ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ 9000 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ 29.6 ਕਿਲੋਮੀਟਰ ਲੰਬਾ ਦੇਸ਼ ਦਾ ਪਹਿਲਾ ਐਲੀਵੇਟਿਡ 8-ਲੇਨ ਐਕਸੈੱਸ ਕੰਟਰੋਲ ਦਵਾਰਕਾ ਐਕਸਪ੍ਰੈੱਸ-ਵੇਅ ਅਪ੍ਰੈਲ 2024 ਵਿੱਚ ਲਗਭਗ ਪੂਰਾ ਹੋ ਜਾਵੇਗਾ
Posted On:
18 MAY 2023 3:00PM by PIB Chandigarh
ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ 9000 ਕਰੋੜ ਰੁਪਏ ਦੀ ਲਾਗਤ ਨਾਲ 29.6 ਕਿਲੋਮੀਟਰ ਲੰਬਾਈ ਦਾ ਦੇਸ਼ ਦਾ ਪਹਿਲਾਂ ਐਲੀਵੇਟਿਡ 8-ਲੇਨ ਐਕਸੈਸ ਕੰਟਰੋਲ ਦਵਾਰਕਾ ਐਕਸਪ੍ਰੈੱਸਵੇਅ ਅਪ੍ਰੈਲ 2024 ਵਿੱਚ ਲਗਭਗ ਪੂਰਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ 18.9 ਕਿਲੋਮੀਟਰ ਸਿੰਗਲ ਪਿੱਲਰ ਅਤੇ ਦਿੱਲੀ ਵਿੱਚ 10.01 ਕਿਲੋਮੀਟਰ ਲੰਬੇ ਸਿੰਗਲ ਪਿੱਲਰ ’ਤੇ 34 ਮੀਟਰ ਚੌੜਾ ਐੱਕਸਪ੍ਰੈੱਸ-ਵੇਅ ਬਣਾਇਆ ਜਾ ਰਿਹਾ ਹੈ।
ਸ਼੍ਰੀ ਗਡਕਰੀ ਨੇ ਅੱਜ ਦਿੱਲੀ ਦੇ ਉਪ ਰਾਜਪਾਲ ਸ਼੍ਰੀ ਵਿਨੈ ਕੁਮਾਰ ਸਕਸੈਨਾ, ਕੇਂਦਰੀ ਰਾਜ ਮੰਤਰੀ ਸ਼੍ਰੀ ਜਨਰਲ ਵੀ.ਕੇ.ਸਿੰਘ, ਕੇਂਦਰੀ ਰਾਜ ਮੰਤਰੀ ਸ਼੍ਰੀ ਰਾਓ ਇੰਦਰਜੀਤ ਸਿੰਘ, ਸਾਂਸਦ ਸ਼੍ਰੀ ਪ੍ਰਵੇਸ਼ ਸਿੰਘ ਵਰਮਾ ਅਤੇ ਸਾਂਸਦ ਸ਼੍ਰੀ ਰਮੇਸ਼ ਬਿਥੂੜੀ ਦੇ ਨਾਲ ਐਕਸਪ੍ਰੈੱਸਵੇਅ ਦਾ ਨਿਰੀਖਣ ਕੀਤਾ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਗਡਕਰੀ ਨੇ ਕਿਹਾ ਕਿ ਇਸ ਐਕਸਪ੍ਰੈੱਸਵੇਅ ਦਾ ਸੜਕੀ ਨੈੱਟਵਰਕ ਚਾਰ ਪੱਧਰਾਂ ਦਾ ਹੈ। ਉਨ੍ਹਾਂ ਨੇ ਕਿਹਾ ਕਿ ਟਨਲ, ਅੰਡਰਪਾਸ, ਗ੍ਰੇਡ ਰੋਡ, ਐਲੀਵੇਟਿਡ ਰੋਡ ਅਤੇ ਫਲਾਈਓਵਰ ’ਤੇ ਫਲਾਈਓਵਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਐਕਸਪ੍ਰੈੱਸਵੇਅ ਦੇ ਦੋਵੇਂ ਪਾਸੇ 3-ਲੇਨ ਸਰਵਿਸ ਰੋਡ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਇਸ ਐਕਸਪ੍ਰੈੱਸਵੇਅ ’ਤੇ ਦੇਸ਼ ਦੀ ਸਭ ਤੋਂ ਚੌੜੀ 3.6 ਕਿਲੋਮੀਟਰ ਲੰਬੀ 8 ਲੇਨ ਦੀ ਸੁਰੰਗ ਬਣਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਹਰਿਆਣਾ ਅਤੇ ਪੱਛਮੀ ਦਿੱਲੀ ਦੇ ਲੋਕਾਂ ਦਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਸੰਪਰਕ ਬਿਹਤਰ ਹੋਵੇਗਾ।
ਸ਼੍ਰੀ ਗਡਕਰੀ ਨੇ ਕਿਹਾ ਕਿ ਹਰਿਆਣਾ ਵਿੱਚ ਇਹ ਐਕਸਪ੍ਰੈੱਸਵੇਅ ਹਰਸਰੂ ਦੇ ਕੋਲ ਪਟੌਦੀ ਰੋਡ (ਐੱਸਐੱਚ-26) ਅਤੇ ਬਸਈ ਦੇ ਕੋਲ ਫਾਰੂਖਨਗਰ (ਐੱਸਐੱਚ-15ਏ) ’ਤੇ ਮਿਲੇਗਾ, ਇਸ ਤੋਂ ਇਲਾਵਾ, ਇਹ ਗੁੜਗਾਓਂ ਸੈਕਟਰ-88(ਬੀ) ਦੇ ਕੋਲ ਦਿੱਲੀ-ਰੇਵਾੜੀ ਰੇਲ ਲਾਈਨ ਅਤੇ ਭਰਥਲ ਵਿਖੇ ਯੂਈਆਰ- II ਨੂੰ ਕ੍ਰਾਸ ਕਰਨਗੇ। ਉਨ੍ਹਾਂ ਨੇ ਕਿਹਾ ਕਿ ਐਕਸਪ੍ਰੈੱਸਵੇਅ ਗੁੜਗਾਓਂ ਦੇ ਸੈਕਟਰ-21 ਨੂੰ ਸੈਕਟਰ-88,83,84,99,113 ਅਤੇ ਦਵਾਰਕਾ ਨੂੰ ਗਲੋਬਲ ਸਿਟੀ ਨਾਲ ਜੋੜੇਗਾ। ਉਨ੍ਹਾਂ ਨੇ ਕਿਹਾ ਕਿ ਇਸ ਪੂਰੇ ਐਕਸਪ੍ਰੈੱਸਵੇਅ ਵਿੱਚ ਇੰਟੈਲੀਜੈਂਟ ਟ੍ਰਾਂਸਪੋਰਟ ਸਿਸਟਮ (ਆਈਟੀਐੱਸ) ਸੁਵਿਧਾ ਹੋਵੇਗੀ।
****
ਐੱਮਜੇਪੀਐੱਸ
(Release ID: 1925505)
Visitor Counter : 120