ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸ਼੍ਰੀ ਨਿਤਿਨ ਗਡਕਰੀ ਨੇ ਗਾਜ਼ੀਆਬਾਦ-ਅਲੀਗੜ੍ਹ ਐਕਸਪ੍ਰੈੱਸਵੇਅ 'ਤੇ 100 ਘੰਟਿਆਂ ਵਿੱਚ 100 ਲੇਨ ਕਿਲੋਮੀਟਰ ਦੀ ਦੂਰੀ 'ਤੇ ਬਿਟੂਮਿਨਸ ਕੰਕਰੀਟ ਵਿਛਾਉਣ ਲਈ ਟੀਮ ਨੂੰ ਵਧਾਈ ਦਿੱਤੀ

Posted On: 19 MAY 2023 3:35PM by PIB Chandigarh

ਗਾਜ਼ੀਆਬਾਦ-ਅਲੀਗੜ੍ਹ ਐਕਸਪ੍ਰੈਸਵੇਅ ਨੇ ਇੱਕ ਕਮਾਲ ਦਾ ਕਾਰਨਾਮਾ ਕਰਕੇ ਇਤਿਹਾਸ ਰਚਿਆ ਹੈ: 100 ਘੰਟਿਆਂ ਦੇ ਬੇਮਿਸਾਲ ਸਮੇਂ ਵਿੱਚ 100 ਲੇਨ ਕਿਲੋਮੀਟਰ ਦੀ ਦੂਰੀ 'ਤੇ ਬਿਟੂਮਿਨਸ ਕੰਕਰੀਟ ਵਿਛਾਇਆ। ਇਹ ਪ੍ਰਾਪਤੀ ਭਾਰਤ ਦੇ ਸੜਕ ਬੁਨਿਆਦੀ ਢਾਂਚਾ ਸਨਅਤ ਦੇ ਸਮਰਪਣ ਅਤੇ ਫ਼ੁਰਤੀ ਨੂੰ ਉਜਾਗਰ ਕਰਦੀ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਊਬ ਹਾਈਵੇਜ਼, ਐੱਲ ਐਂਡ ਟੀ ਅਤੇ ਗਾਜ਼ੀਆਬਾਦ ਅਲੀਗੜ੍ਹ ਐਕਸਪ੍ਰੈਸਵੇ ਪ੍ਰਾਈਵੇਟ ਲਿਮਿਟਿਡ (ਜੀਏਈਪੀਐੱਲ) ਦੀਆਂ ਸ਼ਾਨਦਾਰ ਟੀਮਾਂ ਨੂੰ ਉਨ੍ਹਾਂ ਦੀ ਬੇਮਿਸਾਲ ਪ੍ਰਾਪਤੀ ਲਈ ਵਧਾਈ ਦਿੱਤੀ।

ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਗਡਕਰੀ ਨੇ ਕਿਹਾ ਕਿ ਐੱਨਐੱਚ 34 ਦਾ ਗਾਜ਼ੀਆਬਾਦ-ਅਲੀਗੜ੍ਹ ਸੈਕਸ਼ਨ, ਜੋ ਕਿ 118 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ, ਗਾਜ਼ੀਆਬਾਦ ਅਤੇ ਅਲੀਗੜ੍ਹ ਦੇ ਸੰਘਣੀ ਆਬਾਦੀ ਵਾਲੇ ਖੇਤਰਾਂ ਦੇ ਵਿਚਕਾਰ ਇੱਕ ਆਵਾਜਾਈ ਲਿੰਕ ਵਜੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਦਾਦਰੀ, ਗੌਤਮ ਬੁੱਧ ਨਗਰ, ਸਿਕੰਦਰਾਬਾਦ, ਬੁਲੰਦਸ਼ਹਿਰ ਅਤੇ ਖੁਰਜਾ ਸਮੇਤ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਕਸਬਿਆਂ ਅਤੇ ਸ਼ਹਿਰਾਂ ਵਿਚੋਂ ਲੰਘਦਾ ਹੈ। ਇਹ ਇੱਕ ਮਹੱਤਵਪੂਰਨ ਵਪਾਰਕ ਮਾਰਗ ਵਜੋਂ ਕੰਮ ਕਰਦਾ ਹੈ, ਵਸਤੂਆਂ ਦੀ ਆਵਾਜਾਈ ਦੀ ਸਹੂਲਤ ਦਿੰਦਾ ਹੈ ਅਤੇ ਉਦਯੋਗਿਕ ਖੇਤਰਾਂ, ਖੇਤੀਬਾੜੀ ਖੇਤਰਾਂ ਅਤੇ ਵਿਦਿਅਕ ਸੰਸਥਾਵਾਂ ਨੂੰ ਜੋੜ ਕੇ ਖੇਤਰੀ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਂਦਾ ਹੈ।

https://static.pib.gov.in/WriteReadData/userfiles/image/image001CMAH.jpg

ਸ਼੍ਰੀ ਗਡਕਰੀ ਨੇ ਕਿਹਾ ਕਿ ਸਥਿਰਤਾ ਅਤੇ ਲਾਗਤ-ਪ੍ਰਭਾਵਸ਼ੀਲਤਾ ਪ੍ਰਤੀ ਸਾਡੀ ਵਚਨਬੱਧਤਾ 'ਤੇ ਜ਼ੋਰ ਦਿੰਦੇ ਹੋਏ, ਅਸੀਂ ਪ੍ਰੋਜੈਕਟ ਵਿੱਚ ਕੋਲਡ ਸੈਂਟਰਲ ਪਲਾਂਟ ਰੀਸਾਈਕਲਿੰਗ (ਸੀਸੀਪੀਆਰ) ਟੈਕਨੋਲੋਜੀ ਦੀ ਵਰਤੋਂ ਕੀਤੀ ਹੈ।

https://static.pib.gov.in/WriteReadData/userfiles/image/image002SQLN.jpg

ਮੰਤਰੀ ਨੇ ਕਿਹਾ ਕਿ ਇਸ ਨਵੀਨਤਾਕਾਰੀ ਗ੍ਰੀਨ ਤਕਨੀਕ ਵਿੱਚ 90% ਮਿੱਲਡ ਸਮੱਗਰੀ ਦੀ ਵਰਤੋਂ ਸ਼ਾਮਲ ਹੈ, ਜੋ ਕਿ ਲਗਭਗ 20 ਲੱਖ ਵਰਗ ਮੀਟਰ ਸੜਕ ਦੀ ਸਤ੍ਹਾ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਸਿੱਟੇ ਵਜੋਂ, ਕੱਚੀ ਸਮੱਗਰੀ ਦੀ ਖਪਤ ਸਿਰਫ 10% ਤੱਕ ਘੱਟ ਗਈ ਹੈ। ਇਸ ਪਹੁੰਚ ਨੂੰ ਅਪਣਾ ਕੇ, ਅਸੀਂ ਈਂਧਣ ਦੀ ਖਪਤ ਅਤੇ ਸੰਬੰਧਿਤ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਕਾਫ਼ੀ ਘਟਾਇਆ ਹੈ, ਜਿਸ ਨਾਲ ਸਾਡੇ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਗਿਆ ਹੈ।

https://static.pib.gov.in/WriteReadData/userfiles/image/image003K54M.jpg

ਸ਼੍ਰੀ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਾਡੀ ਵਚਨਬੱਧਤਾ ਹਰੇਕ ਯਾਤਰੀ ਲਈ ਬੇਮਿਸਾਲ ਗਤੀਸ਼ੀਲਤਾ ਨੂੰ ਯਕੀਨੀ ਬਣਾਉਣ ਵਿੱਚ ਹੈ, ਜਿਸ ਨਾਲ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾਂ ਸਭ ਤੋਂ ਤੇਜ਼ ਰਫਤਾਰ ਨਾਲ ਵਿਸ਼ਵ ਪੱਧਰੀ ਹਾਈਵੇਅ ਦੇ ਵਿਕਾਸ ਰਾਹੀਂ ਖੇਤਰ ਵਿੱਚ ਵਪਾਰ ਅਤੇ ਆਰਥਿਕ ਗਤੀਵਿਧੀਆਂ ਨੂੰ ਅੱਗੇ ਵਧਾਉਣਾ ਹੈ।

https://static.pib.gov.in/WriteReadData/userfiles/image/image004CNTR.jpg

***********

ਐੱਮਜੇਪੀਐੱਸ


(Release ID: 1926019) Visitor Counter : 80


Read this release in: English , Urdu , Urdu , Hindi , Tamil