ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦਾ ਜਪਾਨ, ਪਾਪੂਆ ਨਿਊ ਗਿਨੀ ਅਤੇ ਆਸਟ੍ਰੇਲੀਆ ਯਾਤਰਾ ਤੋਂ ਪਹਿਲਾਂ ਬਿਆਨ

Posted On: 19 MAY 2023 8:49AM by PIB Chandigarh

ਮੈਂ ਜਪਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਫੁਮਿਓ ਕਿਸ਼ਿਦਾ ਦੇ ਸੱਦੇ ‘ਤੇ ਜਪਾਨੀ ਪ੍ਰਧਾਨਗੀ ਦੇ ਤਹਿਤ ਜੀ7 ਸਿਖਰ ਸਮਿਟ ਵਿੱਚ ਹਿੱਸਾ ਲੈਣ ਦੇ ਲਈ ਜਪਾਨ ਦੇ ਹਿਰੋਸ਼ਿਮਾ ਦੇ ਲਈ ਰਵਾਨਾ ਹੋ ਰਿਹਾ ਹਾਂ। ਹਾਲ ਵਿੱਚ ਹੀ ਭਾਰਤ-ਜਪਾਨ ਸਿਖਰ ਸਮਿਟ ਸੰਮੇਲਨ ਦੇ ਲਈ ਭਾਰਤ ਦੀ ਯਾਤਰਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਕਿਸ਼ਿਦਾ ਤੋਂ ਫਿਰ ਭੇਂਟ ਹੋਣਾ ਪ੍ਰਸੰਨਤਾ ਦੀ ਬਾਤ ਹੋਵੇਗੀ। ਕਿਉਂਕਿ ਇਸ ਸਾਲ ਭਾਰਤ ਜੀ20 ਦੀ ਪ੍ਰਧਾਨਗੀ ਕਰ ਰਿਹਾ ਹੈ, ਇਸ ਨੂੰ ਦੇਖਦੇ ਹੋਏ ਜੀ7 ਸਿਖਰ ਸਮਿਟ ਵਿੱਚ ਮੇਰੀ ਉਪਸਥਿਤੀ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹੈ। ਮੈਂ ਜੀ7 ਦੇ ਮੈਂਬਰਾਂ ਅਤੇ ਹੋਰ ਸੱਦੇ ਗਏ ਭਾਗੀਦਾਰ ਦੇਸ਼ਾਂ ਦੇ ਨਾਲ ਵਿਸ਼ਵ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਅਤੇ ਉਨ੍ਹਾਂ ਨੂੰ ਸਮੂਹਿਕ ਤੌਰ ‘ਤੇ ਸੰਬੋਧਿਤ ਕਰਨ ਨਾਲ ਸਬੰਧਿਤ ਵਿਚਾਰਾਂ ਦੇ ਅਦਾਨ-ਪ੍ਰਦਾਨ ਨੂੰ ਲੈ ਕੇ ਉਤਸੁਕ ਹਾਂ। ਇਸ ਤੋਂ ਇਲਾਵਾ ਮੈਂ ਹਿਰੋਸ਼ਿਮਾ ਜੀ7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਕੁਝ ਨੇਤਾਵਾਂ ਦੇ ਨਾਲ ਦੁਵੱਲੀ ਮੀਟਿੰਗਾਂ ਵੀ ਕਰਾਂਗਾ।

 

ਮੈਂ ਜਪਾਨ ਤੋਂ ਬਾਅਦ ਪਾਪੂਆ ਨਿਊ ਗਿਨੀ ਦੇ ਪੋਰਟ ਮੋਰੇਸਬੀ ਦਾ ਦੌਰਾ ਕਰਾਂਗਾ। ਪਾਪੂਆ ਨਿਊ ਗਿਨੀ ਦੀ ਇਹ ਮੇਰੀ ਪਹਿਲੀ ਯਾਤਰਾ ਹੋਵੇਗੀ। ਇਸ ਦੇ ਨਾਲ ਹੀ, ਇਹ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਦੁਆਰਾ ਪਾਪੂਆ ਨਿਊ ਗਿਨੀ ਦੀ ਪਹਿਲੀ ਯਾਤਰਾ ਵੀ ਹੋਵੇਗੀ। ਮੈਂ 22 ਮਈ, 2023 ਨੂੰ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਸ਼੍ਰੀ ਜੇਮਸ ਮਾਰਾਪੇ ਦੇ ਨਾਲ ਸੰਯੁਕਤ ਤੌਰ ‘ਤੇ ਭਾਰਤ-ਪ੍ਰਸ਼ਾਂਤ ਦ੍ਵੀਪ ਸਹਿਯੋਗ ਫੋਰਮ (ਐੱਫਆਈਪੀਆਈਸੀ) ਦੇ ਤੀਸਰੇ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਾਂਗਾ। ਮੈਂ ਆਭਾਰੀ ਹਾਂ ਕਿ ਸਾਰੇ 14 ਪ੍ਰਸ਼ਾਂਤ ਦ੍ਵੀਪ ਦੇ ਦੇਸ਼ਾਂ (ਪੀਆਈਸੀ) ਨੇ ਇਸ ਮਹੱਤਵਪੂਰਨ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਸੱਦੇ ਨੂੰ ਸਵੀਕਾਰ ਕੀਤਾ ਹੈ। ਐੱਫਆਈਪੀਆਈਸੀ ਦਾ ਗਠਨ ਸਾਲ 2014 ਵਿੱਚ ਮੇਰੀ ਫਿਜੀ ਯਾਤਰਾ ਦੇ ਦੌਰਾਨ ਕੀਤਾ ਗਿਆ ਸੀ ਅਤੇ ਮੈਂ ਪੀਆਈਸੀ ਨੇਤਾਵਾਂ ਦੇ ਨਾਲ ਸਾਨੂੰ ਇੱਕ ਮੰਚ ‘ਤੇ ਲਿਆਉਣ ਵਾਲੇ ਮੁੱਦਿਆਂ ਜਿਵੇਂ ਕਿ ਜਲਵਾਯੁ ਪਰਿਵਰਤਨ ਤੇ ਟਿਕਾਊ ਵਿਕਾਸ, ਸਮਰੱਥਾ ਨਿਰਮਾਣ ਅਤੇ ਟ੍ਰੇਨਿੰਗ, ਸਿਹਤ ਤੇ ਭਲਾਈ, ਬੁਨਿਆਦੀ ਢਾਂਚਾ ਅਤੇ ਆਰਥਿਕ ਵਿਕਾਸ ‘ਤੇ ਗੱਲਬਾਤ ਕਰਨ ਦੇ ਲਈ ਉਤਸੁਕ ਹਾਂ। 

 

ਐੱਫਆਈਪੀਆਈਸੀ ਵਿੱਚ ਸ਼ਾਮਲ ਹੋਣ ਤੋਂ ਇਲਾਵਾ ਮੈਂ ਪਾਪੂਆ ਨਿਊ ਗਿਨੀ ਦੇ ਗਵਰਨਰ ਜਨਰਲ ਸਰ ਬੌਬ ਡਾਡੇ, ਪ੍ਰਧਾਨ ਮੰਤਰੀ ਮਾਰਾਪੇ ਅਤੇ ਸਿਖਰ ਸਮਿਟ ਵਿੱਚ ਹਿੱਸਾ ਲੈਣ ਵਾਲੇ ਪੀਆਈਸੀ ਦੇ ਕੁਝ ਹੋਰ ਨੇਤਾਵਾਂ ਦੇ ਨਾਲ ਦੁਵੱਲੀ ਗੱਲਬਾਤ ਦੇ ਲਈ ਉਤਸੁਕ ਹਾਂ।

 

ਇਸ ਤੋਂ ਬਾਅਦ ਮੈਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਲਬਨੀਜ਼ ਦੇ ਸੱਦੇ ‘ਤੇ ਸਿਡਨੀ ਦੀ ਯਾਤਰਾ ਕਰਾਂਗਾ। ਮੈਂ ਭਾਰਤ-ਆਸਟ੍ਰੇਲੀਆ ਮੀਟਿੰਗ ਦੇ ਲਈ ਉਤਸੁਕ ਹਾਂ, ਜੋ ਸਾਡੇ ਦੁਵੱਲੇ ਸਬੰਧਾਂ ਦਾ ਜਾਇਜ਼ਾ ਲੈਣ ਅਤੇ ਇਸ ਸਾਲ ਮਾਰਚ ਵਿੱਚ ਨਵੀਂ ਦਿੱਲੀ ਵਿੱਚ ਆਯੋਜਿਤ ਹੋਏ ਪਹਿਲੇ ਭਾਰਤ-ਆਸਟ੍ਰੇਲੀਆ  ਸਲਾਨਾ ਸਿਖਰ ਸਮਿਟ ‘ਤੇ ਅੱਗੇ ਦੀ ਕਾਰਵਾਈ ਕਰਨ ਦਾ ਅਵਸਰ ਹੋਵੇਗਾ। ਮੈਂ ਆਸਟ੍ਰੇਲੀਆ  ਵਿੱਚ ਸੀਈਓ (CEO) ਅਤੇ ਵਪਾਰ ਜਗਤ ਦੀ ਪ੍ਰਮੁੱਖ ਹਸਤੀਆਂ ਦੇ ਨਾਲ ਵੀ ਮੀਟਿੰਗ ਕਰਾਂਗਾ ਅਤੇ ਸਿਡਨੀ ਵਿੱਚ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਦੌਰਾਨ ਭਾਰਤੀ ਭਾਈਚਾਰੇ ਨੂੰ ਵੀ ਮਿਲਾਂਗਾ।

 

***************

ਡੀਐੱਸ/ਐੱਸਟੀ



(Release ID: 1926553) Visitor Counter : 113