ਕਿਰਤ ਤੇ ਰੋਜ਼ਗਾਰ ਮੰਤਰਾਲਾ

ਈਐੱਸਆਈਸੀ ਨੇ ਸਵੱਛਤਾ ਪਖਵਾੜਾ 2023 ਨੂੰ ਸਵੱਛ, ਸਿਹਤਮੰਦ ਅਤੇ ਖੁਸ਼ਹਾਲ ਭਾਰਤ ਦੀ ਪ੍ਰਾਪਤੀ ਦੇ ਵਿਚਾਰ 'ਤੇ ਜ਼ੋਰ ਦਿੰਦੇ ਹੋਏ ਉਤਸ਼ਾਹ ਨਾਲ ਸਮਾਪਤ ਕੀਤਾ

Posted On: 16 MAY 2023 6:14PM by PIB Chandigarh

ਸਵੱਛਤਾ ਪਖਵਾੜਾ 2023 ਈਐੱਸਆਈਸੀ ਹੈੱਡਕੁਆਰਟਰ, ਨਵੀਂ ਦਿੱਲੀ ਵਿਖੇ ਈਐੱਸਆਈਸੀ ਦੇ ਡਾਇਰੈਕਟਰ ਜਨਰਲ ਡਾ. ਰਾਜੇਂਦਰ ਕੁਮਾਰ ਦੀ ਪ੍ਰਧਾਨਗੀ ਹੇਠ 15.05.2023 ਨੂੰ ਸਮਾਪਤ ਹੋਇਆ। ਸਮਾਪਤੀ ਸਮਾਰੋਹ ਦੌਰਾਨ ਈਐੱਸਆਈਸੀ ਦੇ ਡਾਇਰੈਕਟਰ ਜਨਰਲ ਡਾ. ਰਾਜਿੰਦਰ ਕੁਮਾਰ ਨੇ ਪੰਦਰਵਾੜੇ ਦੌਰਾਨ ਦੇਸ਼ ਭਰ ਵਿੱਚ ਈਐੱਸਆਈਸੀ ਸੰਸਥਾਵਾਂ ਵਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਸਵੱਛਤਾ ਦਾ ਵਿਚਾਰ ਸਿਰਫ਼ ਸਵੱਛਤਾ ਪਖਵਾੜਾ ਮਨਾਉਣ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਇਸ ਨੂੰ ਨਿਰੰਤਰ ਯਤਨ ਵਜੋਂ ਕਰਨਾ ਚਾਹੀਦਾ ਹੈ, ਜੋ ਹੌਲੀ-ਹੌਲੀ ਸਾਡੇ ਜੀਵਨ ਵਿੱਚ ਇਸ ਤਰ੍ਹਾਂ ਸ਼ਾਮਲ ਹੋ ਜਾਂਦਾ ਹੈ ਕਿ ਇਹ ਵਿਅਕਤੀ ਦੀ ਆਦਤ ਬਣ ਜਾਂਦਾ ਹੈ।

ਕਰਮਚਾਰੀ ਰਾਜ ਬੀਮਾ ਨਿਗਮ ਨੇ 'ਸਵੱਛ ਭਾਰਤ' ਦੇ ਸੁਪਨੇ ਨੂੰ ਸਾਕਾਰ ਕਰਨ ਦੇ ਉਦੇਸ਼ ਨਾਲ 01.05.2023 ਤੋਂ 15.05.2023 ਤੱਕ ਸਵੱਛਤਾ ਪਖਵਾੜਾ 2023 ਨੂੰ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ। ਈਐੱਸਆਈਸੀ ਨੇ ਆਪਣੀਆਂ ਸਵੱਛਤਾ ਪਖਵਾੜਾ ਪਹਿਲਕਦਮੀਆਂ ਅਤੇ ਗਤੀਵਿਧੀਆਂ ਰਾਹੀਂ, 'ਸਿਹਤਮੰਦ ਅਤੇ ਖੁਸ਼ਹਾਲ ਭਾਰਤ' ਦੇ ਵਿਚਾਰ ਨੂੰ ਵੀ ਅੱਗੇ ਵਧਾਇਆ। ਇਸ ਨੂੰ ਪ੍ਰਾਪਤ ਕਰਨ ਲਈ, ਸਾਰੇ ਈਐੱਸਆਈਸੀ ਫੀਲਡ ਦਫਤਰਾਂ/ਹਸਪਤਾਲਾਂ/ਮੈਡੀਕਲ ਸੰਸਥਾਵਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿੱਥੇ ਹਰ ਪੱਧਰ 'ਤੇ ਕਰਮਚਾਰੀਆਂ ਨੇ ਇਸ ਨੂੰ ਸਫਲ ਬਣਾਉਣ ਲਈ 15 ਦਿਨਾਂ ਤੱਕ ਚੱਲੇ ਸਫਾਈ ਅਭਿਆਨ ਵਿੱਚ ਹਿੱਸਾ ਲਿਆ। ਪਖਵਾੜੇ ਦੌਰਾਨ ਹੇਠ ਲਿਖੀਆਂ ਗਤੀਵਿਧੀਆਂ ਕਰਵਾਈਆਂ ਗਈਆਂ:-

  • ਸਫਾਈ ਅਤੇ ਸਵੱਛਤਾ 'ਤੇ ਸੈਮੀਨਾਰ/ਵਰਕਸ਼ਾਪ

  • ਰੁੱਖ ਲਗਾਓ ਮੁਹਿੰਮ

  • ਬਿਜਲੀ ਨਾਲ ਚੱਲਣ ਵਾਲੀਆਂ ਵਸਤੂਆਂ ਦੀ ਸਫਾਈ, ਰੱਖ-ਰਖਾਅ ਅਤੇ ਸਰਵਿਸ 

  • ਕੂੜੇ ਦੇ ਸੁਰੱਖਿਅਤ ਨਿਪਟਾਰੇ ਲਈ ਪ੍ਰਬੰਧ ਕਰਨਾ 

  • ਪੁਰਾਣੀਆਂ ਫਾਈਲਾਂ, ਰਿਕਾਰਡਾਂ ਦੀ ਸਫਾਈ ਅਤੇ ਨਿਪਟਾਰਾ ਅਤੇ ਇਸਦਾ ਡਿਜੀਟਾਈਜ਼ੇਸ਼ਨ 

  • ਈ-ਵੇਸਟੇਜ ਲਈ ਢੁਕਵਾਂ ਪ੍ਰਬੰਧ

  • ਸਫਾਈ ਨੂੰ ਕਾਇਮ ਰੱਖਣ ਲਈ ਇੱਕ ਵਿਧੀ ਤਿਆਰ ਕਰਨਾ

ਪਖਵਾੜੇ ਦੌਰਾਨ ਸਾਰੇ ਈਐੱਸਆਈਸੀ ਫੀਲਡ ਦਫਤਰਾਂ, ਹਸਪਤਾਲਾਂ ਅਤੇ ਮੈਡੀਕਲ ਸੰਸਥਾਵਾਂ ਵਿੱਚ ਸਖਤ ਸਫਾਈ ਅਭਿਆਨ ਚਲਾਇਆ ਗਿਆ। ਈਐੱਸਆਈਸੀ ਲਗਭਗ 14,000 ਪੁਰਾਣੀਆਂ ਫਾਈਲਾਂ ਦਾ ਨਿਪਟਾਰਾ ਕਰਕੇ ਦਫਤਰੀ ਥਾਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਨੂੰ ਪ੍ਰਦਰਸ਼ਿਤ ਕਰਨ ਵਿੱਚ ਕਾਮਯਾਬ ਰਿਹਾ।

ਉਪਰੋਕਤ ਸਵੱਛਤਾ ਗਤੀਵਿਧੀਆਂ ਤੋਂ ਇਲਾਵਾ, ਸਿਹਤ ਸੰਬੰਧੀ ਵੱਖ-ਵੱਖ ਵਿਸ਼ਿਆਂ ਜਿਵੇਂ ਸੰਚਾਰੀ ਬਿਮਾਰੀਆਂ ਦੀ ਰੋਕਥਾਮ ਅਤੇ ਸਿਹਤ ਨੂੰ ਉਤਸ਼ਾਹਿਤ ਕਰਨ ਵਿੱਚ ਸਫਾਈ ਅਤੇ ਸਫਾਈ ਬਣਾਈ ਰੱਖਣ ਦੇ ਲਾਭ 'ਤੇ ਬੈਨਰ/ਵਿਜ਼ੂਅਲ ਪ੍ਰਦਰਸ਼ਨੀ ਦੇ ਨਾਲ ਹਸਪਤਾਲਾਂ ਵਿੱਚ ਸਿਹਤ ਭਾਸ਼ਣ/ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ।

ਈਐੱਸਆਈਸੀ ਹੈੱਡਕੁਆਰਟਰ ਵਿਖੇ ਸਮਾਪਤੀ ਸਮਾਗਮ ਵਿੱਚ ਸ਼੍ਰੀਮਤੀ ਟੀ ਐੱਲ ਯਾਦੇਨ, ਵਿੱਤ ਕਮਿਸ਼ਨਰ, ਸਾਰੇ ਬੀਮਾ ਕਮਿਸ਼ਨਰ, ਸ਼੍ਰੀ ਦੀਪਕ ਜੋਸ਼ੀ, ਸ਼੍ਰੀ ਰਾਜੇਸ਼ ਕੁਮਾਰ ਕੈਮ, ਸ਼੍ਰੀ ਰਤਨੇਸ਼ ਕੁਮਾਰ ਗੌਤਮ, ਸ਼੍ਰੀ ਪ੍ਰਣਯ ਸਿਨਹਾ ਅਤੇ ਮੈਡੀਕਲ ਕਮਿਸ਼ਨਰ, ਡਾ. ਆਰ.ਕੇ. ਕਟਾਰੀਆ, ਡਾ. ਆਰ.ਐਸ. ਜੰਗਪੰਗੀ, ਡਾ. ਦੀਪਿਕਾ ਗੋਵਿਲ, ਈਐੱਸਆਈਸੀ ਦੇ ਡਾ. ਕਮਲੇਸ਼ ਹਰੀਸ਼ ਸ਼ਾਮਲ ਹੋਏ।

*******

ਐੱਮਜੇਪੀਐੱਸ 



(Release ID: 1926235) Visitor Counter : 132


Read this release in: English , Urdu , Hindi , Telugu