ਰੱਖਿਆ ਮੰਤਰਾਲਾ
azadi ka amrit mahotsav

ਰੱਖਿਆ ਖੇਤਰ ਵਿੱਚ ਆਤਮਨਿਰਭਰਤਾ: ਸਕਾਰਾਤਮਕ ਸਵਦੇਸ਼ੀਕਰਣ ਸੂਚੀ ਵਿੱਚੋਂ 164 ਮਦਾਂ ਦਾ, ਜਿਨ੍ਹਾਂ ਦਾ ਆਯਾਤ ਪ੍ਰਤੀਸਥਾਪਨ ਮੁੱਲ 814 ਕਰੋੜ ਰੁਪਏ ਹੈ ਦਾ ਡੀਪੀਐੱਸਯੂ ਦੁਆਰਾ ਤੈਅ ਸਮਾਂ-ਸੀਮਾ ਵਿੱਚ ਸਫ਼ਲਤਾਪੂਰਵਕ ਸਵਦੇਸ਼ੀਕਰਣ ਕੀਤਾ ਗਿਆ

Posted On: 16 MAY 2023 1:23PM by PIB Chandigarh

ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਨੂੰ ਹੁਲਾਰਾ ਦੇਣ ਦੇ ਇੱਕ ਹੋਰ ਪ੍ਰਯਾਸ ਵਿੱਚ 814 ਕਰੋੜ ਰੁਪਏ ਦੇ ਆਯਾਤ ਪ੍ਰਤੀਸਥਾਪਨ ਮੁੱਲ ਵਾਲੇ, 164 ਸਕਾਰਾਤਮਕ ਸਵਦੇਸ਼ੀਕਰਣ ਸੂਚੀ (ਪੀਆਈਐੱਲ) ਆਈਟਮਸ, ਜਿਨ੍ਹਾਂ ਦਾ ਦਸੰਬਰ 2022 ਤੱਕ ਸਵਦੇਸ਼ੀਕਰਣ ਕੀਤਾ ਜਾਣਾ ਸੀ ਦਾ ਲਕਸ਼ ਸਮਾਂ-ਸੀਮਾ ਦੇ ਅੰਦਰ ਰੱਖਿਆ ਉਤਪਾਦਨ ਵਿਭਾਗ (ਡੀਡੀਪੀ) ਅਤੇ ਰੱਖਿਆ ਮੰਤਰਾਲੇ (ਐੱਮਓਡੀ)  ਦੁਆਰਾ ਸਵਦੇਸ਼ੀਕ੍ਰਿਤ ਕਰਕੇ ਨੋਟੀਫਾਈਡ ਕਰ ਲਿਆ ਗਿਆ। ਇਨ੍ਹਾਂ ਵਸਤਾਂ ਦਾ ਸਵਦੇਸ਼ੀਕਰਣ ਰੱਖਿਆ ਜਨਤਕ ਖੇਤਰ ਦੇ ਉਪਕਰਮਾਂ ਡੀਪੀਐੱਸਯੂ ਦੁਆਰਾ ਸੂਖਮ, ਦਰਮਿਆਨੇ ਅਤੇ ਲਘੂ ਉਪਕਰਣ (ਐੱਮਐੱਸਐੱਮਈ)ਸਹਿਤ ਉਦਯੋਗ ਭਾਗੀਦਾਰਾਂ ਦੇ ਜ਼ਰੀਏ ਜਾਂ ਇਨ-ਹਾਊਸ ਉਤਪਾਦਨ ਦੁਆਰਾ ਪ੍ਰਾਪਤ ਕੀਤਾ ਗਿਆ ਹੈ। ਇਨ੍ਹਾਂ ਸਵਦੇਸ਼ੀ ਵਸਤਾਂ ਦੀ ਡੀਪੀਐੱਸਯੂ ਵਾਰ ਸੂਚੀ ਸਰਜਿਤ ਪੋਰਟਲ ’ਤੇ ਉਪਲਬਧ ਹੈ।

(https://srijandefence.gov.in/NotificationDt12052023.pdf )

ਡੀਡੀਪੀ ਨੇ ਡੀਪੀਐੱਸਯੂ ਦੇ ਲਈ ਲਾਈਨ ਰਿਪਲੇਸਮੈਂਟ ਯੂਨਿਟ (ਐੱਲਆਰਯੂ)/ਸਬਸਿਸਟਮਸ/ਸਪੇਅਰਸ ਅਤੇ ਕੰਪੋਨੈਂਟ ਸਹਿਤ 4,666 ਵਸਤਾਂ ਵਾਲੀਆਂ ਚਾਰ ਸਕਾਰਾਤਮਕ ਸਵਦੇਸ਼ੀਕਰਣ ਸੂਚੀਆਂ ਨੂੰ ਨੋਟੀਫਾਈਡ ਕੀਤਾ ਹੈ (ਪਹਿਲਾਂ ਪੀਆਈਐੱਲ-2,851: ਦੂਸਰਾ ਪੀਆਈਐੱਲ-107: ਤੀਸਰਾ ਪੀਆਈਐੱਲ-780; ਚੌਥਾ ਪੀਆਈਐੱਲ 928) ਇਸ ਤੋਂ ਪਹਿਲਾਂ 1756 ਕਰੋੜ ਦੇ ਆਯਾਤ ਪ੍ਰਤੀਸਥਾਪਨ ਮੁੱਲ ਦੇ ਨਾਲ 2,572 ਵਸਤਾਂ ਦੇ ਸਫ਼ਲ ਸਵਦੇਸ਼ੀਕਰਣ ਨੂੰ ਨੋਟੀਫਾਈਡ ਕੀਤਾ ਗਿਆ ਸੀ।

ਹੁਣ ਇਨ੍ਹਾਂ 164 ਅਤਿਰਿਕਤ ਵਸਤਾਂ ਦੇ ਨੋਟੀਫਾਈਡ ਦੇ ਨਾਲ ਡੀਡੀਪੀ ਦੀ ਇਸ ਸਕਾਰਾਤਮਕ ਸਵਦੇਸ਼ੀਕਰਣ ਸੂਚੀ ਨਾਲ ਦਸੰਬਰ 2022 ਤੱਕ ਸਵਦੇਸ਼ੀ ਵਸਤਾਂ ਦੀ ਕੁੱਲ ਸੰਖਿਆ 2,736 ਹੋ ਗਈ ਹੈ ਜਿਸ ਦਾ ਆਯਾਤ ਖਰੀਦੀਆਂ ਜਾਣਗੀਆਂ ਮੁੱਲ 2,570 ਕਰੋੜ ਹੈ। ਇਹ ਸਵਦੇਸ਼ੀ ਵਸਤਾਂ ਹੁਣ ਭਾਰਤੀ ਉਦਯੋਗ ਤੋਂ ਹੀ ਖਰੀਦੀ ਜਾਏਗੀ।

 ****

ਏਬੀਬੀ/ਸੇਵੀ


(Release ID: 1924838) Visitor Counter : 133