਉਨ੍ਹਾਂ ਨੇ ਕਿਹਾ, “ਯੋਗ ਆਯੁਰਵੇਦ ਦਾ ਅਧਿਆਤਮਿਕ ਚਿਹਰਾ ਹੈ, ਅਸਲ ਵਿੱਚ ਇਹ ਦੋਨੋਂ ਇੱਕ ਸਿੱਕੇ ਦੇ ਦੋ ਅਲੱਗ-ਅਲੱਗ ਪਹਿਲੂ ਹਨ।”

 

ਲੈਕਚਰ ਸੀਰੀਜ਼ ਸਰਬ ਯੋਗ ਇੰਟਰਨੈਸ਼ਨਲ ਦੇ ਪ੍ਰਧਾਨ ਇਟਲੀ ਦੇ ਪ੍ਰਸਿੱਧ ਐਂਟੋਨੀਯੇਟਾ ਰੋਜ਼ੀ –ਦੇ ਇੱਕ ਸ਼ੈਸਨ ਦੇ ਨਾਲ ਸ਼ੁਰੂ ਹੋਵੇਗਾ-ਉਹ ਇੱਕ ਸ਼ੈਸਨ ਦੇ ਦੌਰਾਨ ਦਰਸ਼ਕਾਂ ਨੂੰ ਸੰਬੋਧਨ ਕਰਨਗੇ। ਡਾ. ਰੋਜ਼ੀ ਨੂੰ ਯੋਗ ਦੇ ਪ੍ਰਚਾਰ ਅਤੇ ਵਿਕਾਸ ਦੇ ਉਤਕ੍ਰਿਸ਼ਟ ਯੋਗਦਾਨ ਦੇਣ ਦੇ ਲਈ 2019 ਦਾ ਪ੍ਰਧਾਨ ਮੰਤਰੀ ਪੁਰਸਕਾਰ ਦਿੱਤਾ ਜਾ ਚੁੱਕਿਆ ਹੈ।

ਏਆਈਆਈਏ ਏਕੀਕ੍ਰਿਤ ਖੋਜ ਵਿੱਚ ਵਿਸ਼ਵਾਸ ਕਰਦਾ ਹੈ ਅਤੇ ਇਸ ਸੰਦਰਭ ਵਿੱਚ ਏਆਈਆਈਏ ਅਤੇ ਆਈਆਈਟੀ ਦਿੱਲੀ ਨੇ ‘ਭ੍ਰਾਮਰੀ ਪ੍ਰਾਣਾਯਾਮ’ ਦੇ ਦੌਰਾਨ ਭਿਨਭਿਨਾਹਟ ਦੀ ਧਵਨੀ ਦੇ ਤੰਤ੍ਰਿਕਾ ਸਹਿਸਬੰਧ ਦੀ ਜਾਂਚ’ ਸਿਰਲੇਖ ਨਾਲ ਮਿਲ ਕੇ ਇੱਕ ਖੋਜ ਕੀਤੀ ਹੈ। ਕਾਰਜ ਦਾ ਪਰਿਣਾਮ ਬਾਇਓਮੈਡੀਕਲ ਸਿਗਨਲ ਪ੍ਰੋਸੈੱਸਿੰਗ ਐਂਡ ਕੰਟ੍ਰੋਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।

 

 ************

ਐੱਸਕੇ



(Release ID: 1926679) Visitor Counter : 96


Read this release in: English , Urdu , Hindi , Tamil