ਖਾਣ ਮੰਤਰਾਲਾ
azadi ka amrit mahotsav

ਮਾਰਚ, 2023 ਵਿੱਚ ਕੁੱਲ ਖਣਿਜ ਉਤਪਾਦਨ ਵਿੱਚ 6.8% ਦਾ ਵਾਧਾ ਹੋਇਆ


ਮਹੱਤਵਪੂਰਨ ਖਣਿਜਾਂ ਨੇ ਉਤਪਾਦਨ ਵਿੱਚ ਸਕਾਰਾਤਮਕ ਵਾਧਾ ਦਰਸਾਇਆ

Posted On: 18 MAY 2023 4:23PM by PIB Chandigarh

ਖਣਿਜ ਉਤਪਾਦਨ ਦਾ ਮਾਰਚ, 2023 (ਅਧਾਰ: 2011-12=100) ਦੇ ਮਹੀਨੇ ਲਈ ਸੂਚਕ ਅੰਕ 154.2 'ਤੇ, ਮਾਰਚ 2022 ਦੇ ਮੁਕਾਬਲੇ 6.8% ਵਧੇਰੇ ਹੈ। ਇੰਡੀਅਨ ਬਿਊਰੋ ਆਫ਼ ਮਾਈਨਜ਼ (ਆਈਬੀਐੱਮ) ਦੇ ਆਰਜ਼ੀ ਅੰਕੜਿਆਂ ਅਨੁਸਾਰ, ਅਪ੍ਰੈਲ-ਮਾਰਚ, 2022-23 ਦੀ ਮਿਆਦ ਲਈ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ ਸੰਚਤ ਵਾਧਾ 5.8 ਪ੍ਰਤੀਸ਼ਤ ਹੈ।

ਮਾਰਚ, 2023 ਵਿੱਚ ਮਹੱਤਵਪੂਰਨ ਖਣਿਜਾਂ ਦਾ ਉਤਪਾਦਨ ਪੱਧਰ ਇਸ ਪ੍ਰਕਾਰ ਰਿਹਾ: ਕੋਲਾ 1078 ਲੱਖ ਟਨ, ਲਿਗਨਾਈਟ 46 ਲੱਖ ਟਨ, ਕੁਦਰਤੀ ਗੈਸ (ਵਰਤੀ ਗਈ) 2890 ਮਿਲੀਅਨ ਕਿਊਸਿਕ ਮੀਟਰ, ਪੈਟਰੋਲੀਅਮ (ਕੱਚਾ) 25 ਲੱਖ ਟਨ, ਬਾਕਸਾਈਟ 2115 ਹਜ਼ਾਰ ਟਨ, ਕ੍ਰੋਮਾਈਟ 555 ਹਜ਼ਾਰ ਟਨ, ਤਾਂਬਾ ਕੰਸਨਟ੍ਰੇਟ 12 ਹਜ਼ਾਰ ਟਨ, ਸੋਨਾ 161 ਕਿਲੋ, ਲੋਹਾ 281 ਲੱਖ ਟਨ, ਸੀਸਾ 42 ਹਜ਼ਾਰ ਟਨ, ਮੈਂਗਨੀਜ਼ 311 ਹਜ਼ਾਰ ਟਨ, ਜ਼ਿੰਕ ਕੰਸਨਟ੍ਰੇਟ 181 ਹਜ਼ਾਰ ਟਨ, ਚੂਨਾ ਪੱਥਰ 402 ਲੱਖ ਟਨ, ਫਾਸਫੋਰਾਈਟ 220 ਹਜ਼ਾਰ ਟਨ, ਮੈਗਨੇਸਾਈਟ 11 ਹਜ਼ਾਰ ਟਨ ਅਤੇ ਹੀਰਾ 3 ਕੈਰੇਟ।

ਮਾਰਚ, 2022 ਦੇ ਮੁਕਾਬਲੇ ਮਾਰਚ, 2023 ਦੌਰਾਨ ਸਕਾਰਾਤਮਕ ਵਾਧਾ ਦਰਸਾਉਣ ਵਾਲੇ ਮਹੱਤਵਪੂਰਨ ਖਣਿਜਾਂ ਵਿੱਚ ਸ਼ਾਮਲ ਹਨ: ਤਾਂਬਾ ਕੰਸਨਟ੍ਰੇਟ (41.9%), ਕ੍ਰੋਮਾਈਟ (34%), ਫਾਸਫੋਰਾਈਟ (32.8%), ਮੈਂਗਨੀਜ਼ ਓਰ (13.6%), ਕੋਲਾ (12.5%), ਚੂਨਾ ਪੱਥਰ (7.6%) %), ਸੀਸਾ ਕੰਸਨਟ੍ਰੇਟ (6.3%), ਲੋਹਾ (4.7%), ਬਾਕਸਾਈਟ (3.6%) ਅਤੇ ਕੁਦਰਤੀ ਗੈਸ (U) (2.7%)।

******

ਏਐੱਲ/ਏਕੇਐੱਨ/ਆਰਕੇਪੀ


(Release ID: 1926242) Visitor Counter : 105