ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਸ਼੍ਰੀ ਦਿੱਲੀ ਗੁਜਰਾਤੀ ਸਮਾਜ ਦੇ 125 ਵਰ੍ਹੇ ਪੂਰੇ ਹੋਣ ਦੇ ਮੌਕੇ ’ਤੇ ਆਯੋਜਿਤ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ


ਸ਼੍ਰੀ ਅਮਿਤ ਸ਼ਾਹ ਨੇ ਦਿੱਲੀ ਦੇ ਸ਼੍ਰੀ ਸ਼੍ਰੀ ਲਕਸ਼ਮੀਨਾਰਾਇਣ ਟ੍ਰਸਟ ਗੁਜਰਾਤ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਰਦਾਰ ਵਲੱਭਭਾਈ ਪਟੇਲ ਅਤੇ ਡਾ. ਵਿਕਰਮ ਸਾਰਾਭਾਈ ਦੀਆਂ ਪ੍ਰਤਿਮਾਵਾਂ ਦਾ ਉਦਘਾਟਨ ਵੀ ਕੀਤਾ

ਦੇਸ਼ ਜਾਂ ਵਿਦੇਸ਼ ਵਿੱਚ ਅਜਿਹਾ ਕੋਈ ਸਥਾਨ ਨਹੀਂ ਹੋਵੇਗਾ ਜਿੱਥੇ ਗੁਜਰਾਤੀ ਨਾ ਹੋਣ ਅਤੇ ਗੁਜਰਾਤੀ ਸਮਾਜ ਜਿੱਥੇ-ਜਿੱਥੇ ਗਿਆ ਉੱਥੇ ਮਿਲਜੁਲ ਕੇ ਰਿਹਾ ਅਤੇ ਸੇਵਾ ਦਾ ਕੰਮ ਵੀ ਕੀਤਾ

ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਸੰਸਥਾ ਨੇ ਦਿੱਲੀ ਵਿੱਚ ਰਹਿ ਰਹੇ ਗੁਜਰਾਤੀਆਂ ਨੂੰ ਆਪਣੀ ਸੰਸਕ੍ਰਿਤੀ (ਸੱਭਿਆਚਾਰ) ਅਤੇ ਸੱਭਿਅਤਾ ਨਾਲ ਜੋੜੀ ਰੱਖਣ ਦੇ ਨਾਲ ਹੀ ਉਨ੍ਹਾਂ ਨੂੰ ਦੇਸ਼ ਅਤੇ ਸਮਾਜ ਦੀ ਸੇਵਾ ਦੇ ਪ੍ਰਤੀ ਪ੍ਰੇਰਿਤ ਕਰਨ ਦਾ ਕੰਮ ਕੀਤਾ ਹੈ, ਇਸ ਸੰਸਥਾ ਨਾਲ ਜੁੜੇ ਸਾਰੇ ਲੋਕਾਂ ਨੂੰ 125 ਵਰ੍ਹੇ ਪੂਰੇ ਹੋਣ ’ਤੇ ਵਧਾਈ ਦਿੰਦਾ ਹਾਂ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਕਾਰਨ ਹੀ ਅੱਜ ਪੂਰੀ ਦੁਨੀਆ ਵਿੱਚ ਭਾਰਤ ਦੀ ਪ੍ਰਸਿੱਧੀ ਫੈਲ ਰਹੀ ਹੈ

ਗਾਂਧੀ ਜੀ, ਸਰਦਾਰ ਵਲੱਭਭਾਈ ਪਟੇਲ, ਮੋਰਾਰਜੀ ਦੇਸਾਈ ਅਤੇ ਮੋਦੀ ਜੀ, ਭਾਰਤ ਦੇ ਆਧੁਨਿਕ ਇਤਿਹਾਸ ਵਿੱਚ ਇਨ੍ਹਾਂ ਚਾਰਾਂ ਗੁਜਰਾਤੀ ਸ਼ਖਸੀਅਤਾਂ ਨੇ ਬਹੁਤ ਵੱਡੇ ਕੰਮ ਕੀਤੇ ਹਨ ਅਤੇ ਇਹ ਪੂਰੇ ਦੇਸ਼ ਦੇ ਮਾਣ ਹਨ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ 9 ਸਾਲ ਦੇ ਸ਼ਾਸਨ ਵਿੱਚ ਦੇਸ਼ ਨੇ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ, 2014 ਵਿੱਚ 11ਵੇਂ ਸਥਾਨ ਤੋਂ 9 ਸਾਲ ਬਾਅਦ ਅੱਜ ਭਾਰਤੀ ਅਰਥਵਿਵਸਥਾ ਦੁਨੀਆ ਦ

Posted On: 18 MAY 2023 10:23PM by PIB Chandigarh

ਕੇਂਦਰੀ ਗ੍ਰਹਿ  ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿਖੇ ਸ਼੍ਰੀ ਦਿੱਲੀ ਗੁਜਰਾਤੀ ਸਮਾਜ ਦੇ 125 ਵਰ੍ਹੇ ਪੂਰੇ ਹੋਣ ਦੇ ਮੌਕ ’ਤੇ ਆਯੋਜਿਤ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਏ। ਸ਼੍ਰੀ ਅਮਿਤ ਸ਼ਾਹ ਨੇ ਦਿੱਲੀ ਦੇ ਸ਼੍ਰੀ ਸ਼੍ਰੀ ਲਕਸ਼ਮੀਨਾਰਾਇਣ ਟ੍ਰਸਟ ਗੁਜਰਾਤ ਸੀਨੀਅਰ ਸੈਕੰਡਰੀ  ਸਕੂਲ ਵਿੱਚ ਸਰਦਾਰ ਵਲੱਭਭਾਈ ਪਟੇਲ ਅਤੇ ਡਾ. ਵਿਕਰਮ ਸਾਰਾਭਾਈ ਦੀਆਂ ਪ੍ਰਤੀਮਾਵਾਂ ਦਾ ਉਦਘਾਟਨ ਵੀ ਕੀਤਾ।

 

ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕੋਈ ਸੰਸਥਾ ਜੇਕਰ ਕਿਸੇ ਪ੍ਰਕਾਰ ਦੀ ਉਮੀਦ ਕੀਤੇ ਬਿਨਾਂ ਅਤੇ ਕਈ ਲੋਕਾਂ ਨੂੰ ਆਪਣੇ ਨਾਲ ਜੋੜਦੇ ਹੋਏ ਸਥਾਪਨਾ ਦੇ 125 ਵਰ੍ਹੇ ਪੂਰੇ ਕਰਦੀ ਹੈ ਤਾਂ ਨਿਸ਼ਚਿਤ ਤੌਰ ’ਤੇ ਉਸ ਸਮਾਜ ਅਤੇ ਸੰਸਥਾ ਦੀ ਮਜ਼ਬੂਤੀ ਦਾ ਪਤਾ ਚੱਲਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਜਾਂ ਵਿਦੇਸ਼ ਵਿੱਚ ਅਜਿਹਾ ਕੋਈ ਸਥਾਨ ਨਹੀਂ ਹੋਵੇਗਾ ਜਿੱਥੇ ਗੁਜਰਾਤੀ ਨਾ ਹੋਣ ਅਤੇ ਗੁਜਰਾਤੀ ਸਮਾਜ ਜਿੱਥੇ-ਜਿੱਥੇ ਗਿਆ ਉੱਥੇ ਉਹ ਦੁੱਧ ਵਿੱਚ ਸ਼ਕਰ ਦੀ ਤਰ੍ਹਾਂ ਮਿਲ ਕੇ ਰਿਹਾ ਅਤੇ ਉਸ ਨੇ ਸੇਵਾ ਦਾ ਕੰਮ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਸੰਸਥਾ ਨੇ ਦਿੱਲੀ ਵਿੱਚ ਰਹਿ ਰਹੇ ਗੁਜਰਾਤੀਆਂ ਨੂੰ ਆਪਣੀ ਸੰਸਕ੍ਰਿਤੀ ਅਤੇ ਸੱਭਿਅਤਾ ਨਾਲ ਜੋੜੇ ਰੱਖਣ ਦੇ ਨਾਲ ਹੀ ਉਨ੍ਹਾਂ ਨੂੰ ਦੇਸ਼ ਅਤੇ ਸਮਾਜ ਦੀ ਸੇਵਾ ਦੇ ਪ੍ਰਤੀ ਪ੍ਰੇਰਿਤ ਕਰਨ ਦਾ ਕੰਮ ਕੀਤਾ ਹੈ, ਇਸ ਸੰਸਥਾ ਨਾਲ ਜੁੜੇ ਸਾਰੇ ਲੋਕਾਂ ਨੂੰ 125 ਵਰ੍ਹੇ ਪੂਰੇ ਹੋਣ ਤੇ ਵਧਾਈ ਦਿੰਦਾ ਹਾਂ।

 

 

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਨੇ ਕਿਹਾ ਕਿ ਗੁਜਰਾਤੀ ਸਮਾਜ ਨੇ ਆਪਣੇ ਲਈ ਸਵੀਕ੍ਰਿਤੀ ਪ੍ਰਾਪਤ ਕੀਤੀ ਹੈ ਅਤੇ ਦਿੱਲੀ ਵਿੱਚ ਰਹਿੰਦੇ ਹੋਏ ਗੁਜਰਾਤੀ ਹੁੰਦੇ ਹੋਏ ਵੀ ਗੁਜਰਾਤੀਪਨ ਬਣਾਏ ਰੱਖਣਾ, ਆਪਣੀ ਸੰਸਕ੍ਰਿਤੀ ਦਾ ਪ੍ਰਚਾਰ ਅਤੇ ਸੁਰੱਖਿਆ ਕਰਨਾ ਅਤੇ ਉਸ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਹਰ ਸਮਾਜ ਦੇ ਲੋਕ ਰਹਿੰਦੇ ਹਨ ਅਤੇ ਗੁਜਰਾਤੀ ਸਮਾਜ ਵੀ ਇੱਥੇ ਮਿਲਜੁਲ ਕੇ ਸੁਚਾਰੂ ਢੰਗ ਨਾਲ ਰਹਿ ਰਿਹਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਕਾਰਨ ਹੀ ਅੱਜ ਪੂਰੀ ਦੁਨੀਆ ਵਿੱਚ ਭਾਰਤ ਦੀ ਪ੍ਰਸਿੱਧੀ ਫੈਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਗਾਂਧੀ ਜੀ, ਸਰਦਾਰ ਵਲੱਭਭਾਈ ਪਟੇਲ, ਮੋਰਾਰਜੀ ਦੇਸਾਈ ਅਤੇ ਮੋਦੀ ਜੀ, ਭਾਰਤ ਦੇ ਆਧੁਨਿਕ ਇਤਿਹਾਸ ਵਿੱਚ ਇਨ੍ਹਾਂ ਚਾਰਾਂ ਗੁਜਰਾਤੀਆਂ ਨੇ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਗਾਂਧੀ ਜੀ ਦੇ ਕਾਰਨ ਦੇਸ਼ ਨੂੰ ਆਜ਼ਾਦੀ ਮਿਲੀ, ਸਰਦਾਰ ਸਾਹਬ ਦੇ ਕਾਰਨ ਦੇਸ਼ ਇੱਕ ਹੋਇਆ, ਮੋਰਾਰਾਜੀ ਦੇਸਾਈ ਦੇ ਕਾਰਨ ਦੇਸ਼ ਦਾ ਲੋਕਤੰਤਰ ਮੁੜ ਸੁਰਜੀਤ ਹੋਇਆ ਅਤੇ ਨਰੇਂਦਰ ਮੋਦੀ ਜੀ ਦੇ ਕਾਰਨ ਦੁਨੀਆ ਭਰ ਵਿੱਚ ਭਾਰਤ ਦਾ ਨਾਮ ਰੌਸ਼ਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਚਾਰਾਂ ਗੁਜਰਾਤੀ ਸ਼ਖ਼ਸੀਅਤਾਂ ਨੇ ਬਹੁਤ ਵੱਡੇ ਕੰਮ ਕੀਤੇ ਹਨ ਅਤੇ ਇਹ ਪੂਰੇ ਦੇਸ਼ ਦੇ ਮਾਣ ਹਨ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ 9 ਸਾਲ ਦੇ ਸ਼ਾਸਨ ਵਿੱਚ ਦੇਸ਼ ਨੇ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ 2014 ਵਿੱਚ ਜਦੋਂ ਮੋਦੀ ਜੀ ਪ੍ਰਧਾਨ ਮੰਤਰੀ ਬਣੇ, ਉਦੋਂ ਭਾਰਤ ਦੀ ਅਰਥਵਿਵਸਥਾ ਦੁਨੀਆ ਵਿੱਚ 11ਵੇਂ ਸਥਾਨ ’ਤੇ ਸੀ ਅਤੇ ਅੱਜ 9 ਸਾਲ ਬਾਅਦ ਭਾਰਤੀ ਅਰਥਵਿਵਸਥਾ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਈ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਆਈਐੱਸਐੱਫ ਤੋਂ ਲੈ ਕੇ ਕਈ ਏਜੰਸੀਆਂ ਭਾਰਤ ਦੀ ਅਰਥਵਿਵਸਥਾ ਨੂੰ ਇੱਕ ਬ੍ਰਾਈਟ ਸਪੌਟ ਦੇ ਰੂਪ ਵਿੱਚ ਦੇਖਦੀਆਂ ਹਨ। 

ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਦੀ ਨਿਰਣਾਇਕ ਅਗਵਾਈ ਵਿੱਚ ਭਾਰਤ ਨੇ ਸਰਜੀਕਲ ਅਤੇ ਏਅਰ ਸਟ੍ਰਾਈਕ ਕਰਕੇ ਦੁਨੀਆ ਵਿੱਚ ਇਹ ਸੰਦੇਸ਼ ਦਿੱਤਾ ਹੈ ਕਿ ਭਾਰਤ ਦੀ ਸਰਹੱਦਾਂ ਦੇ ਨਾਲ ਕੋਈ ਛੇੜਛਾੜ ਨਹੀਂ ਕਰ ਸਕਦਾ। ਸ਼੍ਰੀ ਸ਼ਾਹ ਨੇ ਕਿਹਾ ਕਿ 130 ਕਰੋੜ ਲੋਕਾਂ  ਵਾਲੇ ਭਾਰਤ ਵਰਗੇ ਵਿਸ਼ਾਲ ਦੇਸ਼ ਵਿੱਚ ਕੋਵਿਡ ਟੀਕਾਕਰਣ ਅਭਿਯਾਨ ਇਨ੍ਹੇ ਚੰਗੇ ਤਰੀਕੇ ਨਾਲ ਪੂਰਾ ਹੋਇਆ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ  ਭਾਰਤ ਦੁਨੀਆ ਦਾ ਸਭ ਤੋਂ ਵੱਡਾ ਮੋਬਾਈਲ ਉਤਪਾਦਨ ਕਰਨ ਵਾਲਾ ਦੇਸ਼ ਬਣਿਆ, ਸਟਾਰਟਅੱਪਸ ਦੇ ਖੇਤਰ ਵਿੱਚ ਭਾਰਤ ਦਾ ਤੀਸਰਾ ਨੰਬਰ ਹੈ, ਰਿਨਿਊਏਬਲ ਐਨਰਜੀ ਉਤਪਾਦ ਦੇ ਮਾਮਲੇ ਵਿੱਚ ਚੌਥੇ ਸਥਾਨ ’ਤੇ ਹੈ। ਉਨ੍ਹਾਂ ਨੇ ਕਿਹਾ ਕਿ ਬਿਨਾਂ ਕਿਸੇ ਹਿੰਸਾ ਦੇ ਜੰਮੂ ਅਤੇ ਕਸ਼ਮੀਰ ਤੋਂ ਧਾਰਾ 370 ਸਮਾਪਤ ਕਰਨ ਦਾ ਕੰਮ ਮੋਦੀ ਜੀ ਨੇ ਕੀਤਾ, ਅੱਤਵਾਦ ਦੇ ਖ਼ਿਲਾਫ਼ ਜ਼ੀਰੋ ਟੋਲਰੈਂਸ ਦੀ ਨੀਤੀ ਬਣਾਈ ਜਿਸ ਦੇ ਨਤੀਜੇ  ਵਜੋਂ  9 ਸਾਲਾਂ ਵਿੱਚ ਇੱਕ ਵੀ ਵੱਡੀ ਅੱਤਵਾਦੀ ਘਟਨਾ ਨਹੀਂ ਹੋਈ। ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਦੇਸ਼ ਦੀ ਅੰਦਰੂਨੀ ਅਤੇ ਸਰਹੱਦਾਂ ਦੀ ਸੁਰੱਖਿਆ ਨੁੰ ਮਜ਼ਬੂਤ ਕਰਨ ਲਈ ਕਈ ਕਦਮ ਉਠਾਏ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਸਭ ਦੇ ਹਨ ਅਤੇ ਸਭ ਉਨ੍ਹਾਂ ਦੇ ਹਨ ਅਤੇ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ।

*****

ਆਰਕੇ/ਏਕੇਐੱਸ/ਏਐੱਸ


(Release ID: 1925495) Visitor Counter : 110